1st ਜਸਵੰਤ ਸਿੰਘ ਜੀ ( ਇਟਾਰਸੀ ਹਰਿ ਸੰਗਤ ) ਨੂੰ ਪੱਤਰ ਦਾ ਉਤਰ

    ਆਪ  ਜੀ ਦੀ ਉਚ ਵਿਸ਼ੇਸ਼ਤਾ ਅਤੇ ਪੂਰਬ ਪਿਆਰ ਭਰਿਆ ਪੱਤਰ ਪੁੱਜਾ

ਜਿਸ ਨੂੰ ਪੜ੍ਹ ਕੇ ਬੜੀ ਖ਼ੁਸ਼ੀ ਹੋਈ ਅਤੇ ਮੈਂ ਆਪ ਜੀ ਦਾ ਅਤਿ ਧਨਵਾਦੀ ਹਾਂ| ਆਪ ਜੀ ਨੇ ਜੋ ਕੁਛ ਪੁਛਿਆ ਹੈ ਇਹ ਮਮੂਲੀ ਗੱਲਾਂ ਹਨ| ਗਿਆਨੀ ਪੁਰਸ਼ ਪਰਮਾਤਮਾ ਦੀ ਖੋਜ ਵਿਚ ਹੁੰਦਾ ਹੈ| ਸਤਿਜੁਗ ਕਲਜੁਗ ਦਾ ਜਿਮੇਵਾਰ   ਆਪ ਈਸ਼ਵਰ ਹੈ ਆਪ ਸਮਝਦਾਰ ਹੋ| ਸਤਿਜੁਗ ਦਾ ਸਾਚਾ ਸਰੋਵਰ ਪੂਰੇ ਸਤਿਗੁਰ ਨਿਰਗੁਣ ਸਰੂਪ ਦੇ ਚਰਨਾਂ ਵਿਚ ਹੋ  ਗਿਆ  ਹੈ ਜੀ|

 ਆਪ ਹੈਰਾਨ ਹੋਵੋਗੇ ਕਿ ਨਿਰਗੁਣ ਦੇ ਚਰਨ ਕਿਥੇ ਹਨ| ਪ੍ਰੰਤੂ ਇਹ ਸ਼ਬਦ ਦਾ ਉਤਰ, ਬੀਬੀ ਹਰਨਾਮ ਕੌਰ ਤੋਂ ਪੁਛ ਲੈਣਾ ਜੀ| ਹੁਣ ਤਾਂ ਸਮਾਂ ਐਸਾ  ਆ ਰਿਹਾ ਹੈ ਪਹਿਲੇ ਸਰੋਵਰ  ਹੀ  ਮਿਟ ਰਹੇ ਹਨ| ਸੱਚਾ ਸਰੋਵਰ ਹਰ ਪ੍ਰਾਣੀ ਵਾਸਤੇ ਉਸ ਦੇ ਕਾਇਆ ਮੰਦਰ ਵਿਚ ਹੈ| ਇਸ ਤੋਂ ਵੱਡਾ ਸਰੋਵਰ ਹੋਰ ਕੋਈ ਨਹੀਂ ਹੈ ਜੀ| ਕੀ ਆਪ ਨੇ ਆਪਣੇ ਸਰੋਵਰ ਨੂੰ ਲੱਭਣ ਦੀ ਜੁਗਤੀ, ਬੀਬੀ ਜੀ ਤੋਂ ਪ੍ਰਾਪਤ ਕੀਤੀ ਨਹੀਂ| ਅਗਰ ਇਸ ਸਰੋਵਰ ਵਿਚ ਨਹਾਂ ਕੇ, ਕਾਗ ਹੰਸ ਰੂਪ ਬਣ ਗਏ, ਫਿਰ ਆਪ ਨੂੰ ਆਪਣੇ ਆਪ  ਹੀ  ਗਿਆਨ ਆ ਜਾਵੇਗਾ ਸਰੋਵਰ ਕੀ ਵਸਤੁ ਹੈ  ਅਤੇ ਇਸ ਸੱਚੇ ਸਰੋਵਰ ਨੂੰ ਕੌਣ ਬਣਾ ਸਕਦਾ ਹੈ  ਕਿਸੇ ਜੀਵ ਆਤਮਾ ਦੀ ਤਾਕਤ ਨਹੀਂ ਜੁਗ ਦੀ ਧਾਰ ਬਦਲ ਦੇਣੀ, ਸਭ ਤੋਂ ਵੱਡੀ ਗਲ ਹੈ ਜੀ| ਅਗਰ ਬੀਬੀ ਜੀ ਤੋਂ ਨੇੜੇ ਪੁਛੋਗੇ ਤੇ ਤੁਹਾਨੂੰ ਛੇਤੀ ਦੱਸ ਦੇਣਗੇ, ਬਾਕੀ ਫਿਰ ਪੁਛ ਲੈਣਾ | ਅਗਰ ਆਪ ਜੀ ਨੂੰ ਬੀਬੀ ਹਰਨਾਮ ਕੌਰ ਨਾ ਦੱਸਣ, ਤਾਂ ਟੋਪਨ ਰਾਮ ਤੋਂ ਪੁਛ ਲੈਣਾ ਕਿ ਸਤਿਜੁਗ ਕਦੋਂ ਲਗੇਗਾ | ਇਹੋ ਹੀ  ਆਪ ਨੂੰ ਦੱਸ ਦੇਣਗੇ| ਸਰੋਵਰ ਦਾ ਸਤਿਜੁਗ ਨਾਲ ਕੋਈ ਸਬੰਧ ਨਹੀਂ| ਇਹ ਚਿੱਠੀ ਟੋਪਨ ਰਾਮ ਨੂੰ ਦੇ ਦੇਣੀ|

               ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ