ਹਜ਼ੂਰ ਸਹਿਨਸ਼ਾਹ ਜੀ ਵਲੋਂ ਪੱਤਰਾਂ ਦੇ ਉਤਰ ਵਿਚ- ਪੱਤਰ

25-7-1953

     ਜਿਸ ਜੀਵ ਨੂੰ ਭਾਣਾ ਮੰਨਣ ਦੀ ਤਾਕਤ ਹੋਵੇ, ਅਤੇ ਪਰਮਾਤਮ ਦੇ ਸਵਾਂਗ ਨੂੰ ਵੇਖ ਕੇ ਡੋਲੇ ਨਾ ਅਤੇ ਜਗਤ ਦੇ ਤਾਹਨੇ ਮੇਹਣੇ ਨੂੰ ਸਤ ਕਰ ਮੰਨੇ ਆਪਣੇ ਪ੍ਰੀਤਮ ਦੇ ਪਿਆਰ ਦੀ ਧਾਰ ਦੇ ਵੈਰਾਗ ਵਿਚ ਕਮਲੇ ਰਮਲੇ ਤੇ ਝੱਲੇ ਹੋ ਜਾਈਏ, ਫੇਰ ਵੀ ਧੰਨ ਧੰਨ ਹੈ ਗੁਰਸਿਖ, ਏਹ ਗੁਰਸਿਖੀ ਦੀ ਧਾਰ ਹੈ | ਆਤਮਾ ਦੇ ਰਸ ਨਾਲ ਜੀਵ ਬੇਬਸ ਹੋ ਜਾਂਦਾ ਹੈ | ਗੁਰਸਿਖ ਦਾ ਹਿਰਦਾ ਪਰਬਤ ਦੀ ਨਿਆਈ ਹੋਣਾ ਚਾਹੀਦਾ ਹੈ | ਸ੍ਰਿਸ਼ਟ ਡੋਲ ਜਾਵੇ ਪਰ ਗੁਰਸਿਖ ਨਾ ਡੋਲੇ, ਦੁੱਖ ਨੂੰ ਸੁੱਖ ਜਾਣੇ, ਅਤੇ ਇਹ ਹੀ ਸੋਹੰ ਤੇਰਾ ਕੀਤਾ ਮੈਂ ਜਾਤੋ ਨਾਹੀ ਮੈਂ ਤਨ ਜੋਗ ਦੀ ਤੋਈ |

 

               ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ