05 – ਸੱਚੇ ਪਾਤਸ਼ਾਹ ਦੀ ਬਾਲ ਲੀਲ੍ਹਾ – JANAMSAKHI 05

ਸੱਚੇ ਪਾਤਸ਼ਾਹ ਦੀ ਬਾਲ ਲੀਲ੍ਹਾ

     ਜਦੋਂ ਪਾਤਸ਼ਾਹ ਢਾਈ ਕੁ ਸਾਲ ਦੇ  ਹੋਏ  ਹਨ ਤੇ ਕੁਕੜਾਂ ਕਬੂਤਰਾਂ ਦਾ   ਬੜਾ 

 ਪ੍ਰੇਮ ਕਰਦੇ ਹਨ  ।  ਜਿਥੇ ਕੁਕੜ  ਵੇਖਣਾ ਓਹੋ ਈ ਮੰਗਣਾ ਤੇ ਸਿਖਾਂ ਕੁਛੜ ਚੁੱਕੀ ਫਿਰਨਾ ।   ਜੋ   ਸੱਚੇ  ਪਾਤਸ਼ਾਹ ਰਸਨਾ ਵਿਚੋਂ  ਬਚਨ  ਕੱਢਣਾ  ਓਹੋ ਸਿਖਾਂ ਪੂਰਾ ਕਰਨਾ,  ਤੇ ਸਿਖਾਂ  ਨੇ  ਜਿਥੇ  ਚੰਗਾ ਕੁਕੜ  ਕਬੂਤਰ ਵੇਖਣਾ ਓਹੋ ਲਿਆ ਕੇ ਦੀਨ ਦਿਆਲ ਨੂੰ ਖੇਡਣ ਵਾਸਤੇ ਦੇਣਾ । ਜਿਸ ਆ ਕੇ ਮੰਗਣਾ ਓਸੇ ਨੂੰ ਸ਼ਹਿਨਸ਼ਾਹ ਫੜਾ ਦੇਣਾ । ਘਵਿੰਡ ਨਗਰ ਵਿਚ ਇਕ ਮਜ਼੍ਹਬੀ ਸਿਖ ਸੀ ਤੇ ਓਹ ਸਾਧਾਂ ਦਾ ਭੇਖ ਧਾਰ ਕੇ ਮੰਗਦਾ ਫਿਰਦਾ ਹੁੰਦਾ ਸੀ । ਜੀਆਂ ਜੰਤ ਵਾਲਾ ਸਾਧ ਸੀ ਤੇ ਓਸ ਸਾਧ  ਨੇ  ਚਿੱਟਾ ਕੁਕੜ  ਰੱਖਿਆ ਹੋਇਆ ਸੀ ।  ਸੱਚੇ  ਪਾਤਸ਼ਾਹ ਗਰੀਬਾਂ ਨੂੰ ਤਾਰਨ ਵਾਲੇ ਖੈਹੜੇ ਪੈ ਗਏ,  ਕਿ  ਅਸਾਂ ਚਿੱਟਾ ਕੁਕੜ  ਜਰੂਰ ਲੈਣਾ ਹੈ ।  ਬਾਬੇ ਜਵੰਦ ਸਿੰਘ ਜਾ ਕੇ ਮਜ਼੍ਹਬੀ ਸਾਧ ਨੂੰ ਆਖਿਆ   ਕਿ  ਸਾਧਾ ਏਹ  ਕੁਕੜ  ਸਾਨੂੰ ਮੁਲ ਦੇ ਦੇ  ਸੱਚੇ  ਪਾਤਸ਼ਾਹ ਬਹੁਤ ਖੈਹੜੇ ਪੈਂਦੇ ਹਨ ।  ਚੂੜਾ ਸਾਧ ਬੋਲਿਆਂ   ਕਿ  ਇਹ ਮਹਾਰਾਜ ਅਖਵੌਂਦੇ ਹਨ  ਸਾਰੀ ਨਗਰੀ ਸਾਡੀ ਸੋਨੇ ਦੀ  ਕਰ ਦੇਣ ਤੇ ਕੁਕੜ   ਲੈ  ਜਾਣ  ਨਹੀਂ ਤੇ ਅਸਾਂ ਮੁਲ ਨਹੀਂ ਦੇਣਾ । ਚੂੜੇ ਫਕੀਰ  ਦੀ  ਜਿਦ  ਜਿਸ ਵੇਲੇ ਸਿਖਾ  ਨੇ  ਸੁਣੀ ਤੇ ਸਾਰੇ ਸਿਖ  ਸੱਚੇ  ਪਾਤਸ਼ਾਹ ਦਾ ਦਰਸ਼ਨ ਕਰਨ ਆਏ ਹਨ ਜੀ । ਕੋਰੀਆਂ ਵਾਲਾ ਬੌਹਲ ਸਿੰਘ, ਭੰਗਾਲੀ ਵਾਲਾ ਕਾਨ੍ਹ ਸਿੰਘ, ਲਿਖਾਰਾ ਸਿੰਘ ਕੋਰੀਆਂ  ਵਾਲਾ, ਬੁੱਢਾ ਸਿੰਘ ਰਾਮਪੁਰ ਦਾ, ਦੇਵਾ ਸਿੰਘ ਪਠਾਣਿਆਂ ਵਾਲਾ ਸਾਰੇ ਸਿਖ ਘਵਿੰਡ ਆਏ ਹਨ । ਆਣ ਕੇ ਨਿਮਸਕਾਰ ਕੀਤੀ ਪਰਕਰਮਾਂ ਕੀਤੀਆਂ ਹਨ ।  ਜੋ  ਪੁਜਿਆਂ  ਪੂਜਾ ਭੇਟਾ ਕੀਤੀ ਹੈ । ਸਾਰੇ ਰਾਜ਼ੀ ਖ਼ੁਸ਼ੀ ਸਿਖਾਂ ਨੂੰ ਪੁਛਦੇ ਹਨ ।   ਸੱਚੇ  ਪਾਤਸ਼ਾਹ ਕੁਕੜਾਂ ਤੇ ਕਬੂਤਰਾਂ ਦੇ ਲਾਲਚ ਲੱਗੇ  ਹੋਏ  ਹਨ । ਪਾਤਸ਼ਾਹ ਸਿਖਾਂ ਨਾਲ  ਬਚਨ  ਕਰਦੇ ਹਨ  ਕਿ  ਚੂੜਾ ਸਾਧ ਸਾਨੂੰ ਕੁਕੜ  ਨਹੀਂ ਦੇਂਦਾ  ।    ਬੜਾ   ਚਿੱਟਾ ਸੋਹਣਾ ਚਿੱਟਾ ਕੁਕੜ  ਹੈ । ਸਿਖ ਬੇਨੰਤੀ ਕਰਦੇ ਹਨ ,    ਸੱਚੇ  ਪਿਤਾ  ਦੀਨ ਦਿਆਲ  ਅਸੀਂ  ਕੁਕੜ   ਲੈ  ਲਵਾਂਗੇ ।  ਜੋ  ਮੁਲ ਮੂੰਹੋਂ  ਮੰਗੂ ਦੇ ਦਿਆਂਗੇ । ਸਾਰੇ ਇਕੱਠੇ ਹੋ  ਕੇ ਗਏ ਹਨ ਨਾਲ ਹੋਰ ਵੀ ਨਗਰ ਦੇ ਵਾਸੀ  ਵੇਖਣ ਵਾਸਤੇ ਗਏ ਹਨ  ਕਿ  ਪਾਤਸ਼ਾਹ ਨੂੰ ਚੂੜਾ ਕੁਕੜ  ਦੇਂਦਾ ਹੈ  ਕਿ  ਨਹੀਂ ।  ਬੌਹਲ ਸਿੰਘ ਦੇ ਮੋਡੇ ਤੇ ਪਾਤਸ਼ਾਹ ਚੜੇ ਹੋਏ  ਹਨ , ਚੂੜੇ ਦੇ ਘਰ  ਚਲੇ  ਹਨ । ਜਾ ਕੇ ਸਿਖ ਆਂਦੇ ਹਨ  ਕਿ  ਸੰਤ ਜੀ ਜਿੰਨੇ ਪੈਸੇ ਮੰਗੋਗੇ ਦੇ ਦਿਆਂਗੇ  ਤੇ ਕੁਕੜ  ਪਾਤਸ਼ਾਹ ਨੂੰ ਦੇ ਦਿਓ ।  ਚੂੜਾ ਸਾਧ ਬੋਲਿਆ ਭਾਈ ਜੀ  ਏਹ  ਮਹਾਰਾਜ  ਸੱਚੇ  ਪਾਤਸ਼ਾਹ ਅਖਵੌਂਦੇ ਹਨ ,  ਸਾਰੀ ਨਗਰੀ ਸੋਨੇ ਦੀ  ਕਰ ਦੇਣ ਤੇ ਕੁਕੜ   ਲੈ  ਜਾਣ ।  ਸਿਖ ਆਖਦੇ ਹਨ ਸਾਧਾਂ ਕਰਾਮਾਤ ਵੇਖਣੀ ਕਹਿਰ ਦਾ ਨਾਂ ਹੈ ਤੇ ਅਸੀਂ ਪਾਤਸ਼ਾਹ ਨੂੰ ਨਹੀਂ ਆਖ ਸਕਦੇ ਕਰਾਮਾਤ ਵਖਾਓ । ਸਿਖ ਆਖਦੇ ਹਨ  ਕਿ  ਅਸੀਂ ਤੈਨੂੰ ਕੁਕੜ  ਦੇ ਨਾਲ ਮਾਇਆ ਤੋਲ ਕੇ ਦੇ ਦਿਆਂਗੇ ਤੇ ਦੇ ਦਿਓ ।  ਸਾਧ ਬਿਲਕੁਲ ਨਹੀਂ ਮੰਨਣਾ  । ਸਿਖ ਆਂਦੇ  ਨੇ  ਪੱਕੇ ਮਕਾਨ  ਪਵਾਂ  ਲੈ ,  ਖੂਹਾ ਨਵਾ ਲੈ, ਤੇ ਦੀਨ ਦਿਆਲ ਸਾਡੇ ਨੂੰ ਕੁਕੜ  ਦੇ ਦੇ  ।  ਚੂੜਾ ਨਹੀਂ ਮੰਨਦਾ  ।  ਸਿਖ ਆਖਦੇ ਹਨ  ਕਿ  ਸਾਧਾਂ ਚਾਰ ਵਿਗੇ ਜ਼ਮੀਨ ਲੈ  ਲੈ,  ਨਹੀਂ ਤੇ ਅਸੀਂ ਇਕ ਸਿਖ  ਸਾਰੀ ਉਮਰ ਤੇਰੇ ਨੌਕਰ ਰਹਿੰਦੇ ਹਾਂ ਤੇ ਪਿੰਡਾਂ ਵਿਚੋਂ ਮੰਗ ਕੇ ਤੈਨੂੰ ਖੁਆਵਾਂਗੇ ।  ਚੂੜਾ ਨਹੀਂ ਮੰਨਿਆ , ਬਿਲਕੁਲ ਨਾਂ ਕਰੀ ਜਾਂਦਾ ਹੈ ।  ਜਿਸ ਵੇਲੇ ਨਾਂ ਕਰੀ ਜਾਂਦਾ ਹੈ  ਪ੍ਰੀ   ਪੂਰਨ ਪਰਮੇਸ਼ਵਰ  ਸੱਚੇ  ਪਾਤਸ਼ਾਹ ਆਖਦੇ ਹਨ, ਬਾਬਾ ਚਲੋ ਚਲੀਏ ,  ਅਸਾਂ ਹੁਣ ਕੁਕੜ  ਨਹੀਂ ਲੈਣਾ ।   ਸੱਚੇ  ਪਾਤਸ਼ਾਹ ਜਵਾਬ ਦੇ ਕੇ ਆ ਗਏ ਹਨ ਜੀ ।  ਸਾਰੇ ਨਗਰ ਵਿਚ ਧੰਨ  ਧੰਨ ਹੋ  ਰਹੀ ਹੈ   ਕਿ   ਸੱਚੇ  ਪਾਤਸ਼ਾਹ ਤੋਂ ਸਿਖਾਂ  ਆਪਣਾ ਆਪ  ਵਾਰ  ਦਿਤਾ ਹੈ,  ਪਰ ਚੂੜੇ  ਨੇ  ਵੀ ਜਿਦ  ਨਹੀਂ ਛੱਡੀ । ਕੋਈ ਦਿਨ ਪਾ ਕੇ ਓਸ ਚੂੜੇ ਦਾ ਸਾਰਾ ਬੰਸ ਬੀਮਾਰੀ ਨਾਲ ਗੁਜਰ ਗਿਆ ਹੈ । ਗਲੀਆਂ ਵਿਚ ਧੱਕੇ ਖਾਂਦਾ ਤੇ ਰੋਂਦਾ ਪਿਟਦਾ ਫਿਰਦਾ ਹੈ ।  ਫਿਰ ਚੂੜਾ ਕੁਕੜ   ਲੈ  ਕੇ ਆਪੇ  ਸੱਚੇ  ਪਾਤਸ਼ਾਹ ਦੇ ਘਰ ਆਇਆ ਹੈ ।   ਸੱਚੇ  ਪਾਤਸ਼ਾਹ ਆਖਿਆ ਸਾਧਾ ਏਥੋਂ ਕੁਕੜ  ਚੁੱਕ ਲੈ, ਅਸਾਂ ਕੁਕੜ  ਨਹੀਂ ਲੈਣਾ ।   ਸੱਚੇ  ਪਾਤਸ਼ਾਹ ਆਪ ਦੇ ਚਾਚਿਆਂ ਨੂੰ ਇਸ਼ਾਰਾ ਕੀਤਾ ਕਿ  ਏਨੂੰ ਝਿੜਕੋ ,  ਏਥੋਂ ਕੁਕੜ   ਲੈ  ਜਾਵੇ ਹੋਰ ਵੀ ਲੋਕੀ  ਬਚਨ  ਕਰਦੇ ਹਨ   ਕਿ  ਖ਼ਾਨਾ ਖ਼ਰਾਬ  ਕਰਾ  ਕੇ  ਤੇ ਹੁਣ ਕੁਕੜ   ਲੈ  ਕੇ ਆਇਆ ਹੈ ।  ਫੇਰ ਬਦੋ ਬਦੀ ਚੂੜਾ ਕੁਕੜ  ਵੇਹੜੇ ਵਿਚ  ਸੁਟ  ਕੇ ਚਲਾ ਗਿਆ ਹੈ । ਜਦੋਂ ਤੇਜਾ ਸਿੰਘ ਸਿਖ ਸ਼ਰਨ ਲੱਗਾ ਹੈ  ਉਸ  ਦੀ  ਉਮਰ  ਉਸ ਵਕਤ ੨੫  ਸਾਲ  ਦੀ  ਸੀ  ।  ਪਾਤਸ਼ਾਹ  ਦੀ  ਉਮਰ  ਓਸ ਵਕਤ ੨੧ ਸਾਲ  ਦੀ  ਸੀ ।  ਪਹਿਲੇ ਸਿਖਾਂ ਕੋਲੋਂ ਇਹ  ਬਚਨ  ਸੁਣੇ ਹਨ, ਤੇ  ਸੱਚੇ  ਪਾਤਸ਼ਾਹ   ਦੀ  ਮਹਿੰਮਾ  ਲਿਖਾ ਰਿਹਾ ਹਾਂ ਜੀ ||