21 – ਪਠਾਣਕੇ ਵਾਲੇ ਦੇਵਾ ਸਿੰਘ ਦੀ ਸਾਖੀ – JANAMSAKHI 21

ਪਠਾਣਕੇ ਵਾਲੇ ਦੇਵਾ ਸਿੰਘ  ਦੀ  ਸਾਖੀ

 ਸੱਚੇ ਪਾਤਸ਼ਾਹ ਦੇ ਸਿਖ ਮਸਤਾਨੇ ਵੀ ਹੁੰਦੇ ਸਨ ਜੀ  ।  ਪਠਾਣਕੇ ਪਿੰਡ ਘਵਿੰਡੋਂ ਤਿੰਨ ਮੀਲ ਹੈ  ।  ਓਥੋਂ ਦਾ ਨੰਬਰਦਾਰ

ਇਕ ਦੇਵਾ ਸਿੰਘ ਸਿਖ ਸੀ ਜੀ  ।  ਬਾਬਾ ਮਨੀ ਸਿੰਘ  ਪਠਾਣਕੀ ਲਿਖਾਈ ਕਰ  ਰਹੇ  ਹਨ ਜੀ । ਦੇਵਾ ਸਿੰਘ ਦਾ ਪੁੱਤਰ ਮਸਤ ਰਹਿੰਦਾ ਸੀ । ਦੇਵਾ ਸਿੰਘ  ਬਚਨ  ਕੀਤਾ ਕਿ  ਪਾਤਸ਼ਾਹ ਮੇਰੇ  ਪੁਤਰ  ਨੂੰ ਮਸਤ ਕੀਤਾ, ਮੈਂ  ਤਾਂ  ਜਾਣਦਾ  ਸੱਚੇ  ਪਾਤਸ਼ਾਹ ਨੂੰ ਜੇ ਮੈਨੂੰ ਮਸਤ ਕਰਨ  ਤਾਂ  ।   ਸੱਚੇ  ਪਾਤਸ਼ਾਹ ਓਸ ਦੇ ਪੁੱਤਰ ਨੂੰ ਛੱਡ ਦਿਤਾ ਤੇ ਦੇਵਾ ਸਿੰਘ ਨੰਬਰਦਾਰ ਨੂੰ ਪਕੜ ਲਿਆ । ਐਸਾ ਮਸਤਾਨਾ ਹੋਇਆ  ਕਿ  ਕੋਈ ਸਰੀਰ  ਦੀ  ਸੁਰਤ ਨਹੀਂ ਰਹੀ ।  ਕਰਾਮਾਤ ਪਾਤਸ਼ਾਹ  ਦੀ  ਵੇਂਹਦਾ ਵੇਂਹਦਾ  ਆਪ  ਦੀ   ਸੁਧ  ਬੁਧ ਭੁਲਾ ਬੈਠਾ ।  ਜੋ  ਖਾਣਾ ਪੀਣਾ ਸੀ ਸਭ ਓਹਨੂੰ ਭਿਟੜ ਨਜ਼ਰ ਔਂਦਾ ਹੈ ।  ਜੋ  ਖੂਹਾਂ ਦੇ ਜਲ  ਹਨ  ਓਹ ਵੀ ਓਹਨੂੰ ਭਿਟੜ ਨਜ਼ਰ  ਔਂਦੇ  ਹਨ ਜੀ ।  ਦੋ  ਮੀਲ ਪਠਾਣਕਿਆਂ  ਤੋਂ ਨਹਿਰ ਸੀ  ਤੇ ਦੋਵੇਂ ਟੈਮ   ਨਹਿਰ ਤੋਂ ਜਲ  ਲਿਆ ਕੇ ਪੀਂਦਾ ਸੀ ।  ਜੇ ਨੂੰਹ ਪੁਤ ਪਰਸ਼ਾਦਾ ਦੇਂਦੇ ਹਨ  ਤੇ ਓਹ ਵੀ ਉਸਨੂੰ ਭਿਟੜ ਜਾਪਦਾ ਹੈ । ਆਪਣੀ ਹੱਥੀਂ ਪਰਸ਼ਾਦਾ ਪਕਾ ਕੇ ਛਕਦਾ । ਠਾਣੇਦਾਰਾਂ ਤੇ  ਤਸੀਲਦਾਰਾਂ ਨੂੰ ਜਾ ਕੇ ਕਚੈਹਰੀ ਵਿਚ ਗਾਲਾਂ ਕੱਡੇ ।  ਕਮਲਾ  ਕਮਲਾ  ਕਰਕੇ ਲੋਕੀਂ ਗਾਲਾਂ ਕੱਢਣ  ।  ਦਿਨੇ ਮਸਾਲ ਜਗਾ ਕੇ ਲਹੌਰ ਅਦਾਲਤਾਂ ਵਿਚ ਲਈ ਫਿਰੇ । ਲਹੌਰ ਸ਼ਹਿਰ ਵਿਚ ਤੇ ਅਦਾਲਤਾਂ ਵਿਚ   ਸੱਚੇ  ਪਾਤਸ਼ਾਹ ਦੇ ਨਾਂ  ਦੀ  ਦੁਹਾਈ ਦੇਂਦਾ ਫਿਰੇ, ਕਿ  ਸੱਚੇ  ਪਿਤਾ ਅਵਤਾਰ ਧਾਰਿਆ ਹੈ । ਅਦਾਲਤਾਂ ਵਿਚ ਜਾ ਕੇ, ਮੜੀਆਂ ਬਣਾ  ਕੇ  ਲਕੜੀਆਂ ਕੱਠੀਆਂ  ਕਰਕੇ ਤੇ ਅੱਗ ਲਾ ਕੇ ਤੇ ਰਾਜਿਆਂ ਦਾ ਨਾਂ  ਲੈ  ਕੇ ਸਿਆਪਾ ਕਰਦਾ ਤੇ  ਬਚਨ  ਕਰਦਾ, ਜੋ  ਕਲਜੁਗ ਦੇ ਰਾਜੇ  ਨੇ  ਸਾਰੇ ਮਾਰੇ ਜਾਣਗੇ ।  ਪਾਤਸ਼ਾਹ ਦਾ ਹੋਕਾ ਦੇਂਦਾ ਸੀ । ਲੋਕ ਏਸ ਰਾਜ਼ ਨੂੰ ਨਹੀਂ ਸੀ ਸਮਝਦੇ  ।  ਕਮਲਾ  ਕਮਲਾ ਆਂਦੇ ਸੀ ਤੇ ਇੱਟਾਂ ਢੀਮਾਂ ਮਾਰਦੇ ਸੀ । ਰਾਤ ਦਿਨ ਪਾਤਸ਼ਾਹ ਦਾ ਨਾਮ   ਬੜਾ ਜਪਦਾ ਸੀ । ਦੋਹੀਂ ਹੱਥੀਂ ਸਿਮਰਨੇ ਫੇਰਦਾ ਸੀ  ।  ਸੰਤ ਮਨੀ ਸਿੰਘ  ਨੇ  ਬੁਲੌਣਾ, ਦੇਵਾ ਸਿੰਘ ਕੀ ਹਾਲ ਹੈ । ਅਗੋਂ  ਬਚਨ  ਕਰਨਾ ਗੁਰੂ ਜੀ  ਤੁਸੀਂ ਵੀ ਭਿਟੜ ਹੋ  ਗਏ ਜੇ । ਆਖੇ ਪਾਤਸ਼ਾਹ ਵੀ ਭਿਟੜ ਹੋ  ਗਏ  ਨੇ  ਸੰਸਾਰੀ ਲੋਕਾਂ ਨਾਲ ਵਰਤ ਕੇ ।  ਜੇ ਕਿਸੇ ਸਿਖ  ਨੇ  ਪ੍ਰੇਮ ਨਾਲ ਕਵੌਣਾ ਤੇ ਅਗੋਂ ਆਖਣਾ,  ਸਿਖੋ ਤੁਸੀਂ ਵੀ ਭਿਟੜ ਹੋ  ਗਏ  ਜੇ ਲੋਕਾਂ ਨਾਲ ਵਰਤ ਕੇ  ।  ਕਰਾਮਾਤ ਲੈਂਦਾ ਲੈਂਦਾ ਆਪ  ਦੀ  ਸੁਰਤ ਵੀ ਗੁਵਾ ਬੈਠਾ  ।  ਐਸਾ ਮਸਤਾਨਾ ਹੋਇਆ  ਕਿ   ਜੋ  ਚੀਜ ਹੈ ਸਭ ਭਿਟੜ ਤੇ ਜੂਠੀ ਦਿਸ ਰਹੀ ਹੈ ।।