26 – ਮਾਣਾ ਸਿੰਘ ਤੇ ਤੇਜਾ ਨੂੰ ਚਰਨੀ ਲਾਣਾ – JANAMSAKHI 26

  ਮਾਣਾ ਸਿੰਘ ਤੇ ਤੇਜਾ ਨੂੰ ਚਰਨੀ ਲਾਣਾ

     ਤੇਜਾ ਸਿੰਘ ਦਾ ਚਾਚਾ ਬਾਜ ਸਿੰਘ ਸੀ ।  ਓਹ ਪਾਤਸ਼ਾਹ

ਦਾ ਸਿਖ ਸੀ । ਉਸ ਦੇ ਘਰ ਪਾਤਸ਼ਾਹ ਤੇ ਬਾਬਾ ਮਨੀ ਸਿੰਘ  ਔਂਦੇ  ਸਨ ਜੀ । ਉਸ ਦੇ ਘਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ  ।  ਸਾਡੇ ਘਰ ਉਸ ਵਕਤ ਚਾਰ ਮੱਝਾਂ ਸੂਈਆਂ ਸਨ  ।   ਸਾਡਾ ਬਾਪ ਕੋਈ ਸਾਧੂ ਆਵੇ  ਤੇ ਬਹੁਤ ਭਾ ਪ੍ਰੇਮ ਕਰਦਾ ਸੀ । ਸੰਤ ਮਨੀ ਸਿੰਘ ਚਾਚੇ ਦੇ ਘਰ ਆਏ ਹਨ  ।  ਤੇਜਾ ਸਿੰਘ  ਦੀ  ਮਾਈ  ਨੇ  ਆਪਣੇ ਪਤੀ ਨੂੰ ਆਖਿਆ   ਕਿ  ਤੇਰੇ ਭਰਾ ਦੇ ਘਰ ਸੰਤ ਆਏ ਨੇ, ਦੁਧ  ਛਕਾ ਆ ।  ਤੇਜਾ ਸਿੰਘ ਦਾ ਬਾਪ ਸਣੇ ਮਲਾਈ ਦੁਧ  ਪਾ ਕੇ  ਲੈ  ਗਿਆ ਹੈ ਜੀ  ।  ਦੁਧ  ਬਾਬੇ ਮਨੀ ਜੀ ਅੱਗੇ  ਜਾ ਕੇ ਰੱਖ ਦਿਤਾ ਹੈ ਜੀ । ਮਨੀ ਸਿੰਘ ਪੁਛਿਆ  ਕਿ  ਬਾਜ ਸਿੰਘ   ਏਹ  ਤੇਰਾ ਕੀ ਲਗਦਾ ਹੈ ।  ਉਸ ਆਖਿਆ ਜੀ ਮੇਰੇ ਚਾਚੇ ਦਾ ਪੁਤ ਭਰਾ ਹੈ ।  ਬਾਬੇ ਮਨੀ ਸਿੰਘ  ਬਚਨ  ਕੀਤਾ ਕਿ  ਭਾਈ ਅਸਾਂ ਤੇਰਾ ਦੁੱਧ  ਨਹੀਂ ਛਕਣਾ ।  ਮਾਣਾ ਸਿੰਘ ਉਸ ਵਕਤ ਬੇਨੰਤੀ ਕੀਤੀ  ਕਿ  ਬਾਬਾ ਜੀ ਗਰਿਸਤੀਆਂ  ਦਾ ਕੰਮ ਆ ਸੰਤਾਂ  ਦੀ  ਸੇਵਾ ਕਰਨੀ ਤੇ ਸੰਤਾਂ ਦਾ ਕੰਮ ਆ ਮਿਹਰ ਕਰਨੀ ।  ਬਾਬੇ ਹੋਰਾਂ  ਬਚਨ  ਕੀਤਾ ਕਿ  ਸਾਨੂੰ ਪਾਤਸ਼ਾਹ ਹੁਕਮ ਨਹੀਂ ਦੇਂਦੇ ਜੀ । ਓਹ ਆਖਣ ਲੱਗਾ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਕਿ  ਪਾਤਸ਼ਾਹ ਕਿਸ ਤਰ੍ਹਾਂ ਹੁਕਮ ਨਹੀਂ ਦੇਂਦੇ । ਬੌਹਲ ਸਿੰਘ ਸਿਖ ਓਸ ਵਕਤ ਕੋਲ ਸੀ । ਹੋਰ ਵੀ ਸਿਖ ਨਾਲ ਸਨ  ।  ਫੇਰ ਬੌਹਲ ਸਿੰਘ  ਬਚਨ  ਕੀਤਾ ਕਿ  ਘਵਿੰਡ ਪਿੰਡ ਵਿਚ  ਮਹਾਰਾਜ  ਸ਼ੇਰ  ਸਿੰਘ  ਨਿਹਕਲੰਕ ਅਵਤਾਰ ਧਾਰਿਆ ਹੈ ।  ਏਨਾਂ ਸੰਤਾਂ ਨੂੰ ਚਾਨਣ ਹੈ, ਆਕਾਸ਼ ਬਾਣੀ  ਹੁੰਦੀ ਹੈ । ਹੋਰ ਕਿਸੇ ਨੂੰ ਪਤਾ ਨਹੀਂ ਹੈ ਜੀ । ਸਾਡੇ  ਏਹ  ਗੁਰੂ ਹਨ । ਸਾਨੂੰ ਏਨ੍ਹਾਂ ਪਾਤਸ਼ਾਹ  ਦੀ  ਸ਼ਰਨ ਲਾਇਆ ਹੈ ਜੀ ।   ਬਚਨ  ਸੁਣ ਕੇ ਮਾਣਾ ਸਿੰਘ ਗਲ ਵਿਚ ਪਲਾ ਪਾ ਕੇ ਢੈ ਕੇ  ਚਰਨੀ ਪੈ ਗਿਆ ਹੈ  ।  ਸੰਤਾਂ  ਬਚਨ  ਕੀਤਾ  ਕਿ  ਪਾਤਸ਼ਾਹ ਮਾਸੀਆਂ ਸ਼ਰਾਬੀਆਂ ਨੂੰ  ਨਹੀਂ ਸ਼ਰਨ ਲੌਂਦੇ ਜੀ  ।  ਬਾਬੇ ਮਨੀ ਸਿੰਘ  ਹੁਕਮ  ਲੈ  ਕੇ ਪਾਤਸ਼ਾਹ ਤੋਂ ਮਾਣਾ ਸਿੰਘ  ਤੇ ਉਸ ਦਾ ਪੁੱਤਰ ਤੇਜਾ ਸਿੰਘ ਦੋਵਾਂ ਕੋਲੋਂ ਕਸਮ ਪਵਾਈ ਹੈ ਜੀ । ਉਸ ਵਕਤ ਮਾਣਾ ਸਿੰਘ ਤੇਜਾ ਸਿੰਘ ਬੇਨੰਤੀ ਕਰਦੇ ਹਨ ਕਿ ਆਪ ਈ ਨਿਭਾਓਗੇ ਤੇ ਨਿਭ ਜੂ । ।