G01L22 ੫ ਚੇਤ ੨੦੦੭ ਬਿਕ੍ਰਮੀ harbani

ਮਹਾਰਾਜ ਸ਼ੇਰ ਸਿੰਘ ਕਰੇ ਭਗਤ ਵਡਿਆਈ । ਇੰਦਰ ਸਿੰਘ ਸਿੱਖ ਨਿਸਤਾਰ । ਜਿਸ ਨੇ ਬਣਾਇਆ ਗੁਰ ਦਰਬਾਰ । ਮੇਰਾ ਧਾਮ ਉਹਦੇ ਵਿਚਕਾਰ । ਜਿਥੇ ਤਜੀ ਦੇਹ ਨਿਰਾਧਾਰ । ਜੋਤ ਸਰੂਪ ਪ੍ਰਗਟਿਆ ਕਰਤਾਰ । ਸਮਾਧ ਵਿਚੋਂ ਪੰਜ ਜੇਠ ਵਿਚਾਰ । ਇਸ ਦੀ ਖੇਲ ਹੁਣ ਹੋਵੇ ਅਪਾਰ । ਛੱਡਿਆ ਘਵਿੰਡ ਸੱਚੀ ਸਰਕਾਰ । ਸ੍ਰਿਸ਼ਟੀ ਡੁੱਬੇ ਵਿਚ ਮੰਝਧਾਰ । ਇੰਦਰ ਸਿੰਘ ਸਿੱਖ ਮੇਰਾ ਅਪਰ ਅਪਾਰ । ਰਸਨਾ ਸਿਮਰੇ ਮਹਾਰਾਜ ਸ਼ੇਰ ਸਿੰਘ ਨਿਰੰਕਾਰ । ਜਿਥੇ ਲਿਖਤ ਹੋਵੇ ਅਪਾਰ । ਪਿੰਡ ਬੁੱਘੇ ਧਰਨੀ ਧਰ ਸਾਰ । ਐਸਾ ਪਾਇਆ  ਦਰਸ ਅਪਾਰ । ਸੋਹੰ ਸ਼ਬਦ ਦਿਤਾ ਕਰਤਾਰ । ਮਹਾਰਾਜ ਸ਼ੇਰ ਸਿੰਘ ਬੈਠਾ ਵਿਚਕਾਰ । ਸਿੱਖ ਦੀ ਮਹਿੰਮਾ ਗਣੀ ਨਾ ਜਾਏ । ਚੰਦੋਆ ਜਿਸ ਦਾ ਸਿਰ ਪਰਦਾ ਪਾਏ । ਮਾਇਆ ਰੂਪੀ ਜਗਤ ਨੂੰ ਖਾਏ । ਮਹਾਰਾਜ ਸ਼ੇਰ ਸਿੰਘ ਤੋਂ ਮੁਖ ਭਵਾਏ । ਚੰਦੋਏ ਦਾ ਸਿੱਖ ਮਾਰਿਆ ਬਾਣ । ਪੜਦਾ ਆਇਆ ਵਿਚ ਜਿਮੀਂ ਅਸਮਾਨ । ਬੇਮੁਖ ਨਾ ਕਰਨ ਪਛਾਣ । ਗੁਰ ਪੂਰਾ ਹੈ ਸਚ ਨਿਸ਼ਾਨ । ਨਜ਼ਰ ਨਾ ਆਵੇ ਵਿਸ਼ਨੂੰ ਭਗਵਾਨ । ਮਹਾਰਾਜ ਸ਼ੇਰ ਸਿੰਘ ਵਿਚ ਜਹਾਨ । ਸੋਹਣ ਸਿੰਘ ਸਿੱਖ ਸਿਦਕੀ ਅਖਵਾਵੇ । ਜਗਤ ਨਿਰਾਸ ਗੁਰ ਸੇਵ ਕਮਾਵੇ । ਤਾਹਨੇ ਮਿਹਨੇ ਜਗਤ ਦੇ ਖਾਵੇ । ਕਿਉਂ ਨਹੀਂ ਗੁਰ ਤੇਰਾ ਦਇਆ ਕਮਾਵੇ । ਮਾਇਆ ਮਮਤਾ ਵਿਚ ਜਗਤ ਭੁਲਾਵੇ । ਪੁੱਤਰ ਕਲੱਤਰ ਸੰਗ ਲਿਪਟਾਵੇ । ਪੂਰਾ ਭੇਤ ਨਾ ਕੋਈ ਪਾਵੇ । ਸਚ ਮੰਤਰ ਗੁਰ ਸਚ ਦ੍ਰਿੜਾਵੇ । ਦਇਆਧਾਰ ਗੁਰ ਦਇਆ ਕਮਾਵੇ । ਧੂਪ ਦੀਪ ਦੀ ਸੇਵਾ ਲਾਵੇ । ਆਦਿ ਜੁਗਾਦਿ ਜੋਤ ਰਹਿ ਜਾਵੇ । ਚਾਰ ਜੁਗ ਸੁਗੰਧ ਗੁਰ ਸੰਗ ਸਮਾਵੇ । ਪੂਰਨ ਪਰਮ ਪੁਰਖ ਪਰਮੇਸ਼ਵਰ ਪਾਵੇ । ਜਗਤ ਜਲੰਦਾ ਆਪ ਬਚਾਵੇ । ਪੁੱਤਰ ਸਪੁੱਤਰ ਸਰਬ ਸੁਖ ਪਾਵੇ । ਮਹਾਰਾਜ ਸ਼ੇਰ ਸਿੰਘ ਦਇਆ ਕਮਾਵੇ । ਭਗਤ ਜਨਾਂ ਜੈ ਜੈ ਜੈਕਾਰ ਕਰਾਵੇ । ਪ੍ਰੇਮ ਸਿੰਘ ਮੇਰਾ ਸਿੱਖ ਉਘ । ਜਿਸ ਦੇ ਘਰ ਲੱਗਾ ਸਤਿਜੁਗ । ਉਚ ਅਪਾਰ ਧਾਮ ਬਣੇ ਪਿੰਡ ਬੁੱਘ । ਮਹਾਰਾਜ ਸ਼ੇਰ ਸਿੰਘ ਅਟੱਲ ਜੁਗੋ ਜੁਗ । ਏਸ ਧਾਮ ਨੂੰ ਮਾਣ ਦਵਾਇਆ । ਗੁਰਬਾਣੀ ਨੂੰ ਜਿਸ ਜਨਮ ਦਵਾਇਆ । ਪੰਜ ਚੇਤ ਵੀਹ ਸੌ ਸੱਤ ਬਿਕ੍ਰਮੀ ਥਾਨ ਸੁਹਾਇਆ । ਸਾਧ ਸੰਗਤ ਮਿਲ ਹਰਿ ਜਸ ਗਾਇਆ । ਚਾਰ ਦੀਪਕ ਵਿਚ ਜੋਤ ਜਗਾਇਆ । ਮੁਖ ਜਿਨ੍ਹਾਂ ਦਾ ਬਾਹਰ ਰਖਾਇਆ । ਦਿਸ਼ਾ ਚਾਰ ਵਿਚ ਅਗਨ ਲਗਾਇਆ । ਗੁਰਸੰਗਤ ਨੂੰ ਵਿਚਕਾਰ ਬਹਾਇਆ ।  ਸਤਿਗੁਰ ਮਨੀ ਸਿੰਘ ਸਚ ਤਖ਼ਤ ਬਣਾਇਆ । ਭੈ ਭਿਆਨਕ ਵਿਚ ਹੋਏ ਸਹਾਇਆ । ਜੁਗ ਜੁਗ ਪੈਜ ਸਿੱਖਾਂ ਦੀ ਰੱਖਦਾ ਆਇਆ । ਆਦਿ ਅੰਤ ਨਾ ਕਿਸੇ ਪਾਇਆ । ਜੋ ਕਿਛ ਹੋਏ ਪ੍ਰਭ ਕਰੇ ਕਰਾਇਆ । ਕਲਜੁਗ ਅਲੋਪ ਸਤਿਜੁਗ ਪ੍ਰਗਟਾਇਆ । ਭੇਟ ਚੰਡ ਸਭ ਜਗਤ ਕਰਾਇਆ । ਬਾਣ ਅਭਿਮਾਣ ਐਸਾ ਗੁਰ ਲਾਇਆ । ਨਾਮ ਆਪਣਾ ਜਗਤ ਭੁਲਾਇਆ । ਦੰਡ ਦੇਣ ਨੂੰ ਖੇਲ ਰਚਾਇਆ । ਊਚ ਨੀਚ ਦਾ ਭੇਤ ਮਿਟਾਇਆ । ਗਊ ਗਰੀਬ ਦਾ ਦੁੱਖ ਮਿਟਾਇਆ । ਰਾਓ ਰੰਕ ਕਰ ਇਕ ਬਹਾਇਆ । ਪੜੇ ਸਰਨ ਪ੍ਰਭ ਲਏ ਬਚਾਇਆ । ਯਾਚਕ ਤਾਈਂ ਹੈ ਦਾਨ ਦਵਾਇਆ । ਸੋਹੰ ਸ਼ਬਦ ਗੁਰ ਨਾਮ ਦ੍ਰਿੜਾਇਆ । ਪਿੰਡ ਬੁੱਘੇ ਗੁਰ ਭਾਗ ਲਗਾਇਆ । ਜਿਥੇ ਮਨੀ ਸਿੰਘ ਚਰਨ ਟਿਕਾਇਆ । ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ । ਵਿਚ ਦੁਆਪਰ ਪ੍ਰਭ ਕ੍ਰਿਸ਼ਨ ਮੁਰਾਰ । ਬਿਦਰ ਤਾਈਂ ਜਿਸ ਦਿਤਾ ਤਾਰ । ਸੁੱਤਾ ਕੁੱਲੀ ਵਿਚ ਪੈਰ ਪਸਾਰ । ਭੋਗ ਲਗਾਇਆ ਅਲੂਣੇ ਸਾਗ ਆਹਾਰ । ਕਲਜੁਗ ਵਿਚ ਲਿਆ ਅਵਤਾਰ । ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰ । ਦਇਆ ਕੀਤੀ ਘਰ ਘੁਮਿਆਰ । ਸੋਹਣ ਸਿੰਘ ਨੂੰ ਦਿਤਾ ਤਾਰ । ਸ਼ਰਾਬ ਮਾਸ ਸੀ ਜਿਸ ਦਾ ਆਹਾਰ । ਸੇਵਾ ਕਰੇ ਹੁਣ ਅਪਰ ਅਪਾਰ । ਜਿਸ ਦੇ ਭੋਗ ਲਾਇਆ ਭੰਡਾਰ । ਬੰਸ ਤਾਈਂ ਲਿਆ ਪਾਰ ਉਤਾਰ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ । ਨੀਚ ਊਚ ਸਭ ਦਿਤੇ ਤਾਰ ।