31 – ਭੰਗਾਲੀ ਪਿੰਡ ਦੇ ਸਿਖਾਂ ਦੀ ਸਾਖੀ – JANAMSAKHI 31

ਭੰਗਾਲੀ ਪਿੰਡ ਦੇ ਸਿਖਾਂ ਦੀ ਸਾਖੀ

ਭੰਗਾਲੀ ਪਿੰਡ ਵਿਚ ਸੱਚੇ ਪਿਤਾ ਬਹੁਤ ਦਿਨ ਰਹਿੰਦੇ ਹੁੰਦੇ ਸਨ  । ਕੁਕੜ  ਕਬੂਤਰਾਂ ਦਾ ਪ੍ਰੇਮ ਕਰ ਕੇ

ਦਿਲ ਲੱਗਾ ਰਹਿੰਦਾ ਸੀ ਜੀ । ਜਿਸ ਵਕਤ ਭੰਗਾਲੀ ਜਾਣਾ, ਬਰਕੀ ਵਾਲੀ ਸੰਗਤ ਨੂੰ ਵੀ ਬੜਾ ਪ੍ਰੇਮ ਸੀ । ਓਹ ਵੀ ਸਾਰੇ ਭੰਗਾਲੀ ਦਰਸ਼ਨ ਕਰਨ ਆ ਜਾਂਦੇ ।  ਰਾਤ ਦਿਨ ਸ਼ਬਦ ਬਾਣੀ ਦੀ ਘਨਘੋਰ ਰਹਿੰਦੀ ਸੀ  ।  ਮਸਤਾਨੇ  ਸੱਚੇ  ਪਾਤਸ਼ਾਹ ਦੇ ਚਰਨਾਂ ਵਿਚ ਬੜੇ ਸੋਂਹਦੇ ਸਨ ਜੀ । ਜਿਸ ਜਗਾ ਤੇ ਬਾਬੇ ਮਨੀ ਸਿੰਘ ਹੋਰੀਂ ਤੇ ਪਾਤਸ਼ਾਹ ਬੈਠੇ ਹੋਣ ਮਸਤਾਨੇ ਬੜੇ ਹੁੰਦੇ ਸੀ । ਜਿਸ ਤਰ੍ਹਾਂ ਸ਼ਬਦ ਹੈ  ਕਿ  ਧਰਤੀ ਨੂੰ ਭਾਗ ਲਗ ਗਏ ਜਿਥੇ ਬੈਠ ਗਏ ਕਲਗੀਆਂ ਵਾਲੇ । ਐਨੀ ਦਇਆ  ਸੱਚੇ  ਪਾਤਸ਼ਾਹ ਮਸਤਾਨਿਆਂ ਤੇ ਕਰਦੇ ਸਨ  ਕਿ  ਮਸਤਾਨਿਆਂ ਨੇ  ਕੋਠੇ ਤੇ ਛਾਲਾਂ ਮਾਰ ਕੇ ਚੜ੍ਹ ਜਾਣਾ ਤੇ ਕੋਠੇ ਤੋਂ ਹੇਠਾਂ ਛਾਲਾਂ ਮਾਰ ਦੇਣੀਆਂ ।  ਤੱਤੀਆਂ ਲੋਹਾਂ ਤੇ ਲੇਟਦਿਆਂ ਲੇਟਦਿਆਂ ਚੜ੍ਹ ਜਾਣਾ ਜੀ ਤੇ ਲੋਹਾਂ ਅੱਗੇ  ਕੋਲੇ ਅੱਗ ਦੇ ਖਿਲਰੇ ਹੋਣੇ ਤੇ ਬੁਕ ਭਰ ਭਰ ਕੇ ਸਿਰ ਵਿਚ ਪਾ ਲੈਣੇ  ।   ਸੱਚੇ  ਪਾਤਸ਼ਾਹ  ਨੇ  ਦੇਖ ਕੇ   ਬੜਾ   ਖ਼ੁਸ਼ ਹੋਣਾ ਤੇ ਮਸਤਾਨਿਆਂ ਨੂੰ  ਕਿਤੇ ਰੱਤੀ ਸੱਟ ਨਾ ਲੱਗਣ ਦੇਣੀ ਜੀ  ।   ਸੱਚੇ  ਪਿਤਾ ਮਸਤਾਨਿਆਂ ਨੂੰ ਐਨੀ ਸੁਰਤ ਦਿਤੀ ਸੀ  ਕਿ  ਸਭ ਜੰਗਲ ਤੇ ਪਹਾੜ  ਨਜ਼ਰ  ਔਂਦੇ  ਹਨ । ਜੰਗਲ ਦੇ  ਜਾਨਵਰ  ਓਸੇ ਤਰ੍ਹਾਂ  ਨਜ਼ਰ ਆ  ਰਹੇ  ਹਨ ਜੀ ।  ਜੋ  ਦੁਨੀਆਂ ਤੇ  ਭੁੱਖ  ਦੁੱਖ ਵਰਤਣੇ ਹਨ  ਸਭ  ਨਜ਼ਰ ਆ  ਰਹੇ  ਹਨ ।  ਜੋ   ਮਾਝੇ   ਦੇਸ਼  ਦੀ  ਹਾਲਤ ਹੋਣੀ ਹੈ  ਸਭ ਮਸਤਾਨਿਆਂ ਨੂੰ  ਨਜ਼ਰ ਆ ਰਹੀ ਹੈ ਜੀ  ।   ਏਹ  ਭੰਗਾਲੀ ਵਿਚ  ਸੱਚੇ  ਪਾਤਸ਼ਾਹ ਰਚਨਾ ਰਚੀ ਸੀ । ਫੇਰ ਗੁਰਮੁਖ ਸਿੰਘ ਤੇ  ਸੱਚੇ  ਪਾਤਸ਼ਾਹ ਘਵਿੰਡ ਪਿੰਡ ਨੂੰ ਆ ਗਏ ਹਨ ਜੀ ।  ਪ੍ਰੀ   ਪੂਰਨ ਮਹਾਰਾਜ  ਸ਼ੇਰ  ਸਿੰਘ  ਦੀ  ਮਹਿੰਮਾ  ਨੂੰ ਕੋਈ ਨਹੀਂ ਜਾਣ ਸਕਦਾ, ਜਿਸ ਨੂੰ ਜਣਾਵੇ ਸੋ ਜਨ ਜਾਣੇ ..