ਸੱਚੇ ਪਾਤਸ਼ਾਹ ਜੀ ਵਲੋਂ ਭਾਈਆ ਬਿਸ਼ਨ ਸਿੰਘ ਦੇ ਪੱਤਰ ਦਾ ਉਤਰ

      ਆਪ ਜੀ ਦਾ ਪੱਤਰ ਪੁੱਜਾ  ਧਨਵਾਦੀ ਹਾਂ ਜੀਓ | ਆਪ ਨੇ ਜੋ ਕੁਛ ਲਿਖਿਆ ਹੈ

ਜੀ, ਕੋਈ ਸੰਦੇਹ ਨਹੀਂ | ਆਪ ਜੀ ਦਾ ਨਾਤਾ ਵਿਧਾਤਾ ਦਾ ਅੰਤਰ ਜੋੜ ਹੈ ਜੀਓ | ਜਿਸ ਦੀ ਕੋਈ ਮਿਸਾਲ ਸੰਸਾਰ ਵਿਚ ਨਹੀਂ ਮਿਲਦੀ  ਕਲਮ ਵੀ ਲਿਖ ਨਹੀਂ ਸਕਦੀ | ਇਹ ਲੇਖਾ ਲਿਖਣ ਤੋਂ ਬਾਹਰ ਹੈ | ਬੁਧੀ  ਲਿਖਣ ਤੋਂ ਅਸਮਰਥ ਹੈ ਜੀਓ | ਤੁਸੀਂ ਇਸ ਸਮੇਂ ਸੰਸਾਰ ਵਿਚ ਜਨਮ ਨਾ ਲੈਂਦੇ, ਤਾਂ ਈਸ਼ਵਰ ਨੂੰ ਸਵਾਂਗ ਰਚਨ ਦੀ ਲੋੜ ਨਾ ਪੈਂਦੀ  ਆਪ ਜੀ ਦਾ ਪੂਰਬਲਾ ਕਰਜ਼ਾ  ਉਤਾਰਨ ਵਾਸਤੇ ਅਤੇ ਸੰਸਾਰ ਦੀ ਨਵੀਂ ਮਰਯਾਦਾ ਨੂੰ ਕਾਇਮ ਕਰਨ ਵਾਸਤੇ ਆਪ ਤੋਂ ਬਗੈਰ ਹੋਰ ਸਰਗੁਣ ਰੂਪ ਵਿਚ ਵਸਤੁ ਵੀ ਕੇਹੜੀ ਹੈ ਜੀਓ | ਇਸ ਸਮੇਂ ਇਸ ਜਾਮੇਂ ਵਿਚ ਨਿਰਗੁਣ ਦਾ ਸੱਚਾ ਸਰੂਪ ਸਰਗੁਣ ਸਰੂਪੀ ਆਪ ਸੱਚੇ ਗੁਰਮੁਖ ਹੋ ਜੀ ਜਿਨ੍ਹਾਂ ਦੇ ਪ੍ਰੇਮ ਨਾਲ ਪਰਗਟ ਹੁੰਦਾ ਹੈ  ਅਤੇ ਸ਼ਬਦ  ਦਵਾਰਾ  ਆਪ ਜੀ ਦਾ ਜਸ ਗੌਂਦਾ ਹੈ ਜੀਓ | ਮੇਰੇ ਵਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ, ਬੱਚਿਆਂ ਨੂੰ ਪਿਆਰ |