You are currently viewing 33 – ਨਵੀਂ ਸਿਖੀ ਨੇ ਸੱਚੇ ਪਿਤਾ ਦੀ ਸ਼ਰਨੀ ਔਣਾ – JANAMSAKHI 33

33 – ਨਵੀਂ ਸਿਖੀ ਨੇ ਸੱਚੇ ਪਿਤਾ ਦੀ ਸ਼ਰਨੀ ਔਣਾ – JANAMSAKHI 33

ਨਵੀਂ ਸਿਖੀ ਨੇ ਸੱਚੇ ਪਿਤਾ ਦੀ ਸ਼ਰਨੀ ਔਣਾ

( ਹੁਣ ਤੇਜਾ ਸਿੰਘ ਸਿਖ ਦੇ ਅਖੀਂ ਵੇਖਣ  ਦੀ  ਸਾਖੀ ਹੈ । )

     ਇਕ ਭੁਚਰ ਪਿੰਡ ਦਾ ਬਾਜ ਸਿੰਘ  ਪਾਤਸ਼ਾਹ ਦਾ ਸਿਖ ਸੀ ।

ਹੋਰ ਵੀ ਸਿਖ ਭੁਚਰ ਵਿਚ ਸੀ  ।  ਇਕ ਸੁਰਜਣ   ਸਿੰਘ ਨਾਮ ਸੀ  ਤੇ ਓਹ ਵੀ ਤੇਜਾ ਸਿੰਘ ਦੇ ਨਾਲ ਹੀ ਸ਼ਰਨ ਲੱਗਾ ਸੀ ।  ਸੱਚੇ  ਪਾਤਸ਼ਾਹ  ਦੀ  ਸੇਵਾ ਕਰਨ  ਦੀ  ਬਾਜ ਸਿੰਘ ਨੂੰ ਬੁਧ ਸੀ  ।  ਇਕ ਝੰਡਾ ਸਿੰਘ ਸਿੱਖ ਸੀ ਤੇ ਓਸ ਦੁਧ  ਲਿਔਣਾ ਤੇ ਸੰਤਾਂ ਨੂੰ ਮੁਲ ਦੇ ਜਾਣਾ ਜੀ । ਈਸ਼ਰ ਦੀ  ਸੇਵਾ  ਦੀ  ਬਾਜ ਸਿੰਘ ਤੇ ਮਾਣਾ ਸਿੰਘ ਨੂੰ ਸਾਰ ਸੀ ਜਾਂ ਸੁਰਜਣ ਸਿੰਘ ਨੂੰ ਪ੍ਰੇਮ ਸੀ ।  ਉਸਨੇ ਘਰ ਖੜ ਕੇ ਸੰਤਾਂ ਨੂੰ ਪਰਸ਼ਾਦ ਛਕਾਇਆ ਸੀ ।  ਸੁਰਜਣ   ਸਿੰਘ ਨੂੰ ਚੁਤਾਲੀਂ ਜਾ ਕੇ  ਸੱਚੇ  ਪਾਤਸ਼ਾਹ ਸਾਰੀ ਧਾਰਨ ਦੱਸੀ ਸੀ  ਕਿ  ਸਿਖੀ ਵਿਚ ਐਸ ਤਰ੍ਹਾਂ ਨਿਰਮਾਣ ਰਹਿਣ  ਦੀ  ਲੋੜ ਹੈ ਜੀ । ਸੁਰਜਣ   ਸਿੰਘ ਨੂੰ  ਸੱਚੇ  ਪਾਤਸ਼ਾਹ ਚਰਨਾਂ ਦਾ ਇਤਕਾਂਤ  ਬਹੁਤ ਬਖ਼ਸ਼ਿਆ ਹੈ ਪਰ ਉਸਦੇ ਭਾਗਾਂ ਵਿਚ ਮਾਇਆ  ਦੀ  ਸੇਵਾ ਘੱਟ ਸੀ । ਉਸਦੇ ਘਰੋਂ ਜੇਹੜੀ ਜਨਾਨੀ ਸੀ, ਉਸ ਨੂੰ ਪ੍ਰੇਮ ਨਹੀਂ ਸੀ ।  ਏਸ  ਕਰਕੇ ਸੇਵਾ ਘਟ ਹੁੰਦੀ ਸੀ  ।   ਸੱਚੇ  ਪਿਤਾ  ਉਸ ਵਕਤ ਬਾਈ ਬਾਲ  ਦੀ  ਉਮਰ ਵਿਚ ਸਨ । ੨੧ ਸਾਲ ਤੋਂ ਪੁਰਾਣੀ ਸਿਖੀ  ਦੀ  ਸੇਵਾ ਬੰਦ  ਹੋ  ਗਈ ਹੈ, ਨਵੀਂ ਸਿਖੀ ਸੇਵਾ ਕਰੇਗੀ, ਏਹ  ਬਾਬੇ ਮਨੀ ਸਿੰਘ ਦਾ  ਬਚਨ  ਹੈ ।  ਮਾਣਾ ਸਿੰਘ ਭੁਚਰ  ਵਾਲਾ,  ਸੁੰਦਰ ਸਿੰਘ ਬੁਗਿਆ  ਵਾਲਾ,  ਗੁਜਰ ਸਿਧ ਦਬੁਰਜੀ ਦਾ, ਬੁਧ ਸਿੰਘ ਬਾਲੇ ਚੱਕ ਦਾ, ਚੇਤ ਸਿੰਘ ਬਾਲੇ ਚੱਕ ਦਾ, ਹਰਨਾਮ ਸਿੰਘ ਬਾਲੇ ਚੱਕ ਦਾ, ਆਸਾ ਸਿੰਘ ਮਜ਼੍ਹਬੀ ਸਿਖ ਬਾਲੇ ਚੱਕ ਦਾ, ਗੁਜਰ ਸਿੰਘ ਮਜ਼੍ਹਬੀ ਸਿਖ ਤੋੜੇ ਦਾ, ਲਾਭ ਸਿੰਘ ਮਜ਼੍ਹਬੀ ਸਿਖ ਤੋੜੇ ਦਾ, ਇੰਦਰ ਸਿੰਘ  ਝੁਬਾਲ  ਦਾ ਰਾਮਗੜ੍ਹੀਆ ਸਿਖ, ਲਾਭ ਸਿੰਘ ਕੰਗ ਕੱਲੇ  ਦਾ ।  ਪਾਲ ਸਿੰਘ, ਆਤਮਾ ਸਿੰਘ, ਜੀਉਣ ਸਿੰਘ ਤੇ ਪ੍ਰੀਤਮ ਸਿੰਘ ਜੇਠੂਵਾਲ ਦੇ, ਚਾਰੇ  ਘਰ ਤੋਂ ਸਕੇ ਭਰਾ  ਸੱਚੇ  ਪਾਤਸ਼ਾਹ ਦੇ ਸੇਵਕ ਸਨ ।  ਨੱਥਾ ਸਿੰਘ ਰਾਮਗੜ੍ਹੀਆ ਸਤਾਈ ਚੱਕ ਦਾ, ਬੁਧ ਸਿੰਘ ਨਾਗੋਕਿਆਂ ਦਾ, ਹੇਮ ਸਿੰਘ ਸਤਾਈ ਚੱਕ ਦਾ ਸੋਹਣ ਸਿੰਘ ਮਾਸਟਰ ੨੬ ਚੱਕ ਦਾ, ਰਤਨ ਸਿੰਘ  ਲੁਧਿਆਣੇ ਜ਼ਿਲਾ ਆਲਮਗੀਰ ਦਾ, ਬੱਗਾ ਸਿੰਘ  ਆਲਮਗੀਰ ਦਾ, ਛੀਂਬੇ ਸਿਖ ਹਨ  ਦੋਵੇਂ ਭਰਾ ਆਲਗੀਰ  ਵਾਲੇ  ।  ਸੰਤਾਂ ਸਿੰਘ ਭੰਡਾਲਾਂ ਦਾ ਛੀਂਬਾ ਸਿਖ, ਪਾਲ ਸਿੰਘ ਲਲੀਆਂ  ਦਾ, ਗੁਰਬਚਨ ਸਿੰਘ ਐਹਿਮਦ ਪੁਰ ਦਾ, ਅਤਰ  ਸਿੰਘ ਲਿਧੜਾਂ ਦਾ, ਕਿਸ਼ਨ ਸਿੰਘ,  ਭਾਗ ਸਿੰਘ ਭੰਡਾਲਾਂ ਦੇ ਜ਼ਿਮੀਦਾਰ ਸਿਖ, ਬਸੰਤਾ ਸਿੰਘ ਭੰਡਾਲਾ ਦਾ, ਬਿਸ਼ਨ ਸਿੰਘ ਨੂਰਪੁਰੇ ਦਾ, ਗੁਰਦੇਸੋ ਸਿੰਘ ਨੂਰਪੁਰੇ ਦਾ, ਨਥਾ ਸਿੰਘ ਬੜੁਖਿਆਂ ਦਾ, ਗੰਡੇਸਾ ਸਿੰਘ ਕੋਟ ਪਿੰਡ ਦਾ । ਏਨੇ ਸਿਖ  ਸੱਚੇ  ਪਾਤਸ਼ਾਹ  ਦੀ  ਸੇਵਾ ਵਿਚ  ਨਵੀਂ ਸਿਖੀ ਚਰਨੀ ਲਗੇ ਹਨ । ਏਨ੍ਹਾਂ ਸਿਖਾਂ  ਦੀ  ਸਾਖੀ  ਹੁਣ ਅੱਗੇ   ਸੱਚੇ  ਪਾਤਸ਼ਾਹ  ਦੀ  ਦਇਆ ਨਾਲ ਲਿਖੀ ਜਾ ਰਹੀ ਹੈ ।।

Leave a Reply

This site uses Akismet to reduce spam. Learn how your comment data is processed.