G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਕਰ ਦਰਸ ਦਾਤਾਰ ਜਿਨ ਇਹ ਬਣਤ ਬਣਾਈ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਠਾਂਡਾ ਗੁਰ ਦਰਬਾਰ ਸਿੱਖਾਂ ਦੀ ਪੈਜ ਰਖਾਈ। ਗੁਰਸਿਖਾਂ ਮਨ ਹੋਈ ਵਧਾਈ, ਉਤਮ ਇਹ ਵਿਹਾਰ ਪ੍ਰਭ ਦੀ ਜੋਤ ਜਗਤ ਮੇਂ ਆਈ। ਗੁਰਸਿਖਾਂ ਮਨ ਹੋਈ ਵਧਾਈ, ਭੁੱਲੀ ਸ੍ਰਿਸ਼ਟ ਅਨਭੋਲ, ਪ੍ਰਭ ਦੀ ਸਾਰ ਨਾ ਪਾਈ। ਗੁਰਸਿਖਾਂ ਮਨ ਹੋਈ ਵਧਾਈ, ਘਰ ਘਰ ਹੋਏ ਜੈਕਾਰ ਸ਼ਬਦ ਧੁਨ ਗੁਰ ਆਪ ਵਜਾਈ। ਗੁਰਸਿਖਾਂ ਮਨ ਹੋਈ ਵਧਾਈ, ਦੇ ਕੇ ਬ੍ਰਹਮ ਗਿਆਨ ਗੁਰ ਸੰਗਤ ਗੁਰ ਪਾਰ ਕਰਾਈ। ਗੁਰਸਿਖਾਂ ਮਨ ਹੋਈ ਵਧਾਈ, ਪ੍ਰਭ ਆਪ ਅਤੋਲ ਤੋਲਿਆ ਨਾ ਜਾਈ। ਗੁਰਸਿਖਾਂ ਮਨ ਹੋਈ ਵਧਾਈ, ਨਿਮਾਣਿਆਂ ਦੇਵੇ ਮਾਣ ਗ਼ਰੀਬਾਂ ਗਲੇ ਲਗਾਈ। ਗੁਰਸਿਖਾਂ ਮਨ ਹੋਈ ਵਧਾਈ, ਕਲਜੁਗ ਲਏ ਪਛਾਣ, ਪਰਗਟ ਹੋ ਪ੍ਰਭ ਦਰਸ ਦਿਖਾਈ। ਗੁਰਸਿਖਾਂ ਮਨ ਹੋਈ ਵਧਾਈ, ਜਿਨ੍ਹਾਂ ਰਸਨਾ ਹਰਿ ਹਰਿ ਹਰਿ ਜਸ ਗਾਈ। ਗੁਰਸਿਖਾਂ ਮਨ ਹੋਈ ਵਧਾਈ, ਪੰਚਮ ਜੇਠ ਜਿਨ ਖ਼ੁਸ਼ੀ ਮਨਾਈ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪੂਰਾ ਘਰ ਮਾਹਿ ਪਾਈ। ਗੁਰਸਿਖਾਂ ਮਨ ਹੋਈ ਵਧਾਈ, ਹੋਏ ਪ੍ਰਭ ਕਿਰਪਾਲ ਭਗਤਨ ਦਰਸ ਦਿਖਾਈ। ਗੁਰਸਿਖਾਂ ਮਨ ਹੋਈ ਵਧਾਈ, ਭਗਤ ਉਧਾਰਨ ਆਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ। ਦੇਵੇ ਦਰਸ਼ਨ ਗੁਰ ਜੋਤ ਪਰਗਾਸਿਆ। ਭੁੱਲਾ ਜੀਵ ਫਿਰੇ ਜਗਤ ਉਦਾਸਿਆ। ਬਿਨ ਸਤਿਗੁਰ ਝੂਠੀ ਦੇਹ ਨਿਰਾਸਿਆ। ਕੋਈ ਨਾ ਕੱਟਣਹਾਰ ਗਲੋਂ ਜਮ ਫਾਸਿਆ। ਗੁਰ ਚਰਨ ਕਰ ਪਿਆਰ, ਨੌਂ ਨਿਧ ਹੋਵੇ ਦਾਸਿਆ। ਮਹਾਰਾਜ ਸ਼ੇਰ ਸਿੰਘ ਪਰਗਟ ਕਰਤਾਰ, ਸਰਬ ਸੂਖ ਵਾਸਿਆ। ਸਰਬ ਸੂਖ ਗੁਰ ਚਰਨ ਪਿਆਰ। ਸਰਬ ਸੂਖ ਗੁਰ ਰਿਦੇ ਚਿਤਾਰ। ਸਰਬ ਸੂਖ ਗੁਰ ਸੰਗਤ ਪਿਆਰ। ਸਰਬ ਸੂਖ ਮਹਾਰਾਜ ਸ਼ੇਰ ਸਿੰਘ ਰਿਦੇ ਚਿਤਾਰ। ਮਾਨਸ ਜਨਮ ਜਗਤ ਮੇਂ ਪਾਇਆ। ਬਿਨ ਗੁਰ ਪੂਰੇ ਕਿਸੇ ਪਾਰ ਨਾ ਲਾਇਆ। ਮੋਹ ਮਮਤਾ ਵਿਚ ਫਿਰੇ ਲੁਭਾਇਆ। ਦੁਨਿਆਵੀ ਝੰਜਟਾਂ ਵਿਚ ਫਸਾਇਆ। ਦੁਖਾਂ ਕਲੇਸ਼ਾਂ ਡੇਰਾ ਲਾਇਆ। ਦੇਹ ਰੋਗੀ ਵਿਚ ਰੋਗ ਵਧਾਇਆ। ਹੋਵੇ ਕਸ਼ਟ ਅਪਾਰ ਬਿਨ ਗੁਰ ਕੋਏ ਨਾ ਦੇ ਛੁਡਾਇਆ। ਜੇਠ ਪੰਚਮ ਦਿਤਾ ਤਾਰ, ਜਿਨ ਗੁਰ ਦਰਸ਼ਨ ਪਾਇਆ। ਆਤਮ ਹੋਏ ਉਜਿਆਰ, ਦੁੱਖਾਂ ਦਾ ਨਾਸ ਕਰਾਇਆ। ਪਰਗਟ ਜੋਤ ਅਪਾਰ, ਸਿੱਖਾਂ ਦਾ ਕਰਮ ਲਿਖਾਇਆ। ਆਪ ਬੈਠਾ ਨਿਰਾਧਾਰ, ਦੀਪਕ ਜੋਤ ਜਗਾਇਆ। ਗੁਰ ਪੂਰੇ ਜਾਇਓ ਬਲਹਾਰ, ਕਲਜੁਗ ਪਾਰ ਤਰਾਇਆ। ਭਗਤ ਜਨਾਂ ਪ੍ਰਭ ਦੇਵੇ ਮਾਣ, ਈਸ਼ਰ ਜੋਤ ਜਗਤ ਪਲਟਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਨਿਰੰਜਣ ਦੇਹ ਵਿਚ ਆਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਖੋਲ੍ਹ ਕਿਵਾੜ ਦਰਸ ਦਿਖਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖ ਮਹਿੰਮਾ ਆਪ ਜਣਾਏ। ਭਗਤ ਜਨਾਂ ਪ੍ਰਭ ਦੇਵੇ ਮਾਣ,