07 – ਸਾਖੀ ਰਾਮ ਪੁਰੇ ਦੀ ਚਲੀ ਮਾਈ ਗੁਲਾਬੀ ਸੰਤਨੀ ਦੀ – JANAMSAKHI 07

ਸਾਖੀ ਰਾਮ ਪੁਰੇ  ਦੀ  ਚਲੀ ਮਾਈ ਗੁਲਾਬੀ ਸੰਤਨੀ  ਦੀ

     ਇਕ ਰਾਮ ਪੁਰੇ  ਦੀ  ਸੰਤਨੀ ਸੀ । ਓਸ  ਦੀ  ਇਕ ਲੜਕੀ ਪੰਜੀ ਸਾਲ  ਦੀ  

ਨੌਜਵਾਨ ਸੀ । ਜਿਸ ਦਾ ਨਾਮ ਨੌਂ ਨਿਧਾ ਸੀ ।  ਸੱਚੇ  ਪਾਤਸ਼ਾਹ  ਦੀ  ਉਮਰ ਓਸ ਵਕਤ 5 ਸਾਲ  ਦੀ  ਸੀ । ਸਾਰੀ ਸੰਗਤ ਹਾਜਰ ਹੈ । ਬਾਬਾ ਮਨੀ ਸਿੰਘ ਸ਼ਬਦ ਨਾਲ ਜੁੜੇ ਹਨ ਜੀ  ।  ਮਾਈ ਸੰਤਨੀ ਬੇਨੰਤੀ ਕੀਤੀ   ਕਿ  ਸੰਗਤੇ ਮੈਂ ਆਪ  ਦੀ  ਲੜਕੀ  ਸੱਚੇ  ਪਾਤਸ਼ਾਹ  ਦੀ  ਸੇਵਾ ਵਿਚ ਮੱਥਾ ਟੇਕਦੀ ਹਾਂ ।  ਦੀਨ ਦਿਆਲ ਮਨੀ ਸਿੰਘ ਨੂੰ  ਬਚਨ  ਦਿੱਤਾ  ਕਿ  ਅਸੀਂ ਅਨੰਦਪੁਰ ਜਾ ਕੇ ਪਰਵਾਨ ਕਰਾਂਗੇ ।  ਬਾਬੇ ਮਨੀ ਸਿੰਘ  ਸਾਰੀ ਸੰਗਤ ਨੂੰ ਤੇ ਮਾਈ ਸੰਤਨੀ ਨੂੰ  ਬਚਨ  ਸੁਣਾ ਦਿੱਤਾ   ਕਿ  ਪਾਤਸ਼ਾਹ ਆਖਦੇ ਹਨ  ਅਸੀਂ ਅਨੰਦਪੁਰ ਜਾ ਕੇ  ਤੁਹਾਡੀ ਬੇਨੰਤੀ ਪਰਵਾਨ ਕਰਾਂਗੇ ।  ਸੰਤਨੀ ਰਾਮਪੁਰੇ ਗੁਰਦਵਾਰੇ ਵਿਚ ਸਿਖਾਂ ਦਾ   ਬੜਾ   ਪ੍ਰੇਮ ਕਰਦੀ ਹੈ । ੫੦ ਵਿਘੇ ਗੁਰਦਵਾਰੇ  ਦੀ  ਜਮੀਨ ਸੀ । ਤਿੰਨ ਮੀਲ ਘਵਿੰਡੋਂ ਰਾਮਪੁਰਾ ਹੈ  ਤੇ  ਸੰਤਨੀ ਰੋਜ਼ ਸੱਚੇ  ਪਾਤਸ਼ਾਹ ਦਾ ਥਾਲ ਪਰਸ਼ਾਦ ਪਕਾ ਕੇ ਲਿਔਂਦੀ ਹੈ ਜੀ । ਸੰਤਨੀ ਦਿਲ ਵਿਚ ਦਲੀਲ ਧਾਰੀ ਕਿ  ਮੈਂ ਗੁਰਦਵਾਰੇ ਖੂਹ ਲਵੌਣਾ ਹੈ,  ਸੱਚੇ  ਪਾਤਸ਼ਾਹ ਨੂੰ ਸੱਦ ਕੇ ਟੱਕ ਲਵਾਈਏ ਜੀ । ਬਾਬਾ ਮਨੀ ਸਿੰਘ ਜਿਆਦਾ ਰਾਮਪੁਰੇ ਰਹਿੰਦਾ ਸੀ  ।  ਮਾਈ ਸੰਤਨੀ  ਨੇ  ਪਾਤਸ਼ਾਹ ਅਗੇ ਬੇਨੰਤੀ ਕੀਤੀ  ਕਿ  ਪਾਤਸ਼ਾਹ, ਮੈਂ ਖੂਹਾ ਲਵੌਣਾ ਹੈ ।  ਦਇਆ ਕਰ ਕੇ ਟੱਪ ਲਾ ਕੇ ਮਿਹਰ ਕਰ ਦਿਓ ।  ਪਾਤਸ਼ਾਹ  ਦੀ  ਛੋਟੀ ਦੇਹ ਸੀ  ਤੇ ਦੇਹ ਕਰਕੇ  ਬਚਨ  ਬਿਲਕੁਲ ਘਟ ਕਰਦੇ ਸੀ ਜੀ । ਸੰਤ ਨੂੰ ਅਕਾਸ਼ ਬਾਣੀ  ਦਿਤੀ  ਕਿ  ਬਾਬਾ ਘੋੜੇ ਤੇ ਸਾਨੂੰ ਚੜ੍ਹਾ ਲੈ  ਤੇ 5 ਸਿਖ ਨਾਲ  ਲੈ  ਕੇ ਚਲੋ, ਅਸਾਂ ਸੰਤਨੀ  ਦੀ  ਬੇਨੰਤੀ ਪਰਵਾਨ ਕੀਤੀ ਹੈ ਜੀ ।  ਨਾਲ ਸਿਖ ਤੇ ਪਾਤਸ਼ਾਹ ਅਤੇ ਪਾਤਸ਼ਾਹ ਦੇ ਪਿਤਾ ਤੇ ਚਾਚਾ ਨਾਲ ਬਾਬਾ ਮਨੀ ਸਿੰਘ ਸਾਰੇ ਰਾਮਪੁਰੇ ਨੂੰ  ਚਲੇ  ਗਏ ਹਨ । ਜਿਸ ਵਕਤ ਗੁਰਦਵਾਰੇ ਦੇ ਕੋਲ ਗਏ ਹਨ ਤੇ ਸੰਤਨੀ ਦੂਰੋਂ ਵੇਖ ਕੇ ਆਣ ਕੇ ਢੈਹ ਕੇ ਚਰਨੀ ਪੈ ਗਈ ਹੈ ਜੀ  ।  ਚਰਨ ਚੁੰਮ ਕੇ  ਸੱਚੇ  ਪਿਤਾ ਦੇ ਤੇ ਘੋੜੇ ਤੇ ਬੈਠਿਆਂ ਦੀਆਂ ਪਰਕਰਮਾਂ ਲੈਣ ਲੱਗ ਪਈ ਹੈ ਜੀ । ਓਸ ਵਕਤ ਖ਼ੁਸ਼ੀ ਨਾਲ ਜਾਮੇ ਵਿਚ ਨਹੀਂ ਸਮੌਂਦੀ । ਘੋੜੇ  ਦੀ  ਵਾਗ ਫੜ ਕੇ ਗੁਰਦਵਾਰੇ ਦੇ ਅੰਦਰ  ਲੈ  ਗਈ ਹੈ । ਸੰਤਾਂ ਦਾ ਬੜਾ ਆਦਰ ਮਾਨ ਕੀਤਾ ਹੈ ਜੀ ।  ਸੱਚੇ  ਪਾਤਸ਼ਾਹ ਨੂੰ ਪਲੰਘ  ਵਿਛਾ ਕੇ ਉਪਰ ਬਹਾ ਦਿਤਾ ਹੈ ਜੀ ।  ਸੱਚੇ  ਪਿਤਾ ਦੇ ਚਰਨ ਝਾੜੇ ਹਨ ਤੇ ਪਰਸ਼ਾਦ ਅੱਗੇ  ਰੱਖੇ ਹਨ । ਸਿਖਾਂ ਨੂੰ ਬੜਾ ਆਦਰ ਮਾਨ ਦਿਤਾ ਹੈ । ਓਸ ਵਕਤ ਸੰਤ ਮਨੀ ਸਿੰਘ ਨੂੰ ਧੰਨ ਧੰਨ ਕਰ ਰਹੀ ਹੈ ਜਿਨ ਨਿਹਕਲੰਕ ਅਵਤਾਰ ਪ੍ਰੀ ਪੂਰਨ ਸਿੰਘ ਪਰਮੇਸ਼ਵਰ ਦੇ ਦਰਸ਼ਨ ਕਰਾਏ ਹਨ ਜੀ । ਓਸ ਵਕਤ ਸਣੇ ਮਲਾਈ ਮਿਸ਼ਰੀ ਪਾ ਕੇ  ਸੱਚੇ  ਪਾਤਸ਼ਾਹ ਨੂੰ ਦੁਧ  ਛਕਾਇਆ ਹੈ ।  ਓਸੇ ਤਰ੍ਹਾਂ ਸੰਤਾਂ ਦਾ ਆਦਰ ਮਾਨ ਕੀਤਾ ਹੈ । ਸਾਰੇ ਸਿਖਾਂ ਦਾ ਆਦਰ ਮਾਨ ਬੜਾ ਕੀਤਾ ਹੈ । ਓਸ ਵੇਲੇ ਧਿਔਲੀ ਦੇ ਕੜਾਹ ਪਰਸ਼ਾਦ ਤਿਆਰ ਹੋ ਰਹੇ ਹਨ । ਕਈ ਪਰਕਾਰ ਦੇ ਭੋਜਨ ਤਿਆਰ ਹੋ ਰਹੇ ਹਨ ਤੇ ਥਾਲ ਲਗਾ ਕੇ  ਸੱਚੇ  ਪਿਤਾ ਨੂੰ ਛਕਾਏ ਜਾ  ਰਹੇ  ਹਨ । ਸੰਗਤਾਂ ਵੀ ਛਕ ਰਹੀਆਂ ਹਨ ਜੀ । ਬਹੁਤ ਸਾਰੀ ਭੇਟਾ  ਸੱਚੇ  ਪਾਤਸ਼ਾਹ  ਦੀ  ਰੱਖੀ ਗਈ ਹੈ ਜੀ  ।   ਸੱਚੇ  ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ ਦਿਤੀ ਕਿ ਸੰਤਾਂ ਚਲ ਸੰਤਨੀ ਦੇ ਮਨੋਰਥ ਪੂਰੇ ਕਰੀਏ, ਖੂਹਾ ਲਵਾਈਏ  ।   ਸੱਚੇ  ਪਾਤਸ਼ਾਹ ਘੋੜੇ ਤੇ ਚੜ੍ਹ ਕੇ, ਸਾਰੀ ਸੰਗਤ ਨਾਲ, ਅੱਗੇ  ਅੱਗੇ ਸੰਤਨੀ, ਖੂਹ ਵਾਲੀ ਜਗਾ ਤੇ ਗਏ ਹਨ ਜੀ । ਹੋਰ ਨਗਰ ਦੇ ਵਾਸੀ ਵੀ ਨਾਲ ਪ੍ਰੇਮ ਕਰ ਕੇ ਤੁਰ ਪਏ ਹਨ ਜੀ । ਸੰਤਨੀ ਆਪ ਦੇ ਖੇਤ ਵਿਚ ਜਾ ਕੇ ਖਲੋ ਗਈ ਹੈ ਤੇ ਪਾਤਸ਼ਾਹ ਨੂੰ ਦੱਸਦੀ ਹੈ  ਕਿ   ਸੱਚੇ  ਪਿਤਾ ਆਹ ਮੇਰੇ ਖੇਤ ਹਨ ।  ਸੱਚੇ  ਪਾਤਸ਼ਾਹ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ  ਦੇਂਦੇ ਹਨ  ਕਿ  ਸੰਤਨੀਏ ਸਾਰੇ ਖੇਤਾਂ ਵਿਚ ਸਾਡੇ ਚਰਨ  ਪਵਾਂ  । ਅੱਗੇ  ਸੰਤਨੀ ਤੁਰੀ ਜਾਣੀ ਹੈ ਤੇ ਪਿਛੇ ਪਿਛੇ ਸੱਚੇ  ਪਿਤਾ ਘੋੜੇ ਤੇ, ਸਾਰੀ ਸੰਗਤ ਨਾਲ ਦਰਸ਼ਨ ਕਰ ਕਰ ਨਿਹਾਲ  ਹੋ  ਰਹੀ ਹੈ ।  ਸੱਚੇ  ਪਿਤਾ  ਦੀ  ਓਸ ਵਕਤ 5 ਸਾਲ  ਦੀ  ਉਮਰ ਸੀ ਜੀ  ।  ਜੇਹੜੀ ਜਗਾ ਤੇ ਕਿਰਪਾ ਕਰਨੀ ਸੀ ਓਥੇ ਆਪੇ ਘੋੜੇ ਤੋਂ ਲੰਮਕ  ਕੇ ਉਤਰ ਬੈਠੇ ਹਨ ਤੇ ਸਾਰੀ ਸੰਗਤ ਓਥੇ ਨਾਲ ਹੀ ਖਲੋ ਗਈ ਹੈ  ਅਤੇ ਘਾਹ ਖੋਤਣ ਵਾਲੇ ਵੀ ਦਰਸ਼ਨ ਕਰ  ਰਹੇ  ਹਨ ਜੀ  ।   ਸੱਚੇ  ਪਿਤਾ ਦਿਲਾਂ ਦੀਆਂ ਜਾਨਣ ਵਾਲੇ  ਨੇ   ਇਕ ਜ਼ਿਮੀਂਦਰ ਦੇ ਹੱਥ ਵਿਚੋਂ ਰੰਬਾ ਫੜ ਕੇ  ਓਸ ਵਕਤ 5 ਟੱਪ ਰੰਬੇ ਦੇ ਮਾਰੇ ਅਤੇ ਓਸ ਵੇਲੇ ਪਾਤਸ਼ਾਹ ਰਸਨਾ ਨਾਲ ਵਰ ਦਿਤਾ ਤੇ ਬਚਨ ਕੀਤਾ ਕਿ   ਏਸ  ਖੂਹੇ ਦਾ ਨਾਮ ਅੰਮ੍ਰਿਤ  ਕੁੰਡ ਹੋਵੇਗਾ । ਏਥੇ   ਬੜਾ   ਭਾਰੀ ਤਲਾ  ਬਣੇਗਾ ।  ਤਲਾ  ਏਥੇ ਏਡਾ ਬਣੇਗਾ  ਕਿ   ਮੀਲ  ਦੀ   ਇਕ ਬਾਹੀ ਹੋਵੇਗੀ ।   ਜੇਹੜਾ  ਇਕ ਫੇਰਾ ਪਰਕਰਮਾਂ ਦਾ ਲਿਆਵੇਗਾ ਚਾਰ ਮੀਲ ਪੈਂਡਾ  ਹੋ  ਜਾਵੇਗਾ । ਨੇਜੇ ਜਿਡੀ ਉਚੀ ਦਵਾਰ ਚਾਰ ਚੁਫੇਰੇ ਹੋਵੇਗੀ । ਇਕ ਦਰਵਾਜਾ ਰੱਖਿਆ ਜਾਵੇਗਾ  ।  ਉਗਣ ਆਥਣ ਤਾਈਂ ਸੰਗਤਾਂ ਅਸ਼ਨਾਨ ਕਰਿਆ ਕਰਨਗੀਆਂ ਜੀ ।   ਏਹ  ਵਰ ਦੇ ਕੇ ਫੇਰ ਮੇਰੇ ਦੀਨ ਦਿਆਲ ਓਥੇ ਪਰਸ਼ਾਦ ਵਰਤਾ ਦੇਂਦੇ ਹਨ ਅਤੇ ਫੇਰ  ਸੱਚੇ  ਪਿਤਾ ਆਪ ਦੇ ਨਗਰ ਘਨਕਾ ਪੁਰੀ ਵਿਚ ਆ ਜਾਂਦੇ ਹਨ ਜੀ ||