ਸੱਚੇ ਪਾਤਸ਼ਾਹ ਜੀ ਆਪਣੇ ਹਾਣੀਆਂ ਨਾਲ ਖੇਡਣਾ
ਭੰਗਾਲੀ ਵਾਲਾ ਕਾਹਨ ਸਿੰਘ ਪਾਤਸ਼ਾਹ ਦਾ ਸਿਖ ਸੀ । ਉਸ ਦੇ ਤਿੰਨ
ਪੁੱਤਰ ਸਨ । ਦਿਆਲ ਸਿੰਘ ਕਛਾਲ ਸਿੰਘ ਭਾਗ ਸਿੰਘ । ਦਿਆਲ ਸਿੰਘ ਦਾ ਨਾਮ ਸੱਚੇ ਪਾਤਸ਼ਾਹ ਫੇਰ ਗੁਰਮੁਖ ਸਿੰਘ ਰਖਾਇਆ ਸੀ । ਓਹ ਛੋਟੇ ਹੁੰਦੇ ਪਾਤਸ਼ਾਹ ਨੂੰ ਬੜਾ ਖਡੌਂਦਾ ਰਿਹਾ । ਗਲੀਆਂ ਵਿਚ ਹਰ ਵਕਤ ਮੋਡਿਆਂ ਤੇ ਚੁੱਕੀ ਫਿਰਦਾ ਸੀ । ਪਾਤਸ਼ਾਹ ਬਚਨ ਕਰਦੇ ਹੁੰਦੇ ਸਨ ਕਿ ਗੁਰਮੁਖ ਸਿੰਘ ਸਾਡਾ ਘੋੜਾ ਹੈ । ਸੱਚੇ ਪਾਤਸ਼ਾਹ ਬੜਾ ਪ੍ਰੇਮ ਕਰਦੇ ਸੀ । ਓਹ ਵੀ ਹਰ ਵਕਤ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਹਾਜ਼ਰ ਰੈਂਦਾ ਸੀ । ਜੇ ਭੰਗਾਲੀ ਜਾਣ ਤੇ ਨਾਲ । ਸੱਚੇ ਪਾਤਸ਼ਾਹ ਕਈ ਕੁ ਦਿਨ ਸਿਖਾਂ ਦੇ ਘਰੀਂ ਦਰਸ਼ਨ ਦੇਂਦੇ ਰਹਿੰਦੇ ਸਨ ਜੀ । ਘਵਿੰਡ ਦੇ ਲੋਕਾਂ ਭੰਗਾਲੀ ਦੇ ਲੋਕਾਂ ਗੁਰਮੁਖ ਸਿੰਘ ਦਾ ਨਾਮ ਪਾਤਸ਼ਾਹ ਦਾ ਘੋੜਾ ਰੱਖਿਆ ਹੋਇਆ ਸੀ । ਸੱਚੇ ਪਿਤਾ ਓਨਾਂ ਮਾਪਿਆਂ ਨਾਲ ਪਿਆਰ ਨਹੀਂ ਸੀ ਰਖਦੇ, ਜਿੰਨਾਂ ਸਿਖਾਂ ਨਾਲ ਰਖਦੇ ਸੀ । ਪਾਤਸ਼ਾਹ ਹਰ ਵਕਤ ਗੁਰਮੁਖ ਸਿੰਘ ਨੂੰ ਨਾਲ ਰਖਦੇ ਸੀ । ਇਕ ਦਿਨ ਸੱਚੇ ਪਾਤਸ਼ਾਹ ਨਹਿਰ ਤੇ ਨੌਂਣ ਲੱਗੇ । ਨਹਿਰ ਦੇ ਵਿਚ ਝਾੜੀਆਂ ਦੇ ਬੂਝੇ ਬੜੇ ਸੀ । ੧੦ ਜਾ ੨੦ ਵਾਗੀ ਰੋਜ ਨਹਿਰ ਵਿਚ ਛਾਲਾਂ ਮਾਰਦੇ ਹੁੰਦੇ ਸਨ । ਪਾਣੀ ਦੇ ਵਿਚ ਇਕ ਦੂਜੇ ਨੂੰ ਫੜਨ ਫੜਨ ਖੇਡਦੇ ਸਨ ਜੀ । ਜਿਸ ਵਕਤ ਇਕ ਮੁੰਡਾ ਪਾਤਸ਼ਾਹ ਨੂੰ ਫੜਨ ਲੱਗਾ ਤੇ ਪਾਤਸ਼ਾਹ ਨਹਿਰ ਵਿਚੋਂ ਨਿਕਲ ਕੇ ਝਾੜੀਆਂ ਵਿਚ ਵੜ ਗਏ ਹਨ । ਓਹ ਮੁੰਡਾ ਆਂਦਾ ਹੈ ਜਦੋਂ ਨਹਿਰ ਉਤੇ ਆਉਗੇ ਓਦੋਂ ਫੜਾਂਗਾ । ਪਾਤਸ਼ਾਹ ਝਾੜੀ ਵਿਚੋਂ ਦੋ ਸੱਪ ਕਾਲੇ ਨਾਗ ਹੱਥਾਂ ਵਿਚ ਫੜ ਲਏ ਹਨ । ਕਾਲੇ ਨਾਗ ਜਿਸ ਵਕਤ ਲਈ ਔਂਦੇ ਹਨ ਤੇ ਓਸ ਮੁੰਡੇ ਨੂੰ ਲਲਕਾਰਦੇ ਹਨ ਕਿ ਸਾਨੂੰ ਹੁਣ ਫੜ ਕੇ ਵਖਾ । ਜਿਸ ਵੇਲੇ ਮੁੰਡਿਆਂ ਹੱਥਾਂ ਵਿਚ ਸੱਪ ਵੇਖੇ ਹਨ ਡਰਦੇ ਮਾਰੇ ਤਰਕੇ ਨਹਿਰੋਂ ਪਾਰ ਚਲੇ ਗਏ ਹਨ ਜੀ । ਮਹਾਰਾਜ ਪਟੜੀ ਤੇ ਖਲੋਤੇ ਹਨ । ਮੁੰਡੇ ਡਰਦੇ ਮਾਰੇ ਨਾਂ ਨਹਿਰ ਵਿਚ ਵੜਦੇ ਹਨ ਤੇ ਨਾਂ ਲਾਗੇ ਔਂਦੇ ਹਨ । ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਤੁਸੀਂ ਐਵੇ ਡਰਦੇ ਜੇ, ਸੱਪ ਤੇ ਮਰੇ ਹੋਏ ਹਨ । ਪਾਤਸ਼ਾਹ ਲੱਕ ਨਾਲ ਦੋਵੇਂ ਨਾਗ ਬੱਧੇ ਹਨ ਤੇ ਨਹਿਰ ਦੀ ਪਟੜੀ ਤੇ ਤੁਰੇ ਫਿਰਦੇ ਹਨ । ਫੇਰ ਪਾਤਸ਼ਾਹ ਖੇਡ ਮਲ ਕੇ ਓਹਨਾਂ ਨੂੰ ਸੁੱਟ ਦਿੰਦੇ ਹਨ, ਪਾਤਸ਼ਾਹ ਦੀ ਮਹਿੰਮਾ ਨੂੰ ਪਾਤਸ਼ਾਹ ਹੀ ਜਾਣਦੇ ਹਨ ।।