ਜਸਵੰਤ ਚਿੰਤਾ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕਰਨੀ| ਜਬ ਮੇਰਾ ਨਾਤਾ ਆਪ
ਨਾਲ ਹੈ ਫਿਰ ਕਿਸੇ ਦੇ ਸਹਾਰੇ ਉਤੇ ਰਹਿਣ ਦੀ ਲੋੜ ਨਹੀਂ | ਆਪ ਨੇ ਆਪਣੇ ਪ੍ਰੇਮ ਪਿਆਰ ਵਿਚ ਮਸਤ ਰਹਿਣਾ ਜੀ ਅਤੇ ਇਟਾਰਸੀ ਦੀ ਸੰਗਤ ਕਦੇ ਜਬਾਨੀ ਬਦਨਾਮ ਨਹੀਂ ਹੋ ਸਕਦੀ, ਜਿਨ੍ਹਾਂ ਦਾ ਨਾਮ ਧੁਰ ਦੀ ਧਾਰ ਅਤੇ ਪ੍ਰੇਮ ਪਿਆਰ ਦੀ ਕਲਮ ਨਾਲ ਲਿਖਿਆ ਗਿਆ ਹੈ| ਗੁਰਸਿਖ ਨੂੰ ਗੁਰਸਿਖ ਨਾਲ ਪਿਆਰ ਕਰਨਾ ਸੰਸਾਰੀ ਹੈ| ਪ੍ਰੰਤੂ ਸਾਹਿਬ ਨਾਲ ਪਿਆਰ ਕਰਨਾ ਆਤਮ ਪਰਮਾਤਮ ਦਾ ਨਾਤਾ ਹੈ ਜੇਹੜਾ ਐਥੇ ਓਥੇ ਟੁਟ ਨਹੀਂ ਸਕਦਾ, ਸਾਰਾ ਸੰਸਾਰ ਰੁਸ ਜਾਵੇ ਲੜ ਪਵੇ ਵੈਰੀ ਹੋ ਜਾਵੇ, ਪਰੰਤੂ ਇਕ ਨਾ ਵਿਸਰੇ, ਜਿਸ ਦਾ ਲੇਖਾ ਲਿਖਤ ਵਿਚ ਨਹੀਂ ਹੈ| ਆਪ ਦੇ ਸਿਰ ਤੇ ਸਤ ਦਾ ਤਾਜ ਹੈ ਅਤੇ ਆਪ ਇਟਾਰਸੀ ਸੰਗਤ ਦੇ ਮੁਖ ਹੋ| ਮੈਂ ਵੀ ਆਪ ਦੇ ਅਧੀਨ ਹਾਂ ਅਤੇ ਜੋ ਕੁਝ ਤੇਰਾ ਫ਼ਰਮਾਣ ਹੋਵੇ ਮੈਨੂੰ ਸਵੀਕਾਰ ਕਰਨਾ ਪੈਂਦਾ ਹੈ|ਜਸਵੰਤ ਅਗਰ ਤੇਰਾ ਜਸ ਮੇਰੀ ਜ਼ਬਾਨ ਕਲਮ ਸ਼ਾਹੀ ਕਰਦੀ ਹੈ ਬਾਕੀ ਕਿਸ ਦੀ ਲੋੜ ਹੈ| ਆਪ ਨੇ ਕਦੇ ਚਿੰਤਾ ਵਿਚ ਨਾ ਆਉਣਾ| ਇਟਾਰਸੀ ਸੰਗਤ ਮੇਰਾ ਅੰਗ ਹੈ,ਮੇਰਾ ਖੂਨ ਹੈ,ਮੇਰਾ ਪਿਆਰ ਹੈ,ਮੇਰਾ ਵਿਹਾਰ ਹੈ ਅਤੇ ਸੱਚ ਪੁਛ ਤੇ ਜਸਵੰਤ ਪੂਰਬਲੇ ਜਨਮ ਦਾ ਯਾਰ ਮਿੱਤਰ ਅਧਾਰੀ ਅਪਾਰ ਹੈ | ਇਸ ਵਾਸਤੇ ਮੈਂ ਆਪ ਦਾ ਜ਼ਾਮਨ ਹਾਂ ਅਤੇ ਗਵਾਹ ਵੀ ਪੱਕਾ ਹਾਂ | ਜਿਸ ਦੀ ਸ਼ਹਾਦਤ ਬਦਲ ਨਹੀਂ ਸਕਦੀ ਅਤੇ ਆਪ ਨੇ ਕੋਈ ਚਿੰਤਾ ਨਹੀਂ ਕਰਨੀ | ਬੀਬੀ ਹਰਬੰਸ ਕੌਰ ਠੀਕ ਹੋ ਆਵੇਗੀ| ਬੱਚਿਆਂ ਨੂੰ ਪਿਆਰ|
ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ