12 – ਸੱਚੇ ਪਾਤਸ਼ਾਹ ਦਾ ਕੋਠੇ ਤੋਂ ਗਿਰਨਾ – JANAMSAKHI 12

ਸੱਚੇ  ਪਾਤਸ਼ਾਹ ਦਾ ਕੋਠੇ ਤੋਂ ਗਿਰਨਾ

     ਪਾਤਸ਼ਾਹ  ਦੀ  ਭੈਣ ਦਾ ਨਾਮ ਬੀਬੀ ਠਾਕਰੀ  ਸੀ  ।  ਪਿਛਲੇ ਜਨਮ ਵਿਚ ਬੀਬੀ

ਨਾਨਕੀ ਦਾ ਜਾਮਾ ਸੀ  ।  ਮੰਗ  ਤਾਂ  ਮੰਗੀ ਦੀਨ ਦਿਆਲਾਂ ਦੇ ਨਾਲ ਰਵ੍ਹਾਂ ,  ਸੁਰਤ ਨਹੀਂ ਮੰਗੀ ਏ ।  ਖਡੌਂਦੀ ਤਾਂ  ਹੈ ਪ੍ਰੇਮ ਕਰ ਕੇ,   ਭੈਣ ਭਰਾਵਾਂ ਵਾਲਾ ਮੋਹ ਹੈ  ।  ਅਵਤਾਰ ਕਰ ਕੇ   ਤਾਂ  ਨਹੀਂ ਭੇਤ ਪਾਇਆ ।   ਪਾਤਸ਼ਾਹ ਇਕ ਸਾਲ ਦੇ ਸੀ,  ਬੀਬੀ ਠਾਕਰੀ  ਖਡੇਂਦੀ   ਹੈ ਕੋਠੇ ਤੇ,  ਪਾਤਸ਼ਾਹ ਜਿਉਂ ਹੱਥਾਂ ਵਿਚੋਂ ਨਿਕਲੇ  ਥੱਲੇ ਆਣ ਪਏ  ।   ਥੱਲੇ  ਕੰਡਿਆਂ ਦੀ  ਪੰਡ ਪਈ ਸੀ, ਓਹਦੇ ਵਿਚ ਆ ਡਿਗੇ ।  ਦੀਨ ਦਿਆਲ ਦੇਹ ਕਰ ਕੇ ਬੜੇ ਬੇਪਰਵਾਹ ਸਨ ਤੇ ਜੀਆਂ ਦੇ ਕੀ ਅਖਤਿਆਰ ਹੈ ।।