G18L018 ੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਦਾਹੀਆ। ਕੀ ਓਥੇ ਲਟਕੌਣੇ ਸੂਰਜ ਚੰਦਰ, ਜੋ ਹੁਕਮੇ ਅੰਦਰ ਦੇਣ ਰੁਸ਼ਨਾਈਆ। ਸਚ ਪੁਛੋ, ਓਥੇ ਭਗਤ ਸੁਹੇਲੇ ਸਦਾ ਦਵਾਰ ਤੇ ਮੰਗਣ, ਪ੍ਰੇਮ ਝੋਲੀ ਅਗੇ ਡਾਹੀਆ। ਜਿਨ੍ਹਾਂ ਨੂੰ ਲੋਕਮਾਤ ਆਏ ਸੱਦਣ, ਸੱਦਾ ਹੁਕਮ ਸੁਣਾਈਆ। ਫੇਰ ਉਹ ਇਸ ਡੋਰੀ ਵਿਚ ਬੱਝਣ, ਜਿਹੜੀ ਰਵਿਦਾਸ ਚੁਮਾਰੇ ਹੱਥ ਫੜਾਈਆ। ਅੱਠੇ ਪਹਿਰ ਰਹਿਣ ਮਗਨ, ਅੰਤਰ ਆਤਮ ਇਕ ਲਿਵ ਲਾਈਆ । ਜੇ ਕੋਈ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਿਆਂ ਦਾ ਰਾਜਾ ਮੇਰੇ ਭਗਤ ਨੂੰ ਆਪਣੀ ਬੇਟੀ ਦਾ ਦੇਣ ਆਵੇ ਸਗਣ, ਮੇਰਾ ਭਗਤ ਧੱਕੇ ਨਾਲ ਪਰੇ ਸੁਟਾਈਆ । ਮੈਨੂੰ ਓਸ ਦੀ ਲਗੀ ਲਗਨ, ਜਿਹੜਾ ਅੰਦਰ ਬਾਹਰ ਸੇਜ ਹੰਢਾਈਆ। ਮੈਂ ਆ ਕੇ ਓਸ ਮਾਹੀ ਦੇ ਪਤਣ, ਆਪਣਾ ਪਤਾ ਦਿਤਾ ਗਵਾਈਆ। ਭਗਤ ਕਹੇ ਮੈਂ ਇਕੋ ਜਾਣਿਆ ਇਕੋ ਮੇਰਾ ਸੱਜਣ, ਬਾਕੀ ਝੂਠੀ ਜਗਤ ਲੋਕਾਈਆ। ਜੋ ਭਗਤਾਂ ਭੱਜਾ ਆਇਆ ਲੱਭਣ, ਦਾਤਾ ਦਾਨ ਆਇਆ ਵੰਡਣ, ਚਾਰੋਂ ਕੁੰਟ ਵੇਖ ਵਖਾਈਆ। ਟੁੱਟੀ ਆਇਆ ਗੰਢਣ, ਆਪਣੀ ਪਿਠ ਬਦਲਾਈਆ। ਕਰਵਟ ਲੈ ਕੇ ਗੁਰਮੁਖਾਂ ਦੇ ਅੰਦਰ ਆਇਆ ਲੰਘਣ, ਵੱਡਿਉਂ ਨਿੱਕਾ ਰੂਪ ਵਟਾਈਆ। ਜਨਮ ਕਰਮ ਦੇ ਤੋੜਨ ਆਇਆ ਬੰਧਨ, ਬੰਦੀਖ਼ਾਨਾ ਦਏ ਗਵਾਈਆ । ਪ੍ਰੇਮ ਰਸ ਦਾ ਦੇਵੇ ਅਨੰਦਨ, ਅਨੰਦ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਦਾਤਾ ਬੇਪਰਵਾਹੀਆ। ਰੰਬੀ ਕਹੇ ਮੈਂ ਹੁੰਗਾਰਾ ਦੇਵਾਂ ਨਾਲ ਹੂੰ, ਹੌਲੀ ਜਿਹੀ ਸੁਣਾਈਆ। ਜਿਸ ਵੇਲੇ ਆਵੇਂ ਪ੍ਰਭ ਤੂੰ, ਤੂੰਹੀ ਤੂੰਹੀ ਰਾਗ ਸਰਬ ਸੁਣਾਈਆ। ਭਗਤਾਂ ਦੀ ਲੰਘੇ ਬਿਨਾ ਸਰਦਲ ਵਾਲੀ ਬਰੂਹ, ਜਿਸ ਦਾ ਦਰਵਾਜ਼ਾ ਆਪਣੇ ਹੁਕਮ ਨਾਲ ਖੁਲ੍ਹਾਈਆ। ਓਸ ਮੰਦਰ ਅੰਦਰ ਵੜ ਕੇ ਪਏਂ ਕੂ, ਜਿਥੇ ਕੂਕ ਫ਼ਰਿਆਦ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਜੇ ਭਗਤ ਲੱਭਣ ਤੇ ਨਜ਼ਰ ਆਵੇਂ ਹੂਬਹੂ, ਹੁਲੀਆ ਆਪਣਾ ਫੇਰ ਬਦਲਾਈਆ। ਪਾਕ ਕਰ ਕੇ ਬੁਤ ਰੂਹ, ਦੇਵੇਂ ਮਾਣ ਵਡਿਆਈਆ। ਭਗਤ ਉਧਾਰਨਾ ਪੰਜਾਬੀ ਲੱਛਣ ਕਰਨਾ ਛੂਹ, ਇਸ਼ਾਰੇ ਨਾਲ ਪਾਰ ਲੰਘਾਈਆ। ਅਸਾਂ ਵੇਖਿਆ ਤੂੰ ਝਟ ਬਦਲ ਦਿਤਾ ਧਰੂ, ਸਵਰਨ ਦਿਤੀ ਵਡਿਆਈਆ। ਬ੍ਰਹਮਾ ਪਾ ਕੇ ਆਪਣੇ ਵੱਡੇ ਖੂਹ, ਪਾਲ ਸਿੰਘ ਪਾਲਕੀ ਦਿਤਾ ਚੜ੍ਹਾਈਆ। ਸ਼ੰਕਰ ਆਪਣੀ ਧਾਰ ਪਰੋ, ਜਗਤ ਜਗਦੀਸ਼ ਹੁਕਮ ਮਨਾਈਆ। ਇੰਦ ਇੰਦਰਾਸਣ ਰਹੀ ਨਾ ਲੋ, ਸਿੰਘਾਸਣ ਗਿਆ ਤਜਾਈਆ। ਹੁਕਮੇਂ ਅੰਦਰ ਬਿਠਾਏ ਓਹ, ਜਿਸ ਬਾਲੇ ਮਿਲੀ ਵਡਿਆਈਆ। ਭਗਤਾਂ ਬਖ਼ਸ਼ ਕੇ ਮੋਹ, ਮੁਹੱਬਤ ਨਾਤੇ ਰਿਹਾ ਜੁੜਾਈਆ। ਪਾਲ ਸਿੰਘਾ ਯਾਦ ਈ ਸੋਲਾਂ ਮੱਘਰ ਓਹ, ਵੀਹ ਸੌ ਦਸ ਬਿਕ੍ਰਮੀ ਜਿਸ ਵੇਲੇ ਆਦਿ ਸ਼ਕਤ ਦੁਰਗਾ ਅਸ਼ਟਮ ਕਾਲਕਾ ਕਮਲੀ ਤੇਰੇ ਸਾਹਮਣੇ ਹੋ ਕੇ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਾਦਰ ਟੁੱਟੀ ਹੋਈ ਕਹੇ ਮੈਂ ਬਣ ਗਈ ਫੂੜ੍ਹੀ, ਰਵਿਦਾਸ ਹੱਥਾਂ ਲਈ ਦਬਾਈਆ। ਇਕ ਦਿਨ ਮੈਂ ਉਹਦੇ ਤੋਂ ਮੰਗੀ ਮਜ਼ਦੂਰੀ, ਮੇਰਾ ਲੇਖਾ ਦੇ ਮੁਕਾਈਆ। ਓਸ ਨੇ ਕਿਹਾ ਮੈਂ ਦੇਵਾਂ ਜ਼ਰੂਰੀ, ਕ਼ਰਜ਼ਾ ਪਿਛਲਾ ਦਿਆਂ ਮੁਕਾਈਆ। ਇਕ ਦਿਨ ਉਹ ਢਿੱਡੋਂ ਭੁੱਖਾ ਓਹਦੇ ਮੋਢੇ ਉਤੇ ਕਾਲੀ ਸੀ ਭੂਰੀ, ਉਹ ਵੀ ਉਤੋਂ ਲਾਹ ਕੇ ਮੇਰੇ ਉਤੇ ਦਿਤੀ ਪਾਈਆ। ਨੰਗਾ ਹੋ ਕੇ ਪੈਰੋਂ ਬਹਿ ਗਿਆ ਇਹ ਵੀ ਮੇਰੀ ਮਜ਼ਬੂਰੀ, ਖ਼ਾਲੀ ਹੱਥ ਦਏ ਵਖਾਈਆ। ਓਨੇ ਚਿਰ ਨੂੰ ਇਹ ਹਾਲਤ ਵੇਖ ਕੇ ਰੋ ਪਈ ਫੂੜ੍ਹੀ, ਫੁਰਨਿਆਂ ਵਿਚ ਦਏ ਦੁਹਾਈਆ। ਰਵਿਦਾਸਾ ਤੇਰੀ ਕਿਹਦੇ ਨਾਲ ਯਾਰੀ ਗੂੜ੍ਹੀ, ਜਿਸ ਨੇ ਸਬਰ ਪਿਆਲਾ ਦਿਤਾ ਪਿਆਈਆ। ਓਸੇ ਵੇਲੇ ਪ੍ਰਭ ਨੇ ਦਰਸ਼ਨ ਦਿਤਾ ਹਾਜ਼ਰ ਹਜ਼ੂਰੀ, ਸਨਮੁਖ ਹੋ ਕੇ ਨਜ਼ਰੀ ਆਈਆ। ਸ੍ਰੀ ਭਗਵਾਨ ਨੇ ਇਸੇ ਤਰਾ ਥੱਲਿਉਂ ਫੜ ਕੇ ਚਰਨ ਦੀ ਧੂੜੀ, ਆਪਣੇ ਮਸਤਕ ਲਈ ਘਸਾਈਆ। ਜਨ ਭਗਤੋ ਤੁਹਾਡੀ ਫੇਰ ਦੇਵਾਂ ਮਜ਼ਦੂਰੀ, ਹਰਿ ਸੰਗਤ ਲੇਖੇ ਆਪਣਾ ਨਾਮ ਲਗਾਈਆ। ਰਵਿਦਾਸ ਨੇ ਰੋ ਕੇ ਕਿਹਾ ਪ੍ਰਭੂ ਤੇਰੀ ਇਹ ਖੇਲ ਮੈਂ ਨਾ ਜਾਣਾ ਕੂੜੀ, ਤੂੰ ਕੂੜਿਆਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਉਹ ਫੂੜ੍ਹੀ ਕਹੇ ਇਕ ਦਿਨ ਰਵਿਦਾਸ ਭੁੱਖਾ ਸੀ ਤਿੰਨ ਦਿਨ ਦਾ, ਖ਼ੁਸ਼ੀਆਂ ਨਾਲ ਗੰਢ ਪੁਆਈਆ। ਬਿਨ ਮਣਕਿਆਂ ਮਾਲਾ ਆਪਣੀ ਗਿਣਦਾ, ਹਿਰਦੇ ਹਰਿ ਹਰਿ ਰਿਹਾ ਧਿਆਈਆ । ਜਾਂ ਪਾਸਾ ਵੱਟਿਆ ਉਹਦੇ ਗੋਡੇ ਤੋਂ ਸੱਤ ਉਂਗਲਾਂ ਉਪਰ ਚੁਭਿਆ ਇਕ ਤਿਨਕਾ, ਆਪਣਾ ਜ਼ੋਰ ਲਗਾਈਆ। ਉਸ ਦਾ ਥੋੜ੍ਹਾ ਜਿਹਾ ਅੰਦਰ ਰਹਿ ਗਿਆ ਛਿਲਕਾ, ਜੋ ਖ਼ੂਨ ਨਾਲ ਮਿਲਕੇ ਆਪਣਾ ਰੰਗ ਰੰਗਾਈਆ। ਓਸ ਅੰਦਰ ਵੜ ਕੇ ਵੇਖਿਆ ਖੇਲ ਓਸ ਦੇ ਦਿਲ ਦਾ, ਅਜਬ ਕਹਾਣੀ ਨਜ਼ਰੀ ਆਈਆ। ਜਿਸ ਵੇਲੇ ਲੋਕ ਕਹਿਣ ਰਵਿਦਾਸ ਹੁਣ ਭੁੱਖਾ ਓਸੇ ਦਿਨ ਪ੍ਰਭੂ ਮਿਲਦਾ, ਇਸੇ ਕਰ ਕੇ ਤ੍ਰਿਪਤ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖਾ ਲੇਖਾ ਆਪਣੇ ਹੱਥ ਰਖਾਈਆ। ਫੂੜ੍ਹੀ ਕਹੇ ਮੈਂ ਇਕ ਦਿਨ ਇਕੱਲੀ ਹੱਸਾਂ, ਏਧਰ ਓਧਰ ਸਾਥੀ ਨਜ਼ਰ ਕੋਇ ਨਾ ਆਈਆ। ਮੈਂ ਆਖਿਆ ਮੈਂ ਆਪਣੀ ਖ਼ੁਸ਼ੀ ਕਿਹਨੂੰ ਦੱਸਾਂ, ਕਿਹਨੂੰ ਦਿਆਂ ਸੁਣਾਈਆ। ਨਾ ਮੇਰੀਆਂ ਅੱਖਾਂ, ਕਿਹੜੇ ਮੱਥੇ ਉਤੇ ਹੱਥ ਰਖਾਈਆ। ਚਾਰੋਂ ਕੁੰਟ ਧਿਆਨ ਮਾਰਿਆ ਨਾ ਪੈਰਾਂ ਨਾ ਲੱਤਾਂ, ਮੈਂ ਕਿਧਰ ਉਠ ਕੇ ਨੱਠਾਂ, ਬਣ ਪਾਂਧੀ ਪੰਧ ਮੁਕਾਈਆ। ਸਬਰ ਕਰ ਕੇ ਕਹਿੰਦੀ ਮੈਂ ਓਸ ਦੀਆਂ ਆਸਾਂ ਰੱਖਾਂ, ਜੋ ਹਰ ਘਟ ਹਰ ਥਾਂ ਹੋਏ ਸਹਾਈਆ। ਓਧਰੋਂ ਪਰਮ ਪੁਰਖ ਪਰਮਾਤਮ ਰਵਦਾਸ ਨੂੰ ਮਿਲਣ ਆਇਆ ਨੱਠਾ, ਬਹੁਰੂਪੀਆ ਆਪਣਾ ਰੂਪ ਵਟਾਈਆ। ਹੱਥ ਵਿਚ ਦੋ ਡੰਡੇ ਸੁਥਰੇ ਵਾਂਗ ਮਾਰੇ ਸੱਟਾਂ, ਸੋਹਣਾ ਤਾਲ ਬਣਾਈਆ। ਪੈਰਾਂ ਨਾਲ ਨੱਚ ਕੇ ਉਡਾਇਆ ਘੱਟਾ, ਰਵਿਦਾਸ ਦੇ ਮੁਖ ਦੇ ਉਤੇ ਪਾਈਆ। ਫੂੜ੍ਹੀ ਕਿਹਾ ਮੈਂ ਓਸ ਨੂੰ ਜਾ ਕੇ ਚੱਟਾਂ, ਜਿਸ ਦਾ ਰਸ ਅੰਮ੍ਰਿਤ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਕਮਲੀਏ ਆ ਤੈਨੂੰ ਹੋਰ ਕੁਛ ਦੱਸਾਂ, ਅਗਲੀ ਕਹਾਣੀ ਸੁਣਾਈਆ। ਜਿਸ ਵੇਲੇ ਮੈਂ ਨਿਰਗੁਣ ਜੋਤੀ ਜਾਮਾ ਧਰ ਕੇ ਵੇਸ ਵਟਾਵਾਂ ਵਿਚ ਜੱਟਾਂ, ਜੱਟ ਤੇਰਾ ਭਗਤ ਲਵਾਂ ਬਣਾਈਆ। ਤੈਨੂੰ ਇਹੋ ਰਵਿਦਾਸ ਫੇਰ ਵਖਾਵਾਂ ਅੱਖਾਂ, ਆਖ਼ਰ ਆਪਣਾ ਰੰਗ ਰੰਗਾਈਆ। ਖ਼ੁਸ਼ੀਆਂ ਨਾਲ ਬਹਿ ਕੇ ਰਾਹ ਦੱਸੇ ਚਰਨਾਂ ਵਿਚ ਕੱਖਾਂ, ਕਾਮਲ ਮੁਰਸ਼ਦ ਹੋ ਕੇ ਆਪਣੀ ਦਇਆ ਕਮਾਈਆ। ਮਨਮੁਖਾਂ ਤੋਂ ਦੋ ਜਹਾਨਾਂ ਬਾਹਰ ਨੱਠਾਂ, ਲੱਭਿਆਂ ਹੱਥ ਕਿਸੇ ਨਾ ਆਈਆ। ਓਨੇ ਚਿਰ ਨੂੰ ਰਵਿਦਾਸ ਆਪਣਾ ਹੱਥ ਮਾਰਿਆ ਓਤੇ ਪੱਟਾਂ, ਥੋੜ੍ਹੀ ਜਿਹੀ ਧਾਰ ਲਹੂ ਦੀ ਨਜ਼ਰੀ ਆਈਆ। ਓਸ ਨੇ ਕਿਹਾ ਇਸ ਨੂੰ ਪ੍ਰਭੂ ਵਾਸਤੇ ਸਾਂਭ ਕੇ ਰੱਖਾਂ, ਜਿਸ ਵੇਲੇ ਆਵੇ ਉਹਨੂੰ ਮਸਤਕ ਦਿਆਂ ਲਗਾਈਆ। ਫਿਰ ਕਲਜੁਗ ਭਗਤਾਂ ਨੂੰ ਦੱਸਾਂ, ਸਚ ਦਿਆਂ