ਸ਼ਹਿਨਸ਼ਾਹੀ ਸੰਮਤ ੧੧(11) ਦੇ ੨੬(26) ਪੋਹ ਦੇ ਪੁਰਬ ਤੇ ਹਰਿ ਭਗਤ ਦਵਾਰ ਜੇਠੂਵਾਲ ਵਿਖੇ ਸੰਗਤ ਦੇ ਜਲੂਸ
ਦੇ ਰੂਪ ਵਿਚ ਹਰਿ ਭਗਤ ਦਵਾਰ ਪਹੁੰਚਣ ਤੇ ਸੱਚੇ ਪਾਤਸ਼ਾਹ ਜੀ ਨੇ ਹਰਿ ਸੰਗਤ ਨੂੰ ਸੰਬੋਧਨ ਕਰਦਿਆਂ ਫ਼ਰਮਾਇਆ :-
ਸ਼ਹਿਨਸ਼ਾਹੀ ਸੰਮਤ ੧੧(11) ਦੇ ੨੬(26) ਪੋਹ ਦੇ ਵਿਹਾਰ ਨੂੰ ਖੁਸ਼ੀਆਂ ਨਾਲ ਮਨਾਉਣ ਵਾਸਤੇ ਆਪਣੇ ਭਗਤ ਦੁਆਰ ਤੇ ਗ੍ਰਹਿ ਤੇ ਅਸਥਾਨ ਦੇ ਉਤੇ ਪੁਜੇ ਹੋ । ਇਸ ਕਰਕੇ, ਹਰ ਇਕ, ਮੈਂ ਕਿਸੇ ਨੂੰ ਸਿਖ ਨਹੀਂ ਕਵਾਂਗਾਂ, ਗੁਰਮੁਖ ਨਹੀਂ ਕਵਾਂਗਾਂ, ਸੰਤ ਨਹੀਂ ਕਵਾਂਗਾਂ, ਮਹਾਂਪੁਰਸ਼ ਨਹੀਂ ਕਵਾਂਗਾਂ, ਭਾਵ ਜੋ ਦੁਨਿਆਵੀ ਅੱਖਰ ਹਨ ਮੈਂ ਉਹ ਨਹੀਂ ਵਰਤਾਂਗਾ । ਮੈਂ ਸਿਰਫ ਇਕ ਹੀ ਅੱਖਰ ਕਹਾਂਗਾ ਕਿ ਤੁਸੀਂ ਭਗਤ ਜੇ ਜਿਨਾਂ ਨੂੰ ਭਗਵਾਨ ਨੇ ਆਪ ਕ੍ਰਿਪਾ ਕਰਕੇ ਬਣਾਇਆ ਹੈ .
ਭਗਤ ਹੋ ਕੇ ਭਗਤ ਦਵਾਰਾ ਜਿਹੜਾ ਹੈ ਇਹ ਤੁਹਾਡਾ ਅਸਥਿਤ ਅਸਲੀ ਘਰ ਹੈ । ਤੁਹਾਡਾ ਹੀ ਸਾਰਾ ਦਵਾਰਾ ਹੈ, ਤੁਹਾਡਾ ਹੀ ਇਹ ਘਰ ਹੈ । ਅਗਰ ਤੁਸੀ ਏਥੇ ਪ੍ਰੇਮ ਪਿਆਰ ਤੇ ਅੱਛੀ ਭਾਵਨਾ ਦੇ ਨਾਲ ਸਾਰੇ ਦੂਰ ਦੁਰਾਡੇ ਚਲ ਕੇ ਆਏ ਜੇ ਅੱਜ ਦੀ ਰਾਤ ਇਹ ਬੜੀ ਸੁਭਾਗ ਭਰੀ ਹੋਵੇਗੀ ਤੇ ਇਸ ਨੂੰ ਜਿਆਦਾ ਸੌਣ ਦੀ ਕੋਸ਼ਿਸ ਨਹੀਂ ਕਰਨੀ । ਜਿਸ ਰਸ ਵਾਸਤੇ ਆਏ ਜੇ ਉਸ ਪ੍ਰੇਮ ਦੇ ਰਸ ਨੂੰ ਲੈਣਾ ਹੈ । ਕਿਉਂਕਿ ਕੁਛ ਤੁਹਾਡੇ ਅੰਦਰ ਦੀਆਂ ਤਬਦੀਲੀਆ ਹੋਣ ਵਾਲੀਆਂ ਨੇ, ਜਿਸ ਨੂੰ ਤੁਸੀ ਆਪਣੇ ਪੁਰਾਤਨ ਜੁਗਾਂ ਜਨਮਾਂ ਦੀ ਕੀਤੀ ਹੋਈ ਭਗਤੀ ਦੇ ਜਰੀਏ ਤੇ ਬਗੈਰ ਕਿਸੇ ਸਿਮਰਨ ਪੂਜਾ ਪਾਠ ਤੋਂ ਤੇ ਰਵੈਤੀ ਨਾਲ ਪਰਮਾਤਮਾ ਤੋਂ ਮਨਜੂਰ ਕਰੌਣੀ ਹੈ ।
ਬਾਕੀ ਜੋ ਅੱਜ ਵਿਵਹਾਰ ਹੋਣਾ ਹੈ ਇਸ ਦਾ ਲੇਖ ਬਹੁਤ ਚਿਰਾਂ ਤੋਂ ਚਲ ਰਿਹਾ ਸੀ ਸੰਨ ੬੨(62) ਤੋਂ ਲੈ ਕੇ । ਅੱਜ ਆਸਤਾ ਆਸਤਾ ਟਾਇਮ ਪੁੱਜ ਗਿਆ ਹੈ ਕਿ ਕੀ ਵਿਵਹਾਰ ਸੀ । ਏਸੇ ਕਰਕੇ ਹੀ ਇਹ ਵਿਵਹਾਰ ਸਾਰਾ ਜੰਮੂ ਤੋਂ ਸ਼ੁਰੂ ਹੋਇਆ ਤੇ ਜੰਮੂ ਦੇ ਪਰਥਾਏ ਸਾਰਾ ਪੁਰਾਤਨ ਰਿਸ਼ੀਆਂ ਦੇ ਸਬੰਧ ਵਿਚ ਹੋਇਆ । ਔਰ ਉਸ ਦਾ ਸਬੰਧ, ਕਦੀ ਅੱਜ ਜਿਸ ਤਰਾਂ ਪੁਰਾਤਨ ਜੁਗਾਂ ਨੂੰ ਯਾਦ ਕਰ ਰਹੇ ਜੇ, ਕਦੀ ਵਕਤ ਆਵੇਗਾ ਕਿ ਏਸ ਦਿਵਸ ਨੂੰ ਸਾਰੀ ਦੁਨੀਆ ਦੀ ਮਨੁੱਖ ਜਾਤੀ ਅਮੀਰ ਤੋਂ ਲੈ ਕੇ ਗਰੀਬ ਤਕ, ਸ਼ਾਹ ਤੋਂ ਲੈ ਕੇ ਕੰਗਾਲ ਤੱਕ, ਦਰਵੇਸ਼ ਤੋਂ ਲੈ ਕੇ ਭਿਖਾਰੀ ਤੇ ਸੁਲਤਾਨ ਤੱਕ ਯਾਦ ਕਰਿਆ ਕਰੇਗੀ ਕਿ ਇਕ ਸੰਸਾਰ ਦੇ ਵਿਚ ਅੰਧਘੋਰ ਤੇ ਅਤਿਆਚਾਰ ਦਾ ਅਨਿਆਏ ਦਾ ਸਮਾਂ ਸੀ, ਉਸ ਵਕਤ ਕਿਸੇ ਹਿਰਦੇ ਵਿਚ ਧਰਮ ਰੀਤੀ ਤੇ ਸਚਾਈ ਤੇ ਸਤੋਗੁਣ ਦਾ ਕੋਈ ਗੁਣ ਨਹੀਂ ਸੀ ਰਹਿ ਗਿਆ । ਕੋਈ ਦਾਤਾ ਦਾਨੀ ਨਹੀਂ ਸੀ ਰਹਿ ਗਿਆ ਜੀਹਦੇ ਅੰਦਰ ਇਹ ਭਾਵਨਾ ਪ੍ਰੇਰਨਾ ਹੋਵੇ ਕਿ ਮੈਂ ਪ੍ਰਭੂ ਦੇ ਪਿਆਰ ਦੇ ਵਿਚ ਹੀ ਓਸ ਦੇ ਭਗਤ ਤੇ ਓਸ ਭਗਵਾਨ ਦੀ ਧਾਰ ਨੂੰ ਪ੍ਰਤੀਤ ਕਰਾ ਸਕਾਂ । ਓਸ ਸਮੇਂ ਦੀ ਪੂਰਤਾ ਕਰਨ ਵਾਸਤੇ ਪਰਮਾਤਮਾ ਨੇ ਆਪਣੀ ਕ੍ਰਿਪਾ ਤੇ ਦਇਆ ਦ੍ਰਿਸ਼ਟੀ ਨਾਲ ਤੇ ਆਪਣੇ ਜੁਗ ਤੇ ਸਮੇਂ ਦੀ ਆਪ ਹੀ ਜਾਣਕਾਰੀ ਕਰਦਿਆਂ ਹੋਇਆ ਤੁਹਾਨੂੰ ਇਤਨੀ ਮਹੱਤਤਾ ਦਿਤੀ ਹੈ ਮਹਾਨਤਾ ਦਿਤੀ ਹੈ । ਤੁਹਾਡੇ ਹੀ ਯਰੀਏ ਤੁਹਾਡੇ ਹੀ ਪੂਰਬਲੇ ਲਹਿਣੇ ਦੇ ਅਧਾਰ ਤੇ ਇਹ ੨੬(26) ਪੋਹ ਦਾ ਦਿਵਸ ਮਨਾਇਆ ਜਾ ਰਿਹਾ ਹੈ । ਜਿਸ ਦੇ ਵਿਚ ਪੁਰਾਤਨ ਰਿਸ਼ੀਆਂ ਦਾ ਲਹਿਣਾ ਦੇਣਾ ਦੇਣਾ ਹੈ ਰਾਜੇ ਬਲ ਦੇ ਸਮੇਂ ਤੋਂ ਬਾਵਨ ਦੇ ਨਾਲ । ਸੋ ਉਸ ਜੁਗ ਦਾ ਅੱਜ ਦੇ ਨਾਲ ਟਾਕਰਾ ਕਰੀਏ ਦੁਨੀਆ ਕਹੇਗੀ ਕਿ ਉਹ ਬੜਾ ਸਤਿਜੁਗ ਸੀ ਤੇ ਹੁਣ ਬੜਾ ਕਲਜੁਗ ਹੈ । ਲੇਕਿਨ ਜਿਤਨੀ ਐਸ ਵਕਤ ਬਖ਼ਸ਼ਿਸ ਹੋਈ ਹੈ ਭਗਤਾਂ ਉਤੇ ਉਤਨੀ ਉਸ ਵਕਤ ਵੀ ਨਹੀਂ ਸੀ ਹੋਈ ।
ਮੈਂ ਬਹੁਤ ਦਫਾ ਸੁਣ ਚੁਕਿਆਂ ਹਾਂ ਕਿ ਸਾਡੇ ਨਾਲ ਜਿਤਨਾ ਸਰਬੰਧ ਹੋ ਰਿਹਾ ਹੈ ਕਾਗਜੀ ਹੋ ਰਿਹਾ ਹੈ । ਅੱਜ ਦੁਨਿਆ ਵਿਚ ਕੋਈ ਗਰੰਥ ਸ਼ਾਸਤਰ ਜੇ ਕਾਗਜ ਨਾ ਹੁੰਦਾ ਤੇ ਇਨਸਾਨ ਦੀ ਤੇ ਅਵਤਾਰ ਪੈਗੰਬਰ ਗੁਰੂ ਦੀ ਕੋਈ ਹੋਂਦ ਨਾ ਹੁੰਦੀ । ਮੈਂ ਏਸ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਜਿਸ ਭਗਤ ਨੂੰ ਏਸ ਲਿਖਿਆਂ ਹੋਇਆ ਗਰੰਥਾਂ ਦੇ ਅੱਖਰਾਂ ਦੇ ਉਤੇ ਕੋਈ ਸ਼ੱਕ ਹੈ ਵਹਿਮ ਹੈ ਜਾਂ ਉਹਦੇ ਵਿਚ ਇਹ ਵਿਚਾਰ ਹੈ ਕਿ ਇਹ ਝੂਠ ਹੈ ਤੇ ਸਾਨੂੰ ਝੂਠੇ ਮਾਣ ਤਾਣ ਦਿਤੇ ਜਾ ਰਹੇ ਹੈ, ਉਹ ਬਿਲਕੁਲ ਅੱਜ ਉਹਨੂੰ ਮੈਂ ਫਰੀ ਇਜਾਜਤ ਦਵਾਂਗਾ, ਉਹ ਭਰੀ ਸੰਗਤ ਵਿਚ ਕਹਿ ਸਕਦਾ ਹੈ ਔਰ ਮੈਂ ਉਹਦਾ ਉਸ ਨੂੰ ਉਤਰ ਦਵਾਂਗਾ । ਕਿਉਂਕਿ ਤੁਹਾਡੇ ਹਿਰਦਿਆਂ ਵਿਚ ਜਬ ਤੱਕ ਪੂਰਨ ਵਿਸ਼ਵਾਸ਼ ਤੇ ਪ੍ਰੇਮ ਤੇ ਭਾਵਨਾ ਤੇ ਭਗਤੀ, ਸਤਿ ਸਰੂਪ ਤੇ ਸਤੋ ਗੁਣ ਨਹੀਂ ਆ ਸਕਦਾ ਓਨ੍ਹਾਂ ਚਿਰ ਸੰਸਾਰ ਨੂੰ ਮਾਰਗ ਨਹੀਂ ਦੇ ਸਕਦੇ । ਪਰਮਾਤਮਾ ਨੇ ਕ੍ਰਿਪਾ ਤੁਹਾਡੇ ਉਤੇ ਹੁਣ ਦੇ ਜਨਮ ਵਾਸਤੇ ਨਹੀਂ ਕੀਤੀ, ਪੂਰਬਲਿਆਂ ਤੇ ਕੀਤੀ ਹੈ । ਵਕਤ ਆਏਗਾ ਕਿ ਪੰਜ ਸਾਲ ਦੇ ਵਿਚ ਤੁਸੀ ਇਕ ਇਕ ਬੱਚੇ ਦਾ ਜਨਮ ਦਾ ਲੇਖ ਲਵੋਗੇ ਕਿ ਕਿਸ ਕਿਸ ਤਰਾਂ ਆਇਆ ਤੇ ਕਿਤਨੇ ਕਿਤਨੇ ਸਾਡੇ ਜਨਮ ਸੀ । ਇਸ ਵਾਸਤੇ ਜਿਸ ਦੇ ਵੀ ਅੰਦਰ ਕੁਛ ਆਪਣੀ ਸ਼ਕਤੀ ਜਾਂ ਤਾਕਤ ਹੋ ਉਹ ਬਾਹਰ ਤੇ ਕਹਿ ਸਕਦਾ ਲੇਕਿਨ ਮੇਰੇ ਸਾਹਮਣੇ ਉਹ ਕਦੀ ਵੀ ਨਹੀਂ ਕਹਿ ਸਕਦਾ ਕਿ ਸਾਨੂੰ ਕਾਗਤਾਂ ਦੇ ਨਾਲ ਠੁਕਰਾਇਆ ਜਾ ਰਿਹਾ ਹੈ । ਜਿਸ ਨੇ ਇਹ ਬਚਨ ਵਰਤਨਾ ਹੋਵੇ ਉਹ ਮੇਰੇ ਬਿਲਕੁਲ ਨਾ ਮੱਥੇ ਲੱਗੇ ਤੇ ਨਾ ਮੈਂ ਉਹਦੇ ਮੱਥੇ ਲੱਗਣਾ ਚਾਹੁੰਦਾ ਹਾਂ । ਮੈਂ ਸਪਸ਼ਟ ਕਹਿ ਦਿੰਨਾਂ ਹਾਂ ਕਿਉਂਕਿ ਉਹ ਮੈਨੂੰ ਨਹੀਂ ਠੁਕਰਾ ਰਿਹਾ ਉਹ ਮੇਰੇ ਭਗਵਾਨ ਨੂੰ ਠੁਕਰਾ ਰਿਹਾ ਹੈ ।
ਇਸ ਵਾਸਤੇ ਸਾਰਿਆਂ ਨੇ ਖੁਸ਼ੀ ਦੇ ਨਾਲ ਆਏ ਹੋ ਖੁਸ਼ੀ ਦੇ ਵਿਚ ਰਹਿਣਾ ਹੈ । ਖੁਸ਼ੀ ਦਾ ਸੰਦੇਸ ਹੈ, ਖੁਸ਼ੀ ਦਾ ਕਰਤਵ ਹੈ, ਖੁਸ਼ੀ ਦਾ ਕਾਰੀਆ ਹੈ, ਖੁਸ਼ੀ ਦੀ ਕਰਨੀ ਹੈ । ਤੁਹਾਨੂੰ ਕਿਸੇ ਨੂੰ ਪਤਾ ਨਹੀਂ ਸਾਡਾ ਪਿਛਲਾ ਜਨਮ ਕੀ ਸੀ ? ਤੁਹਾਨੂੰ ਕਿਸੇ ਨੂੰ ਪਤਾ ਨਹੀਂ ਅਸੀਂ ਹੁਣ ਕੀ ਕਰਮ ਕਰ ਰਹੇ ਹਾਂ < ਤੁਹਾਨੂੰ ਕਿਸੇ ਨੂੰ ਪਤਾ ਨਹੀਂ ਕਿ ਅਗਾਂਹ ਸਾਡੇ ਨਾਲ ਕੀ ਹੋਣਾ ਹੈ ? ਤੁਹਾਨੂੰ ਕਿਸੇ ਨੂੰ ਪਤਾ ਨਹੀਂ ਕਿ ਸਾਨੂੰ ਇਥੇ ਲਿਆਂਦਾ ਕਿਸ ਤਰਾਂ ਜਾ ਰਿਹਾ ਹੈ ? ਏਸੇ ਲਿਆਉਣ ਵਾਲੇ ਨੂੰ ਪਤਾ ਹੈ ਕਿ ਤੁਹਾਨੂੰ ਕਿਉਂ ਖਿਚ ਕੇ ਲੈ ਆਂਦਾ ਹੈ । ਸਾਰੀ ਦੁਨੀਆ ਵਸਦੀ ਹੈ ਤੁਹਾਡੇ ਅੰਦਰ ਕਿਉਂ ਪਿਆਰ ਦਿਤਾ ਹੈ ? ਤੁਸੀ ਓਹ ਦੂਹਲੇ ਓਹ ਦੁਲਾਰੇ ਓਹ ਲਾਡਲੇ ਪ੍ਰਭੂ ਦੇ, ਕਿਸੇ ਅਵਤਾਰ ਪੈਗੰਬਰ ਗੁਰੂ ਦੇ ਨਾਲ, ਜੇ ਤੁਹਾਡੇ ਸਾਥ ਹੋਵੇ ਹੱਥ ਦੇ ਨਾਲ ਹੱਥ ਮਿਲਾਉਗੇ । ਲੇਕਨ ਜੁਗਾਂ ਪ੍ਰਵਾਨ ਦੇ ਮਾਲਕ ਦੇ ਨਾਲ ਤੁਹਾਡਾ ਓਹ ਸਨਬੰਧ ਹੈ ਜਿਹੜਾ ਤੁਹਾਨੂੰ ਕਦੀ ਤੋੜ ਨਹੀਂ ਸਕਦਾ, ਵਿਛੋੜ ਨਹੀਂ ਸਕਦਾ । ਲੇਕਿਨ ਜਬ ਤੱਕ ਕੋਈ ਲੇਖ ਨਾ ਬਣਿਆ ਹੋਵੇ, ਆਦਿ ਤੋਂ ਪਰਮਾਤਮਾ ਨੇ ਇਕ ਰੀਤੀ ਐਸੀ ਸੰਸਾਰ ਚ ਹੈ ਕਿ ਜਿਸ ਨੂੰ ਓਹ ਸੰਬੋਧਨ ਕਰਦਾ ਕਰਦਾ ਕਰਦਾ ਤੇ ਜੁਗਾਂ ਪ੍ਰਮਾਣ ਦੀਆਂ ਤਬਦੀਲੀਆ ਕਰਦਾ ਆਉਂਦਾ ਤੇ ਜੁਗਾਂ ਵਿਚ ਆਪਣਾ ਖੇਲ ਖੇਲਦਾ ਆਉਂਦਾ ਹੈ । ਲੇਕਿਨ ਬਗੈਰ ਕਾਗਜਾਂ ਦੀ ਕਾਰਵਾਈ ਤੋਂ ਓਹਦਾ ਕੋਈ ਸੰਸਾਰ ਵਿਚ ਨਾਮ ਪ੍ਰਸਿਧ ਨਹੀਂ ਹੋ ਸਕਦਾ, ਓਹਦੀ ਨਾ ਹੋਂਦ ਕਾਇਮ ਰਹਿ ਸਕਦੀ ਹੈ ।
ਪੁਰਾਤਨ ਜੁਗਾਂ ਤੋਂ ਤੁਸੀ ਲੈ ਲਉ, ਤੁਹਾਡੇ ਉਤੇ ਇਤਨੀ ਕਿਰਪਾ ਹੈ ਇਤਨੀ ਮਿਹਰ ਹੈ ਇਤਨੀ ਦਇਆ ਹੈ ਜੇ ਕਿਤੇ ਮੇਰੇ ਤੇ ਵੀ ਕਿਰਪਾ ਕਰੇ ਮੈਂ ਪਤਾ ਨਹੀਂ ਕਿੰਨਾਂ ਕੁ ਫੁਲ ਫੁਲ ਕੇ ਸਮਾਵਾਂ । ਕਿਉਂਕਿ ਤੁਹਾਡੇ ਲਹਿਣੇ ਬਦਲੇ ਤੁਹਾਡੇ ਜਨਮ ਕਰਮ ਦੇ ਲੇਖੇ ਪੂਰੇ ਕਰਨ ਵਾਸਤੇ ਤੇ ਮੇਨੂੰ ਓਹਨੇ ਫੜ ਕੇ ਅੱਗੇ ਲਾ ਲਿਆ ਕਿ ਇਹ ਸੇਵਾ ਤੈਥੋਂ ਲੈਣੀ ਹੈ ਕਰੌਣੀ ਹੈ ਅਤੇ ਤੂੰ ਕਰਨੀ ਹੈ । ਲੇਖੇ ਤੁਹਾਡੇ ਹੈ ਤੇ ਰਗੜਾ ਮੇਰਾ ਹੈ । ਇਸ ਕਰਕੇ ਜੈਸਾ ਜੈਸਾ ਕਿਸੇ ਦਾ ਮਾਣ ਹੈ ਤਾਣ ਹੈ ਸਤਿਕਾਰ ਹੈ ਉਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ, ਕੋਈ ਉਹਨੂੰ ਛੋਟਾ ਨਹੀਂ ਕਰ ਸਕਦਾ । ਪਹਿਲੋਂ ਤੁਹਾਡਾ ਨਾਂ ਸਾਰਿਆਂ ਦਾ ਹੈ ਇਕੋ ਰੂਪ ਦੇ ਵਿਚ ਹਰਿਭਗਤ । ਇਸ ਤੋਂ ਵੱਡੀ ਹੋਰ ਕੋਈ ਪਦਵੀ ਨਹੀਂ ਹੋ ਸਕਦੀ ।
ਇਹ ਤਾਂ ਹੈ ਸਮੇਂ ਅਨੁਸਾਰ ਦੀ ਡਿਉਟੀ ਵਾਸਤੇ ਤੇ ਪੁਰਾਤਨ ਲਹਿਣੇ ਦੇ ਅਧਾਰ ਤੇ । ਪੰਜ ਪਿਆਰੇ ਸਥਾਪਤ ਕੀਤੇ ਗਏ ਨੇ ਇਹ ਕਿਸੇ ਬਿਧੀ ਦੇ ਨਾਲ ਕਿਸੇ ਅਸੂਲ ਦੇ ਨਾਲ ਜਾ ਕੇ ਤੇ ਸਥਾਪਤ ਕੀਤੇ ਗਏ ਨੇ । ਜਿਸ ਦਿਨ ਇਨ੍ਹਾਂ ਦੀ ਮਰਿਆਦਾ ਰੱਖੀ ਗਈ ਸੀ ਸ਼ਾਇਦ ਉਹ ਦਿੱਲੀ ਦਾ ਨਾਲ ਕਿਲਾ ਜਾਣਦਾ ਹੋਵੇਗਾ, ਜਾ ਪੁਰਾਤਨ ਲਹਿਣਾ ਸੀ ਇਹਨਾਂ ਦੇ ਨਾਲ । ਜੇ ਦਰਬਾਰੀ ਹਨ ਤੇ ਕਿਸੇ ਮਹੱਤਤਾ ਵਾਸਤੇ ਬਣਾਏ ਗਏ ਹਨ । ਸੰਸਾਰ ਵਿਚ ਰਾਜਨੀਤੀਆਂ ਚਲਣੀਆਂ ਨੇ, ਤਬਦੀਲੀਆ ਹੋਣੀਆਂ ਨੇ, ਲੇਕਿਨ ਕਿਸ ਤਰੀਕੇ ਨਾਲ ਆਉਣੀਆਂ ਨੇ ਉਹ, ਕਿਸ ਤਰੀਕੇ ਨਾਲ ਇਨ੍ਹਾਂ ਪੰਚਮ ਨੇ ਪ੍ਰਸਿਧ ਹੋਣਾ ਹੈ । ਪੰਜ ਲਿਖਾਰੀ ਹੈ ਇਹ ਕਿਸੇ ਸਮੇਂ ਦਾ ਲੇਖ ਹੈ ਪੁਰਾਤਨ ਦਾ ਉਸ ਨੂੰ ਪੂਰਾ ਕਰਨ ਵਾਸਤੇ । ਬਾਕੀ ਜੋ ਭਗਤ ਹਨ ਸਾਰਿਆਂ ਦਾ ਦਰਜਾ, ਇਹ ਡਿਊਟੀਆਂ ਹਨ, ਲੇਕਿਨ ਦਰਜਾ ਜਿਹੜਾ ਉਹ ਸਾਰਿਆਂ ਦਾ ਇਕੋ ਜਿਹਾ ਹੈ ਉਹਦੇ ਵਿਚ ਕੋਈ ਫਰਕ ਨਹੀਂ । ਸਚਖੰਡ ਵਾਸਤੇ, ਦਰਗਾਹ ਸਾਚੀ ਵਾਸਤੇ, ਪਰਮਾਤਮਾ ਦੀ ਜੋਤ ਵਾਸਤੇ, ਸ਼ਬਦ ਦੀ ਧਾਰ ਵਾਸਤੇ, ਅੰਤਰ ਆਤਮ ਦੇ ਪਿਆਰ ਵਾਸਤੇ ਕੋਈ ਫਰਕ ਨਹੀਂ ।
ਤੇ ਤੁਹਾਡਾ ਓਹ ਸਮਾਜ ਹੈ ਦੁਨੀਆ ਦੇ ਵਿਚ ਜਿਸ ਸਮਾਜ ਦੀ ਕੋਈ ਜਾਤ ਨਹੀਂ ਪਾਤ ਨਹੀਂ ਮਜ਼੍ਹਬ ਨਹੀਂ ਊਚ ਨਹੀਂ ਨੀਚ ਨਹੀਂ ਅਮੀਰ ਨਹੀਂ ਗਰੀਬ ਨਹੀਂ ਭੁੱਖਾ ਨਹੀਂ ਨੰਗੇ ਦਾ ਨਹੀਂ ਬਾਦਸ਼ਾਹ ਤੇ ਕੰਗਾਲ ਦਾ ਕੋਈ ਵੇਰਵਾ ਨਹੀਂ ਹੈ । ਇਕ ਬੁਨਿਆਦ ਤੇ ਅਸੂਲ ਤੇ ਚਲਾਇਆ ਜਾ ਰਿਹਾ ਹੈ । ਇਹ ਕੰਮ ਪਰਮਾਤਮਾ ਦਾ ਹੈ । ਓਹ ਸੰਦੇਸ ਦਈ ਜਾਂਦਾ ਹੈ, ਲਿਖਾਰੀ ਲਿਖੀ ਜਾਂਦੇ ਹਨ ਤੇ ਅਮਲ ਕਰਨਾ ਹੈ ਤੁਸਾਂ ਨੇ ।
ਅੱਜ ਬੇਸ਼ਕ ਸੰਸਾਰ ਤੁਹਾਨੂੰ ਠੁਕਰਾ ਰਿਹਾ ਹੋਵੇਗਾ, ਤੁਹਾਨੂੰ ਘਰ ਦੇ ਵੀ ਆਉਣ ਵੇਲੇ ਤਾਹਨਾ ਮਾਹਨਾ ਦਿੰਦੇ ਹੋਣਗੇ, ਲੇਕਿਨ ਵਕਤ ਜਿਹੜਾ ਹੈ ਜਰੂਰ ਤਬਦੀਲ ਹੋ ਜਾਂਦਾ ਹੈ । ਮੈਂ ਛੁਪ ਕੇ ਨਹੀਂ ਕਹਿੰਦਾ ਵਕਤ ਆ ਰਿਹਾ ਕਿ ਮੈਂ ਸਾਰੀ ਸ੍ਰਿਸਟੀ ਦੇ ਵਿਚ ਵਾਰਨਿੰਗ ਦੇਵਾਂਗਾ । ਦੁਨਿਆ ਦਾ ਕੋਈ ਪਾਤਸ਼ਾਹ ਹੈ ਫਕੀਰ ਹੈ ਦਰਵੇਸ਼ ਹੈ ਭਿਖਾਰੀ ਹੈ ਸੰਤ ਹੈ ਕੋਈ ਗਰੰਥਾਂ ਦਾ ਵਾਚਕ ਹੈ ਅਨਭਵੀ ਹੈ, ਓਨ੍ਹਾਂ ਸਾਰਿਆਂ ਦੇ ਨਾਲ ਮੇਰਾ ਸਰਬੰਧ ਸਿਧਾ ਹੋਏਗਾ ਔਰ ਮੈਂ ਸਿਧਾ ਹੋ ਕੇ ਕਰਾਂਗਾ, ਕਿਉਂਕਿ ਇਹ ਮੇਰੇ ਵਸ ਦੀ ਗੱਲ ਨਹੀਂ ਹੈ .
ਜਿਉਂ ਜਿਉਂ ਸ਼ਬਦ ਆਇਆ ਹੁਕਮ ਆਇਆ ਮੈਂ ਚਲਦਾ ਰਿਹਾ, ਪਹਿਲੋਂ ਹੁਕਮ ਆਇਆ ਤੇ ਗਿਆਰਾਂ ਸਾਲ ਤੱਕ ਸ਼ੁਰੂ ਦੇ ਵਿਹਾਰ ਵਿਚ ਮੈਂ ਆਪਣੇ ਆਪ ਨੂੰ ਇਤਨਾ ਕਾਬੂ ਕੀਤਾ ਸੀ ਕਿ ਮੈਂ ਆਪਣੇ ਉਤੇ ਇਸ਼ਾਰਾ ਨਹੀਂ ਸੀ ਕਿਸੇ ਨੂੰ ਕਰਨ ਦਿਤਾ, ਜਿਤਨਾ ਚਿਰ ਤੁਹਾਡਾ ਹਰਿ ਭਗਤ ਦਵਾਰ ਨਹੀਂ ਬਣਾ ਦਿਤਾ । ਪੁਰਾਣੀਆਂ ਸੰਗਤਾਂ ਸਾਰੀਆਂ ਨੂੰ ਪਤਾ ਹੈ, ਉਸ ਤੋਂ ਬਾਅਦ ਜੈਸਾ ਸਮੇਂ ਸਮੇਂ ਵਿਹਾਰ ਆਇਆ ਉਸ ਨੂੰ ਪ੍ਰਸਿਧ ਕਰਦੇ ਗਏ, ਚਲਦਾ ਆਇਆ ਸਮੇਂ ਅਨੁਸਾਰ । ਉਸ ਵਕਤ ਤੱਕ ਦੂਸਰੀ ਨਹੀਂ ਬਦਲੀ ਜਦ ਤੱਕ ਤੁਹਾਡਾ ਇਹ ਭਗਤ ਦਵਾਰਾ ਸਹੀ ਰੂਪ ਵਿਚ ਨਹੀਂ ਬਣ ਗਿਆ ।
ਓਨਾਂ ਚਿਰ ਬਥੇਰੀ ਹੁਣ ਦੜ ਵੱਟੀ ਸਮਝ ਲਓ ਚੁਪ ਕੀਤੀ ਸਮਝ ਲਓ, ਬਥੇਰਾ ਕੁਝ ਸਹਿਣ ਕੀਤਾ ਆ, ਹੁਣ ਵਕਤ ਦੀ ਤਬਦੀਲੀ ਨਾਲ ਸਭ ਕੁਛ ਤਬਦੀਲ ਹੋਣਾ ਹੀ ਪਵੇਗਾ । ਤੁਸੀ ਤੇ ਘਬਰਾ ਰਹੇ ਜੇ ਛੋਟੀਆਂ ਛੋਟੀਆਂ ਗੱਲਾਂ ਤੋਂ ਕੋਈ ਵਕਤ ਆਵੇਗਾ ਕਿ ਸ਼ਾਇਦ ਜਿਹੜਾ ਇਕ ਇਕ ਪਿਆਰਾ ਵੰਡਿਆ ਹੈ ਇਕ ਇਕ ਪਿਆਰੇ ਨੂੰ ਪਤਾ ਨਹੀਂ ਕਿਧਰ ਕਿਧਰ ਭੇਜਣਾ ਪੈ ਜਾਵੇ ਕਿਧਰ ਕਿਧਰ ਇਹਨੂੰ ਕੁਛ ਕਰਨਾ ਹੋਏਗਾ, ਇਹਨਾਂ ਦੇ ਬੋਝ ਆਉਣ ਵਾਲਾ ਹੈ ।
ਦਰਬਾਰੀਆਂ ਉਤੇ ਕਿੰਨੀਆਂ ਕੁ ਔਕੜਾ ਔਣ ਵਾਲੀਆਂ ਨੇ ਤੇ ਜੇ ਓਸ ਵੇਲੇ ਪਾਸੇ ਵੱਟਣ ਜਾਂ ਕਿ ਆਪਣੇ ਆਪ ਨੂੰ ਛਪੌਣਗੇ ਤੇ ਛੁਪਿਆਂ ਛੁਪ ਵੀ ਨਹੀਂ ਸਕਦੇ ਕਿਉਂਕਿ ਕਾਗਜ ਜਿਹੜੇ ਲਿਖੇ ਹੋਏ ਤੁਹਾਨੂੰ ਛੁਪਣ ਨਹੀਂ ਦੇਣਗੇ । ਜੇ ਲਿਖਾਰੀ ਕਹਿਣ ਕਿ ਸਾਡੀ ਕਲਮ ਦੀ ਨੋਕ ਜਿਹੜੀ ਹੁਣ ਘਸ ਗਈ ਹੈ ਕਿ ਖੌਰੇ ਸਾਡਾ ਛੁਟਕਾਰਾ ਹੋ ਜਾਉ ਨਹੀਂ ਹੋ ਸਕਦਾ ।
ਜੇ ਤੁਸੀ ਕਹੋ ਅਸੀਂ ਭਗਤ ਬਣ ਗਏ ਹਾਂ ਅਸੀ, ਤੇ ਕਲ ਕੋਈ ਐਸਾ ਸਮਾਂ ਆ ਜਾਏ, ਅਸੀ ਕਹਾਂਗੇ ਕਿ ਅਸੀਂ ਤਾਂ ਸੱਚੇ ਪਾਤਸ਼ਾਹ ਨੂੰ ਨਹੀਂ ਵੇਖਿਆ, ਔਹ ਪੰਝੀਵਾਂ ਗਰੰਥ ਜਿਹੜਾ ਹੈ ਤੁਹਾਨੂੰ ਨਹੀਂ ਉਠਣ ਦੇਵੇਗਾ, ਕੱਲੇ ਕੱਲੇ ਦੇ ਘਰ ਦਾ ਨਾਂ ਹੈ ਅਤੇ ਐਡਰੈਸ ਹੈ ਤੇ ਲਿਖਿਆ ਹੀ ਤੁਹਾਡੇ ਵਾਸਤੇ ਗਿਆ ਹੈ । ਤੁਹਾਡਾ ਐਸਾ ਲਿਖਤੀ ਨਾਤਾ ਪੈ ਚੁੱਕਾ ਹੈ ਜਿਹੜਾ ਤੁਸੀ ਤੋੜ ਨਹੀਂ ਸਕਦੇ ਕਦੀ ਵੀ । ਲੋਕਾਂ ਦਾ ਜਬਾਨੀ ਕਲਾਮੀ ਕੋਈ ਹੋ ਜਾਏ ਸਲਾਹ ਮਸਵਰਾ ਉਹ ਨਹੀਂ ਟੁੱਟ ਸਕਦਾ ਤੇ ਤੁਹਾਡਾ ਤੇ ਲਿਖਤੀ ਐਸੇ ਬੰਧਨ ਪਏ ਨੇ ਜਿਹਨੂੰ ਤੁਸੀ ਤੋੜ ਨਹੀਂ ਸਕਦੇ ।
ਇਸ ਵਾਸਤੇ ਸਾਰੀ ਸੰਗਤ ਨੂੰ ਪਤਾ ਹੈ ਕਿ ਹਰ ਇਕ ਆਦਮੀ ਨੇ ਇਕ ਇਕ ਛੁਹਾਰਾ ਲਿਆਉਣਾ ਹੈ ਲਿਖਤ ਮੁਤਾਬਕ । ਜਿਨ੍ਹਾਂ ਗੁਰਮੁਖਾਂ ਦੇ ਕੋਲ ਛੁਆਰੇ ਨਹੀਂ ਉਹ ਜਰਾ ਹੱਥ ਖੜੇ ਕਰ ਦਿਓ । ਇਨ੍ਹਾਂ ਨੇ ਛੁਆਰੇ ਲੈਣੇ ਆ । ਅੱਜ ਰਾਤ ਨੂੰ ਤੁਹਾਨੂੰ ਸਗਨ ਲੱਗਣੇ ਜੇ । ਤੁਹਾਡਾ ਆਤਮਾ ਪਰਮਾਤਮਾ ਦਾ ਰਿਸਤਾ ਪੱਕਾ ਹੋਣਾ ਜੇ । ਜੇ ਤੁਸੀ ਨਹੀਂ ਵੀ ਜੋੜਨਾ ਚਾਹੁੰਦੇ ਤਦ ਵੀ ਜੁੜ ਜਾਣਾ ਜੇ । ਵਚੋਲਾ ਐਡਾ ਹੁਣ ਤਕੜਾ ਬਣਿਆ ਹੈ ਉਸ ਤੁਹਾਨੂੰ ਬਦੋ ਬਦੀ ਮੇਲ ਦੇਣਾ ਏ, ਧੱਕੇ ਨਾਲ ਹੁਣ ਮੇਲਣਾ ਏ । ਅੱਜ ਦੇ ਛੁਹਾਰੇ ਮੁੱਖ ਨਾਲ ਲੱਗਣੇ ਆ ਤੁਹਾਡੇ । ਤੁਸੀ ਸੁਤਿਆ ਹੋਣਾ ਏ ਵਚੋਲੇ ਨੇ ਐਸਾ ਰਗੜਾ ਚੜੌਣਾ ਡੰਡਾ ਚਲਾਉਣਾ ਤੇ ਮਾਲਕ ਨੂੰ ਆਖਣਾ ਹੈ ਬਈ ਚਲ ਉਠ, ਅੱਗੇ ਤਾਂ ੧੧੧(111) ਨੂੰ ਦਰਸਨ ਦੇਂਦਾ ਹੈ ਤੇ ਮੇਰਾ ਦਿਲ ਕਰਦਾ ਅੱਜ ਹਜਾਰਾਂ ਨੂੰ ਦੇ । ਅੱਗੇ ਤੇ ਲੁਕ ਲੁਕ ਕੇ ਗੱਲਾਂ ਕਰਦਾਂ ਮੈਂ ਕਹਿੰਦਾ ਕਿ ਸਾਹਮਣੇ ਸਾਖਿਆਤ ਹੋ ਕੇ ਦਰਸਨ ਦੇ । ਔਰ ਇਹ ਸਮਾਂ ਤੁਹਾਡਾ ਬੜਾ ਖੁਸ਼ੀ ਦਾ ਹੈ । ਇਹ ਕਾਗਜਾਂ ਦੀਆਂ ਸਹਾਦਤਾਂ ਤੁਹਾਨੂੰ ਉਪਰ ਲੈ ਜਾਣਗੀਆਂ । ਅਗਰ ਇਹ ਗਵਾਹੀਆਂ ਨਾ ਹੋਣ ਅੱਜ ਤੁਹਾਡਾ ਇਹ ਭਗਤ ਦਵਾਰਾ ਇਸ ਤਰਾਂ ਭਰਪੂਰ ਨਾ ਤੁਹਾਡੇ ਨਾਲ ਹੁੰਦਾ ।
ਮੈਨੂੰ ਇਸ ਕਰਕੇ ਖੁਸ਼ੀ ਰਹਿੰਦੀ ਹੈ ਬਈ ਜੇ ਤੁਸੀ ਐਨੇ ਭਗਤ ਨਾ ਹੁੰਦੇ, ਐਸ ਸਮੇਂ ਪਰਮਾਤਮਾ ਨੇ ਨਾ ਤੁਹਾਨੂੰ ਬਣਾਇਆ ਹੁੰਦਾ ਤੇ ਸ਼ਾਇਦ ਮੈਨੂੰ ਵੀ ਇਹ ਮਾਣ ਤਾਣ ਤੇ ਸਤਿਕਾਰ ਨਾ ਮਿਲਦਾ । ਇਹ ਸਭ ਕੁਛ ਜੋ ਹੈ, ਇਹ ਸਭ ਕੁਛ ਤੁਹਾਡਾ ਹੈ । ਤੁਹਾਡੇ ਪਿਛੇ ਹੋ ਰਿਹਾ ਹੈ ਤੇ ਤੁਸਾਂ ਕਰੌਣਾ ਹੈ ਤੇ ਅਗਾਂਹ ਕਰਨਾ ਵੀ ਤੁਸਾਂ ਹੈ । ਮੈਂ ਆਪਣੇ ਤੋਂ ਭਾਰ ਹੌਲਾ ਕਰਕੇ ਹੁਣ ਤੁਹਾਡੇ ਮੋਢਿਆਂ ਤੇ ਰੱਖਣਾ ਜੇ, ਮੈਂ ਇਸ ਕਰਕੇ ਖਬਰਦਾਰੀ ਕਰ ਰਿਹਾ ਹਾਂ ਕਿਉਂਕਿ ਮੇਰੇ ਵਿਚ ਜਿਤਨਾ ਚਿਰ ਮੈਨੂੰ ਹੁਕਮ ਸੀ ਅੰਦਰੇ ਅੰਦਰ ਮੈਂ ਚਲਦਾ ਰਿਹਾ ਹਾਂ ।
ਮੈਂ ਇਕ ਇਕੱਲੇ ਨੇ ਐਨੇ ਇਕੱਠੇ ਕਰ ਲਏ ਅਤੇ ਮੈਂ ਸਾਇਦ ਐਸਾ ਅਸੂਲ ਬਣਾ ਦਿਆਂਗਾ ਕਿ ਹਰ ਮੇਲੇ ਉਤੇ ਇਕ ਭਗਤ ਦਸ ਦਸ ਹੀ ਲਿਆਓ ਨਾਲ, ਪੰਜ ਪੰਜ ਲਿਆਓ । ਪੰਜ ਪੰਜ ਦਸ ਦਸ ਸੱਜਣ ਮਿੱਤਰ ਲਿਆਓ ਨਾਲ ਤੇ ਵੇਖੋ ਕਿਤਨਾ ਕੁ ਫਰਕ ਪੈਂਦਾ ਤੇ ਜਦੋਂ ਇਹ ਬਖਸ਼ਿਸ਼ ਕੀਤੀ ਉਨੀ ਕੁ ਤੁਹਾਡੇ ਵਿਚ ਸਮਰੱਥਾ ਵੀ ਕਾਇਮ ਕੀਤੀ ਜਾਵੇਗੀ ਕਿ ਤੁਹਾਡੇ ਪਿਆਰ ਵਿਚ ਦੂਸਰੇ ਵੱਝ ਵੀ ਸਕਣ । ਇਹ ਨਹੀਂ ਹੈ ਕਿ ਤੁਹਾਡੇ ਬਚਨ ਦਾ ਕੋਈ ਅਸਰ ਨਾ ਹੋਵੇ । ਤੁਹਾਡੇ ਬਚਨ ਦੇ ਨਾਲ ਤੁਹਾਡੇ ਮਿਲਣ ਦੇ ਨਾਲ ਪ੍ਰਭਾਵ ਵੀ ਹੋਇਆ ਕਰੇਗਾ ।
ਸੋ ਸਾਰਿਆਂ ਨੇ ਖੁਸ਼ੀ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਲੰਗਰ ਛਕ ਕੇ, ਖੂਬ ਡਾਂਗਾ ਸੋਟੇ ਫੜਨ ਵਾਲਿਆਂ ਨੇ ਤੇ ਲੰਗੋਟੇ ਕਸਿਆਂ ਵਾਲਿਆਂ ਨੇ ਏਥੇ ਆ ਜਾਣਾ ਹੈ । ਔਰ ਉਸ ਤੋਂ ਉਪਰੰਤ ਪੁਰਾਤਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਾ ਪਾਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਹੋਰੀਂ ਅੱਜ ਤੋਂ (15)੧੫-੧੮(18) ਸਾਲ ਪਹਿਲੇ ਕਦੀ ਇਕੱਠੇ ਸ਼ਬਦ ਪੜ੍ਹਦੇ ਹੁੰਦੇ ਸਨ । ਪਹਿਲੋਂ ਇਹ ਇਕ ਸ਼ਬਦ ਪੜ੍ਹਨਗੇ ਪੰਜੋ ਪਿਆਰੇ ਖਲੋਤੇ ਹੋਏ ਹੋਣਗੇ । ਇਕ ਸ਼ਬਦ ਪੰਜੇ ਦਰਬਾਰੀ ਪੜ੍ਹਨਗੇ, ਇਕ ਸ਼ਬਦ ਪੰਜੇ ਲਿਖਾਰੀ ਪੜ੍ਹਨਗੇ ਔਰ ਉਸ ਤੋਂ ਬਾਅਦ ਫਿਰ ਵਿਹਾਰ ਸ਼ੁਰੂ ਹੋਵੇਗਾ ।
ਡਾਕਟਰ ਸਾਹਿਬ ਹੋਰੀ ਤੇ ਗਿਆਨੀ ਸਾਹਿਬ ਹੋਰੀ ਜਰਾ ਹੁਣ ਆਪਣਾ ਪੁਰਾਤਨ ਕੋਈ ਸ਼ਬਦ ਉਹ ਯਾਦ ਕਰ ਲੈਣਾ ਜਿਹੜਾ ਕੋਈ ਇਕੱਠਾ ਪੜ੍ਹਦੇ ਹੁੰਦੇ ਸੀ ਤੇ ਸਾਨੂੰ ਉਹ ਯਾਦ ਨੇ ਸਾਰੇ ਜਿਨ੍ਹੇ ਇਨ੍ਹਾਂ ਪੜ੍ਹੇ ਹੋਏ ਨੇ । ਕਿਉਂਕਿ ਇਨ੍ਹਾਂ ਦਾ ਅਦੁਤੀ ਪਿਆਰ ਸੀ । ਇਕ ਤੇ ਅੱਖਾਂ ਤੋਂ ਵਿਛੜ ਸਕਦੇ ਨੇ ਤੇ ਦਿਲੋਂ ਵਿਛੜ ਸਕਦੇ ਨੇ, ਇਹ ਨਾ ਦਿਲੋਂ ਵਿਛੜ ਸਕਦੇ ਸੀ ਤੇ ਨਾ ਅੱਖਾਂ ਤੋਂ ਵਿਛੜ ਸਕਦੇ ਸੀ । ਜਿਹੜਾ ਕਿ ਸਮਾਂ ਇਹਨਾਂ ਤੇ ਪਿਛਲਾ ਲੰਘਿਆ ਹੋਇਆ ਹੈ ਉਹ ਮੇਨੂੰ ਪਤਾ ਹੈ । ਤੇ ਜਿਸ ਸਮੇਂ ਤੇ ਕਸ਼ਟ ਦੇ ਨਾਲ ਲਿਖਾਰੀਆਂ ਦੀ ਤੇ ਦਰਬਾਰੀਆਂ ਦੀ ਐਥੇ ਮਹਾਨਤਾ ਮਿਲੀ ਹੈ ਸਾਇਦ ਇਹ ਲਿਖਾਰੀ ਕਾਇਮ ਕਰਨ ਵਾਸਤੇ ਮੈਨੂੰ ਵੀ ਕਿਤਨਾ ਕੁਝ ਸਹਿਣ ਕਰਨਾ ਪਿਆ ਹੋਵੇ । ਕਿਉਂ ਦਰਬਾਰੀਆਂ ਵਿਚ ਵੀ ਲੜਕੀ ਹੈ ਤੇ ਲਿਖਾਰੀਆਂ ਵਿਚ ਵੀ ਲੜਕੀਆਂ ਹਨ । ਸਾਡੇ ਸਮਾਜ ਨੇ ਉਸ ਨੂੰ ਇਕ ਪੱਧਰ ਤੇ ਲਿਆਉਣਾ ਹੈ ਕਿ ਇਸਤਰੀ ਮਰਦ ਦਾ ਕੋਈ ਵੇਰਵਾ ਨਹੀਂ । ਜਿਥੇ ਪ੍ਰਭੂ ਦਾ ਪ੍ਰੇਮ ਤੇ ਪਿਆਰ ਤੇ ਭਗਤੀ ਹੈ ਉਹ ਸਾਰਿਆਂ ਦਾ ਸਾਂਝਾ ਹੈ । ਇਸ ਕਰਕੇ ਇਸ ਲਾਇਨ ਨੂੰ ਅੱਜ ਦੇ ਦਿਨ ਤੱਕ ਪੁਚਾਉਣ ਤੱਕ ਕਿਤਨੇ ਪਤਾ ਨਹੀਂ ਤਾਅਨੇ ਮੇਹਣੇ ਵੱਡੇ ਛੋਟੇ ਪ੍ਰੇਮ ਦੇ ਬਚਨ ਸੁਣੇ ਹੋਣਗੇ । ਲੇਕਿਨ ਮੇਨੂੰ ਇਸ ਕਰਕੇ ਖੁਸ਼ੀ ਹੈ ਕਿ ਤੁਸੀ ਪ੍ਰੇਮੀਆਂ ਪਿਆਰਿਆਂ ਪ੍ਰਭੂ ਦਿਆਂ ਭਗਤਾਂ ਨੇ ਸਾਰੀਆਂ ਰੁਕਾਵਟਾਂ ਤੇ ਔਕੜਾ ਨੂੰ ਦੂਰ ਕਰਦਿਆਂ ਹੋਇਆ ਤੇ ਅੱਜ ਦਾ ਦਿਨ ਖੁਸ਼ੀਆਂ ਵਾਲਾ ਆਪਣੇ ਕੋਲ ਲੈ ਆਂਦਾ ਹੈ ।
ਉਹ ਜੰਮੂ ਦੇ ੧੩੮੭(1387) ਰਿਸ਼ੀ ਅੱਜ ੧੩੮੭(1387)ਆਂ ਦੇ ਹਿਸਾਬ ਨਾਲ ਸਾਰਿਆਂ ਹੀ ਮਾਝਾ ਮਾਲਵਾ ਤੇ ਦੁਆਬਾ ਇਕੱਠੇ ਹੋਏ ਫਿਰਦੇ ਨੇ ਤੇ ਇਸ ਕਰਕੇ ਹੁਣ ਸਾਰੇ ਤੁਸੀ ਆਪਣੇ ਆਪਣੇ ਅੰਦਰ ਅੰਦਾਜਾ ਲਾਓ ਇਸ ਦਿਨ ਦੀ ਤੁਹਾਨੂੰ ਖੁਸ਼ੀ ਜਿਆਦੀ ਹੈ ਕਿ ਮੈਨੂੰ ਜਿਆਦੀ, ਤਾਂ (ਗੁਰਸਿਖ ਕੇਹਰ ਸਿੰਘ ਜੀ ਨੇ ਖਲੋ ਕਿ ਆਖਿਆ ਮਹਾਰਾਜ ਜੀ ਹਮੇਸ਼ਾ ਜਿਸ ਘਰ ਜਾਈਏ ਉਸ ਘਰ ਵਾਲਿਆਂ ਨੂੰ ਜਿਆਦਾ ਖੁਸ਼ੀ ਹੁੰਦੀ ਹੈ)@@ਹਾਂ## ਕੇਹਰ ਸਿੰਘ ਨੇ ਇਕ ਆਵਾਜ ਦਿੱਤੀ ਹੈ ਪਵਿਤਰ ਤੇ ਸ਼ੁਧ ਹੈ ਉਹਨਾਂ ਕਿਹਾ ਕਿ ਹਮੇਸ਼ਾ ਜਿਸ ਘਰ ਜਾਈਏ ਉਸ ਘਰ ਵਾਲਿਆਂ ਨੂੰ ਖੁਸ਼ੀ ਹੁੰਦੀ ਹੈ । ਇਸ ਵਾਸਤੇ ਮੇਨੂੰ ਇਸ ਕਰਕੇ ਜਿਆਦਾ ਖੁਸੀ ਹੋਈ ਹੈ ਕਿ ਤੁਸੀ ਅੱਜ ਸਾਰੇ ਭਗਤ ਇਕ ਪਿਆਰ ਇਕ ਮੁਹੱਬਤ ਵਿਚ ਇਕੱਠੇ ਹੋਏ ਇਸ ਭਗਤ ਦਵਾਰ ਵਿਚ ਪੁਜੇ ਜੇ ਔਰ ਤੁਸੀ ਸਦਾ ਹੀ ਇਥੇ ਇਸ ਤਰਾਂ ਪੁਜਦੇ ਰਹੋ । ਤੁਹਾਡਾ ਭਗਤ ਦਵਾਰਾ ਜੁਗਾਂ ਪ੍ਰਮਾਣ ਵਸਦਾ ਰਹੇ । ਹੁਣ ਇਸ ਕਰਕੇ ਸਮਾਪਤੀ ਕਰਦੇ ਹਾਂ, ਲੰਗਰ ਦਾ ਟਾਇਮ ਹੋ ਗਿਆ ਹੈ ।