੨੭ ਫੱਗਣ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ
ਸਤਿਗੁਰ ਪਰਗਟਿਓ ਰਾਜਨ ਰਾਜਾ। ਗੁਰਸਿਖ ਘਰ ਆਏ ਸਵਾਰਨ ਕਾਜਾ। ਅਨਹਦ ਸ਼ਬਦ ਵਜਾਏ ਵਾਜਾ। ਸ਼ਰਨ ਪੜੇ ਦੀ ਰਾਖੇ ਪ੍ਰਭ ਲਾਜਾ। ਮਹਾਰਾਜ ਸ਼ੇਰ ਸਿੰਘ ਪਰਗਟਿਆ ਸ੍ਰਿਸ਼ਟ ਜਿਨ ਸਾਜਨ ਸਾਜਾ। ਸ੍ਰਿਸ਼ਟ ਉਪਾਈ ਉਪਾਵਣਹਾਰੇ। ਜੀਵ ਜੰਤ ਵਿਚ ਜਲ ਥਲ ਥਾਰੇ। ਹਿਰਦੇ ਵਸੇ ਪ੍ਰਭ ਅਪਰ ਅਪਾਰੇ। ਆਤਮ ਜੋਤ ਵਿਚ ਦੇਹ ਨਿਆਰੇ। ਕਿਰਪਾ ਕਰ ਗੁਰਸਿਖ ਕਲਜੁਗ ਪ੍ਰਭ ਤਾਰੇ। ਬੇਮੁਖ ਡੋਬੇ ਵਿਚ ਮੰਞਧਾਰੇ। ਸ੍ਰਿਸ਼ਟ ਲਾਚਾਰ ਹੋਏ ਖੁਆਰ ਚਾਰ ਕੁੰਟ ਹੋਏ ਹਾਹਾਕਾਰ ਮਹਾਰਾਜ ਸ਼ੇਰ ਸਿੰਘ ਜੋਤ ਅਪਾਰ ਪਰਗਟੇ ਕਰਤਾਰੇ। ਗੁਰਸਿਖ ਸੋਹਨ ਗੁਰਚਰਨ ਦਵਾਰੇ। ਗੁਰਚਰਨ ਚਰਨ ਕਵਲ। ਨਿਮਸਕਾਰ ਨਿਮਸਕਾਰ ਨਿਮਸਕਾਰ ਕਰ ਖੁਲ੍ਹੇ ਕਵਲ। ਧੰਨ ਸੁਹਾਈ ਧੰਨ ਸੁਹਾਈ ਧੰਨ ਸੁਹਾਈ ਗੁਰਚਰਨ ਛੂਹੇ ਜਿਸ ਧਵਲ। ਗੁਰਸਿਖ ਵਡਿਆਈ ਗੁਰਸਿਖ ਵਡਿਆਈ ਗੁਰਸਿਖ ਵਡਿਆਈ ਅੰਮ੍ਰਿਤ ਬੂੰਦ ਵਸੇ ਜਿਸ ਕਵਲ। ਮਹਾਰਾਜ ਸ਼ੇਰ ਸਿੰਘ ਤੀਨ ਲੋਕ ਰਹਾਈ, ਪਾਤਾਲ ਆਕਾਸ਼ ਧਾਰ ਜੋਤ ਬੈਠਾ ਉਪਰ ਧਵਲ। ਜੋਤ ਸਰੂਪ ਹੋਵੇ ਦੇਹ ਨਿਆਰਾ। ਗੁਰਸਿਖ ਵਿਚ ਜੋਤ ਸਰੂਪ ਪਰਵੇਸ਼ਿਆ। ਕਲਜੁਗ ਚਲਤ ਕਰੇ ਅਪਾਰ, ਬਿਨ ਗੁਰਸਿਖ ਪ੍ਰਭ ਕਿੰਨੇ ਨਾ ਦੇਖਿਆ। ਗੁਰਸਿਖ ਨਿਉਂ ਚਰਨ ਵਿਚਾਰ, ਸੋਹੰ ਸ਼ਬਦ ਵਿਚ ਦੇਹ ਪਰਵੇਸ਼ਿਆ। ਮਾਨਸ ਜਨਮ ਕਲ ਗਏ ਸੁਧਾਰ, ਨਿਹਕਲੰਕ ਕਰ ਸਦਾ ਆਦੇਸਿਆ। ਮਹਾਰਾਜ ਸ਼ੇਰ ਸਿੰਘ ਜਿਸ ਨਾਉਂ ਉਚਾਰਾ। ਮਹਾਰਾਜ ਸ਼ੇਰ ਸਿੰਘ ਜਸ ਨਾਉਂ ਨਿਹਕਲੰਕ ਨਰ ਨਰਾਇਣ ਜਗਤ ਖਪਾਉ ਹਾਹਾਕਾਰ ਮਚਾਇਣ। ਵਕ਼ਤ ਵਿਹਾਉ ਨਜ਼ਰ ਨਾ ਆਉ, ਭੂਲੀ ਸ੍ਰਿਸ਼ਟ ਪਾ ਵੈਣ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਉ, ਸੋਹੰ ਸ਼ਬਦ ਚਲਾਉ, ਚਰਨ ਲਗਾਉ ਵਾਲੀ ਹਿੰਦਵਾਇਣ। ਚਰਨ ਲਗਾਏ ਦਰਸ ਦਿਖਾਏ ਏਕਾ ਜੀਆ। ਸ੍ਰਿਸ਼ਟ ਚੁਕਾਏ ਰਸਨਾ ਸੋਹੰ ਸ਼ਬਦ ਚਲਾਏ ਐਸਾ ਦਾਨ ਗੁਰਸਿਖ ਪ੍ਰਭ ਦੀਆ। ਜੋਤ ਸਰੂਪ ਹੋ ਦਰਸ ਦਿਖਾਏ। ਜਮਨ ਕਿਨਾਰੇ ਸੁਖ ਆਸਣ ਸਿੰਘ ਨਜ਼ਰੀ ਆਏ। ਹਿੰਦ ਵਾਲੀ ਪ੍ਰਭ ਬਾਣ ਸ਼ਬਦ ਮਾਰੇ। ਕਰ ਦਰਸ ਚਰਨ ਧੂੜ ਹੋ ਜਾਵੇ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਸ਼ੇਰ ਪ੍ਰਭ ਹੋਏ ਜਾਮਾ ਕ੍ਰਿਸ਼ਨ ਦਰਸ ਦਿਖਾਵੇ। ਕਰ ਦਰਸ ਹੋਏ ਵੈਰਾਗੀ। ਵੱਜੇ ਬਾਣ ਸ਼ਬਦ ਹੋਵੇ ਤਖ਼ਤ ਤਿਆਗੀ। ਕਰ ਦਰਸ ਆਤਮਾ ਸੋਈ ਜਾਗੀ। ਕਰੇ ਦੁਹਾਈ ਕੋਈ ਮੇਲੇ ਪੁਰਖ ਵਡਭਾਗੀ। ਸ਼ਬਦ ਸੁਣਾਏ ਧੁਨ ਵਜਾਏ, ਮਹਾਰਾਜ ਸ਼ੇਰ ਸਿੰਘ ਸਦਾ ਅਨਰਾਗੀ । ਸ਼ਬਦ ਧੁਨ ਹਿਰਦਾ ਹੁਲਸਾਵੇ। ਜਾਂਹ ਜਾਂਹ ਦੇਖੇ ਤਹਾਂ ਤਹਾਂ ਨਜ਼ਰੀ ਆਵੇ। ਸ਼ਬਦ ਸਰੂਪੀ ਭੇਦ ਖੁਲ੍ਹਾਵੇ। ਕਬ ਰਾਮ ਕ੍ਰਿਸ਼ਨ ਕਬ ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ। ਨਿਹਕਲੰਕ ਆਪ ਅਪਰੰਪਰ, ਆਪਣਾ ਭੇਵ ਪ੍ਰਭ ਆਪ ਜਣਾਵੇ। ਹੋਵੇ ਵਡ ਰਾਜਾ ਜਿਸ ਸਚ ਸ਼ਾਹੋ ਪਛਾਤਾ। ਕਰਮ ਲੇਖ ਪ੍ਰਭ ਲਿਖੇ ਬਿਧਾਤਾ। ਕਲਜੁਗ ਪ੍ਰਗਟਿਓ ਜਗਤ ਪ੍ਰਭ ਦਾਤਾ। ਗੁਰਸਿਖ ਕੋਈ ਗੁਰਮੁਖ ਗਿਆਤਾ। ਦੁਨੀਆ ਛੋਡ ਸੰਗ ਗੁਰਚਰਨ ਨਾਤਾ। ਸ਼ਬਦ ਅਮੋੜ ਗੁਰ ਦਰ ਨਾ ਪਛਾਤਾ। ਬੰਦੀ ਤੋੜ ਪਰਗਟਿਆ ਸਰਬ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਜਗਜੀਵਣ ਦਾਤਾ। ਜੋਤ ਸਰੂਪ ਜੋਤ ਆਕਾਰਾ। ਪ੍ਰਭ ਵਡ ਭੂਪ ਜੋਤ ਕਰ ਕਰੇ ਪਸਾਰਾ। ਗੁਰਸੰਗਤ ਬੈਠ ਚਲਾਵੇ ਸ਼ਬਦ ਦੋ ਧਾਰਾ। ਬੇਮੁਖਾਂ ਪਕੜ ਪਛਾੜਾ। ਝੂਠੀ ਸ੍ਰਿਸ਼ਟ ਚਬਾਈ ਦਾੜ੍ਹਾ। ਸੋਹੰ ਨਾਮ ਰੰਗ ਗੁਰਸਿਖ ਚਾੜ੍ਹਾ। ਮਹਾਰਾਜ ਸ਼ੇਰ ਸਿੰਘ ਚਰਨ ਕਰ ਨਿਮਸਕਾਰਾ। ਪਾਪੀ ਲੰਘੇ ਪਾਪ ਪਹਾੜਾ। ਪਾਪੀ ਪਤਤ ਪਵਿਤ ਗੁਰਚਰਨ ਹੋਏ ਅਧੀਨ ਚਰਨ ਸੀਸ ਜਿਨ ਧਰਨਾ। ਅੰਤਕਾਲ ਬਖ਼ਸ਼ੇ ਸਦ ਬਖ਼ਸ਼ੀਸ਼, ਤੋੜੇ ਬੰਧ ਪ੍ਰਭ ਜੰਮਣਾ ਮਰਨਾ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪ, ਗੁਰਸਿਖ ਚਰਨ ਲਾਗ ਕਲਜੁਗ ਤਰਨਾ। ਕਲਜੁਗ ਕਰੇ ਜਗਤ ਅੰਧਿਆਰਾ, ਨਜ਼ਰ ਨਾ ਆਵੇ ਜਗਤ ਜੀਵ ਕਰੇ ਕਿਨਾਰਾ। ਜੀਵ ਬੁਲਾਏ ਨਜ਼ਰ ਨਾ ਆਏ, ਕਲਜੁਗ ਪਰਗਟਿਆ ਪ੍ਰਭ ਧਰਨੀ ਧਾਰਾ। ਸ਼ਬਦ ਲਿਖਾਏ ਰਾਓ ਰੰਕ ਬਣਾਏ, ਸਚਖੰਡ ਬੈਠਾ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਧੀਰ ਧਰਾਏ, ਸਤਿ ਸਤਿ ਸਤਿ ਵਰਤਾਏ, ਗੁਰ ਪੂਰਾ ਗੁਰਸਿਖ ਤਾਰਨਹਾਰਾ। ਸਤਿਗੁਰ ਸਾਚਾ ਸ਼ਾਹੋ, ਜਿਤ ਨਿਤ ਭਰੇ ਭੰਡਾਰਿਆ। ਸਤਿਗੁਰ ਸਾਚਾ ਸ਼ਾਹੋ, ਸ੍ਰਿਸ਼ਟ ਜੋਤ ਕਰੇ ਆਕਾਰਿਆ। ਸਤਿਗੁਰ ਸਾਚਾ ਸ਼ਾਹੋ, ਗੁਰਸਿਖਾਂ ਦੇਵੇ ਆਤਮ ਵਿਚਾਰਿਆ। ਸਤਿਗੁਰ ਸਾਚਾ ਸ਼ਾਹੋ, ਬੇਮੁਖਾਂ ਬਾਣ ਸੋਹੰ ਮਾਰਿਆ। ਸਤਿਗੁਰ ਸਾਚਾ ਸ਼ਾਹੋ, ਨਿਹਕਲੰਕ ਹੋਵੇ ਜਗ ਮਥੇ ਜਿਉਂ ਮਥਨ ਮਧਾਣਿਆਂ। ਮਹਾਰਾਜ ਸ਼ੇਰ ਸਿੰਘ ਅਗੰਮ ਅਥਾਹ ਸਤਿ ਵਰਤਾਵੇ, ਕਰੇ ਇਕ ਰੰਕਾਂ ਰਾਣਿਆਂ। ਏਕ ਜੋਤ ਇਕ ਪ੍ਰਭ ਕਾ ਰੂਪ। ਗੁਰਸਿਖ ਸਾਚਾ ਵਿਚ ਪ੍ਰਭ ਵਸੇ ਅਨੂਪ। ਬੇਮੁਖਾਂ ਨਜ਼ਰ ਨਾ ਆਵੇ ਸਚ ਸ਼ਾਹੋ ਵਡ ਭੂਪ। ਮਹਾਰਾਜ ਸ਼ੇਰ ਸਿੰਘ ਬਾਂਹੋਂ ਪਕੜ ਤਰਾਏ, ਗੁਰਸਿਖ ਵਿਚ ਅੰਧ ਕੂਪ। ਅੰਧ ਕੂਪ ਜਗਤ ਅੰਧਿਆਰਾ। ਕਲ ਪਰਗਟਿਆ ਨਿਹਕਲੰਕ ਅਵਤਾਰਾ । ਗੁਰਸਿਖਾਂ ਪ੍ਰਭ ਭੈ ਭੰਜਨ ਆਤਮ ਦੇਵੇ ਜੋਤ ਆਧਾਰਾ। ਗੁਰਸਿਖ ਸਦਾ ਦਰ ਮੰਗਣ, ਦੇਵੇ ਦਰਸ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਚਰਨ ਲਗਾਏ ਕਰ ਸਚ ਵਿਚਾਰਾ। ਆਤਮ ਵਿਚਾਰ ਪ੍ਰਭ ਕੀ ਸਾਚੀ। ਜੂਠੀ ਰਸਨਾ ਜਗਤ ਕੀ ਕਾਚੀ। ਭਗਤਾਂ ਨਰਾਇਣ ਰਿਦੇ ਨਾਉਂ ਵਸਾਚੀ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ ਗੁਰਸਿਖ ਅਭਿਲਾਸ਼ੀ। ਕਰ ਦਰਸ ਆਤਮ ਤ੍ਰਿਪਤਾਵੇ। ਕਰ ਦਰਸ ਝੂਠੀ ਕਾਇਆ ਵਾਂਗ ਚੰਦਨ ਮਹਿਕਾਵੇ। ਕਰ ਦਰਸ ਦੇਹ ਦੀਪਕ ਵਿਚ ਪ੍ਰਭ ਜੋਤ ਜਗਾਵੇ। ਕਰ ਦਰਸ ਜੋਤ ਸਰੂਪ ਪ੍ਰਭ ਦਰਸ਼ਨ ਪਾਵੇ। ਕਰ ਦਰਸ ਸੋਹੰ ਸ਼ਬਦ ਰਸਨਾ ਗਾਵੇ। ਕਰ ਦਰਸ ਹਉਮੇ ਮਮਤਾ ਰੋਗ ਗਵਾਵੇ। ਕਰ ਦਰਸ ਅੰਤਕਾਲ ਜਮ ਡੰਡ ਨਾ ਖਾਵੇ। ਕਰ ਦਰਸ ਪੁਰੀ ਸਚ ਗੁਰਸਿਖ ਰਹਿ ਜਾਵੇ। ਕਰ ਦਰਸ ਈਸ਼ਰ ਜੋਤ ਵਿਚ ਜੋਤ ਮਿਲ ਜਾਵੇ। ਕਰ ਦਰਸ ਹੋ ਵਿਸਮਾਦ ਵਿਸਮਾਦੇ ਵਿਸਮਾਦ ਸਮਾਵੇ। ਮਹਾਰਾਜ ਸ਼ੇਰ ਸਿੰਘ ਸ਼ਰਨ ਪੜੇ ਦੀ ਲਾਜ ਰਖਾਵੇ। ਰੱਖੇ ਲਾਜ ਪ੍ਰਭ ਭਗਵੰਤਾ। ਸੋਹੰ ਸ਼ਬਦ ਚਲਾਵੇ ਜਗਤ ਵਰਤੰਤਾ। ਕਰਨਹਾਰ ਸਮਰਥ ਪ੍ਰਭ ਵਸੇ ਸਰਬ ਜੀਵ ਜੰਤਾਂ। ਬੇਮੁਖਾਂ ਪਾਈ ਨੱਥ, ਰੱਖੇ ਲਾਜ ਸਰਬ ਸਾਧ ਸੰਤਾਂ। ਆਤਮ ਮਿਲੇ ਗੁਰ ਦਰ ਵੱਥ, ਸੋਹੰ ਸ਼ਬਦ ਰਤਨ ਰਤੰਤਾ। ਮਹਾਰਾਜ ਸ਼ੇਰ ਸਿੰਘ ਅਕਥਨਾ ਅਕੱਥ, ਜੋਤ ਜਗਤ ਵਰਤੰਤਾ। ਈਸ਼ਰ ਜੋਤ ਸਰਬ ਪਰਕਾਸ਼ੇ। ਜੀਵ ਜੰਤ ਸਰਬ ਜੋਤ ਭਰਵਾਸੇ। ਬਿਨ ਪ੍ਰਭ ਪੂਰਨ ਕਰੇ ਨਾ ਕੋਇ ਬੰਦ ਖੁਲਾਸੇ। ਆਪ ਅਤੀਤ ਪ੍ਰਭ ਭਗਵੰਤਾ। ਸ੍ਰਿਸ਼ਟ ਸਬਾਈ ਸਦਾ ਵਿਨਾਸੇ। ਜੋਤ ਸਰੂਪ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਪ੍ਰਭ ਅਬਿਨਾਸ਼ੇ। ਪ੍ਰਭ ਅਬਿਨਾਸ਼ੀ ਪੂਰਾ ਪਾਇਆ। ਚਰਨ ਲਾਗ ਦੂਖ ਰੋਗ ਮਿਟਾਇਆ। ਧੰਨ ਧੰਨ ਗੁਰਸਿਖ ਭਾਗ, ਚਰਨ ਆਏ ਜਿਸ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਸਦਾ ਹੈ ਜਾਗ, ਕਲਜੁਗ ਪਰਗਟ ਜਗਤ ਸੁਲਾਇਆ।