17 ਹਾੜ 2012 ਬਿਕ੍ਰਮੀ ਦਾ ਇਤਿਹਾਸ

17 ਹਾੜ 2012 ਬਿਕ੍ਰਮੀ ਗੁਰ ਸੰਗਤ ਦੀ ਚੁਰਾਸੀ ਕੱਟੀ ਅਤੇ ਨਿਰਵਿਘਨ ਲੰਗਰ ਚਲਾਇਆ ਗਿਆ | ਸਾਰੇ ਰਾਜੇ ਮਹਾਰਾਜਿਆਂ ਅਤੇ ਜਗਤ ਗੁਰੂਆਂ , ਸੰਤਾਂ ਨੂੰ

ਸ਼ਬਦ ਭਾਜੀ ਫੇਰ ਕੇ ਸੱਦਿਆ ਗਿਆ ਮਗਰ ਇਸ ਦਿਨ ਉਤੇ ਨਾ ਆਏ | ਕੇਵਲ ਸੰਤ ਲਾਭ ਸਿੰਘ, ਭਗਵਾਨ ਸਿੰਘ ਸੈਦਪੁਰੋਂ ਆਏ ਬਾਕੀ ਸਾਰੀ ਹਰਿ ਸੰਗਤ ਸੀ | ਸੱਤ ਰੰਗ ਦਾ ਨਿਸ਼ਾਨ ਸਾਹਿਬ ਦਾ ਚੜ੍ਹਾਇਆ | ਜਿਸ ਦੇ ਉਤੇ ਸੱਤਾਂ ਦੀਪਾਂ ਦੇ ਨਾਮ ਲਿਖੇ ਹੋਏ ਹਨ | ਜੋ ਸੱਤ ਰੰਗ ਜੋਤ ਦੇ ਪਰਕਾਸ਼ ਨੂੰ ਦੱਸਦੇ ਹਨ | ਝੰਡਾ ਸਾਢੇ ਤਿੰਨ ਤਿੰਨ ਹੱਥ ਚਾਰੋਂ ਤਰਫ਼ ਹੈ | ਨਿਸ਼ਾਨ ਸਾਹਿਬ ਚਵੀਂ ਹੱਥ ਉਚਾ ਹੈ | ਇਹ ਕਾਕਾ ਜਗਦੀਸ਼ ਸਿੰਘ ਦੀ ਸਸਕਾਰ ਵਾਲੀ ਜਗ੍ਹਾ ਬਣਾਇਆ ਹੈ | ਹਰਿ ਸੰਗਤ ਸਤਾਰਾਂ ਹਾੜ ਨੂੰ ਇਕੱਠੀ ਸੀ ਤੇ ਵਿਹਾਰ ਕੀਤਾ ਗਿਆ ਸੀ | ਨਿਹਕਲੰਕ ਨਰਾਇਣ ਨਰ ਜੋਤ ਸਰੂਪੀ ਖੇਲ ਕਰ ਰਿਹਾ ਹੈ ਜੀ | ਸ਼ਬਦ ਦੀ ਧਾਰਾ ਨਾਲ ਸਰਬ ਜਗਾ ਰਿਹਾ ਹੈ | ਸ਼ਬਦ ਦੀ ਧਾਰ ਨਾਲ ਸਰਬ ਮਿਟਾ ਰਿਹਾ ਹੈ | ਸ਼ਬਦ ਦੇ ਅਧਾਰ ਨਾਲ ਪਾਰ ਕਰਾ ਰਿਹਾ ਹੈ | ਗੁਰਮੁਖ ਵਿੱਚ ਜੋਤ ਪਰਵੇਸ਼ ਹੈ | ਆਪੇ ਗੋਬਿੰਦ ਦਸ ਦਸਮੇਸ ਹੈ | ਭੇਖਾਧਾਰੀ ਦਰ ਦਰਵੇਸ ਹੈ | ਸ਼ਬਦ ਸਿੰਘਾਸਣ ਹਰਿ ਹਮੇਸ਼ ਹੈ | ਹਰਿ ਸੰਗਤ ਵਡਿਆਈ ਮਾਤ | ਨੌਂ ਦਰਵਾਜੇ ਦਾ ਜਗਤ ਦਵਾਰ ਬਣਾਇਆ ਹੈ | ਦਸਵੇਂ ਆਪਣਾ ਡੇਰਾ ਆਪੇ ਲਾਇਆ ਹੈ | ਲਿਖ ਲੇਖ ਸਰਬ ਸੁਣਾਇਆ ਹੈ | ਪ੍ਰਭ ਜੋਤੀ ਖੇਲ ਰਚਾਇਆ ਹੈ | ਕਲਜੁਗ ਦੀ ਮਾਇਆ ਅਤੇ ਹੰਕਾਰ ਨੇ ਕਿਸੇ ਗੁਰ ਗੱਦੀਦਾਰ ਅਤੇ ਸਾਧ ਸੰਤ ਨੂੰ ਸੁਰਤ ਨਹੀਂ ਆਉਣ ਦਿਤੀ |

17 ਹਾੜ ਨੂੰ ਇਹਨਾਂ ਨੂੰ ਸ਼ਬਦ ਭੇਜ ਕੇ ਸਦਿਆ ਗਿਆ ਸੀ, ਪ੍ਰੰਤੂ ਆਏ ਨਹੀਂ ਸਨ | ਉਨ੍ਹਾ ਦੇ ਨਾਮ ਇਹ ਹਨ :-

ਡਾ: ਰਜਿੰਦਰ ਪ੍ਰਸ਼ਾਦ, ਪ੍ਰਧਾਨ ਮੰਤ੍ਰੀ ਪੰਡਿਤ ਜਵਾਹਰ ਲਾਲ ਨਹਿਰੂ, ਮਹਾਰਾਜਾ: ਪਟਿਆਲਾ ; ਫਰੀਦਕੋਟ ; ਸੰਗਰੂਰ ; ਕਪੂਰਥਲਾ ; ਬਿਰਲਾ ਸੇਠ, ਚੀਫ ਜੱਜ, ਸੰਤ ਕਿਰਪਾਲ ਸਿੰਘ ਦਿੱਲੀ, ਸਵਾਮੀ ਮਹਿਤਾ ਜੀ ਆਗਰਾ, ਗੁਰਚਰਨ ਸਿੰਘ ਸਤਿਸੰਗ ਬਿਆਸ, ਸੰਤ ਮਿਹਰ ਸਿੰਘ ਜਲੰਧਰ, ਲਾਭ ਸਿੰਘ ਫ਼ਕੀਰ ਚੰਦ ਹੁਸ਼ਿਆਰਪੁਰ, ਸੰਤ ਰਣਧੀਰ ਸਿੰਘ ਲੁਧਿਆਣਾ, ਗੁਰਬਖ਼ਸ਼ ਸਿੰਘ ਅਡੀਟਰ ਪ੍ਰੀਤ ਲੜੀ |