ਸਾਡੇ ਬਦਲਦੇ ਵਿਧਾਤਾ ਨਸੀਬ ਚਰਨਾਂ ਦੀ ਛੋਹ ਦੇ ਕੇ (SADE BADALDE VIDHATA NASEEB CHARNA DI SHOH DE KE – SHABAD)

ਨੇਰਨ ਨੇਰਾ ਹੋ ਕਰੀਬ, 

ਦੂਰ ਦੁਰਾਡਾ ਪੰਧ ਮੁਕਾਈਆ।

ਤੇਰਾ ਮਾਰਗ ਵੇਖਾ ਅਜ਼ੀਬ,

 

ਅਜਬ ਤਰ੍ਹਾ ਦੇ ਸਮਝਾਈਆ।

ਮੈਂ ਜਨਮ ਕਰਮ ਦਾ ਤੇਰਾ ਮਰੀਜ਼,

ਬਣ ਤਬੀਬ ਲੈ ਬਚਾਈਆ।

ਤੇਰੀ ਛੋਹ ਚਰਨ ਬਦਲੇ ਮੇਰੇ ਨਸੀਬ,

ਨਿਸਬਤ ਆਪਣੀ ਵਿਚ ਮਿਲਾਈਆ।

ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ,

ਸਿਰ ਆਪਣਾ ਹੱਥ ਟਿਕਾਈਆ। ੨੩ ਹਾੜ ੨੦੨੧