ਪਤਿ ਰਾਖੀ ਪਾਰਬ੍ਰਹਮ, ਕਲਜੁਗ ਅੰਧਿਆਰਿਆ। ਗੁਰ ਪੂਰਾ ਮਿਹਰਵਾਨ, ਦਰ ਘਰ ਕਾਜ ਸਵਾਰਿਆ। ਗੁਰਸੰਗਤ ਜਾਉ ਬਲਹਾਰ, ਜਿਨ ਰਸਨਾ ਸੋਹੰ ਸ਼ਬਦ ਉਚਾਰਿਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਕਰ ਕਿਰਪਾ ਜਿਨ ਪਾਰ ਉਤਾਰਿਆ। ਗੁਰਚਰਨ ਪ੍ਰੀਤ ਪ੍ਰੀਤਮ ਮਿਲੇ ਵਧਾਈ, ਗੁਰਮੁਖ ਹੋਏ ਗੁਰਸਿਖਾਂ ਵਿਚ ਪ੍ਰਭ ਥੰਮ੍ਹ ਖਲਾਰਿਆ। ਬਲ ਬਲ ਜਾਵਾਂ ਜਿਨ ਮਹਾਰਾਜ ਸ਼ੇਰ ਸਿੰਘ ਚਰਨ ਲਗਾਰਿਆ। ਗੁਣ ਨਿਧਾਨ ਗੁਣ ਦਾਤਾ ਆਇਆ। ਬੰਦੀ ਛੋੜ ਭਗਤ ਵਡਿਆਇਆ। ਦੇ ਪ੍ਰਭ ਗਿਆਨ, ਜਗਤ ਮਾਨ ਸਿਰ ਛਤਰ ਝੁਲਾਇਆ। ਮਿਲੇ ਭਗਵਾਨ, ਜਮ ਕੀ ਟੁੱਟੀ ਕਾਨ, ਗੁਰਸੰਗਤ ਮਾਣ ਦਵਾਇਆ । ਨਿਹਕਲੰਕ ਆਪ ਰੰਗ ਰਾਤਾ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ । ਕਲ ਧਾਰ ਕਲਜੁਗ ਘਰ ਸਿੱਖ ਪਰਕਾਸ਼ਿਆ। ਕਵਲ ਚਰਨ ਕਰ ਨਿਮਸਕਾਰ, ਹੋਵੇ ਕਲ ਅੰਤ ਬੰਦ ਖੁਲਾਸਿਆ। ਭਗਤ ਵਛਲ ਆਪ ਨਰ ਅਵਤਾਰ, ਜੋਤ ਅਟੱਲ ਸਦਾ ਅਬਿਨਾਸ਼ਿਆ। ਦੇਹ ਧਾਰ ਵਿਚ ਸਾਧ ਸੰਗਤ, ਦੇਵੇ ਦਰਸ ਪ੍ਰਭ ਦਾਸਨ ਦਾਸਿਆ। ਸੋਹੰ ਦੇਵੇ ਨਾਉਂ ਹਰਿ ਭਗਤ ਭੰੰਡਾਰ, ਪਾਵੇ ਸੋ ਜਨ ਜਿਨ ਸਿਰ ਹੱਥ ਟਿਕਾਸਿਆ। ਤੀਨ ਲੋਕ ਥਿਰ ਰਹਾਵੇ, ਨਿਹਕਲੰਕ ਘਟ ਘਟ ਵਾਸਿਆ। ਮਹਾਰਾਜ ਸ਼ੇਰ ਸਿੰਘ ਦੁੱਖ ਨਿਵਾਰ, ਗੁਰਸਿਖਾਂ ਕੀਨੀ ਬੰਦ ਖੁਲਾਸਿਆ। ਕਲ ਆਇਆ ਪ੍ਰਭ ਜਾਮਾ ਧਾਰ। ਨਿਹਕਲੰਕ ਨਰ ਅਵਤਾਰ। ਬੇਮੁਖਾਂ ਮਾਰੇ ਸੋਹੰ ਸ਼ਬਦ ਕਟਾਰ। ਗੁਰਸਿਖਾਂ ਦੇ ਨਾਮ ਸੋਹੰ ਆਧਾਰ। ਦੇ ਦਰਸ ਨਿਜ ਘਰ ਮਾਹਿ, ਬਾਂਹੋ ਪਕੜ ਦੇ ਤਾਰ। ਲੱਖ ਚੁਰਾਸੀ ਗੇੜ ਨਾ ਆਵੇ, ਦੋਏ ਜੋੜ ਕਰੇ ਨਿਮਸਕਾਰ। ਰੈਣ ਸਬਾਈ ਗੁਰਸਿਖਾਂ ਮਨ ਵਧਾਈ, ਮਹਾਰਾਜ ਸ਼ੇਰ ਸਿੰਘ ਪਰਗਟਿਓ ਏਕੰਕਾਰ । ਏਕੰਕਾਰ ਕਰਤਾ ਕਹੀਏ। ਧਨੀ ਜੈ ਜਲ ਥਲ ਰਹੀਏ। ਸਰਬ ਗਵਾਏ ਮਾਣ, ਸੋਹੰ ਸ਼ਬਦ ਰਸਨ ਗਵਈਏ। ਸ੍ਰਿਸ਼ਟ ਪੀੜੇ ਜਿਉਂ ਕੋਹਲੂ ਘਾਣ, ਗੋਤਮ ਰਥ ਬਜਰ ਹੋਏ ਪਈਏ। ਸਾਧ ਸੰਗਤ ਮਿਲ ਹਰਿ ਗੁਣ ਗਾਓ, ਹਰਿ ਹਰਿ ਹਰਿ ਨਾਉਂ ਰਸਨਾ ਲਈਏ। ਨਿਹਕਲੰਕ ਨਰ ਨਜ਼ਰੀ ਆਵੇ, ਹੋਏ ਅਧੀਨ ਪ੍ਰਭ ਚਰਨੀਂ ਪਈਏ। ਅੰਤਕਾਲ ਹੋਏ ਚਰਨ ਨਿਵਾਸ, ਜਮ ਕਾ ਡੰਡ ਨਾ ਅੰਤ ਕਾਲ ਸਹੀਏ। ਜੋਤ ਸਰੂਪ ਜੋਤ ਮਿਲ ਜਾਈਏ। ਕਰ ਦਰਸ ਆਤਮ ਜੋਤ ਜਗਈਏ। ਕਰ ਦਰਸ ਮਨ ਤ੍ਰਿਪਤਾਸਿਆ, ਗਿਆਨ ਅੰਧੇਰ ਗੋਝ ਮਿਟਈਏ। ਮਹਾਰਾਜ ਸ਼ੇਰ ਸਿੰਘ, ਜਗਤ ਪਰਕਾਸ਼ਿਆ, ਚਰਨ ਲਾਗ ਦੁੱਖ ਦਰਦ ਨਾ ਸਹੀਏ। ਚਰਨ ਲਾਗ ਮਿਲੇ ਵਡਿਆਈ। ਏਥੇ ਓਥੇ ਪ੍ਰਭ ਹੋਏ ਸਹਾਈ। ਵਿਚ ਬੈਕੁੰਠ ਗੁਰਸਿਖ ਪ੍ਰਭ ਜੋਤ ਟਕਾਈ । ਨਿਰਮਲ ਦੀਵਾ ਨਿਰਮਲ ਬਾਤੀ, ਸੋਹੰ ਸ਼ਬਦ ਬੱਤੀ ਗਿਆਨ ਲਗਾਈ । ਨਾਮ ਨਿਧਾਨ ਗੁਰ ਦਰ ਤੇ ਪਾਈਏ, ਜਿਨ ਹਉਮੇ ਵਿਚੋਂ ਮੈਲ ਗਵਾਈ। ਨਿਹਕਲੰਕ ਰੰਗ ਸਦਾ ਸਰੂਰਾ, ਜੋਤ ਸਰੂਪ ਦੇਹ ਪਲਟਾਈ। ਰਸਨਾ ਬਚਨ ਨਾ ਹੋਏ ਅਧੂਰਾ, ਸਤਿਗੁਰ ਸਾਚੇ ਸਚ ਲਿਖਤ ਕਰਾਈ। ਲੋੜੀਦੜਾ ਘਰ ਸਾਜਨ ਆਇਆ, ਖੰਡ ਬ੍ਰਹਿਮੰਡ ਜੈ ਜੈਕਾਰ ਕਰਾਈ । ਇੰਦ ਇੰਦਰਾਸਣ ਆਏ ਗੁਰਸਿਖ ਦਰਬਾਰੇ, ਦੇਵਤਿਆਂ ਦਰ ਫੁਲ ਵਰਖਾ ਲਾਈ। ਧੰਨ ਧੰਨ ਧੰਨ ਗੁਰਸੰਗਤ, ਜਿਥੇ ਮਹਾਰਾਜ ਸ਼ੇਰ ਸਿੰਘ, ਜੋਤ ਪਰਗਟਾਈ। ਪਰਗਟੇ ਜੋਤ ਜਗਤ ਬਿਲਲਾਵੇ। ਪਰਗਟੇ ਜੋਤ ਹਾਹਾਕਾਰ ਮਚ ਜਾਵੇ। ਪਰਗਟੇ ਜੋਤ ਮਦਿ ਮਾਸੀ ਨਜ਼ਰ ਨਾ ਆਵੇ। ਪਰਗਟੇ ਜੋਤ ਸਭ ਧਾਮ ਮਾਣ ਗਵਾਵੇ। ਪਰਗਟੇ ਜੋਤ ਸੋਹੰ ਸ਼ਬਦ ਇਕ ਜਗਤ ਜਲਾਵੇ। ਪਰਗਟੇ ਜੋਤ ਜੋਤ ਸਰੂਪ ਪ੍ਰਭ ਦਰਸ ਦਿਖਾਵੇ। ਪਰਗਟੇ ਜੋਤ ਗੁਰਸਿਖਾਂ ਮਨ ਅਨਹਦ ਸ਼ਬਦ ਵਜਾਵੇ। ਪਰਗਟੇ ਜੋਤ ਬੰਦੀ ਛੋੜ ਪ੍ਰਭ ਅਖਵਾਵੇ। ਪਰਗਟੇ ਜੋਤ ਗੁਰਸਿਖਾਂ ਗੁਰ ਸੇਵ ਸਚ ਲੇਖੇ ਲਾਵੇ। ਪਰਗਟੇ ਜੋਤ ਬਚਨ ਅਤੋਲ ਸਭ ਜਗਤ ਤੁਲਾਵੇ। ਪਰਗਟੇ ਜੋਤ ਆਪ ਅਡੋਲ, ਸਭ ਸ੍ਰਿਸ਼ਟ ਡੁਲਾਵੇ। ਪਰਗਟੇ ਜੋਤ ਆਪ ਪ੍ਰਭ ਘੋਖ, ਬੇਮੁਖਾਂ ਨਜ਼ਰ ਨਾ ਆਵੇ। ਪਰਗਟੇ ਜੋਤ ਗੁਰਸਿਖਾਂ ਪ੍ਰਭ ਹਰਿ ਦਰ ਦਰ ਹਰਿ ਘਰ ਦਰਸ ਦਿਖਾਵੇ । ਨਿਹਕਲੰਕ ਨਾਮ ਨਰਾਇਣ, ਜੋਤ ਸਰੂਪ ਹੋ ਵਿਚ ਸਿੱਖ ਸਮਾਵੇ। ਭਾਂਡਾ ਭਾਉ ਭਰਮ ਪ੍ਰਭ ਤੋੜੇ, ਸੋਹੰ ਸ਼ਬਦ ਡੰਕ ਪ੍ਰਭ ਲਾਵੇ। ਗੁਰਸਿਖਾਂ ਮਨ ਧੁਨਕਾਰ, ਜਗਤ ਹੋਵੇ ਖੁਆਰ, ਕਲਜੁਗ ਐਸਾ ਡੌਰੂ ਵਾਹਵੇ। ਮਹਾਰਾਜ ਸ਼ੇਰ ਸਿੰਘ, ਪਰਗਟੇ ਜਗ ਸ਼ਾਖ਼, ਵਾਹਵਾ ਸੋਹੰ ਸ਼ਬਦ ਸਾਚਾ ਚਲਾਵੇ। ਸੋਹੰ ਸਾਚਾ ਸ਼ਬਦ ਨਿਰਬਾਣ। ਕਲਜੁਗ ਦੀਆ ਪ੍ਰਭ ਗੁਰਸਿਖਾਂ ਬਬਾਣ । ਰਸਣਾ ਗਾਓ ਹਰਿ ਰਸ ਪਾਓ, ਕੋਇ ਨਾ ਹੋਏ ਕਿਸੇ ਦੀਬਾਨ। ਸਦਾ ਸਹਾਈ ਆਪ ਅਪਰੰਪਰ, ਪਰਗਟ ਹੋਏ ਜਾਣੀ ਜਾਣ। ਨਿਹਕਲੰਕ ਜਿਨ ਨਜ਼ਰੀ ਆਇਆ, ਤਿਨ ਸਿੱਖਾ ਜਾਓ ਸਦ ਕੁਰਬਾਨ । ਗੁਰਸਿਖ ਸਾਚਾ ਰੂਪ, ਜਿਥੇ ਹਰਿ ਪ੍ਰਭ ਵਸਿਆ। ਗੁਰਸਿਖ ਸੱਚਾ ਪ੍ਰਭ ਸਰੂਪ, ਜੋਤ ਸਰੂਪ ਜਿਸ ਆਪਣਾ ਆਪ ਦੱਸਿਆ। ਸ੍ਰਿਸ਼ਟ ਭੁਲਾਈ ਸੋਹੰ ਸ਼ਬਦ ਚਾਰ ਕੂਟ, ਮਹਾਰਾਜ ਸ਼ੇਰ ਸਿੰਘ ਫਿਰੇ ਨਾਮ ਦੁਹਾਈ, ਬੇਮੁਖ ਰੋਵੇ ਮੇਰਾ ਸਿੱਖ ਹੱਸਿਆ। ਭੇਦ ਅਣਮੋਲ ਗੁਰਸਿਖ ਜਣਾਵੇ, ਜਾਣੇ ਸੋ ਜਿਸ ਹਿਰਦੇ ਪ੍ਰਭ ਵਸਿਆ। ਖੰਡ ਬ੍ਰਹਿਮੰਡ ਤੀਨ ਲੋਕ ਤ੍ਰੈਭਵਨ ਕਰਨ ਨਿਮਸਕਾਰ, ਗੁਰਚਰਨ ਸਭ ਰਵ ਸਸਿਆ। ਮੇਰਾ ਰੂਪ ਅਪਾਰ, ਨਿਰੰਕਾਰ ਨਿਰਾਧਾਰ, ਜੀਵ ਜੋਤ ਆਧਾਰ, ਬੇਮੁਖਾਂ ਮਾਰੇ ਸ਼ਬਦ ਗੁਰ ਮਾਰ, ਗੁਰਸਿਖਾਂ ਰਾਹ ਸਾਚਾ ਦੱਸਿਆ। ਕਰ ਖੇਲ ਕਰਤਾਰ, ਕੋਈ ਨਾ ਪਾਵੇ ਸਾਰ, ਐਸਾ ਵਰਤੇ ਅੰਧ ਅੰਧਿਆਰ, ਨਿਹਕਲੰਕ ਜੋਤ ਸਰੂਪ ਜਗਤ ਗ੍ਰਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਘਟ ਘਟ ਵਾਸੀ ਵਿਚ ਸਾਧ ਸੰਗਤ ਵਸਿਆ। ਸਾਧ ਸੰਗਤ ਮਨ ਚਾਉ, ਪ੍ਰਭ ਦਰਸ਼ਨ ਕਰਨਾ। ਹਰਿ ਹਰਿ ਗੁਣ ਗਾਇਆ, ਜੋਤ ਸਰੂਪ ਨਿਜ ਘਰ ਪਰਗਟਾਇਆ, ਦੇਵੇ ਦਰਸ ਪ੍ਰਭ ਧਰਨੀ ਧਰਨਾ। ਹੋਏ ਸਹਾਈ ਦੇ ਵਡਿਆਈ, ਅੰਤਕਾਲ ਦੁੱਖ ਸਿੱਖ ਨਾ ਭਰਨਾ। ਮਹਾਰਾਜ ਸ਼ੇਰ ਸਿੰਘ ਪੈਜ ਰਖਾਈ, ਚਰਨ ਲਾਗ ਗੁਰਸੰਗਤ ਤਰਨਾ। ਤਨ ਮਨ ਠਰਿਆ ਲਗ ਗੁਰ ਚਰਨਾਰ। ਗੁਰ ਸਾਚਾ ਸ਼ਾਹੋ ਸਚ ਭਤਾਰ। ਗੁਰਸਿਖਾਂ ਪ੍ਰਭ ਦਰਸ ਹੈ ਹਰਿ ਦਵਾਰ। ਝੂਠੀ ਸ੍ਰਿਸ਼ਟ ਹੋਈ ਕਲ ਖ਼ੁਆਰ। ਪਾਈ ਦੂਜੇ ਵਿਚ ਮੰਞਧਾਰ। ਨਿੰਦਕ ਨਿੰਦੇ ਉਰਾਰ ਨਾ ਪਾਰ। ਧੰਨ ਧੰਨ ਧੰਨ ਗੁਰਸਿਖ, ਸੋਹੰ ਸ਼ਬਦ ਕਰ ਰਸਨ ਵਿਚਾਰ। ਮਹਾਰਾਜ ਸ਼ੇਰ ਸਿੰਘ ਕਲ ਪਰਗਟਿਆ ਨਿਹਕਲੰਕ ਅਵਤਾਰ। ਨਿਹਕਲੰਕ ਨਰਕ ਨਿਵਾਰੇ। ਗੁਰਸਿਖਾਂ ਧਾਮ ਖੰਡ ਸਚ ਦਵਾਰੇ। ਜਮ ਕਾ ਡੰਡ ਗੁਰਸਿਖ ਨਾ ਮਾਰੇ। ਮਹਾਰਾਜ ਸ਼ੇਰ ਸਿੰਘ ਘਰ ਆਪ ਪੈਜ ਸਵਾਰੇ। ਪਰਗਟੇ ਪਰਕਾਸ਼ੇ ਪਰਗਟੇ ਗੁਰਸਿਖਾਂ ਕਰੇ ਬੰਦ ਖੁੁਲਾਸੇ। ਗੁਰਸਿਖ ਉਜਲ ਜਿਉਂ ਚੰਦਨ ਪਰਭਾਸੇ। ਬੇਮੁਖ ਨਾਦਾਨ ਲਗੇ ਸੋਹੰ ਬਾਣ, ਧਰਮ ਰਾਏ ਸਜ਼ਾਏ ਫਾਸੇ। ਗੁਰਸਿਖ ਗੁਣੀ ਨਿਧਾਨ, ਜਿਨ੍ਹਾਂ ਮਿਲਿਆ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਸਦਾ ਹੈ ਪਾਸੇ। ਮਹਾਰਾਜ ਸ਼ੇਰ ਸਿੰਘ ਗੁਣ ਗਹਿਰ ਗੰਭੀਰ। ਰਸਨਾ ਬਚਨ ਤੋੜੇ ਗੁਰਸਿਖ ਜੰਜ਼ੀਰ। ਸੋਹੰ ਸ਼ਬਦ ਹੋਏ ਮਨ ਕੀ ਧੀਰ। ਮਹਾਰਾਜ ਸ਼ੇਰ ਸਿੰਘ ਕੁੰਟ ਚਾਰ ਘੱਤ ਦੇਵੇ ਵਹੀਰ। ਸ਼ਬਦ ਸ਼ਬਦ ਸ਼ਬਦ ਜਗ ਵਹਿਣਾ। ਬਿਨ ਗੁਰਸਿਖ ਕਿਸੇ ਜਗ ਨਾ ਰਹਿਣਾ। ਸੋਹੰ ਨਾਉਂ ਦੇਵੇ ਝੂਠੀ ਦੇਹ ਪ੍ਰਭ ਗਹਿਣਾ। ਉਤਮ ਇਹ ਥਾਉਂ, ਜਿਥੇ ਸਾਧ ਸੰਗਤ ਰਲ ਬਹਿਣਾ। ਸਚ ਬਚਨ ਸਚ ਸਵਾਉ, ਮੁਖ ਵਾਕ ਗੁਰ ਸਾਚਾ ਕਹਿਣਾ। ਰੈਣ ਵਹਾਈ ਭੁੱਲੀ ਸ੍ਰਿਸ਼ਟ ਵਿਚ ਨੀਂਦ ਗਵਾਈ, ਗੁਰਸਿਖ ਦਰਸੇ ਦਰਸ ਪ੍ਰਭ ਨੈਣਾ। ਅੰਮ੍ਰਿਤ ਬਰਸੇ ਬੇਮੁਖ ਤਰਸੇ, ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦੇਵੇ ਕਲਜੁਗ ਲਹਿਣਾ। ਗੁਰ ਪੂਰਾ ਲੇਖ ਲਿਖਾਇੰਦਾ। ਭਗਤਾਂ ਦੇਵੇ ਤਾਰ, ਸਚ ਮਾਰਗ ਲਾਇੰਦਾ। ਬੇਮੁਖ ਹੋਏ ਖੁਆਰ, ਵਕ਼ਤ ਵਿਹਾਏ ਪਛੁਤਾਇੰਦਾ। ਕਰੇ ਨਜ਼ਰੀ ਨਿਹਾਲ, ਪਰਗਟ ਜੋਤ ਅਪਾਰ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇੰਦਾ। ਕਰ ਦਰਸ ਪ੍ਰਭ ਦੀਨ ਦਿਆਲਾ। ਭਗਤ ਵਛਲ ਗੁਰਸਿਖ ਕਿਰਪਾਲਾ। ਦੇਵੇ ਨਾਉਂ ਸੋਹੰ ਹੋਵੇ ਸਿੱਖ ਲਾਲ ਗੁਲਾਲਾ। ਜਗੇ ਜੋਤ ਵਿਚ ਲਿਲਾਟ, ਮੇਰਾ ਧਾਮ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਆਪ ਪਰਕਾਸ਼, ਜਿਸ ਦਾ ਰੂਪ ਬੇਮਿਸਾਲਾ। ਪ੍ਰਭ ਸਰੂਪ ਜਿਸ ਨਜ਼ਰੀ ਆਇਆ। ਏਕ ਜੋਤ ਹੋਵੇ ਜੋਤ ਵਿਚ ਜੋਤ ਸਮਾਇਆ। ਆਵਣ ਜਾਣਾ ਜਾਣਾ ਆਵਣ ਪੰਧ ਮੁਕਾਇਆ।
G01L070 ੩੦ ਪੋਹ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01