ਹਰਚੰਦ ਸਿੰਘ ਦੇ ਭਰਾ ਦੇ ਚਿਠੀ ਵਿੱਚ ਦਿਤੇ ਤਾਹਨੇਆ ਦਾ ਜਵਾਬ – LETTER

     (  ਹਰਚੰਦ ਸਿੰਘ ਦਾ ਭਰਾ ਜੋ ਕਿ ਮਿਲਟਰੀ  ਵਿਚ ਸਰਵਸ ਕਰਦਾ ਸੀ, ਉਸ ਨੇ ਹਜ਼ੂਰ ਸਹਿਨਸ਼ਾਹ ਜੀ  ਨੂੰ ਚਿਠੀ ਵਿਚ ਤਾਅਨੇ  ਦਿਤੇ

ਅਤੇ ਲਿਖਿਆ ਕਿ  ਜਦੋਂ ਦਾ ਮੈਂ ਆਪ ਦੇ ਚਰਨਾਂ ਵਿਚ ਲੱਗਿਆ ਹਾਂ,  ਮੇਰਾ ਹੱਥ ਘਾਟੇ ਵਲ ਨੂੰ ਜਾਂਦਾ ਹੈ ਮੇਰੇ ਸਾਰੇ ਸਾਥੀ ਸੂਬੇਦਾਰ ਕੈਪਟਨ ਬਣੇ ਹੋਏ ਹਨ | )

       ਆਪ ਦਾ ਖ਼ਤ ਮਿਲਿਆ,  ਧਨਵਾਦੀ ਹਾਂ |  ਆਪ ਨੇ ਜੋ ਕੁਛ ਲਿਖਿਆ ਹੈ, ਸੋ ਠੀਕ ਹੈ | ਸਾਨੂੰ ਸੂਬੇਦਾਰੀਆਂ ਅਤੇ ਕਪਤਾਨੀਆਂ ਦੀ ਲੋੜ ਨਹੀਂ, ਅਤੇ ਨਾਹੀ ਅਸੀਂ ਏਹ ਲਾਲਚ ਦੇਂਦੇ ਹਾਂ ਜੀ | ਮਾਇਆ ਮੂਰਖਤਾ ਦਾ ਪਿਆਰ ਹੈ ਗੁਰਮੁਖ ਕਦੇ ਸੰਸਾਰੀ ਵਸਤੁ ਦੇ ਅਧੀਨ ਨਹੀਂ ਹੁੰਦੇ | ਭਗਤ ਦੇ ਵਿਰੁਧ ਸਦਾ   ਹੀ   ਸੰਸਾਰ ਹੁੰਦਾ ਹੈ , ਪ੍ਰੰਤੂ ਓਹ ਆਪਣੀ ਮੰਜ਼ਲ ਨੂੰ ਸਿਧੇ  ਜਾਂਦੇ ਹਨ |  ਉਨ੍ਹਾਂ  ਨੂੰ ਭੁੱਖ ਦੁੱਖ ਅਮੀਰੀ ਗਰੀਬੀ ਦੀ ਕੋਈ ਪਰਵਾਹ ਨਹੀਂ  ਹੁੰਦੀ  |  ਇਕ ਆਪਣੇ ਮਾਲਕ ਨੂੰ ਮਿਲਣ ਦਾ ਚਾ ਹੁੰਦਾ, ਜਿਸ ਨੂੰ ਮਿਲ ਕੇ ਸਰਬ ਸੁੱਖਾਂ ਦਾ ਮਾਲਕ ਬਣ ਜਾਂਦਾ ਹੈ ਜੀ | ਮੇਰੇ ਵਲੋ ਆਪ ਨੂੰ ਸਤਿ ਸ੍ਰੀ ਅਕਾਲ |

      ਦਸਤਖ਼ਤ ਸੱਚੇ ਪਾਤਸ਼ਾਹ ਜੀ