10 – ਮਨੀ ਸਿੰਘ ਨੂੰ ਦਿਲੀ ਜਾ ਕੇ ਬਾਣੀ ਲਿਖਣ ਦਾ ਹੁਕਮ – JANAMSAKHI 10

ਮਨੀ ਸਿੰਘ ਨੂੰ ਦਿਲੀ ਜਾ ਕੇ ਬਾਣੀ  ਲਿਖਣ ਦਾ ਹੁਕਮ

     ਸਾਢੇ ਤਿੰਨ ਸਾਲ  ਮਨੀ ਸਿੰਘ ਅਕਾਸ਼ ਬਾਣੀ ਨਾਲ ਲਿਖਾਈ ਕਰਦੇ  ਰਹੇ  ਹਨ । ਅਨੰਦ ਪੁਰ ਸਾਹਿਬ, ਫੇਰ ਦਿਲੀ ਜਾ ਕੇ ਛੇ ਮਹੀਨੇ ਬਹੁਤ ਸਖਤ

ਲਿਖਾਈ ਹੋਈ ਹੈ  ।  ਦਿਲੀ ਓਸ ਗੁਰਦਵਾਰੇ ਵਿਚ ਲਿਖਾਈ ਹੋਈ ਹੈ ਜਿਥੇ ਗੁਰੂ ਤੇਗ ਬਹਾਦਰ ਦਾ ਸੀਸ ਕੱਟਿਆ ਗਿਆ ਸੀ । ਐਡੀ ਸਖ਼ਤ ਲਿਖਾਈ  ਹੋ  ਰਹੀ ਸੀ,  ਸੰਤਾਂ ਨੂੰ ਗਰਾਹੀ ਵੀ  ਛਕਣ   ਦਾ ਟਾਈਮ ਨਹੀਂ ਸੀ ਮਿਲਦਾ । ਬਾਬੇ ਮਨੀ ਸਿੰਘ ਦੇ  ਬੈਠਿਆਂ ਬੈਠਿਆਂ ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਨਿਕਲਦਾ ਸੀ ਤੇ ਰੇਸ਼ਾ ਪੈ ਗਿਆ ਸੀ ।  ਸਿਖ ਬਾਬੇ ਮਨੀ ਸਿੰਘ ਨੂੰ ਫੁਲਕਾ ਛਕੌਂਦੇ ਸੀ । ਤੇ ਓਨ੍ਹਾਂ ਨੂੰ ਕਲਮ ਰੱਖਣ ਦਾ ਹੁਕਮ ਨਹੀਂ ਸੀ ।  ਸਿਖਾਂ ਰੂੰ ਦੀਆਂ ਗੱਦੀਆਂ ਚਰਨਾਂ  ਥੱਲੇ  ਰੱਖਣੀਆਂ ।  ਓਹ ਖੂਨ ਨਾਲ ਭਿਜ ਜਾਣੀਆਂ ,  ਤੇ ਫੇਰ ਹੋਰ ਰੱਖਣੀਆਂ  ।  ਇਹ  ਛੇ ਮਹੀਨੇ  ਲਿਖਾਈ ਜੇਹੜੀ ਹੋਈ ਹੈ, ਕਲਜੁਗ ਦੇ ਨਾਸ ਕਰਨ ਵਾਸਤੇ ਹੋਈ ਹੈ  ।  ਆਪ  ਤਾਂ   ਸੱਚੇ  ਪਿਤਾ ਦਿਲ ਦੀਆਂ ਜਾਨਣ ਵਾਲੇ ਘਵਿੰਡ ਪਿੰਡ ਵਿਚ ਖੇਡ ਰਹੇ  ਹਨ ਤੇ ਲਿਖਾਈ ਬਾਬੇ ਮਨੀ ਸਿੰਘ ਦੇ ਹੱਥੀਂ ਦਿਲੀ  ਹੋ  ਰਹੀ ਹੈ ।  ਇਹ ਹੈ ਪੂਰੇ ਗੁਰ  ਦੀ  ਵਡਿਆਈ । ਲਿਖਤ ਇਹ  ਹੋ  ਰਹੀ ਹੈ  ਕਿ  ਅਸੀਂ ਕਲਜੁਗ ਦਾ ਨਾਸ ਕਰ ਕੇ ਸਤਿਜੁਗ ਲਿਆਵਾਂਗੇ । ਪਾਪੀਆਂ  ਦੀ  ਖੈ ਕਰਾਂਗੇ , ਭਗਤਾਂ  ਦੀ  ਜੈ   ਕਰਾਂਗੇ । ਛੇ ਮਹੀਨੇ ਤੋਂ ਬਾਅਦ ਫੇਰ  ਜੋ  ਹੁਕਮ  ਹੋਵੇ  ਤੇ  ਬਚਨ  ਸੰਤ ਲਿਖਦੇ ਸੀ,  ਨਹੀਂ ਤੇ ਕਲਮ ਰੱਖ ਦੇਂਦੇ ਸੀ  ।  ਫੇਰ ਸਾਰੀ ਸਿਖੀ ਨੂੰ ਹੁਕਮ ਦਿੱਤਾ   ਕਿ  ਪਾਤਸ਼ਾਹ  ਬਚਨ  ਦੇਂਦੇ ਹਨ ਸਾਰੇ ਘਰੋ ਘਰੀਂ   ਚਲੇ  ਜਾਓ । ਮਹਾਰਾਜ ਆਕਾਸ਼ ਬਾਣੀ  ਵਿਚ ਹੁਕਮ ਦਿੱਤਾ  ਕਿ  ਸੰਤਾ ਜਿਥੋਂ ਜਿਥੋਂ ਅਸੀਂ ਆਖਾਂਗੇ, ਜਾ ਕੇ ਸਾਡੇ ਸਿਖ ਬਾਹੋਂ ਫੜ ਕੇ ਲਿਆ ਕੇ ਸਾਡੇ ਚਰਨੀ ਲੌਣੇ ।  ਜੁਗਾਂ ਦੇ ਵਿਛੜੇ ਸਿਖ ਅਸਾਂ ਹੁਣ ਆਪ ਵਾਜ ਮਾਰ ਕੇ ਜਗੌਣੇ ਹਨ ਜੀ ।  ਫੇਰ ਸੰਤਾਂ ਨੂੰ ਜਿਸ ਤਰਾਂ ਹੁਕਮ ਹੋਇਆ ਓਸੇ ਤਰਾਂ ਸਤਿ ਬਚਨ  ਮੰਨ ਕੇ ਤੁਰ ਪੈਂਦੇ ਹਨ ਜੀ ।।