15 – ਸੱਚੇ ਪਾਤਸ਼ਾਹ ਦਾ ਘਵਿੰਡ ਵਿਚ ਮੰਗਣ ਜਾਣਾ – JANAMSAKHI 15

ਸੱਚੇ  ਪਾਤਸ਼ਾਹ ਦਾ ਘਵਿੰਡ ਵਿਚ ਮੰਗਣ ਜਾਣਾ

     ਏਹ ਬਚਨ  ਹੈ ਜਦ  ਸੱਚੇ  ਪਾਤਸ਼ਾਹ ੮-੧੦ ਸਾਲ ਦੇ ਹੋ

 ਗਏ ਹਨ । ਤੇ ਮਾਲ ਢਾਡਾਂ ਚਾਰਨ ਲਗ ਪਏ ਹਨ ਜੀ ।  ਸੰਤਨੀ ਰਾਮਪੁਰਿਉਂ ਪਾਤਸ਼ਾਹ ਦਾ ਥਾਲ ਰੋਜ਼ ਲਵਾਂ ਕੇ ਲਿਔਂਦੀ ਸੀ  ।  ਤਿੰਨ ਮੀਲ ਪੈਂਡਾ ਸੀ ਘਵਿੰਡੋ । ਇਕ ਦਿਨ ਮਾਈ ਥਾਲ ਲਈ ਔਂਦੀ ਸੀ  ਤੇ ਘਵਿੰਡ ਦੇ ਇਕ  ਜ਼ਿਮੀਂਦਾਰ   ਨੇ ਡਾਂਗ ਮਾਰ ਕੇ ਥਾਲ ਭੰਨ ਦਿਤਾ ।  ਵੇਖੋ ਘਵਿੰਡ ਦੇ ਐਸੇ ਪਾਪੀ ਸਨ, ਆਪ ਨਹੀਂ ਸੀ ਸੇਵਾ ਕਰਨ ਜੋਗੇ ਤੇ ਸੰਗਤਾਂ ਆਈਆ ਨੂੰ ਡਾਂਗਾ ਮਾਰਦੇ ਸਨ ਜੀ । ਏਹਨਾਂ ਦੇ ਕੀ ਅਖਤਿਆਰ ਹੈ,  ਸਰਾਫ਼ੇ ਜੂ ਗਏ  ।  ਸਰਾਫ਼ਿਆਂ ਦੀ  ਮਤ ਮਾਰੀ ਜਾਂਦੀ ਹੈ । ਅੱਠ-ਦਸ ਸਾਲਾਂ ਦੇ ਪਾਤਸ਼ਾਹ ਸਨ  ਜਦੋਂ ਘਵਿੰਡ ਪਿੰਡ ਵਿਚ ਮੰਗਣ ਚੜ੍ਹੇ ਸੀ ।  ਸੰਤਾਂ ਨੂੰ ਆਕਾਸ਼ ਬਾਣੀ  ਹੋਈ  ਕਿ  ਸੰਤਾ ਅਸਾਂ ਘਵਿੰਡ ਪਿੰਡ ਵਿਚ ਮੰਗਣ ਚੜ੍ਹਨਾ ਹੈ  ।  ਜੇ ਸਾਨੂੰ ਕਿਸੇ ਮੰਨਿਆ  ਤੇ ਘਵਿੰਡ ਨੂੰ ਵਰ ਵਰੂਹੀ ਦਿਆਂਗੇ  ਨਹੀਂ ਤੇ ਘਵਿੰਡ ਨੂੰ ਸਰਾਫ ਦੇ ਦਿਆਂਗੇ ਜੀ । ਵੱਡਾ ਨੀਲਾ ਚੋਲਾ ਸੰਤਾਂ ਵਾਲਾ  ਸੱਚੇ  ਪਾਤਸ਼ਾਹ ਓਸ ਵਕਤ ਪੈਹਨ ਲਿਆ ਹੈ । ਅੱਗੇ  ਅੱਗੇ ਪਾਤਸ਼ਾਹ ਤੇ ਮਗਰ ਸੰਤ ਬਾਬਾ ਮਨੀ ਸਿੰਘ ਹਨ ਜੀ । ਗਲੀ ਗਲੀ ਤੇ ਘਰ ਘਰ ਅਲਖ ਜਗਾਈ ਹੈ  ।  ਤੇ ਮਗਰ ਸੰਤ  ਬਚਨ  ਕਰਦੇ ਹਨ, ਕਿ   ਏਹ  ਨਿਹਕਲੰਕ ਅਵਤਾਰ ਮੰਗਣ ਚੜ੍ਹੇ ਹਨ ।   ਜੋ ਪੁਜਦਾ ਸਰਦਾ ਦਾਨ ਦਿਓ ਤੇ ਮੂੰਹੋਂ  ਮੰਗੀਆਂ ਮੁਰਾਦਾਂ ਲਓ ਜੀ ।  ਸੱਤ ਪਤੀਆਂ ਘਵਿੰਡ ਪਿੰਡ ਦੀਆਂ ਹਨ, ਕਿਸੇ ਖੈਰ ਨਹੀਂ ਪਾਇਆ ।  ਸੰਤ ਨਾਲ ਨਾਲ ਹੋਕਾ ਦੇ  ਰਹੇ  ਹਨ  ਕਿ  ਕੋਈ ਪਾਤਸ਼ਾਹ ਨੂੰ  ਪਲੰਘ  ਡਾਹ ਕੇ  ਪਰਸ਼ਾਦ ਛਕਾਵੇ ਤੇ ਮੂੰਹ ਮੰਗੀਆਂ ਮੁਰਾਦਾਂ ਪਾਵੇ । ਕਿਸੇ ਨਹੀਂ ਛਕਾਇਆ ।  ਹੋਕਾ ਦੇ ਕੇ  ਸੱਚੇ  ਪਾਤਸ਼ਾਹ ਸੰਤਾਂ ਸਮੇਤ ਘਰ ਆ ਗਏ ਹਨ । ਪਿੰਡ ਖਾਲੀ ਦਾ ਖਾਲੀ ਰਹਿ ਗਿਆ ।  ਕਿਸੇ ਸੇਵਾ ਨਹੀਂ ਕੀਤੀ । ਇਕ ਮਾਈ  ਨੇ  ਨਗਰ ਵਿਚੋਂ ਫੱਕਾ ਦਾਣੇ ਪਾਏ ਹਨ ।  ਓਹ  ਸੱਚੇ  ਪਾਤਸ਼ਾਹ ਆ ਕੇ ਕੁਕੜਾਂ ਕਬੂਤਰਾਂ ਅੱਗੇ  ਪਾ ਦਿਤੇ ਹਨ ।  ਸੱਚੇ  ਪਾਤਸ਼ਾਹ ਦੇਹ ਕਰ ਕੇ ਹੋਰ ਹਨ  ਜੋਤ ਸਰੂਪੀ ਹੋਰ ਹਨ ।  ਜਿਸ ਵੇਲੇ ਸੰਤ ਆਣ ਕੇ ਘਰ ਬੈਠੇ ਹਨ  ਤੇ ਪਾਤਸ਼ਾਹ ਮਨੀ ਸਿੰਘ ਨੂੰ ਆਕਾਸ਼ ਬਾਣੀ  ਦਿਤੀ  ਕਿ  ਸੰਤਾਂ ਘਵਿੰਡ ਪਿੰਡ ਥੇਹ ਹੋ  ਜਾਵੇਗਾ  ।   ਜੇਹੜਾ  ਮਰਿਆ ਕਰੇਗਾ ਭੂਤ ਪ੍ਰੇਤ  ਹੋ  ਜਾਇਆ ਕਰੇਗਾ ।  ਘਵਿੰਡ ਪਿੰਡ ਵਿਚੋਂ ਇਕ ਰੰਗਾ ਸਿੰਘ ਪਾਤਸ਼ਾਹ ਦਾ ਸਕਾ ਚਾਚਾ ਸੀ । ਓਹਨੂੰ ਸੱਚੇ  ਪਾਤਸ਼ਾਹ ਸੁਰਤ ਦਿਤੀ ਸੀ ।  ਸੱਚੇ  ਪਾਤਸ਼ਾਹ  ਬਚਨ  ਦਿੱਤਾ  ਸੰਤਾ  ਜੇਹੜੇ ਸਕੇ ਨੇ  ਸਾਰੇ  ਸਾਨੂੰ ਸੰਗਤਾਂ ਸਮੇਤ ਵਰਜ ਕੇ ਪਰਸ਼ਾਦ ਛਕੌਣਗੇ ਤੇ ੫੦੦ ਮਣ ਅਨਾਜ਼ ਸਾਲ ਵਿਚ ਇਕ ਘਰ ਨੂੰ ਲਿਖ ਦਿਆਂਗੇ ।  ਪਰਸ਼ਾਦ ਛਕਾਇਆ ਕਿਸੇ ਨਹੀਂ  ਤੇ ਦੀਨ ਦਿਆਲਾਂ ਆਪ ਸਾਰਿਆਂ ਸ਼ਰੀਕਾਂ ਦਾ ਪਰਸ਼ਾਦ ਵਰਜਿਆ ਹੈ । ਆਪ  ਤਾਂ  ਦੀਨ ਦਿਆਲ ਦੇਹ ਕਰ ਕੇ  ਬਚਨ  ਨਹੀਂ ਕਰਦੇ  ।  ਆਕਾਸ਼ ਬਾਣੀ  ਬਾਬੇ ਮਨੀ ਸਿੰਘ ਨੂੰ ਦੇਂਦੇ ਸੀ  ।  ਓਸੇ ਤਰ੍ਹਾਂ ਸਤਿ ਬਚਨ  ਮੰਨ ਕੇ ਓਹ ਭੁਗਤਾਈ ਜਾਣਾ ਸੀ । ਜਿਸ ਵੇਲੇ ਪਰਸ਼ਾਦ ਤਿਆਰ ਹੋਇਆ ,  ਸਾਰੇ ਸ਼ਰੀਕ ਛਕਣ   ਆਏ ਤੇ ਹੱਥ ਧੁਆਏ ਹਨ ।  ਓਸ ਵੇਲੇ ਸੰਤ  ਬਚਨ  ਕਰਦੇ ਹਨ  ਕਿ  ਭਾਈ  ਤੁਸਾਂ   ਸਾਰਿਆਂ ਪਾਤਸ਼ਾਹ ਨੂੰ ਪਰਸ਼ਾਦ ਛਕਾਇਆ ਸੀ ?  ਸ਼ਰੀਕ ਆਖਦੇ ਹਨ, ਨਹੀਂ । ਸੰਤ ਆਖਦੇ ਹਨ ਜੇ  ਤੁਸਾਂ   ਨਹੀਂ ਛਕਾਇਆ  ਤੇ ਤੁਸੀਂ ਕਿਸ ਮੂੰਹ ਨਾਲ  ਛਕਣ   ਆ ਗਏ  ਜੋ  ।  ਸਾਰੇ ਸੰਤਾਂ ਨਾਲ ਨਰਾਜ਼ ਹੋ  ਗਏ  ਕਿ  ਤੂੰ  ਸਾਨੂੰ ਘਰ ਸੱਦ ਕੇ  ਇੱਜਤ ਲਾਹੀ ਹੈ  ।  ਸਾਰੇ ਗੁੱਸੇ  ਹੋ  ਕੇ  ਚਲੇ  ਗਏ ਹਨ ਜੀ ।  ਵਰ ਦੇ ਬਜਾਏ ਸੰਤਾਂ ਨੂੰ ਗਾਲਾਂ ਕੱਢ ਕੇ ਸਰਾਫ  ਲੈ  ਲਿਆ ਹੈ ਜੀ  ।  ਆਕਾਸ਼ ਬਾਣੀ  ਵਿਚ   ਸੱਚੇ  ਪਾਤਸ਼ਾਹ  ੫੦੦ ਜਾਮਾ ਭੂਤ ਦਾ ਲਿਖਾਇਆ ਹੈ ਜੀ ।  ਪਾਤਸ਼ਾਹ  ਬਚਨ  ਦੇਂਦੇ ਹਨ  ਕਿ   ਸਾਡਾ ਪਰਸ਼ਾਦ ਪੱਕਿਆ ਪਿਆ ਰਿਹਾ ਹੈ । ਅਸੀਂ ਜਨਮ ਦਵਾ ਕੇ ਏਨ੍ਹਾਂ ਨੂੰ ਪਰਸ਼ਾਦ ਵਖਾਵਾਂਗੇ ਨਾ ।  ਭੂਤ ਪ੍ਰੇਤ  ਹੋ  ਕੇ  ਮਲ ਮੂਤਰ ਖਾਂਦੇ ਫਿਰਨਗੇ । ਘਵਿੰਡ ਵਾਲਿਆਂ  ਏਹ  ਖੱਟੀ ਪਾਤਸ਼ਾਹ ਤੋਂ ਖੱਟੀ ਹੈ ਜੀ ।।