20 – ਭੰਗਾਲੀ ਵਾਲਿਆਂ ਵਲੋਂ ਘੋੜੀ ਦੀ ਸੇਵਾ – JANAMSAKHI 20

ਭੰਗਾਲੀ ਵਾਲਿਆਂ ਵਲੋਂ ਘੋੜੀ ਦੀ  ਸੇਵਾ

     ਭੰਗਾਲੀ ਵਾਲਿਆਂ ਸਿਖਾਂ  ਦੀ   ਘਰ  ਦੀ  ਵਛੇਰੀ ਪਾਲੀ ਹੋਈ ਸੀ  । ਸਿਖਾਂ ਪਾਤਸ਼ਾਹ ਦੇ ਚੜ੍ਹਨ

ਵਾਸਤੇ ਸੇਵਾ ਵਿਚ ਦੇ ਦਿਤੀ  ।  ਮਹਾਰਾਜ ਹੋਰੀਂ ਚੜ੍ਹ ਕੇ ਖੇਤ ਗਏ ਹਨ ਤੇ ਜਾ ਕੇ ਖੇਤ ਬੰਨ ਦਿਤੀ ਹੈ ।  ਡਲ ਦੇ  ਜ਼ਿਮੀਂਦਾਰ  ਲਾਗੇ ਗਵਾਂਡ ਸਨ ।  ਓਨ੍ਹਾਂ ਘੋੜੀ ਚੁਰਾ  ਲਈ,  ਤੇ ਚੋਰਾਂ ਨੇ  ਘੋੜੀ ਅਗਾਂਹ ਘੱਲ ਦਿਤੀ । ਕੋਈ ਦਿਨ ਪਾ ਕੇ ਬਾਬਾ ਮਨੀ ਸਿੰਘ ਸਿਖਾਂ ਦੇ ਘਰ ਭੰਗਾਲੀ ਪਿੰਡ ਲਿਖਾਈ ਕਰ  ਰਹੇ  ਹਨ ਜੀ ।  ਓਸ ਪਿੰਡ ਵਿਚ ਇਕ ਬੀਬੀ ਦਾ ਵਿਆਹ ਹੈ ।  ਤੇ ਪਾਤਸ਼ਾਹ  ਦੀ  ਘੋੜੀ ਜੰਝ ਨਾਲ  ਜਾਞੀ ਲਿਆਂਦੇ ਹਨ, ਜੇਹੜੀ  ਚੁਰਾਈ  ਗਈ ਸੀ ।  ਓਹ ਘੋੜੀ ਨੀਗਰ   ਦੇ ਹੇਠਾਂ ਸੀ  ।  ਜਿਨ੍ਹਾਂ ਸਿਖਾਂ ਭੰਗਾਲੀ ਵਾਲਿਆਂ ਘੋੜੀ ਦਿਤੀ ਸੀ,  ਓਨ੍ਹਾਂ ਸਿਆਣ ਲਈ ਤੇ ਪਿੰਡ ਦੇ ਲੋਕਾਂ  ਨੇ  ਵੀ ਸਿਆਣ ਲਈ ।  ਸਾਰਿਆਂ ਆਖਿਆ  ਏਹ  ਪਾਤਸ਼ਾਹ ਵਾਲੀ ਘੋੜੀ ਹੈ ਜੇਹੜੀ ਚੋਰੀ  ਹੋ  ਗਈ ਸੀ । ਕਾਹਨ ਸਿੰਘ ਦਾ ਪੁੱਤਰ ਦੇਵਾ ਸਿੰਘ ਸੀ ।   ਓਨ  ਜਾ ਕੇ ਘੋੜੀ ਨੂੰ ਵਾਗੋਂ ਫੜ ਲਿਆ । ਸੰਤ ਮਨੀ ਸਿੰਘ  ਬਚਨ  ਕਰਦੇ ਹਨ । ਏਹ ਨੀਗਰ  ਦੇ ਥੱਲੇ ਘੋੜੀ ਹੈ ਫੜੋ ਨਾਂ । ਨੀਗਰ    ਜੇਹੜਾ  ਹੁੰਦਾ ਪਰਮੇਸ਼ਵਰ ਦਾ ਰੂਪ ਹੁੰਦਾ ਹੈ । ਫੇਰ ਸਿਖ ਜਾ ਕੇ ਆਖਦੇ ਹਨ   ਕਿ  ਸਰਦਾਰ ਜੀ ਘੋੜੀ  ਪਿੰਡੋਂ  ਜਾ ਘਲਾ ਦਿਉ ਜੇ । ਸੰਤ ਮਨੀ ਸਿੰਘ ਨੂੰ ਪਰਮੇਸ਼ਵਰ  ਦੀ  ਸਾਰ ਸੀ ।  ਓਨ੍ਹਾਂ ਵਕਤ ਪਰਮੇਸ਼ਵਰ ਦਾ ਰੂਪ ਜਾਣ ਕੇ  ਘੋੜੀ ਨੀਗਰ   ਦੇ ਥੱਲਿਉਂ ਨਹੀਂ ਕਢਾਈ ।  ਘੋੜੀ ਚਰੌਣ ਵਾਲਿਆਂ ਨਹੀਂ ਜਾਣਿਆ, ਕਿ  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ  ਦੀ  ਹੈ  ।  ਜਾਞੀਆਂ ਵੀ ਕਰਾਰ ਕਰਕੇ  ਫੇਰ ਘੋੜੀ ਨਹੀਂ ਘਲੀ ।  ਸੱਚੇ  ਪਿਤਾ ਨੂੰ ਕਿਸੇ ਗਲ ਦਾ ਘਾਟਾ ਨਹੀਂ ਸੀ । ਸਾਰੇ ਸੰਸਾਰ ਨੂੰ ਦੇ  ਰਹੇ  ਹਨ ਜੀ । ਭੰਗਾਲੀ ਵਾਲੇ ਸਿਖ ਗੁਰਮੁਖ ਸਿੰਘ ਹੋਰਾਂ ਬੱਗੀ ਘੋੜੀ ਬਹੁਤ ਸੋਹਣੀ ਘਲ ਦਿਤੀ । ਓਦੋਂ  ਸੱਚੇ  ਪਿਤਾ ੧੫-੧੬ ਸਾਲ ਦੇ ਹਨ ਜੀ ।।