ਆਪ ਜੀ ਦਾ ਖ਼ਤ ਮਿਲ ਗਿਆ ਹੈ ਜੀ| ਆਪ ਨੇ ਕੋਈ ਫਿਕਰ
ਨਾ ਕਰਨਾ ਜੀ| ਅਜੇ ਤੱਕ ਸਮਝ ਨਹੀਂ ਆਉਂਦੀ ਕਿਹ ਫੁਟ ਦਾ ਕਾਰਨ ਕੀ ਹੈ |ਕਿਉਂਕਿ ਥੋੜੀ ਸੰਗਤ ਰਾਸਤੇ ਬਹੁਤ ਇਸਦਾ ਮਤਲਬ ਹੈ ਕਿ ਸੱਚ ਨਾਲ ਝੂਠ ਦਾ ਮੇਲ ਹੈ, ਜਿਹੜਾ ਦੋ ਧਾਰਾਂ ਕਰ ਦਿੰਦਾ ਹੈ| ਸੰਗਤ ਇਸਨੂੰ ਕਹਾ ਨਹੀਂ ਜਾ ਸਕਦਾ ਜਿਸ ਸੰਗਤ ਕਰਨੇ ਮੇਂ ਸ਼ਾਤੀ ਨਾ ਹੋ | ਆਪ ਨੇ ਇਹ ਸਭ ਕੁਛ ਅੱਖੀਂ ਦੇਖਾ ਹੈ| ਆਪ ਨੂੰ ਮੈਂ ਇਸ ਵਾਤਸੇ ਲਿਖਾ ਹੈ ਕਿ ਜੋੜ ਮੇਲਾ ਨਾ ਕਰਿਆ ਕਰੋ | ਜਿਸ ਵਿਚ ਦੁੱਖ ਕਲੇਸ਼ ਅਸ਼ਾਤੀ ਬਦਨਾਮੀ ਹੈ, ਉਸ ਕਾਰਜ ਨੂੰ ਕਰਨ ਦੀ ਲੋੜ ਨਹੀਂ| ਬਹੁਤ ਕੁਝ ਹੋ ਰਹਾ ਹੈ ਜੀ| ਐਸੀ ਭਾਵਨਾ ਦਾ ਜੋੜ ਮੇਲਾ ਕਿਸੀ ਵੀ ਪ੍ਰਕਾਰ ਮਨਜ਼ੂਰ ਨਹੀਂ ਹੈ ਜੀ, ਖਾਹ ਰੋਜ਼ ਕਿਉਂ ਨਾ ਕਰੋ | ਮਨਜ਼ੂਰ ਹੈ ਪ੍ਰੇਮ ਭਾਵਨਾ ਜੀ | ਮੇਰੇ ਵਲੋਂ ਸਰਬ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ|
ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ