ਭਾਈਆ ਬਿਸ਼ਨ ਸਿੰਘ ਜੀ ਨੂੰ ਪੱਤਰ ਦਾ ਜਵਾਬ

ਆਪ ਕਾ ਊਚ ਨੀਚ ਜ਼ਾਤੀ ਕਾ ਭੇਦ ਕਭੀ ਨਾ ਲਿਖਾ ਕਰੋ  ਨਾਹੀ ਮੈਂ ਇਸ ਖਿਆਲ ਮੇਂ ਆਤਾ  ਹੂੰ| ਜਿਸ ਕਾ ਹਿਰਦਾ ਕੰਵਲ ਹੈ,ਸਭ ਸੇ ਉਤਮ ਉਸ ਕੀ ਜ਼ਾਤਾ ਹੈ |ਕਿਉਂਕਿ ਹਰ ਇਕ ਇਨਸਾਨ ਕੇ  ਚਾਰ ਵਰਣ ਹੈਂ:

    ਜਬ ਭਗਵਾਨ ਕੋ  ਯਾਦ ਕਰਤਾ ਹੈ ਤੋ ਬ੍ਰਹਮ ਹੈ|

    ਜਬ ਕੋਈ  ਚੀਜ਼ ਖਰੀਦਤਾ ਹੈ ਤੋ ਖੱਤਰੀ ਹੈ|

    ਜਬ ਜ਼ਿਮੀਂਦਾਰੀ ਕਾ ਕਾਮ ਕਰਤਾ ਹੈ ਤੋਂ ਵੈਸ਼ਯ ਹੈ|

    ਜਬ ਟੱਟੀ  ਬੈਠ ਕਰ ਆਪਣਾ ਆਪ ਸਾਫ ਕਰਤਾ ਹੈ  ਤੋ  ਸ਼ੂਦਰ ਹੋ ਜਾਤਾ ਹੈ|

               ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ

     ( ਭਾਈਆ ਬਿਸ਼ਨ ਸਿੰਘ ਜੀ ਨੇ, ਪਾਤਸ਼ਾਹ ਜੀ ਕੋ ਪੱਤਰ ਮੇਂ ਲਿਖਾ ਕਿ ਹਜ਼ੂਰ ਪਾਤਸ਼ਾਹ ਜੀਓ  ਹਮ ਤੋ ਸਿਫ਼ਰ ਹੈ, ਸਿਫ਼ਰ ਕੇ ਅੱਗੇ ਜਿਤਨੀਆਂ ਵੀ ਸਿਫ਼ਰਾਂ ਲਗਾਈਆਂ ਜਾਣ,  ਉਨ ਕੀ ਕੋਈ ਕੀਮਤ ਨਹੀਂ ਹੋਤੀ ਜਬ ਤਕ ਬਾਈਂ ਤਰਫ਼  ਏਕਾ ਨਾ ਲਗਾਇਆ ਜਾਵੇ |ਆਪ ਜੀ ਕੇ ਬਗੈਰ ਹਮ ਸਭ ਸਿਫ਼ਰ ਹੈ | ਆਪ ਜੀ ਕੇ ਬਗੈਰ ਹਮਾਰੀ ਕੋਈ ਕੀਮਤ ਨਹੀਂ |)

    ਆਪ ਜੀ ਦਾ ਧੰਨਵਾਦੀ ਪੱਤਰ ਪੁੱਜਾ, ਬੜੀ ਖ਼ੁਸ਼ੀ ਹੈ ਜੀਓ| ਆਪ ਨੇ ਜੋ ਕੁਛ ਲਿਖਿਆ ਹੈ ਸਤਿ ਹੈ  ਪਰੰਤੂ ਇਹ ਕੋਈ ਅਹਿਸਾਨ ਵਾਲੀ ਗਲ ਨਹੀਂ|ਸਿਰਫ਼ ਆਪ ਜੀ ਦਾ ਹੱਥ  ਮਿਲ ਰਿਹਾ ਹੈ ਜੀਓ ਉਹ ਵੀ ਪੂਰਾ ਨਹੀਂ ਹੋਇਆ| ਪਤਾ ਨਹੀਂ ਆਪ ਨੇ ਕਿਤਨਾ ਜੁਗ ਪਰਵਾਨ ਕਰਜ਼ਾ  ਚੜ੍ਹਾਇਆ ਹੈ ਜੀਓ| ਤੁਹਾਡੇ ਸੰਸਾਰ ਵਿਚ ਔਣ ਨਾਲ, ਆਪ ਨੂੰ ਆਪਣਾ ਸਰੂਪ ਬਦਲਣਾ ਪੈਂਦਾ ਹੈ ਜੀ| ਜਗਤ ਦੀ ਮਰਯਾਦਾ ਦਾ ਮੁਖ ਆਪ  ਹੀ  ਹੋ ਜੀ| ਚਾਰ  ਵਰਨਾਂ ਦਾ ਸਿਰਤਾਜ, ਸੱਚ ਦੀ ਸੂਰਤ ਦਾ ਸੱਚਾ ਸਰੂਪ  ਗੋਬਿੰਦ ਨੇ ਆਪ ਤੋਂ ਪਰਗਟ ਕੀਤਾ ਤੇ ਆਪ ਦੇ ਅੱਗੇ ਹੋ ਕੇ ਭਿਖਿਆ ਮੰਗੀ, ਅੰਮ੍ਰਿਤ ਲਿਆ ਉਸ ਵਕਤ ਆਪ ਤੋਂ| ਅੰਮ੍ਰਿਤ ਖੱਬੇ ਹੱਥ  ਨਾਲ ਲਿਆ ਸੀ ਕਿਉਂਕਿ ਸੱਜਾ ਹੱਥ  ਤਲਵਾਰ ਵਾਸਤੇ ਸੀ ਖੱਬਾ ਬਖ਼ਸ਼ਿਸ਼ ਵਾਸਤੇ ਹੈ ਜੀਓ | ਅੱਜ ਸਮੇਂ ਦਾ ਉਲਟ ਸੱਜਾ ਹੱਥ  ਸੱਜਣ ਨੂੰ ਮਿਲਣ ਵਾਸਤੇ, ਖੱਬਾ ਹੱਥ ਚਰਨ ਧੂੜ ਵਾਸਤੇ ਹੈ ਜੀ | ਜਿਸ ਸਮੇਂ ਵਾਸਤੇ ਆਪ ਨੂੰ ਸੰਗ ਰਖਿਆ ਹੈ  ਉਹ ਸੰਸਾਰ ਦੀ ਸਤਿ ਧਰਮ ਦੀ ਨੀਂਹ ਕੀ ਮੈਂ ਲਿਖ ਸਕਦਾ ਹਾਂ| ਆਪ ਜੀ ਦਾ ਪਿਆਰ ਕੇਸ ਗੜ੍ਹ ਦੀ ਤਿਖੀ ਧਾਰ ਵਿਚੋਂ ਪਰਗਟਾ ਕੇ ਭਗਵਤੀ  ਭਗਵਤੀ ਦੇ ਨੇਤਰਾਂ ਵਿਚ ਖੂੰਨ ਦੀ ਧਾਰ ਦੇ ਕਾ ਅੰਮ੍ਰਿਤ ਬਰਸਾ ਦੇਂਦਾ ਹੈ| ਗੋਬਿੰਦ ਦੇ ਜਿਗਰ ਦਿਆਂ ਟੋਟਿਆਂ ਨਾਲੋਂ ਉਚਾ ਦਰਜਾ, ਪੰਚਮ ਦੇ ਰੰਗ ਨਾਲ  ਰੰਗਿਆ  ਹੈ| ਆਪ ਨੇ ਉਸ ਸਮੇਂ ਨੂੰ ਵੇਖਿਆ ਹੈ,ਹੁਣ ਪਤਾ ਨਹੀਂ, ਮਾਛੂਵਾੜੇ ਦੇ  ਦਰਸ਼ਨ  ਸਮੇਂ ਵਿਛੜੇ ਹੋਏ ਮਿਲਣਾ, ਉਸ ਸਮੇਂ ਦੀ  ਹਿਰਦਿਕ ਚੋਟ, ਜੋ ਆਪ ਨੂੰ ਤਿਖਾ ਘਾਟ ਕਰਕੇ ਲੱਗੀ ਸੀ ਆਪ ਨੇ ਵਿਛੋੜਾ ਨਾ ਝੱਲਣ ਵਾਸਤੇ ਬੇਨੰਤੀ ਕੀਤੀ ਸੀ| ਉਸ ਸਮੇਂ ਪਹਿਲੇ ਆਪ ਨੇ ਕੌਲ ਕੀਤਾ ਸੀ ਕਿ ਤੇਰਾ ਵਿਛੋੜਾ ਨਹੀਂ ਰਵੇਗਾ | ਤੇਰੇ ਵੈਰਾਗ ਵਿਚੋਂ ਪਰਗਟੀ ਧਾਰ, ਪੁਕਾਰ ਬਣ ਕੇ,ਆਪਣਾ ਹਾਲ ਦੱਸਣ ਵਾਸਤੇ ਅਕਾਲ ਪੁਰਖ ਪਾਸ ਗਈ ਸੀ|

    ਮਿੱਤਰ  ਪਿਆਰੇ ਨੂੰ ਹਾਲ ਮੁਰੀਦਾਂ ਕਹਿਣਾ  ਤੇਰੀ ਪੁਕਾਰ ਗੋਬਿੰਦ ਅੱਗੇ ਸੀ ਤੇ ਗੋਬਿੰਦ ਨਿਰੰਕਾਰ ਅੱਗੇ ਸੀ ਅਗਰ ਆਪ ਬੇਨੰਤੀ ਨਾ ਕਰਦੇ  ਸ਼ੈਦ ਗੋਬਿੰਦ ਨੂੰ ਈਸ਼ਵਰ ਤਾਣਾ ਕੱਤਣ ਦੀ ਲੋੜ ਨਾ ਪੈਂਦੀ| ਇਸ ਵਿਚ ਕੋਈ ਮੈਂ ਨਹੀਂ ਕਰ ਰਿਹਾ, ਤੇਰਾ ਤੇਰੀ ਝੋਲੀ ਵਿਚ ਪਾ ਰਿਹਾ ਹਾਂ ਜੀਓ | ਦੇਹ ਕਰਕੇ ਪੱਗ ਹੋਰ ਕਿਉਂ ਨਾ ਕਿਸੇ ਨਾਲ ਵਟਾ ਲਈ ਏਥੋਂ ਅਗਲਾ ਲੇਖਾ ਲਿਖਣ ਲੱਗਿਆ ਦਿਲ ਉਛਲ ਆਇਆ ਹੈ| ਅੱਖਾਂ ਵਿਚੋਂ ਆਪ ਦੀ ਪਿਆਰ ਦੀ ਧਾਰ, ਸੋਮੇਂ ਬਣ ਕੇ ਫੁੱਟ ਪਈ, ਅੱਖੀਆਂ ਛਾਬਰ ਨਾ ਦਿਤੀ, ਕਲਮ ਨੇ ਚੀਖ ਚਿਹਾੜਾ ਪਾ ਦਿਤਾ| ਪ੍ਰੇਮ ਦਾ ਪ੍ਰੇਮ ਕੌਣ ਲਿਖ ਸਕਦਾ ਹੈ| ਕਿਉਂ ਸੋਹੰ ਨੂੰ ਮੁਖ ਰਖਿਆ  ਮੈਂ ਆਪ ਜੀ ਦਾ ਲੇਖਾ ਕੀ ਲਿਖਾ ਕਿਹ ਨਾ ਲਿਖਾਂ, ਕੋਟਨ ਕੋਟ  ਬ੍ਰਹਮਾ ਚਾਰ  ਮੁਖੀ ਗਾਇਣ ਤੇ ਫਿਰ ਵੀ ਸੋਭਾ ਨਹੀਂ ਹੋ ਸਕਦੀ, ਤੇਰਾ ਰੂਪ ਸਤਿ ਸਰੂਪ, ਸਰਬ ਨੂੰ ਪਿਆਰ|

   

    (1) ਅਕਾਲ  ਪੁਰਖ        ਗੋਬਿੰਦ ਏਕਾ ਰੂਪ

    (2)  ਗੋਬਿੰਦ                  ਪੰਜ ਪਿਆਰਾ

    (3)  ਪੰਚਮ ਪਿਆਰਾ        ਸੰਗਤ  ਧਾਰ