G01L29 ੧੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

       ਊਚ ਅਪਾਰ ਪ੍ਰਭ ਬੇਅੰਤ । ਸਭ ਸ੍ਰਿਸ਼ਟ ਪ੍ਰਭ ਕੇ ਜੰਤ । ਜੋਤ ਸਰੂਪ ਪ੍ਰਭ ਬੇਗਣਤ । ਊਚ ਅਗੰਮ ਸਦਾ ਅਨੰਤ । ਜੋਤ ਅਧਾਰ

ਸਭ ਜੀਵ ਜੰਤ ।  ਸਤਿਗੁਰ ਆਵੇ ਵਿਚ ਸਾਧ ਸੱਤ । ਸ੍ਰਿਸ਼ਟ ਹਰਿ ਨਾਰ , ਆਪ ਪ੍ਰਭ ਕੰਤ । ਸੋਹੰ ਸ਼ਬਦ ਗੁਰ ਕਾ ਮੰਤ । ਮਹਾਰਾਜ ਸ਼ੇਰ ਸਿੰਘ ਸਭ ਪਤਵੰਤ । ਕਰਨ ਕਾਲ ਪ੍ਰਭ ਕਲ ਦਾ ਆਇਆ ।  ਸਚਖੰਡ ਵਿਚ ਮਾਤ ਸਮਾਇਆ । ਸੋਹੰ ਸ਼ਬਦ ਗੁਰ ਰਾਗ ਸੁਣਾਇਆ । ਬਾਕੀ ਸਭਨ ਦਾ ਨਾਸ ਕਰਾਇਆ । ਭੈ ਭਿਆਨਕ ਪ੍ਰਭ ਹੋਏ ਸਹਾਇਆ । ਜੀਵ ਜੰਤ ਸਭ ਤਰਾਇਆ । ਚਰਨ ਕਵਲ ਜਿਸ ਦਰਸ਼ਨ ਪਾਇਆ । ਉਪਜੇ ਸ਼ਬਦ ਮਨ , ਸੋਹੰ ਰਾਗ ਸੁਣਾਇਆ । ਹੋਏ ਆਪ ਕਿਰਪਾਲ , ਦੁੱਖਾਂ ਦਾ ਨਾਸ ਕਰਾਇਆ । ਭੈ ਭੰਜਨ  ਮਿਹਰਵਾਨ , ਜਿਸ ਇਹ ਜਗਤ ਤਰਾਇਆ । ਓਟ ਗਹੀ ਜਗਤ ਪਿਤ ਸਰਨਾਇਆ । ਰੱਖ ਸਿਰ ਤੇ ਹੱਥ , ਪ੍ਰਭ ਇਹ ਬਚਨ ਸੁਣਾਇਆ । ਮੈਂ ਆਪ ਸਮਰਥ , ਘਰ ਠਾਂਡੇ ਆਇਆ । ਤਾਰੇ ਆਪ ਅਕਥ , ਜੀਵ ਦਰ ਬਿਲਲਾਇਆ । ਮਹਾਰਾਜ ਸ਼ੇਰ ਸਿੰਘ ਨਾਮ ਰਥ , ਜਿਸ ਇਹ ਜਗਤ ਤਰਾਇਆ । ਕਰਨ ਕਰਾਵਣਹਾਰ ਆਪ ਪ੍ਰਭ ਆਇਆ । ਚੌਥਾ ਜੁਗ ਉਲਟਾਏ , ਆਪਣਾ ਨਾਮ ਜਪਾਇਆ । ਸਤਿਜੁਗ ਲਾਏ ਸਤਿ , ਸਤਿ ਸਤਿ ਵਰਤਾਇਆ । ਬ੍ਰਹਮਾ ਵਿਸ਼ਨ ਮਹੇਸ਼ ਸਭ ਦਾ ਵਕਤ ਮੁਕਾਇਆ । ਸ਼ਿਵ ਸ਼ੰਕਰ ਕੀਏ ਅਮੇਟ , ਜਿਨ੍ਹਾਂ ਗਲ ਬਾਸ਼ਕ ਪਾਇਆ । ਪਾਰਬਤੀ ਪੂਤ ਗਣੇਸ਼ , ਸ਼ਿਵ ਸਿਰ ਹਾਥੀ ਲਾਇਆ । ਉਸ ਦਾ ਗਵਾਇਆ ਮਾਣ , ਜਿਸ ਨੂੰ ਸ਼ਿਵ ਆਪ ਪ੍ਰਗਟਾਇਆ । ਧਾਰ ਨਰ ਅਵਤਾਰ , ਸਭ ਨੂੰ ਜੋਤ ਮਿਲਾਇਆ । ਏਹੋ ਸੱਚੀ ਕਾਰ , ਏਕ ਸੰਗ ਏਕ ਰਲਾਇਆ । ਚਲਾਇਆ ਜੁਗ ਸਤਿ , ਪ੍ਰਭ ਇਹ ਖੇਲ ਰਚਾਇਆ । ਦਿਤੇ ਨੇ ਤਖ਼ਤ ਬਿਠਾਲ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ । ਦਿਤੀ ਪਦਵੀ ਅਕਾਲ , ਜਿਥੇ ਮਰੇ ਨਾ ਜਾਇਆ । ਸੋਹੰ ਸ਼ਬਦ ਬਬਾਣ , ਜਿਸ ਗੁਰ ਧਾਮ ਪੁਚਾਇਆ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਸੋਹੰ ਸ਼ਬਦ ਮੁਖ ਰਖਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਕੁਰਾਨ ਅੰਜੀਲ ਭਸਮ ਕਰਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਕਲਜੁਗ ਬਾਣੀ ਮਾਣ ਗਵਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਮਦਿ ਮਾਸ ਸਭ ਨਸ਼ਟ ਕਰਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਪਾਪੀ ਅਪਰਾਧੀ ਅਗਨ ਜਲਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਲੋਭੀ ਕਾਮੀ ਭਸਮ ਕਰਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਮਾਤ ਪਿਤਾ ਅੱਗੇ ਪੂਤ ਨਾ ਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਖ਼ਾਲੀ ਗੋਦ ਨਾ ਮਾਤ ਰਹਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਸੋਹੰ ਸ਼ਬਦ ਧੁਨ ਵਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਭੂਤ ਪਰੇਤ ਸਭ ਪਰੇ ਹਟਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਹਾਕਨ ਡਾਕਨ ਸਿਰ ਖੇਹ ਪਵਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਛਲ ਛਿਦਰ ਸੋਹੰ ਸ਼ਬਦ ਚਲਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਅੱਠ ਅਠਾਰਾਹਾ ਸਭ ਨਸ਼ਟ ਹੋ ਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਦੁਖੀ ਜੀਵ ਨਾ ਕੋਈ ਬਿਲਲਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਗੁਰਮੁਖਾਂ ਨੂੰ ਸਮ ਦਰਸ ਦਿਖਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਚਰਨ ਸੰਗ ਸਿੱਖ ਤਰਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਅੰਤਕਾਲ ਪ੍ਰਭ ਦਰਸ ਦਿਖਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਅੰਤਕਾਲ ਜਮ ਨੇੜ ਨਾ ਆਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਧਰਮ ਰਾਜ ਦਾ ਡੰਨ ਹਟਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਕੁੰਭੀ ਨਰਕ ਸਿੱਖ ਨਾ ਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਦੇ ਦਰਸ ਪ੍ਰਭ ਦੇਹ ਛੁਡਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਵਿਚ ਬਬਾਣ ਸਿੱਖ ਬਠਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਗੁਰ ਧਾਮ ਗੁਰਸਿਖ ਪੁਚਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਬੈਕੁੰਠ ਧਾਮ ਰਿਹਾ ਜੋਤ ਸਮਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਦੋ ਮੂਰਤੀ ਇਕ ਹੋ ਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਜੋਤ ਸੰਗ ਜੋਤ ਮਿਲ ਜਾਏ । ਵਾਹਵਾ  ਸਤਿਗੁਰ ਸਤਿਜੁਗ ਲਾਇਆ , ਮਹਾਰਾਜ ਸ਼ੇਰ ਸਿੰਘ ਭਗਤ ਤਰਾਏ । ਭਗਤ ਸੋ ਜੋ ਦਰ ਤੇ ਆਵਣ । ਭਗਤ ਸੋ ਜੋ ਸਤਿਗੁਰੂ ਪਛਾਨਣ । ਭਗਤ ਸੋ ਜਿਨ੍ਹਾਂ ਗੁਰ ਦੇਵੇ ਗਿਆਨਨ । ਭਗਤ ਸੋ ਜਿਨ ਈਸ਼ਰ ਜੋਤ ਹੈ ਚਾਨਣ । ਭਗਤ ਸੋ ਜੋ ਸੋਹੰ ਸ਼ਬਦ ਵਖਾਨਣ । ਭਗਤ ਸੋ ਮਹਾਰਾਜ ਸ਼ੇਰ ਸਿੰਘ ਚਰਨ ਲਗਾਵਣ ।  ਸਤਿਗੁਰ ਸਤਿਜੁਗ ਇਹ ਚਲਾਈ ਰੀਤ । ਗੁਰਚਰਨ ਸੰਗ ਲਾਗੇ ਪ੍ਰੀਤ ।  ਝੂਠੀ ਕਾਇਆ ਹੋਵੇ ਪਤਿਤ ਪੁਨੀਤ । ਮਹਾਰਾਜ ਸ਼ੇਰ ਸਿੰਘ ਠਾਂਡਾ ਸੀਤ । ਗੁਰਸਿਖਾਂ ਗੁਰ ਠੰਡ ਵਰਤਾਏ । ਜਨਮ ਜਨਮ ਦੇ ਕਲਵਿਖ ਲਾਹੇ । ਹਉਮੇ ਮਮਤਾ ਮੈਲ ਗੁਆਏ । ਚਤੁਰਭੁਜ ਪ੍ਰਭ ਦਰਸ ਦਿਖਾਵੇ । ਕਲਜੁਗ ਡੁਬਦੇ ਆਣ ਪਾਪੀ ਜੀਵ ਤਰਾਵੇ । ਸੱਚਾ  ਸਤਿਗੁਰ ਆਪ ਸਚ ਸ਼ਬਦ ਸੁਣਾਵੇ । ਪਾਰਬ੍ਰਹਮ ਪਰਮੇਸ਼ਵਰ ਆਪਣਾ ਆਪ ਜਣਾਵੇ । ਮਹਾਰਾਜ ਸ਼ੇਰ ਸਿੰਘ ਭਗਤ ਵਛਲ ਜਿਨ੍ਹਾਂ ਨੂੰ ਆਪ ਤਰਾਵੇ ।