G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

ਪਿਆਰਾ । ਉਪਜੇ ਗਿਆਨ ਪ੍ਰਭ ਦੇਵੇ ਨਾਮ ਭਗਤ ਭੰਡਾਰਾ। ਕਲਜੁਗ ਜਾਮਾ ਧਾਰ ਪ੍ਰਗਟਿਓ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਕੀਓ ਪਾਰ ਉਤਾਰਾ। ਕਲਜੁਗ ਆਣ ਗੁਰ ਕਲਜੁਗ ਕਰਮ ਵਿਚਾਰਿਆ। ਕਲਜੁਗ ਆਣ ਗੁਰ ਜੋਤ ਜਗਾਈ ਅਪਰ ਅਪਾਰਿਆ। ਕਲਜੁਗ ਆਣ ਗੁਰ ਧਾਰੇ ਖੇਲ ਰੰਗ ਕਰਤਾਰਿਆ। ਕਲਜੁਗ ਆਣ ਗੁਰ ਜੋਤ ਸਰੂਪ ਜਗਤ ਸੰਘਾਰਿਆ। ਕਲਜੁਗ ਆਣ ਗੁਰ ਰੰਗ ਇਕ ਹੋ ਸਰਬ ਸਮਾਣਿਆਂ। ਕਲਜੁਗ ਆਣ ਗੁਰ ਸੋਹੰ ਸ਼ਬਦ ਮਾਰੇ ਬਾਣਿਆਂ। ਕਲਜੁਗ ਆਣ ਗੁਰ ਭੁੰਨੇ ਪਾਪੀ ਭਠਿਆਲੇ ਦਾਣਿਆਂ। ਕਲਜੁਗ ਆਣ ਪ੍ਰਭ ਹੋਏ ਨਿਹਕਲੰਕ ਇਹ ਰੰਗ ਦਿਖਾਣਿਆਂ। ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਜਗਤ ਭੁਲਾਣਿਆਂ। ਜਗਤ ਭੁਲਿਆ ਗੁਰ ਚਰਨ ਨਾ ਲਾਏ। ਜਗਤ ਭੁਲਿਆ ਗੁਰ ਦਰਸ ਨਾ ਦਿਖਾਏ। ਜਗਤ ਭੁਲਿਆ ਆਤਮ ਠੰਡ ਨਾ ਪਾਏ। ਜਗਤ ਭੁਲਿਆ ਗੁਰ ਦੀ ਸੂਝ ਨਾ ਪਾਏ। ਜਗਤ ਭੁਲਿਆ ਗੁਰ ਝੂਠੇ ਧੰਦੇ ਲਾਏ। ਜਗਤ ਭੁਲਿਆ ਮਾਇਆ ਮਮਤਾ ਵਿਚ ਮਨ ਵਸਾਏ। ਜਗਤ ਭੁਲਿਆ ਦੇਹ ਦੁਰਮਤ ਹੋਏ ਜਾਏ। ਜਗਤ ਭੁਲਿਆ ਗੁਰ ਆਇਆ ਸਾਰ ਨਾ ਪਾਏ । ਜਗਤ ਭੁਲਿਆ ਨਿਹਕਲੰਕ ਪ੍ਰਭ ਜੋਤ ਪ੍ਰਗਟਾਏ। ਜਗਤ ਭੁਲਿਆ ਮਹਾਰਾਜ ਸ਼ੇਰ ਸਿੰਘ ਚਰਨ ਨਾ ਲਾਏ। ਗੁਰਸਿਖਾਂ ਗੁਰ ਚਰਨ ਲਗਾਇਆ । ਕਲਜੁਗ ਜਾਮਾ ਧਾਰ ਪ੍ਰਭ ਦਰਸ ਦਿਖਾਇਆ। ਦੇਵੇ ਦਰਸ ਅਪਾਰ, ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਕਲਜੁਗ ਦਿਤਾ ਤਾਰ, ਜਿਨ੍ਹਾਂ ਗੁਰ ਚਰਨ ਲਗਾਇਆ। ਕਰੇ ਖੇਲ ਅਪਾਰ, ਜੋਤ ਨਿਰੰਜਣ ਆਪ ਰਘੁਰਾਇਆ। ਗੁਰਸਿਖਾਂ ਦਿਤਾ ਤਾਰ, ਸੁਰਤ ਸ਼ਬਦ ਗੁਰ ਗਿਆਨ ਦਿਵਾਇਆ। ਹੋਏ ਜੋਤ ਆਧਾਰ, ਦੀਪਕ ਦੇਹ ਵਿਚ ਜੋਤ ਜਗਾਇਆ। ਜਾਮਾ ਲਿਆ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਪ੍ਰਗਟ ਜੋਤ ਅਪਾਰ, ਕਲਜੁਗ ਨਾਸ ਕਰਾਇਆ। ਉਪਜੇ ਸ਼ਬਦ ਗੁਰਚਰਨ ਧਿਆਨਾ। ਉਪਜੇ ਸ਼ਬਦ ਪ੍ਰਭ ਦੇ ਗਿਆਨਾ । ਉਪਜੇ ਸ਼ਬਦ ਜਗੇ ਜੋਤ ਵਿਚ ਦੇਹ ਨਿਧਾਨਾ। ਉਪਜੇ ਸ਼ਬਦ ਗੁਰ ਸ਼ਬਦ ਬੁਝਾਨਾ। ਉਪਜੇ ਸ਼ਬਦ ਮਿਲੇ ਵਿਸ਼ਨੂੰ ਭਗਵਾਨਾ। ਉਪਜੇ ਸ਼ਬਦ ਪ੍ਰਭ ਦਰਸ ਹੋਏ ਬਿਧਨਾਨਾ। ਉਪਜੇ ਸ਼ਬਦ ਗੁਰ ਸੋਹੰ ਸ਼ਬਦ ਵਖਾਨਾ। ਉਪਜੇ ਸ਼ਬਦ ਹਰਿ ਭਗਤ ਹਰਿ ਚਰਨ ਧਿਆਨਾ। ਉਪਜੇ ਸ਼ਬਦ ਪ੍ਰਭ ਹਰਿ ਰੰਗ ਜੀਵ ਜੰਤ ਸਮਾਣਾ। ਉਪਜੇ ਸ਼ਬਦ ਪ੍ਰਭ ਦੇਵੇ ਨਾਮ ਦਾਨਾ। ਉਪਜੇ ਸ਼ਬਦ ਮਨ ਭਏ ਗਿਆਨਾ। ਉਪਜੇ ਸ਼ਬਦ ਆਤਮ ਜੋਤ ਪ੍ਰਭ ਜੋਤ ਮਿਲਾਨਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਰਾਓ ਰੰਕ ਜਿਸ ਇਕ ਸਮਾਨਾ। ਕਲਜੁਗ ਲੈ ਅਵਤਾਰ, ਕਲਜੁਗ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਗੁਰ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਜੀਵ ਜੰਤ ਪ੍ਰਭ ਕਰਮ ਵਿਚਾਰਿਆ । ਕਲਜੁਗ ਲੈ ਅਵਤਾਰ, ਬੇਮੁਖਾਂ ਗੁਰ ਨਰਕ ਨਿਵਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਗੁਰ ਚਰਨ ਲਗਾ ਲਿਆ। ਕਲਜੁਗ ਲੈ ਅਵਤਾਰ, ਕਲੂ ਕਾਲ ਕਲੂ ਗੁਰ ਉਲਟਾ ਲਿਆ। ਸਤਿਜੁਗ ਲਾਏ ਅਪਾਰ, ਸਤਿਗੁਰ ਸਚ ਸੁੱਚ ਵਰਤਾ ਲਿਆ। ਮਦਿ ਮਾਸ ਜੋ ਕਰੇ ਅਹਾਰ, ਤਿਨ੍ਹਾਂ ਨਰਕ ਨਿਵਾਸ ਦਿਵਾ ਲਿਆ। ਗੁਰਸਿਖਾਂ ਗੁਰ ਚਰਨ ਪਿਆਰ, ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਸਭ ਦਾ ਗਵਾਏ ਮਾਣ, ਪ੍ਰਭ ਸੋਹੰ ਸ਼ਬਦ ਚਲਾ ਲਿਆ। ਪ੍ਰਭ ਸਰੂਪ ਏਕ, ਜਗਤ ਰੂਪ ਅਨੇਕ ਵਟਾ ਲਿਆ। ਜੁਗੋ ਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਆਣ ਤਰਾ ਲਿਆ। ਕਲਜੁਗ ਜਾਮਾ ਧਾਰ, ਨਿਹਕਲੰਕ ਪ੍ਰਭ ਆਪ ਅਖਵਾ ਲਿਆ। ਤਜੀ ਦੇਹ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਕਲਜੁਗ ਉਲਟਾ ਲਿਆ। ਧਰੇ ਜੋਤ ਜਗਤ ਗੁਰ ਪੂਰਾ। ਅਨਹਦ ਸ਼ਬਦ ਸਦਾ ਸਰੂਰਾ। ਹੋਏ ਅੰਧਘੋਰ ਉਪਜੇ ਰਾਗ ਸ਼ਬਦ ਗੁਰ ਸਤਿਗੁਰ ਪੂਰਾ। ਉਪਜੇ ਗਿਆਨ ਮਾਨੇ ਸਦਾ ਮਨ ਅਨੰਦ ਘਨਘੋਰਾ। ਜਗੇ ਜੋਤ ਸਦਾ ਨਿਰਾਲਮ, ਉਪਜੇ ਦਰਸ ਮਿਲੇ ਗੁਰ ਸੂਰਾ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਗਾਸਿਓ ਜਿਸ ਦਾ ਬਚਨ ਨਾ ਹੋਏ ਅਧੂਰਾ। ਮੁਖ ਵਾਕ ਕਰੇ ਗੁਰ ਪੂਰਾ। ਜਗਤ ਉਧਾਰੇ ਆਪ ਸਚ ਸੂਰਾ। ਤੀਨ