19 – ਤਾਉਨ ਦੀ ਬੀਮਾਰੀ ਪੈਣੀ – JANAMSAKHI 19

ਤਾਉਨ ਦੀ  ਬੀਮਾਰੀ ਪੈਣੀ

     ਫੇਰ ਮਾਝੇ  ਦੇਸ ਵਿਚ ਤਾਉਨ ਦੀ  ਬੀਮਾਰੀ ਬਹੁਤ ਪਈ ਹੈ  ।  ਓਸ ਵਕਤ  ਸੱਚੇ  ਪਿਤਾ

ਬਾਰਾਂ ਜਾ ਤੇਰਾਂ ਸਾਲ ਦੇ ਸਨ । ਓਦੋਂ ਮਹਾਰਾਜ ਦਾ ਵੱਡਾ ਭਰਾ ਫੌਜਾ ਸਿੰਘ ਸੀ  ।  ਉਸਨੂੰ ਬੀਮਾਰੀ ਨਿਕਲ ਆਈ ।  ਪਾਤਸ਼ਾਹ ਨੂੰ ਵੀ ਬੀਮਾਰੀ ਨਿਕਲ ਆਈ ।   ਦੋ  ਚਾਰ ਦਿਨ  ਪਾਤਸ਼ਾਹ  ਤੇ ਫੌਜਾ ਸਿੰਘ ਬੀਮਾਰ  ਰਹੇ  ਹਨ ਜੀ । ਪਾਤਸ਼ਾਹ ਨੂੰ  ਤਾਂ  ਰਮਾਨ ਆ ਗਿਆ ਤੇ ਫੌਜਾ ਸਿੰਘ ਦਾ ਸਰੀਰ ਛੁੱਟ ਗਿਆ । ਜਿਸ ਵਕਤ ਫੌਜਾ ਸਿੰਘ ਦਾ ਸਸਕਾਰ ਕਰਕੇ ਆਏ ਹਨ  ਤੇ ਪਾਤਸ਼ਾਹ ਦੇ ਪਿਤਾ ਨੂੰ ਬੀਮਾਰੀ ਨਿਕਲ ਆਈ ਹੈ । ਬਹੁਤ ਬੇਹੋਸ਼ ਹੋ  ਗਿਆ ਹੈ । ਇਕ ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਸੀ । ਵਡੇ ਭਰਾ ਨੂੰ ਤੰਗ ਵੇਖ ਕੇ,   ਰੰਗਾ ਸਿੰਘ ਬਹੁਤ ਵੈਰਾਗ ਕਰਦਾ ਹੈ । ਓਸ ਵਕਤ ਰੰਗਾ ਸਿੰਘ ਗਲ ਵਿਚ ਪੱਲਾ ਪਾ ਕੇ  ਹੱਥ ਜੋੜ ਕੇ   ਸੱਚੇ  ਪਾਤਸ਼ਾਹ ਅੱਗੇ  ਬੇਨੰਤੀ ਕੀਤੀ,  ਕਿ  ਦੀਨ ਦਿਆਲ ਮੇਰਾ ਭਰਾ ਹੈ ਤੇ ਮਿਹਰ ਕਰੋ ਬਖ਼ਸ਼ ਲੌ ।  ਅਸੀਂ ਦੋਵੇਂ ਭਰਾ ਆਪ  ਦੀ  ਸੇਵਾ ਵਿਚ ਰਵਾਂਗੇ ।  ਬੇਨੰਤੀ ਸੁਣਕੇ ਸੱਚੇ  ਪਾਤਸ਼ਾਹ ਦਾ ਚੇਹਰਾ ਐਸ ਤਰ੍ਹਾਂ ਲਾਲੋ ਨਾਲ  ਹੋ  ਗਿਆ   ਕਿ  ਜਿਸ ਤਰ੍ਹਾਂ  ੧੦੦ ਸੂਰਜ  ਦਾ ਤੇਜ ਹੋਵੇ  ।  ਪਿਤਾ ਦੇ ਕੋਲ ਬੈਠਕੇ ਪਾਤਸ਼ਾਹ  ਬਚਨ  ਕੀਤਾ, ਲਿਆ ਰੰਗਾ ਸਿੰਘ ਜਲ  ।   ਸੱਚੇ  ਪਾਤਸ਼ਾਹ ਦਇਆ ਕਰਨ ਵਾਸਤੇ ਮਿਹਰ ਕੀਤੀ । ਇਕ  ਸੱਚੇ  ਪਾਤਸ਼ਾਹ ਦਾ ਚਾਚਾ  ਆਸਾ ਸਿੰਘ ਸੀ  ।  ਓਸ  ਓਸ ਵਕਤ ਮੇਹਣਾ ਮਾਰਿਆ  ਕਿ  ਪਾਤਸ਼ਾਹ ਘਰ ਦਿਆਂ ਜੋਗੇ ਨਹੀਂ ਲੋਕਾਂ ਜੋਗੇ  ਨੇ  । ਓਸ ਵਕਤ ਪਾਤਸ਼ਾਹ ਗੁੱਸੇ ਨਾਲ ਜਲ  ਭੁਵਾ ਕੇ ਮਾਰਿਆ  ਤੇ ਆਪ ਉਠ ਕੇ ਬਾਹਰ ਆ ਗਏ  ।  ਕੋਈ ੩ ਜਾ ਚਾਰ ਘੰਟੇ ਬਾਅਦ  ਭਾਈ ਜਵੰਦ ਸਿੰਘ ਪਾਤਸ਼ਾਹ ਦੇ ਪਿਤਾ  ਨੇ  ਸਰੀਰ ਛਡ ਦਿੱਤਾ  ।  ਪ੍ਰੀ  ਪੂਰਨ ਪਰਮੇਸਵਰ ਮਹਾਰਾਜ  ਸ਼ੇਰ  ਸਿੰਘ ਦੇ ਚਰਨਾਂ ਵਿਚ  ਜੋ  ਨਿਉਂ ਜਾਂਦਾ, ਓਹ ਖੱਟ ਜਾਂਦਾ  ਹੈ । ਐਡੀ ਬਿਮਾਰੀ ਓਸ ਵਕਤ ਪਈ ਸੀ  ਪਿੰਡ ਵਿਚ ੫੦  ਜਾ ੬੦ ਰੋਜ ਦੇਹ ਛਡਦੇ ਸਨ ।  ਬਾਬੇ ਜਵੰਦ ਸਿੰਘ ਦਾ  ਸਸਕਾਰ ਕਰ ਦਿਤਾ ਗਿਆ  ।   ਸੱਚੇ  ਪਿਤਾ ਓਸ ਵਕਤ ੧੩ ਸਾਲ ਦੇ ਸਨ  ।  ਪਾਤਸ਼ਾਹ  ਦੀ  ਇਕ ਛੋਟੀ ਭੈਣ ਸੀ ਉਸ ਦਾ ਨਾਮ ਬੀਬੀ ਨਾਮੋ ਸੀ ਤੇ ਬੀਬੀ ਤੋਂ ਛੋਟਾ ਇਕ ਪਾਤਸ਼ਾਹ ਦਾ ਭਰਾ ਸੀ  ।  ਜਦੋਂ ਭਾਈ ਜਵੰਦ ਸਿੰਘ ਦੇਹ ਛੱਡੀ ਹੈ  ਪਾਤਸ਼ਾਹ  ਦੀ  ਵੱਡੀ ਭੈਣ  ਬੀਬੀ ਠਾਕਰੀ  ਸੀ ਤੇ ਵੱਡਾ ਭਰਾ ਠਾਕਰ ਸਿੰਘ ਸੀ  ।   ਉਸ ਵਕਤ  ਸੰਸਾਰੀ ਵਿਹਾਰਾਂ ਵਲੋਂ ਤਕਲੀਫ ਦੇ ਦਿਹਾੜੇ ਸਨ ।  ਕਿਉਂਕਿ ਛੋਟੀ ਉਮਰੇ ਪਿਤਾ ਦੇਹ ਛੱਡ ਗਏ । ਮਾਈ ਤਾਬੋ ਵੀ  ਕੁਛ ਤਕੜੀ ਨਹੀਂ ਸੀ ਰਹਿੰਦੀ ।  ਆਈਆਂ ਸੰਗਤਾਂ ਨੂੰ  ਮਾਤਾ  ਤਾਬੋ  ਚੱਕੀ  ਪੀਹ   ਕੇ ਪਰਸ਼ਾਦ ਛਕੌਂਦੀ ਹੁੰਦੀ ਸੀ  ।  ਓਸ ਵਕਤ ਖ਼ਰਾਸ ਬਿਲਕੁਲ ਹੈ ਨਹੀਂ ਸਨ ਤੇ ਨਾਂ ਮਸ਼ੀਨਾਂ ਸਨ  ।  ਕਿਸੇ ਵਕਤ ਮਾਤਾ  ਦੇ ਨਾਲ ਲੱਗ ਕੇ ਮਹਾਰਾਜ ਆਪ ਵੀ  ਚੱਕੀ  ਤੇ ਆਟਾ ਪੀਂਹਦੇ ਹੁੰਦੇ ਸਨ । ਕੁਝ ਸਮੇਂ ਬਾਅਦ ਮਾਤਾ  ਤਾਬੋ ਦਾ ਵੀ ਸਰੀਰ ਛੁਟ ਗਿਆ ।  ਪਾਤਸ਼ਾਹ ਓਸ ਵਕਤ ੧੫  ਸਾਲ ਦੇ ਸਨ । ਬੀਬੀ ਨਾਮੋ ੧੨ ਸਾਲ  ਦੀ  ਸੀ ।  ਬੀਬੀ ਜਿੰਨਾਂ  ਹੋ  ਸਕੇ ਸੰਗਤਾਂ ਦਾ ਅੰਨ ਪਾਣੀ ਬੜੇ ਪ੍ਰੇਮ ਨਾਲ ਕਰੇ  ।  ਸਿਖ ਆਣ ਕੇ ਆਪ ਭੰਗਾਲੀਉਂ ਤੇ ਕੋਰੀਆਂ ਤੋਂ  ਪਾਤਸ਼ਾਹ  ਦੀ  ਪੈਲੀ ਬੀਜ ਜਾਂਦੇ ਸਨ  ।  ਬਾਲਣ ਤੂੜੀ ਤੇ ਚਰ ਵੀ ਜਿਸ ਚੀਜ  ਦੀ  ਲੋੜ  ਹੋਵੇ  ਘਰਾਂ ਤੋਂ ਸੇਵਾ ਵਿਚ ਲਈ  ਔਂਦੇ  ਸਨ । ਰੰਗਾ ਸਿੰਘ ਪਾਤਸ਼ਾਹ ਦਾ ਚਾਚਾ ਓਸ ਵਕਤ ਨੌਕਰ ਹੁੰਦਾ ਸੀ  ।  ਤੇ ਓਹ ਫੇਰ ਨਾਵਾਂ ਕਟਾ ਕੇ ਆ ਗਿਆ ।   ਸੱਚੇ  ਪਿਤਾ  ਦੀ  ਸੇਵਾ ਵਿਚ  ਓਨ  ਪਾਤਸ਼ਾਹ ਨੂੰ ਭਤੀਜਾ ਕਰਕੇ ਨਹੀਂ ਜਾਦਿਆਂ ਪ੍ਰੀ ਪੂਰਨ ਪਰਮੇਸ਼ਵਰ ਵਿਸ਼ਨੂੰ ਭਗਵਾਨ ਕਰਕੇ ਜਾਣਦਾ ਰਿਹਾ । ਜਦੋਂ ਪਾਤਸ਼ਾਹ ਨੂੰ ਬੁਲੌਂਦਾ ਹੁੰਦਾ ਸੀ ਜਾਂ ਪਿਤਾ ਜੀ ਆਖਣਾ ਜਾਂ ਮਹਾਰਾਜ ਜੀ ਕਰਕੇ ਬੁਲੌਂਣਾ । ਭਤੀਜੇ ਵਾਲਾ ਸਾਕ ਦਿਲ ਤੋਂ ਹਟਾ ਦਿਤਾ ਸੀ ।  ਸੱਚੇ  ਪਿਤਾ ਆਪ ਦੇ ਛੋਟੇ ਭਰਾ ਹਰਨਾਮ ਸਿੰਘ ਨੂੰ ਬੁਰਕੀਆਂ  ਦੇ ਦੇ ਕੇ ਪਾਲਿਆ ਸੀ ..