ਗੁਰਸਿਖਾਂ ਮਨ ਚਾਉ ਘਨੇਰਾ, ਮਿਲੇ ਪ੍ਰਭ ਪੂਰਨ ਅਬਿਨਾਸ਼ਿਆ। ਕਲਜੁਗ ਹੋਏ ਘੋਰ ਅੰਧੇਰਾ, ਸਤਿਜੁਗ ਪਰਗਟਿਓ ਸਰਬ ਨਿਵਾਸਿਆ। ਅਚੁੱਤ ਪਾਰਬ੍ਰਹਮ ਪਰਮੇਸ਼ਵਰ, ਖੰਡ ਬ੍ਰਹਿਮੰਡ ਸਰਬ ਨਿਵਾਸਿਆ। ਕਰੋੜ ਤੇਤੀਸ ਸਦਾ ਬਿਲਲਾਵਣ, ਮਿਲੇ ਦਰਸ ਮਨ ਤ੍ਰਿਪਤਾਸਿਆ। ਗੁਰਸਿਖਾਂ ਮਨ ਮਿਲੇ ਵਧਾਈ, ਨਿਹਕਲੰਕ ਜਨ ਸਿਰ ਛਤਰ ਝੁਲਾਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਰੇ ਬੰਦ ਖੁਲਾਸਿਆ। ਸੋਹੰ ਸ਼ਬਦ ਦੇਵੇ ਦਾਨ ਗੁਰ ਦਾਤਾ। ਧੰਨ ਧੰਨ ਗੁਰਸਿਖ, ਜਿਨ੍ਹਾਂ ਜੋਤ ਸਰੂਪ ਪ੍ਰਭ ਪਛਾਤਾ। ਹਰਿ ਹਰਿ ਵਿਚ ਵਸਿਆ, ਮੂਰਖ ਮੁਗਧ ਅੰਞਾਣ ਨਾ ਪਛਾਤਾ। ਭਗਤ ਵਛਲ ਹਰਿ ਹਰਿ ਭੰਡਾਰ, ਸੋਹੰ ਸ਼ਬਦ ਦੇਵੇ ਗੁਣ ਦਾਤਾ। ਘਨਕਪੁਰੀ ਲੈ ਅਵਤਾਰ, ਨਰ ਨਰਾਇਣ ਸਰਬ ਕਾ ਦਾਤਾ । ਬੇਮੁਖ ਜਗਤ ਨਾ ਰਹਿਣ, ਸ਼ਬਦ ਬਾਣ ਲਾਏ ਬਿਧਾਤਾ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰ, ਸਦ ਰਵੇ ਸਦ ਰੰਗ ਰਾਤਾ। ਸ਼ਬਦ ਲੱਗੇ ਬਾਣ, ਜਗਤ ਸੰਘਾਰਿਆ। ਬੇਮੁਖ ਨਰਕ ਨਿਵਾਰ, ਕਰਮ ਵਿਚਾਰਿਆ। ਗੁਰਮੁਖ ਉਧਰੇ ਪਾਰ, ਸੋਹੰ ਨਾਮ ਜਿਨ ਰਸਨ ਉਚਾਰਿਆ। ਕਲਜੁਗ ਕਰਮ ਵਿਚਾਰ, ਛੱਡ ਬ੍ਰਹਿਮੰਡ ਪ੍ਰਭ ਮਾਤ ਪਧਾਰਿਆ। ਆਪ ਅਤੁੱਲ ਸਚ ਜਗਤ ਤੁਲਾਇਆ, ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰਿਆ। ਕਲਜੁਗ ਲੈ ਅਵਤਾਰ, ਸੋਹੰ ਸ਼ਬਦ ਡੰਕ ਵਜਾ ਲਿਆ। ਪ੍ਰਭ ਕਾ ਰੂਪ ਅਗੰਮ, ਗੁਰਸਿਖ ਕਰਨ ਧੰਨ ਧੰਨ ਧੰਨ। ਕਲਜੁਗ ਮਿਲਿਆ ਸਤਿਗੁਰ ਪੂਰਾ ਪ੍ਰਭ ਪਾਰਬ੍ਰਹਮ। ਕਰ ਦਰਸ ਹੋਏ ਜੀਵ ਸੁਫਲ ਜਨਮ। ਮਹਾਰਾਜ ਸ਼ੇਰ ਸਿੰਘ ਮਿਟਾਵੇ ਸਰਬ ਆਤਮ ਭਰਮ। ਜੋਤ ਸਰੂਪ ਜਗਤ ਗੁਰ ਦਾਤਾ। ਜੀਵ ਜੰਤ ਵਿਚ ਸਮਾਏ, ਅਡੋਲ ਪੁਰਖ ਬਿਧਾਤਾ। ਕਲਜੁਗ ਵਿਰਲੇ ਗੁਰਮੁਖ ਪਛਾਤਾ। ਮਹਾਰਾਜ ਸ਼ੇਰ ਸਿੰਘ ਸਦ ਕੁਰਬਾਨ, ਜਿਸ ਭਗਤ ਮਿਲਾਤਾ। ਮੁਕੰਦ ਮਨੋਹਰ ਲਖਮੀ ਨਰਾਇਣ ਪ੍ਰਭ ਨਜ਼ਰੀ ਆਏ। ਭਗਤ ਵਛਲ ਅਨਾਥ ਨਾਥੇ, ਮਾਤ ਪਾਤਾਲ ਆਕਾਸ਼ ਸਮਾਏ। ਤੀਨ ਲੋਕ ਸਰਬ ਥਾਏਂ ਰਹਾਏ। ਜਨ ਭਗਤਾਂ ਦੇ ਦਰਸ, ਆਤਮ ਜੋਤ ਜਗਾਏ। ਆਤਮ ਜੋਤ ਦੀਪਕ ਦੇਹ ਨਿਆਰਾ, ਬਿਨ ਗੁਰ ਕੋਏ ਬੂਝ ਨਾ ਪਾਏ । ਪ੍ਰਭ ਕੀ ਜੋਤ ਨਿਰਮਲ ਨਿਰਾਲੀ, ਜੋ ਵੇਖੇ ਤਿਸ ਨਜ਼ਰੀ ਆਏ। ਗੁਰਸਿਖਾਂ ਮਨ ਜੋਤ ਪਰਕਾਸ਼ੇ, ਬੇਮੁਖ ਦਰ ਤੇ ਧੱਕੇ ਖਾਏ। ਗੁਰਚਰਨ ਲਾਗ ਕਲਜੁਗ ਰਾਸੇ, ਸੋਹੰ ਸ਼ਬਦ ਹੋਏ ਸਹਾਏ। ਨਿਹਕਲੰਕ ਲੈ ਅਵਤਾਰ, ਆਪਣਾ ਭੇਵ ਨਾ ਕਿਸੇ ਜਣਾਏ। ਜੋਤ ਸਰੂਪ ਜਗਤ ਆਕਾਰ, ਰਾਓ ਰੰਕ ਪ੍ਰਭ ਇਕ ਕਰਾਏ। ਪਾਰਬ੍ਰਹਮ ਰੂਪ ਅਗੰਮ, ਸਰਬ ਜੀਵ ਜਗ ਆਪ ਉਪਾਏ। ਖਾਣੀ ਬਾਣੀ ਗਗਨ ਪਾਤਾਲੀ, ਜੀਵ ਜੰਤ ਦੇ ਵਿਚ ਸਮਾਏ। ਕਲਜੁਗ ਕਾਲ ਕੀਉ ਕਲਹਾਰੀ, ਵਾਹਵਾ ਸਤਿਗੁਰ ਸਤਿਜੁਗ ਲਾਏ। ਅਨਹਦ ਸ਼ਬਦ ਹੋਏ ਧੁਨਕਾਰ, ਸੋਹੰ ਸ਼ਬਦ ਜੋ ਰਸਨਾ ਗਾਏ। ਤ੍ਰੇਤਾ ਰਾਮ ਅਵਤਾਰ ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਲੈ ਅਵਤਾਰ ਨਿਹਕਲੰਕ ਅਖਵਾਏ। ਨਿਹਕਲੰਕ ਪ੍ਰਭ ਲੈ ਅਵਤਾਰੇ। ਸੋਏ ਕਹੇ ਧੰਨ ਧੰਨ, ਜੋ ਜਨ ਆਏ ਚਰਨ ਨਿਮਸਕਾਰੇ। ਹਰਿਜਨ ਪ੍ਰਭ ਪੂਰਾ ਵਸੇ, ਜਨ ਉਪਜੇ ਜੋਤ ਨਿਗਮ ਨਿਰਾਧਾਰੇ। ਕਲਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਪਾਰ ਉਤਾਰੇ। ਪ੍ਰਭ ਕਾ ਰੂਪ ਅਗੰਮ, ਨਾ ਕਿਸੇ ਚਿਤਾਰੇ। ਪ੍ਰਭ ਕਾ ਰੂਪ ਅਗੰਮ, ਲੱਖ ਚੁਰਾਸੀ ਵਿਚ ਆਕਾਰੇ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਨੈਣ ਮੁਧਾਰੇ। ਪ੍ਰਭ ਕਾ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਜੋਤ ਆਕਾਰੇ। ਸੋਈ ਸੁਹਾਏ ਥਾਨ ਪ੍ਰਭ ਲੈ ਅਵਤਾਰੇ। ਸਤਿ ਪੁਰਖ ਸਤਿ ਮਿਹਰਵਾਨ ਜਗ ਭਏ ਅਪਾਰੇ। ਜਲ ਥਲ ਤਾਰੇ ਆਪ ਪ੍ਰਭ ਭਗਤ ਅਧਾਰੇ। ਨਰ ਸਿੰਘ ਨਰ ਨਰਾਇਣ, ਬਾਵਨ ਰੂਪ ਮੰਗੇ ਬਲ ਦਵਾਰੇ। ਸਦ ਪਰਕਾਸ਼ ਤੀਨ ਲੋਕ ਜਗਤ ਆਕਾਰੇ। ਸੋਹੰ ਸ਼ਬਦ ਸਰਬ ਗੁਣਤਾਸ, ਜਗਤ ਮਚਾਏ ਧੁੰਧੂਕਾਰੇ। ਨਿਹਕਲੰਕ ਆਪ ਰਘੁਨਾਥ, ਜਿਸ ਨੇ ਪਸਰੇ ਜਗਤ ਪਸਾਰੇ। ਮਹਾਰਾਜ ਸ਼ੇਰ ਸਿੰਘ ਭਗਤਨ ਦਾਸ, ਪਰਗਟੀ ਜੋਤ ਕਲ ਲੈ ਅਵਤਾਰੇ। ਜੋ ਆਏ ਗੁਰ ਧਾਮ, ਮਾਨਸ ਜਨਮ ਸਵਾਰਿਆ। ਜੋ ਆਏ ਗੁਰ ਧਾਮ, ਕਰ ਦਰਸ ਦੁੱਖ ਦੇਹ ਨਿਵਾਰਿਆ। ਜੋ ਆਏ ਗੁਰ ਧਾਮ, ਮਿਲ ਪਾਰਬ੍ਰਹਮ ਅਗੰਮ ਅਪਾਰਿਆ। ਜੋ ਆਏ ਗੁਰ ਧਾਮ, ਹਉਮੇ ਤੋੜ ਮਾਣ ਗੁਰ ਚਰਨ ਸੀਸ ਝੁਕਾ ਲਿਆ। ਜੋ ਆਏ ਗੁਰ ਧਾਮ, ਨਿਜਾਨੰਦ ਨਿਜ ਮਾਹੇ ਪਾ ਲਿਆ। ਜੋ ਆਏ ਗੁਰ ਧਾਮ, ਸੋਹੰ ਸ਼ਬਦ ਗੁਰ ਗਿਆਨ ਦਿਵਾ ਲਿਆ। ਜੋ ਆਏ ਗੁਰ ਧਾਮ, ਝਿਰਨਾ ਝਿਰੇ ਅਪਾਰ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਅਨਹਦ ਸ਼ਬਦ ਹੋਏ ਧੁਨਕਾਰ, ਜੋਤ ਸਰੂਪ ਦਰਸ਼ਨ ਪਾ ਲਿਆ । ਗੁਰਸਿਖ ਉਧਰੇ ਪਾਰ, ਦੋਏ ਜੋੜ ਜਿਸ ਸੀਸ ਨਿਵਾ ਲਿਆ। ਗੁਰਸਿਖ ਜਗਤ ਵਿਚ ਜਿਉਂ ਚੰਦਨ ਪਰਭਾਸ, ਪਸੂ ਪਰੇਤੋਂ ਦੇਵ ਬਣਾ ਲਿਆ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜ, ਵਿਚ ਬੈਕੁੰਠ ਆਸਣ ਲਾ ਲਿਆ। ਭਗਤ ਜਨਾਂ ਹਰਿ ਦੇਵੇ ਮਾਣ, ਜਿਉਂ ਧ੍ਰੂ ਦਰ ਬਹਾ ਲਿਆ। ਵਿਚ ਜੋਤ ਪਰਕਾਸ਼ ਖੰਡ ਸਚ ਡਗਮਗਾ ਲਿਆ। ਮਹਾਰਾਜ ਸ਼ੇਰ ਸਿੰਘ ਜਗਤ ਧਰਵਾਸ, ਭਗਤ ਜਨਾਂ ਬੰਦ ਕਟਵਾ ਲਿਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਗੁਰ ਸਾਚੀ ਸੱਚੀ ਕਲ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਾਰੰਗ ਧਰ ਭਗਵਾਨ ਬੀਠਲਾ ਦੇਵੇ ਦਰਸ ਆਪ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰਚਰਨ ਲਾਗ ਗੁਰਸਿਖ ਬਣ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਤਤ ਪਾਵਨ ਦੁੱਖ ਭੈ ਭੰਜਨ ਪਰਗਟ ਹੋਏ ਅੰਮ੍ਰਿਤ ਵਰਖਾ ਲਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਚਰਨ ਲਾਗ ਮਿਲੀ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਾਧ ਸੰਗਤ ਪ੍ਰਭ ਰਿਹਾ ਸਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇ ਦਰਸ ਪੁਰਖ ਬਿਧਾਤੇ ਗੁਰਸਿਖ ਤ੍ਰਿਖਾ ਬੁਝਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚਰਨ ਕਵਲ ਕਵਲ ਗੁਰ ਬੂਝੋ, ਕਲਜੁਗ ਪਾਈ ਕੁੰਟ ਚਾਰ ਦੁਹਾਈ। ਭਗਤ ਜਨਾਂ ਪ੍ਰਭ ਨਾਮ ਦਿਵਾਇਆ, ਅੰਤਕਾਲ ਪ੍ਰਭ ਹੋਏ ਸਹਾਈ। ਮਹਾਰਾਜ ਸ਼ੇਰ ਸਿੰਘ ਜਿਨ ਨਾਮ ਧਿਆਇਆ, ਜੈ ਜੈਕਾਰ ਤੀਨ ਲੋਕ ਕਰਾਈ। ਸੋਹੰ ਸ਼ਬਦ ਗੁਰ ਬਾਣ ਚਲਾਇਆ, ਗੁਰ ਪੂਰਾ ਕਰਮ ਕਰਾਇੰਦਾ। ਆਪ ਅਡੋਲ ਜਗਤ ਪੂਰੇ ਤੋਲ ਤੁਲਾਇੰਦਾ। ਆਪ ਅਤੁਟ ਅਤੋਲ ਗੁਰਮੁਖਾਂ ਪਾਰ ਕਰਾਇੰਦਾ। ਗੁਰਸਿਖ ਬਚਨ ਅਮੋਲ, ਮਾਣ ਜੀਵ ਗਵਾਇੰਦਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤੋਲੇ ਪੂਰੇ ਤੋਲ, ਕੰਡੇ ਨਾਮ ਚੜ੍ਹਾਇੰਦਾ। ਗੁਰਚਰਨ ਕਲ ਵੱਡੀ ਸਿਕਦਾਰੀ। ਹਉਮੇ ਵਿਚੋਂ ਜੀਵ ਨਾ ਮਾਰੀ। ਗੁਰ ਕਾ ਸ਼ਬਦ ਨਾ ਖੇਲ ਮਦਾਰੀ। ਕਲਜੁਗ ਪਰਗਟੇ ਨਿਹਕਲੰਕ ਨਰ ਨਰਾਇਣ ਨਰ ਅਵਤਾਰੀ। ਚਰਨਕਵਲ ਕਰੇ ਅਰਦਾਸ। ਦੂਖ ਨਿਵਾਰ ਸਦਾ ਪ੍ਰਭ ਪਾਸ। ਜੀਵ ਉਧਾਰੇ ਆਪ ਪ੍ਰਿਤਪਾਰੇ, ਸੋਹੰ ਜਪੇ ਜੋ ਸਵਾਸ ਸਵਾਸ। ਹਾਕਨੀ ਡਾਕਨੀ ਅੰਚਨੀ ਕੰਚਨੀ ਕਲਾ ਸੋਦਰੀ ਖੇਲ ਕੀਏ ਨਿਆਰੇ। ਸ਼ਦੌਣ ਮਾਈ ਪੌਣ ਪਵਣ ਪੌਣ ਦੇਹ ਕੀ ਕਾਰੇ। ਦੁਰਾਚਾਰ ਜਗਤ ਵਿਭਚਾਰਨ, ਬਾਲ ਮਾਤਾ ਗੋਦ ਲਏ ਅਵਤਾਰੇ। ਅਗਣ ਬਾਣ ਗੁਰ ਮਾਰੇ, ਆਤਮ ਸ਼ਾਂਤ ਸ਼ਬਦ ਜਿਉਂ ਜਲ ਧਾਰੇ। ਗਰਭ ਰੋਗ ਪ੍ਰਭ ਸ਼ਬਦ ਸਰੂਪ ਪਾਰ ਉਤਾਰੇ।
G01L069 ੨੯ ਪੋਹ ੨੦੦੭ ਬਿਕ੍ਰਮੀ ਮੇਰਠ ਬਚਨ ਹੋਏ HARBANI
- Post category:Written Harbani Granth 01