35 – ੯ (9) ਸਿਖਾਂ ਪਾਤਸ਼ਾਹ ਦੀ ਬਾਣੀ ਲੈ ਕੇ ਬੜੁਖੀਂ ਜਾਣਾ – JANAMSAKHI 35

ਸਿਖਾਂ ਪਾਤਸ਼ਾਹ  ਦੀ  ਬਾਣੀ   ਲੈ  ਕੇ ਬੜੁਖੀਂ ਜਾਣਾ

     ਮਾਘ ਦੇ ਮਹੀਨੇ ਦਾ  ਬਚਨ  ਹੈ,   ਕਿ  ਸੰਮਤ  ਬਿਕ੍ਰਮੀ ੧੯੭੩ (1973) ਵਿਚ ਬੜੁਖੀਂ 

ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ  ਹੋਈ  ਕਿ  ਸੰਤਾ ੯ ਸਿਖ ਆ ਕੇ ਘਵਿੰਡੋ ਬਾਣੀ  ਚੁਕ ਕੇ ਬੜੁਖੀਂ  ਲੈ  ਜਾਓ ।   ਸੱਚੇ  ਪਿਤਾ ਉਸ ਵਕਤ ਘਵਿੰਡ ਬੈਠੇ ਹਨ ਜੀ । ਰੰਗਾ ਸਿੰਘ ਪਾਤਸ਼ਾਹ ਦਾ ਸਕਾ ਚਾਚਾ, ਬੌਹਲ ਸਿੰਘ ਕੋਰੀਆਂ  ਵਾਲਾ,  ਮਾਣਾ ਸਿੰਘ ਭੁਚਰ  ਵਾਲਾ,   ਬਾਜ ਸਿੰਘ ਭੁਚਰ  ਵਾਲਾ,  ਸੁੰਦਰ ਸਿੰਘ ਬੁਗਿਆਂ  ਵਾਲਾ,  ਵੀਰ ਸਿੰਘ ਗਗੋ ਬੂਹੇ  ਵਾਲਾ,   ਅਤਰ  ਸਿੰਘ ਖੀਰਾਂਵਲੀ ਵਾਲਾ,  ਇੰਦਰ ਸਿੰਘ  ਝੁਬਾਲ  ਵਾਲਾ,  ਹਰਨਾਮ ਸਿੰਘ ਚੁਤਾਲਿਆਂ ਦਾ । ਏਹਨਾਂ ਸਿਖਾਂ ਨੂੰ ਬਾਣੀ  ਖੜਨ ਦਾ ਹੁਕਮ ਹੋਇਆ ਹੈ । ਸਿਖ ਬਾਬੇ ਮਨੀ ਸਿੰਘ ਦਾ  ਬਚਨ  ਸੁਣ ਕੇ ਘਵਿੰਡ  ਸੱਚੇ  ਪਾਤਸ਼ਾਹ ਕੋਲ ਆਏ ਹਨ ਤੇ ਆਣ ਕੇ ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ  ਕਿ  ਪਾਤਸ਼ਾਹ  ਬੜੀ   ਤੁਸਾਂ   ਦਇਆ ਕੀਤੀ ਹੈ ।  ਸਾਨੂੰ ਗਰੀਬਾਂ ਨੂੰ ਬਾਣੀ   ਦੀ  ਸੇਵਾ ਬਖ਼ਸ਼ੀ ਹੈ ਜੀ ।  ਸਿਖ ਖ਼ੁਸ਼ੀ ਨਾਲ ਜਾਮੇ ਵਿਚ ਨਹੀਂ ਸਮੌਂਦੇ । ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ ।  ਅਤਰ  ਸਿੰਘ ਸਿਖ ਮਸਤਾਨਾ  ਹੋ  ਗਿਆ ਹੈ ।  ਬਚਨ  ਹੋਣ ਲੱਗ ਪਏ ।  ਏਹ  ਹੁਕਮ ਹੋਇਆ  ਕਿ  ਪਾਤਸ਼ਾਹ  ਦੀ  ਭੈਣ ਬੀਬੀ ਠਾਕਰੀ  ਆਵੇ ਤੇ ਆਣ ਕੇ ਪਰਸ਼ਾਦ ਕਰ ਕੇ ਬਾਣੀ  ਖੜਨੀ ਹੈ ।  ਫੇਰ ਬੀਬੀ ਠਾਕਰੀ  ਆਪ  ਦੀ  ਹੱਥੀਂ ਸਿਖਾਂ ਨੂੰ ਬਾਣੀ  ਚੁਕਾਈ ਤੇ ਸਿਖ ਖੁਸ਼ੀਆਂ  ਲੈ  ਕੇ  ਸੱਚੇ  ਪਾਤਸ਼ਾਹ ਤੋਂ ਤੁਰ ਪਏ ਹਨ ਜੀ । ਜਿਸ ਤਰ੍ਹਾਂ ਸਿਖਾਂ ਨੂੰ ਹੁਕਮ ਸੀ । ਇਕ ਰਾਤ ਭੁਚਰ ਰਹੇ, ਇਕ ਰਾਤ ਗਗੋ ਬੂਏ, ਇਕ ਰਾਤ ਬੁੱਗੀਂ  ਰਹੇ   ।  ਫੇਰ ਤਰਨ ਤਾਰਨੋਂ ਗੱਡੀ ਚੜ੍ਹ ਕੇ ਸੰਗਰੂਰੀਂ ਚਲੇ  ਗਏ ਓਥੋਂ ਤਿੰਨ ਮੀਲ ਬੜੁਖੇ ਪਿੰਡ ਹੈ । ਓਥੇ ਸਿਖ ਨੱਥਾ ਸਿੰਘ ਨੰਬਰਦਾਰ ਦੇ ਘਰ  ਚਲੇ  ਗਏ, ਜਿਥੇ ਬਾਬਾ ਮਨੀ ਸਿੰਘ ਰਹਿੰਦਾ ਸੀ । ਸਿਖ ਓਥੇ ਬਾਣੀ   ਲੈ  ਗਏ ਹਨ  ।  ਸਿਖਾਂ  ਨੇ  ਬਾਬੇ ਮਨੀ ਸਿੰਘ ਨੂੰ ਮੱਥਾ ਟੇਕ ਕੇ ਬਾਣੀ  ਸਪੁਰਦ ਕਰ ਦਿਤੀ  ।  ਬਾਬਾ ਮਨੀ ਸਿੰਘ  ਨੇ  ਬਾਣੀ  ਅਲਮਾਰੀ ਵਿਚ ਰਖ ਦਿਤੀ । ਆਪ ਆਕਾਸ਼ ਬਾਣੀ  ਦਾ  ਜੋ  ਹੁਕਮ ਸੀ, ਲਿਖਣ ਲਗ ਪਏ । ਫੇਰ ਸਿਖਾਂ ਨੂੰ  ਬਚਨ  ਦੱਸਦੇ ਹਨ   ਕਿ  ਪਾਤਸ਼ਾਹ ਆਂਦੇ ਹਨ  ਬਾਣੀ  ਹੁਣ ਰਾਜੇ ਸੰਗਰੂਰ ਵਾਲੇ ਦੇ ਸਪੂਰਦ ਕੀਤੀ ਜਾਵੇਗੀ । ਜਦੋਂ  ਸੱਚੇ  ਪਾਤਸ਼ਾਹ ਮਸਤੂਆਣੇ ਔਣਗੇ ਤੇ ਰਾਜਿਆਂ ਨੂੰ ਜੂੜ ਪੌਣਗੇ ਤੇ ਫਿਰ ਆਪ  ਦੀ  ਬਾਣੀ  ਪਰਗਟ ਕਰ ਲੈਣਗੇ । ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ  ਹੋਈ, ਤੇ ਬਾਬੇ ਫਰਦ ਲਿਖੀ  ਕਿ  ਰਾਜਾ ਬਾਣੀ  ਨਜ਼ਰਬੰਦ ਕਰ ਲਵੇਗਾ ।  ਸਾਨੂੰ ਵੀ ਨਜ਼ਰਬੰਦ ਕਰ ਕੇ  ਲੈ  ਜਾਵੇਗਾ  ਤੇ ਅਸੀਂ ਅੰਦਰ ਵੀ ਹੋਵਾਂਗੇ ।   ਸਾਡਾ ਲੰਗਰ  ਤੋਸ਼ੇਖਾਨੇ ਵਿਚੋਂ ਹੋਵੇਗਾ ।  ਸੰਤ ਮਨੀ ਸਿੰਘ  ਬਚਨ  ਦਸਦੇ ਹਨ  ਕਿ  ਪਾਤਸ਼ਾਹ ਸਾਡੀ ਦੇਹ ਹੁਣ ਨਿਕੀ ਜਹੀ ਵਖੌਂਦੇ ਹਨ ਤੇ ਆਂਦੇ ਹਨ  ਬਾਬਾ  ਏਸ  ਸੇਵਾ ਤੋਂ ਬਾਦ ਤੁਸੀਂ ਹੁਣ ਪੁੱਤਰ  ਹੋ  ਕੇ ਸਾਡੇ ਘਰ ਆਓਗੇ । ਸਿਖਾਂ ਬਾਬੇ ਮਨੀ ਸਿੰਘ ਸਾਰੇ  ਬਚਨ  ਸੁਣਾਏ ਸੱਚੇ  ਪਿਤਾ ਦੇ ਹੁਕਮ ਅਨੁਸਾਰ ਬਾਬੇ ਮਨੀ ਸਿੰਘ ਸਿਖਾ ਨੂੰ ਅੱਠ ਦਿਨ ਰੱਖਿਆ । ਅੱਠਾਂ ਦਿਨਾਂ ਤੋਂ ਬਾਅਦ ਸਿਖ ਖੁਸ਼ੀਆਂ  ਲੈ  ਰਹੇ  ਹਨ ।  ਮਨੀ ਸਿੰਘ ਨੂੰ ਆਕਾਸ਼ ਬਾਣੀ  ਹੋਈ ਤੇ ਸਿਖਾਂ ਨੂੰ ਆਖਣ ਲਗੇ, ਸਿਖੋ, ਪਾਤਸ਼ਾਹ ਸਾਨੂੰ ਆਂਦੇ ਹਨ ਕਿ ਤੁਸਾਂ   (ਮਨੀ ਸਿੰਘ) ਹੁਣ  ਮਾਝੇ ਦੇਸ ਵਿਚ ਨਹੀਂ ਔਣਾ । ਸੰਗਤੇ  ਤੁਸਾਂ   ਛੇਤੀ ਦਰਸ਼ਨ ਦੇਣੇ । ਏਨ੍ਹਾਂ  ਬਚਨ  ਸੁਣ ਸਿਖ ਤੁਰ ਪਏ ਹਨ । ਮਾਲਵੇ ਦੇਸ ਵਿਚ ਹੀ ਬਾਬੇ ਹੋਰੀਂ  ਰਹੇ  ਹਨ । ਫੇਰ  ਮਾਝੇ   ਦੇਸ ਵਿਚ ਨਹੀਂ ਆਏ । ।

     ਜੇਠ ਦੇ ਮਹੀਨੇ ਦਾ ਬਚਨ, ਜਿਸ ਦਿਨ ੫ ਜੇਠ ਪਾਤਸ਼ਾਹ ਅਵਤਾਰ ਧਾਰਿਆ ਹੈ ।  ਪੰਜਵੀਂ ਜੇਠ ਦਾ ਮੇਲਾ ਸੀ ।  ਮਾਝੇ   ਦੇ ਸਾਰੇ ਸਿਖ ਆਣ ਕੇ  ਸੱਚੇ  ਪਿਤਾ ਦੇ ਜਨਮ  ਦੀ  ਖ਼ੁਸ਼ੀ ਕਰ  ਰਹੇ  ਜਨ  ।  ਕਲੀਆਂ ਤੋਂ ਇਕ ਮਾਈ ਆਈ ਹੈ ।  ਸੱਚੇ  ਪਾਤਸ਼ਾਹ ਨੂੰ ਆਪ  ਦੀ  ਲੜਕੀ ਦਾ ਸਾਕ ਕਰ ਗਈ ਹੈ । ਰੁਪੈਆ ਹੱਥ ਤੇ ਘਰ ਗਈ ਹੈ । ਬਾਬੇ ਮਨੀ ਸਿੰਘ ਨੂੰ ਆਕਾਸ਼ ਬਾਣੀ  ਹੋਈ  ਕਿ   ਮਾਝੇ   ਵਿਚੋਂ ਸਿਖ ਔਣਗੇ ਤੇ ਨਵਾਂ ਵਿਹਾਰ ਚਲੇਗਾ । ਏਧਰ ਸਿਖ ਵੀ ਆਕਾਸ਼ ਬਾਣੀ  ਦੇ ਬਚਨਾਂ ਦੀ  ਦਿਨ ਰਾਤ  ਬੜੀ  ਤਾਂਘ ਰਖਦੇ ਸੀ । ।