18 – ਤੀਰਥ ਅਸਥਾਨਾਂ ਦੀ ਸਤਿਆ ਖਿਚਣੀ – JANAMSAKHI 18

ਤੀਰਥ ਅਸਥਾਨਾਂ ਦੀ  ਸਤਿਆ ਖਿਚਣੀ

     ਪਾਤਸ਼ਾਹ ਮਨੀ ਸਿੰਘ ਨੂੰ  ਬਚਨ  ਦਿੱਤਾ  ਕਿ  ਸੰਤਾ ਨੈਣਾਂ ਦੇਵੀ ਜਾ ਕੇ ਓਥੋਂ  ਸੱਤ ਮੁਠਾ

ਹੋਮ ਵਿਚੋਂ  ਸੁਵਾ ਦੀਆਂ ਲਿਔਣੀਆਂ ਹਨ  ।  ਜਿਥੇ ਜਿਥੇ ਦੇਵੀਆਂ ਦੇ  ਅਸਥਾਨ  ਹਨ  ਸਾਰੇ ਥਾਈਂ ਇਕ ਵਾਰੀ ਜਰੂਰ ਜਾਣਾ ਪਵੇਗਾ । ਮਨੀ ਸਿੰਘ ਸਤਿ ਬਚਨ  ਮੰਨ ਕੇ ਨੈਣਾਂ ਦੇਵੀ ਨੂੰ ਤੁਰ ਪਏ ਹਨ । ਫੇਰ ਹੁਕਮ ਹੋਇਆ  ਕਿ  ਸੰਤਾ ਦਿਲੀ ਜਾ ਕੇ ਲਿਖਾਈ ਕਰਨੀ ਹੈ  ।  ਬਾਬੇ ਮਨੀ ਸਿੰਘ ਹੋਰਾਂ ਪੰਜ ਸਿਖ ਨਾਲ ਖੜੇ, ਦਿਲੀ ਲਾਲ ਕਿਲੇ ਤਖ਼ਤ ਉਤੇ ਬੈਠ ਕੇ ਲਿਖਾਈ ਕੀਤੀ  ਕਿ  ਕਲਜੁਗ ਦਾ ਨਾਸ ਕਰਕੇ ਧਰਮੀ ਰਾਜਾ  ਏਸ  ਤਖ਼ਤ ਤੇ ਬੈਠਾਵਾਂਗੇ । ਓਹ ਰਾਜਾ ਸਾਡੇ ਨਾਂ ਦਾ ਸਿੱਕਾ ਚਲਾਵੇਗਾ ।  ਊਗਣ ਆਥਣ ਤਾਈਂ ਰਾਜ ਕਰੇਗਾ ਤੇ ਧਰਮ ਦਾ ਰਾਜ ਹੋਵੇਗਾ । ਓਹਦੇ ਰਾਜ ਵਿਚ ਝੂਠਾ ਗਵਾਹ ਤੇ ਝੂਠਾ ਵਕੀਲ ਕੋਈ ਨਾ ਹੋਵੇਗਾ ।  ਓਸ  ਦੀ  ਅਦਾਲਤ ਵਿਚ  ਜੇਹੜਾ  ਝੂਠਾ ਹੋਵੇਗਾ  ਆਪਣੀ ਜਬਾਨੀ ਆਖਿਆ ਕਰੇਗਾ,  ਜੀ ਮੈਂ ਝੂਠਾ ਹਾਂ, ਮੈਨੂੰ ਸਜਾ ਚਾਹੀਦੀ ਹੈ । ਧਰਮ ਦੀਆਂ ਅਦਾਲਤਾਂ ਸਤਿਜੁਗ ਵਿਚ ਹੋਣਗੀਆਂ ਜੀ ।

     ਫੇਰ ਆਕਾਸ਼ ਬਾਣੀ  ਹੋਈ   ਕਿ  ਸੰਤਾ ਖਵਾਜਾ ਖਿਜਰ  ਦੀ  ਸਤਿਆ ਜਾ ਕੇ  ਲੈ  ਆ । ਪੋਹ ਮਾਘ ਦਾ ਮਹੀਨਾ ਸੀ ਤੇ ਸਿਖਾਂ ਨੂੰ ਕੜਾਹ ਪਰਸ਼ਾਦ  ਦੀ  ਦੇਗ ਸਿਰ ਤੇ ਚੁਕਾ ਕੇ ਦਰਯਾ ਵਿਚ ਖਲੋ ਕੇ ਤੇ ਕੰਡੇ ਤੇ ਮਨੀ ਸਿੰਘ ਬੈਠ ਕੇ ਲਿਖਾਈ ਕਰ  ਰਹੇ  ਸਨ  ।  ਤਿੰਨ ਦਿਨ ਏਸੇ ਤਰ੍ਹਾਂ ਸਿਖ ਜਲ  ਵਿਚ ਖਲੋਤੇ  ਰਹੇ  ਪਰਸ਼ਾਦ ਚੁਕ ਕੇ ।  ਇਕ ਜਦੋਂ ਸੁੰਨ੍ਹ ਹੋ  ਜੇ ਤੇ ਦੂਸਰਾ ਦਰਯਾ ਵਿਚ ਖਲੋ ਜੇ ।   ਏਸ  ਤਰ੍ਹਾਂ ਤਿੰਨ ਦਿਨ ਸਿਖ ਕਰਦੇ  ਰਹੇ  । ਬਾਬੇ ਹੁਰੀ ਲਿਖਾਈ ਕਰ  ਰਹੇ  ਹਨ  ਕਿ  ਅਜ ਤੋਂ ਖਿਜਰ ਖਵਾਜਾ ਨੂੰ ਕੋਈ ਨਾਂ ਮੰਨੇਗਾ । ਅਸਾਂ ਸੱਤਿਆ ਖਿਚ ਲਈ ਹੈ ।   ਜੋ  ਬੇੜੇ ਵਿਚ ਚੜਿਆ ਕਰੇਗਾ , ਮਹਾਰਾਜ  ਸ਼ੇਰ  ਸਿੰਘ ਦਾ ਨਾਮ  ਲੈ  ਕੇ ਚੜ੍ਹਿਆ ਕਰੇਗਾ ।  ਕੋਰੀਆਂ ਦਾ ਇਕ ਈਦਾ ਮੁਸਲਮਾਨ ਸਿਖ ਸੀ । ਓਸ  ਦੀ  ਲਿਖਾਈ ਕੀਤੀ ਹੈ  ਕਿ  ਹੁਣ ਖਵਾਜਾ ਖਿਜਰ  ਦੀ  ਜਗਹ ਤੈਨੂੰ ਦਿਆਂਗੇ ।  ਜੋ  ਦੇਵੀਆਂ ਦੇ ਉਤੇ ਹਨ ਸਭ ਤਖ਼ਤਾਂ ਤੋਂ ਲਾਹ ਦੇਣੇ ਹਨ ਤੇ ਮੈਂ ਆਪਣੇ ਸਿਖ ਬਿਠਾ ਦੇਣੇ ਹਨ । ਦਿਲੀ ਵਿਚ ਪਾਤਸ਼ਾਹ ਦਾ ਖੜਕ ਸਿੰਘ ਸਿਖ ਸੀ । ਓਸ ਦੇ ਘਰ ਲਿਖਾਈ  ਹੋ  ਰਹੀ ਸੀ । ਪਾਤਸ਼ਾਹ  ਬਚਨ  ਲਿਖੌਂਦੇ ਹਨ ਮੈਂ ਸਾਰਿਆਂ ਸਿਖਾਂ ਨੂੰ ਦਿਲੀ ਵਿਚ ਜਾ ਕੇ ਸੁਖ ਭੁਗੌਣਾ ਹੈ । ਦਿਲੀ ਦਾ ਵਿਹਾਰ ਕਰਕੇ ਫੇਰ ਸਿਖ  ਮਾਝੇ   ਦੇਸ ਨੂੰ ਆ ਗਏ ਹਨ ਜੀ ..