03 – ਬਾਬੇ ਮਨੀ ਸਿੰਘ ਜਾ ਕੇ 5 ਸਿਖ ਘਲਣੇ ਤੇ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਸਮੇਤ ਹੋਲੇ ਮਹੱਲੇ ਤੇ ਰਾਮ ਪੁਰੇ ਜਾਣਾ – JANAMSAKHI 03

ਬਾਬੇ ਮਨੀ ਸਿੰਘ ਜਾ ਕੇ 5 ਸਿਖ ਘਲਣੇ ਤੇ  ਸੱਚੇ  ਪਾਤਸ਼ਾਹ ਸਾਰੇ ਪਰਿਵਾਰ ਸਮੇਤ ਹੋਲੇ ਮਹੱਲੇ   ਤੇ ਰਾਮ ਪੁਰੇ ਜਾਣਾ

         ਬਾਬੇ  ਮਨੀ ਸਿੰਘ ਪੰਜ ਸਿਖ  ਸੱਚੇ  ਪਾਤਸ਼ਾਹ ਨੂੰ ਲੈਣ ਘਲਣੇ ਹਨ । ਬੌਹਲ

ਸਿੰਘ ਕੋਰੀਆਂ  ਵਾਲਾ,  ਕਾਹਨ ਸਿੰਘ ਭੰਗਾਲੀ  ਵਾਲਾ,  ਲਿਖਾਰਾ ਸਿੰਘ ਭੰਗਾਲੀ  ਵਾਲਾ,  ਬੁੱਢਾ ਸਿੰਘ ਰਾਮਪੁਰੇ ਵਾਲਾ,  ਦੇਵਾ ਸਿੰਘ ਪਠਾਣਕਿਆਂ  ਵਾਲਾ । ਪੰਜ ਸਿਖ  ਸੱਚੇ  ਪਾਤਸ਼ਾਹ ਨੂੰ ਲੈਣ ਆਏ ਹਨ ਜੀ ।  ਤਿੰਨ ਮੀਲ ਪੈਂਡਾ ਸੀ ਘਵਿੰਡ ਦਾ ਰਾਮਪੁਰੇ ਤੋਂ । ਆ ਕੇ ਸਿਖਾਂ  ਨੇ  ਨਿਮਸਕਾਰ ਕੀਤੀ ਤੇ ਪਰਕਰਮਾਂ ਕੀਤੀਆਂ ।  ਭਾਈ ਜਵੰਦ ਸਿੰਘ ਨੂੰ ਆਖਦੇ ਹਨ   ਕਿ  ਬਾਬਾ ਜੀ ਅਸੀਂ  ਸੱਚੇ  ਪਾਤਸ਼ਾਹ ਜੀ ਨੂੰ ਲੈਣ ਆਏ ਹਾਂ, ਤੁਸਾਂ   ਵੀ ਸਾਰੇ ਪਰਿਵਾਰ  ਨੇ  ਨਾਲ ਜਾਣਾ ਹੈ, ਤਿਆਰ ਹੋ  ਜਾਓ । ਸਾਰਾ ਪਰਿਵਾਰ ਤਿਆਰ ਹੋਇਆ ਹੈ । ਮਾਤਾ  ਤਾਬੋ ਵੀ  ਸੱਚੇ  ਪਿਤਾ ਨੂੰ ਗੋਦ ਵਿਚ  ਲੈ  ਕੇ ਜਾ ਰਹੀ ਹੈ । ਨਾਲ  ਸੱਚੇ  ਪਿਤਾ ਦੇ ਤਾਏ ਚਾਚੇ ਸਾਰੇ ਜਾ  ਰਹੇ  ਹਨ ਜੀ । ਰਾਮਪੁਰੇ ਸਾਰੇ ਜਾ ਪਹੁੰਚੇ ਹਨ । ਤੇ ਓਥੋਂ ਦੇ ਸਿਖ ਦਰਸ਼ਨ ਕਰ ਕੇ ਬੜੇ ਨਿਹਾਲ  ਹੋਏ  ਹਨ ਜੀ । ਬਾਬੇ ਮਨੀ ਸਿੰਘ  ਸੱਚੇ  ਪਾਤਸ਼ਾਹ ਨੂੰ ਪਲੰਘ  ਤੇ ਬਿਠਾ ਕੇ  ਨਿਮਸਕਾਰ ਕੀਤੀ  ਤੇ ਸਾਰੀ ਸੰਗਤ  ਨੇ  ਪਰਕਰਮਾਂ ਕੀਤੀਆਂ ਤੇ ਨਿਮਸਕਾਰ ਕੀਤੀ ।  ਬਾਬੇ ਮਨੀ ਸਿੰਘ ਦਾੜੇ ਨਾਲ ਚਰਨ ਝਾੜੇ ਹਨ ਜੀ ।   ਸੱਚੇ  ਪਿਤਾ ਦਾ ਆਦਰ  ਮਾਣ ਕਰ ਕੇ  ਫੇਰ ਸਾਰੇ ਪਰਿਵਾਰ  ਦੀ  ਸੇਵਾ ਵਿਚ ਹਾਜਰ ਹੋ  ਗਏ ਹਨ ਜੀ । ਸੰਗਤ  ਨੇ  ਜਲ  ਪਾਣੀ ਲੀੜਾ ਕਪੜਾ ਦੇ ਕੇ  ਪਰਸੰਨ  ਕੀਤਾ ਜੀ  ਤੇ ਭਾਈ ਜਵੰਦ ਸਿੰਘ  ਤੇ ਮਾਤਾ  ਤਾਬੋ ਦੇ ਸਾਰੀ ਸੰਗਤ ਦਾੜੇ ਨਾਲ ਚਰਨ ਝਾੜ   ਰਹੇ  ਹਨ ਜੀ । ਤੇ ਕਹਿੰਦੇ ਹਨ  ਕਿ  ਤੁਸੀਂ ਬੜੇ ਭਾਗਾਂ ਵਾਲੇ ਜੇ  ਜਿਨ੍ਹਾਂ ਦੇ ਘਰ  ਸੱਚੇ  ਪਾਤਸ਼ਾਹ ਨਿਹਕਲੰਕ ਅਵਤਾਰ ਧਾਰਿਆ ਹੈ ਜੀ ।  ਰਾਮਪੁਰੇ ਨਗਰ ਵਾਸੀ ਸਭ ਦਰਸ਼ਨ ਕਰਨ ਆਏ ਹਨ । ਅਨੇਕਾਂ ਪਰਕਾਰ ਦੇ ਭੋਜਨ ਤਿਆਰ ਹੋ   ਰਹੇ  ਹਨ ਜੀ । ਧਿਔਲੀ ਦਾ ਕੜਾਹ ਪਰਸ਼ਾਦ ਤਿਆਰ ਹੋ  ਰਿਹਾ ਹੈ । ਅਨੇਕਾਂ ਪਰਕਾਰ ਦੇ  ਪਕਵਾਨ  ਤਿਆਰ ਕਰ ਕੇ,   ਸੱਚੇ  ਪਾਤਸ਼ਾਹ  ਦੀ  ਭੇਟਾ ਰੱਖੇ ਗਏ ਹਨ ਜੀ । ਓਸ ਵਕਤ ਸੰਖ ਵੱਜ  ਰਹੇ  ਹਨ । ਨਰ ਸਿੰਘੇ ਸੰਤਾਂ  ਨੇ   ਵਜਾਏ  ਹਨ । ਰਾਗੀਆਂ ਨੇ  ਰਾਗ ਸ਼ੁਰੂ ਕੀਤੇ ।  ਪਾਠ  ਦਾ ਭੋਗ ਪੈ ਗਿਆ ਤੇ ਲੰਗਰ ਖੁਲ੍ਹ ਗਏ ਹਨ । ਸੰਗਤਾਂ ਦੇ  ਛਕਣ   ਨੂੰ ਅਤੁਟ ਭੰਡਾਰੇ ਹਨ । ਸੰਗਤਾਂ ਛਕ ਕੇ ਆਪੋ ਆਪਣੇ ਨਗਰਾਂ ਨੂੰ ਜਾ ਰਹੀਆਂ ਹਨ । ਆਪੋ ਆਪਣੇ ਘਰੀਂ  ਜਾ ਕੇ  ਬਚਨ  ਕਰਦੇ ਹਨ  ਕਿ  ਅਜ ਦਿਹਾੜਾ ਭਾਗਾਂ ਵਾਲਾ ਹੈ, ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਦੇ ਦਰਸ਼ਨ  ਹੋਏ  ਹਨ । ਏਹੋ ਜਸ ਕਰ  ਰਹੇ  ਹਨ  ਕਿ  ਘਵਿੰਡ ਪਿੰਡ ਵਿਚ  ਮਹਾਰਾਜ  ਸ਼ੇਰ  ਸਿੰਘ ਰਾਮਗੜ੍ਹਿਆਂ  ਸਿਖਾਂ ਦੇ ਘਰ ਅਵਤਾਰ ਧਾਰਿਆਂ ਹੈ ।  ਸੰਤ ਮਨੀ ਮਾਲਵੇ ਦੇਸ ਵਿਚੋਂ ਆਇਆ ਹੈ ਤੇ ਓਸ ਆਣ ਕੇ ਮਹਾਰਾਜ  ਸ਼ੇਰ  ਸਿੰਘ ਨੂੰ ਲੱਭਾ ਹੈ । ਬਾਬੇ ਮਨੀ ਸਿੰਘ ਹੋਰਾਂ  ਸੱਚੇ  ਪਾਤਸ਼ਾਹ ਨੂੰ ਵਿਦਾ ਕਰ ਦਿਤਾ ।  ਸੱਚੇ  ਪਿਤਾ ਆਪ ਦੇ ਨਗਰ ਘਵਿੰਡ ਪਿੰਡ ਆ ਗਏ ਹਨ । ਸੰਗਤਾਂ ਵੀ ਸਾਰੀ ਰਾਤ  ਸੱਚੇ  ਪਾਤਸ਼ਾਹ ਦੇ ਜਸ ਕਰ ਰਹੀਆਂ ਹਨ ਜੀ  ।  ਸਵੇਰੇ ਫਿਰ ਬਾਬੇ ਮਨੀ ਸਿੰਘ  ਸਿਖਾਂ ਨੂੰ ਆਖਿਆ  ਕਿ  ਜਾਓ ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਨੂੰ ਚੁਕ ਕੇ  ਲੈ  ਆਓ ਜੀ ।  ਜੇਹੜਾ  ਸਿਖ ਚੁਕ ਕੇ ਲਿਆਵੇਗਾ ਓਸ ਨੂੰ ਸੂਰਮਿਆਂ ਵਿਚ ਦਾਖਲ ਕਰ ਦਿਆਂਗੇ । ਏਨਾਂ  ਬਚਨ  ਸੁਣ ਕੇ ਬੌਹਲ ਸਿੰਘ ਉਠਿਆ ਇਕ ਸਿਖ ਨਾਲ ਹੋਰ ਹੈ । ਦੋਵੇਂ ਜਣੇ ਘਵਿੰਡ ਪਿੰਡ ਨੂੰ ਤੁਰ ਪਏ ਹਨ । ਘਵਿੰਡ ਆ ਪਹੁੰਚੇ ਹਨ  ਤੇ  ਸੱਚੇ  ਪਾਤਸ਼ਾਹ ਦਾ ਦਰਸ਼ਨ ਕਰ ਕੇ  ਬੜੀ  ਖ਼ੁਸ਼ੀ ਪ੍ਰਾਪਤ ਹੋਈ ।  ਬੌਹਲ ਸਿੰਘ ਪਾਤਸ਼ਾਹ ਨੂੰ ਕੁਛੜ ਚੁੱਕ ਕੇ ਖਡੌਣ ਲਗ ਪਿਆ ।  ਮਾਈ ਤਾਬੋ ਵੀ ਵੇਖ ਲਿਆ  ਕਿ  ਓਹੋ ਸਿਖ ਹਨ ਜੇਹੜੇ ਅੱਗੇ  ਆਏ ਸੀ ।  ਖਡੌਣ ਦੇ ਪਜ , ਅੱਜੀਂ   ਪੱਜੀਂ ਬਾਹਰ  ਲੈ ਆਏ ਤੇ ਸਿਧੇ ਰਾਮਪੁਰੇ ਚੁਕ ਕੇ  ਲੈ  ਆਏ ਹਨ ।  ਓਥੋਂ  ਦੀ  ਸੰਗਤ ਵੇਖ ਕੇ ਦਰਸ਼ਨ ਕਰ ਕੇ  ਬੜੀ  ਖ਼ੁਸ਼ ਹੋਈ । ਪਲੰਘ  ਤੇ ਬਿਠਾ ਕੇ ਪਰਕਰਮਾਂ ਕੀਤੀਆਂ ਤੇ ਦਾੜੇ ਨਾਲ ਚਰਨ ਝਾੜੇ ਹਨ । ਪ੍ਰਾਤਾਂ ਮਠਿਆਈ ਦੀਆਂ ਭਰ ਕੇ ਅੱਗੇ  ਰਖ ਦਿਤੀਆਂ ਹਨ ।  ਮਾਈ ਗੁਲਾਬੀ ( ਸੰਤਨੀ ਰਾਮਪੁਰੇ  ਵਾਲੀ  ) ਮਾਇਆ  ਦੀ  ਭੇਟਾ ਕੀਤੀ ਹੈ ।  ਸੱਚੇ  ਪਾਤਸ਼ਾਹ ਦੇ ਬੋਜੇ ਰੁਪਇਆਂ ਨਾਲ ਭਰ ਦਿਤੇ । ਓਧਰ ਮਾਤਾ  ਤਾਬੋ ਨੂੰ ਪਤਾ ਲਗਾ ਕਿ  ਕਾਕੇ ਨੂੰ ਕਿਧਰ ਲੈ  ਗਏ ਹਨ । ਲੱਭਦੇ ਫਿਰਦੇ ਨੇ  ਕਿਤੇ ਲੱਭਦੇ ਨਹੀਂ । ਆਂਦੀ ਹੈ ਜੇਹੜੇ ਸਿਖ ਆਏ ਸੀ ਓ ਕਾਕੇ ਨੂੰ  ਲੈ  ਗਏ ਹਨ । ਮਾਤਾ  ਤਾਬੋ ਸਿਖਾਂ ਨੂੰ ਗਾਲਾਂ ਕਢਦੀ ਹੈ । ਆਪ ਦੇ ਦਿਉਰਾਂ ਜੇਠਾਂ ਨੂੰ ਵੀ ਗਾਲਾਂ ਕੱਢਦੀ ਹੈ ।  ਆਖਦੀ ਹੈ, ਭੱਜੋ, ਜਾਓ ਛੇਤੀ ਸਿਖਾਂ ਨੂੰ ਲੱਭੋ ਤੇ ਪੁੱਛੋ ਕਿ   ਸਾਡਾ ਬੱਚਾ ਚੁਕ ਕੇ  ਲੈ  ਗਏ ਹਨ ।  ਘਰ ਵਿਚ ਰੌਲਾ ਪਿਆ ਹੈ ।  ਰੰਗਾ ਸਿੰਘ ਹਜਾਰਾ ਸਿੰਘ ਡਾਂਗਾਂ ਫੜ ਕੇ ਰਾਹਾਂ ਵਲ ਤਿਆਰ ਹੋਏ  ਹਨ । ਓਧਰ ਬਾਬੇ ਮਨੀ ਸਿੰਘ ਹੋਰਾਂ ਹੁਕਮ ਕੀਤਾ ਸਿਖਾਂ ਨੂੰ  ਕਿ   ਸੱਚੇ  ਪਾਤਸ਼ਾਹ ਉਦਾਸ  ਹੋ  ਗਏ ਹਨ, ਏਨ੍ਹਾਂ ਨੂੰ ਘਵਿੰਡ ਛੱਡ ਆਓ ।  ਸੱਚੇ  ਪਿਤਾ ਨੂੰ ਚੁਕ ਕੇ ਸਿਖ ਲਈ  ਔਂਦੇ  ਹਨ ।  ਸੱਚੇ  ਪਾਤਸ਼ਾਹ ਬੌਹਲ ਸਿੰਘ ਦੇ ਮੋਢੇ ਤੇ ਬੈਠ ਗਏ ਹਨ । ਸਿਖ ਘਰ  ਲੈ  ਆਏ ਹਨ । ਅਗੇ ਸਾਰੇ ਉਡੀਕਦੇ ਸਨ  ਕਿ  ਕਦੋਂ ਔਣਗੇ । ਮਾਈ ਤਾਬੋ ਤੇ ਸਾਰਾ ਪਰਿਵਾਰ ਸਿਖਾਂ ਨੂੰ ਕਠੋਰ  ਬਚਨ  ਕਰਦੇ ਹਨ  ਕਿ  ਸਾਡੇ ਬੱਚੇ ਨੂੰ ਕਿਧਰ ਲੈ  ਗਏ ਸੋ । ਸਿਖ ਆਖਦਾ ਹੈ ਤੁਹਾਡੇ ਭਾਣੇ ਅੰਞਾਣੇ ਹਨ ਤੇ ਸਾਡੇ  ਤਾਂ  ਪ੍ਰੀ  ਪੂਰਨ ਪਰਮੇਸ਼ਵਰ ਹੈ ।  ਅਸੀਂ ਆਪਦੇ ਗੁਰਾਂ ਦਾ ਹੁਕਮ ਮੰਨ ਕੇ ਖੜਿਆ ਸੀ, ਓਹ ਆਖਦੇ ਸੀ ਲਿਆਓ ਦਰਸ਼ਨ ਕਰੀਏ । ਜਿਸ ਵੇਲੇ ਬਾਬੇ ਮਨੀ ਸਿੰਘ ਤੇ ਸੰਗਤਾਂ ਦਰਸ਼ਨ ਕਰ ਲਿਆ ਓਸੇ ਵਕਤ ਅਸੀਂ  ਲੈ  ਆਏ ਹਾਂ । ਭਾਈ ਜਵੰਦ ਸਿੰਘ ਆਖਦਾ ਹੈ  ਕਿ  ਭਾਈ ਜੀ ਸਿਖ ਭਾਵੇਂ ਕਿਤੇ ਏਨ੍ਹਾਂ ਨੂੰ ਚੁਕ ਕੇ  ਲੈ  ਜਾਣ  ਤੁਸਾਂ   ਖੋਟਾ ਬਚਨ  ਨਹੀਂ ਬੋਲਣਾ ।  ਜੇਹੜਾ  ਪਰਸ਼ਾਦ ਪ੍ਰਾਤਾਂ ਮਿਠਾਈਆਂ ਦੀਆਂ ਸਨ,  ਮਾਇਆ  ਦੀ  ਭੇਟਾ ਸੀ ਜੀ  ਓਹ ਸਿਖਾਂ  ਨੇ  ਭਾਈ ਜਵੰਦ ਸਿੰਘ ਨੂੰ ਦੇ ਦਿਤੀਆਂ । ਗਰੀਬ  ਮਾਝੇ   ਵਿਚ ਜਦੋਂ ਦਾ ਪਾਤਸ਼ਾਹ ਅਵਤਾਰ ਧਾਰਿਆ ਹੈ ਨੌ ਨਿੱਧੀ ਤੇ ਬਾਰਾਂ ਸਿਧੀ ਵਰਤ ਗਈ ਹੈ । ਘਰ ਵਿਚ ਵੀ ਬੜੇ ਅਤੁਟ ਭੰਡਾਰੇ ਵਰਤਣ ਲਗ ਪਏ ਹਨ ਜੀ । ਭਾਈ ਜਵੰਦ ਸਿੰਘ ਸਿਖਾਂ ਦਾ   ਬੜਾ   ਆਦਰ  ਮਾਣ ਕੀਤਾ । ਸਿਖ  ਸੱਚੇ  ਪਾਤਸ਼ਾਹ ਕੋਲੋਂ ਖ਼ੁਸ਼ੀ  ਲੈ  ਕੇ ਜਾ  ਰਹੇ  ਹਨ ਜੀ ।  ਭਾਈ ਜਵੰਦ ਸਿੰਘ ਸਿਖਾਂ ਨੂੰ ਤੋਰਨ ਗਿਆ ਹੈ ਤੇ  ਬਚਨ  ਕਰਦਾ ਹੈ  ਕਿ  ਸਚੇ ਪਾਤਸ਼ਾਹ ਸਾਨੂੰ ਅੱਖਾਂ  ਨਹੀਂ ਦਿਤੀਆਂ, ਨਹੀਂ ਤੇ ਅਸੀਂ ਵੀ ਪੁੱਤਰ ਨਹੀਂ ਸਮਝਦੇ । ਸਿਖ ਆਖਦੇ ਹਨ  ਕਿ  ਬਾਬੇ ਮਨੀ ਸਿੰਘ ਨੂੰ ਏਨ੍ਹਾਂ ਵਾਜ ਮਾਰੀ, ਦਰਸ਼ਨ ਦਿਤੇ ਤੇ ਸਾਨੂੰ ਵੀ ਸੁਰਤ ਆ ਗਈ । ਹੁਣ ਪਾਤਸ਼ਾਹ ਦਇਆ ਕਰਨ ਤੇ ਸਾਥੋਂ ਕੋਈ ਵਧ ਘਟ ਬਚਨ  ਨਾ  ਨਿਕਲੇ ।