36 – ਤੇਜਾ ਸਿੰਘ ਦਾ ਸੰਤ ਮਨੀ ਸਿੰਘ ਦੇ ਦਰਸ਼ਨਾਂ ਲਈ ਜਾਣਾ ਤੇ ਉਹਨਾਂ ਦਾ ਗਿਰਫਤਾਰ ਹੋਣਾ – JANAMSAKHI 36

ਤੇਜਾ ਸਿੰਘ ਦਾ ਸੰਤ ਮਨੀ ਸਿੰਘ ਦੇ ਦਰਸ਼ਨਾਂ ਲਈ ਜਾਣਾ ਤੇ ਉਹਨਾਂ ਦਾ ਗਿਰਫਤਾਰ ਹੋਣਾ

     ਤੇਜਾ ਸਿੰਘ ਸਿਖ ਓਸ ਵਕਤ ਸਤਾਈ ਚੱਕ ਰਹਿੰਦਾ ਸੀ । ਓਸ ਦਾ ਵੀ

ਦਿਲ  ਦਰਸ਼ਨਾਂ ਨੂੰ ਕੀਤਾ ਤੇ ਹਾੜ ਦੇ ਮਹੀਨੇ ਵਿਚ ਦਰਸ਼ਨਾ ਨੂੰ ਆਇਆ । ਚਾਰ ਜਾਂ ਪੰਜ ਦਿਨ ਘਵਿੰਡ ਰਹਿ ਕੇ ਫੇਰ ਪਾਤਸ਼ਾਹ ਅੱਗੇ  ਬੇਨੰਤੀ ਕੀਤੀ  ਕਿ  ਦੀਨ ਦਿਆਲ  ਮੈਂ ਬਾਬੇ ਮਨੀ ਸਿੰਘ ਹੋਰਾਂ ਦੇ ਦਰਸ਼ਨਾਂ ਨੂੰ ਜਾਣਾ ਹੈ  ਖ਼ੁਸ਼ੀ ਦਿਓ ।  ਸਿਖ ਖ਼ੁਸ਼ੀ  ਲੈ  ਕੇ  ਮਨੀ ਸਿੰਘ ਕੋਲ  ਬੜੁਖੀਂ ਚਲਾ ਗਿਆ ਹੈ । ਦਿਨ ਦੇ ੧੦ ਵੱਜੇ ਜਾ ਕੇ ਪਹੁੰਜਾ ਹੈ ।  ਬਾਬਾ ਮਨੀ ਸਿੰਘ ਤੇਜਾ ਸਿੰਘ ਨੂੰ ਪਾਤਸ਼ਾਹ ਤੇ ਸਾਰੀ ਸੰਗਤ  ਦੀ  ਰਾਜੀ ਖ਼ੁਸ਼ੀ ਪੁੱਛ ਰਹੇ  ਹਨ ਜੀ । ਤੇਜਾ ਸਿੰਘ ਰਾਜੀ ਖ਼ੁਸ਼ੀ ਦੱਸ ਕੇ ਗੁਰਮੁਖ ਸਿੰਘ  ਤੇ ਬੀਬੀ ਨਾਮੋ ਦੇ ਗੁਜਰ ਜਾਣ ਦਾ ਵੀ  ਬਚਨ  ਦਸਿਆ ਹੈ । ਮਨੀ ਸਿੰਘ  ਬਚਨ  ਕਰਦਾ ਹੈ, ਤੇਜਾ ਸਿੰਘ,  ਜੋ ਕੋਈ ਜਨਮ ਧਾਰਦਾ, ਦੇਹ ਛਡਦਾ ਹੈ । ਪਾਤਸ਼ਾਹ ਸਾਡੀ ਅੱਖਾਂ  ਅੱਗੇ   ਦੀ  ਲੰਘੌਂਦੇ ਹਨ । ਜਿਸ ਵਕਤ ਓਨ੍ਹਾਂ ਦੇਹ ਛੱਡੀ ਹੈ, ਓਸੇ ਵਕਤ ਸਾਨੂੰ ਦਰਸ਼ਨ  ਹੋਏ  ਹਨ । ਤੇ ਆਂਦੇ ਹਨ ਬਾਬਾ ਜੀ ਅਸੀਂ ਆ ਗਏ ਹਾਂ ਜੀ । ਜਿਸ ਵਕਤ ਬੀਬੀ ਨਾਮੋ  ਦੀ  ਜੋਤ ਆਈ ਹੈ  ਓਸ ਵਕਤ ਸਤਿਆ ਚੀਜ ਜੇਹੜੀ ਹੈ, ਝਿਰਮਿਲ ਝਿਰਮਲ ਕਰ ਰਹੀ ਹੈ  ।   ਏਸ  ਕਰ ਕੇ ਜੋਤ  ਏਸ  ਤਰ੍ਹਾਂ ਹੈ ਸੀ,  ਕਿ  ਉਸ ਨੂੰ ਕੋਈ ਦੁਨੀਆਂ ਤੇ ਸੰਸਾਰ ਵਾਲਾ ਮੋਹ ਕਲੰਕ ਨਹੀਂ ਸੀ ਲੱਗਾ ।  ਗੁਰਮੁਖ ਸਿੰਘ ਸਿਖ ਟੱਬਰ ਕਬੀਲੇ ਵਾਲਾ  ਤੇ ਉਸ  ਦੀ  ਜੋਤ ਸ਼ਾਮ ਰੰਗ ਦੀ  ਸੀ  ।  ਸੰਸਾਰ ਤੇ ਵਿਹਾਰ ਕਰ ਕੇ  ਸੌ ਝੂਠ ਅਪਰਾਧ ਵਰਤਣਾ ਪੈਂਦਾ ਹੈ ਜੀ ।  ਏਹ   ਬਚਨ  ਬਾਬੇ ਮਨੀ ਸਿੰਘ  ਤੇਜਾ ਸਿੰਘ ਨਾਲ ਕੀਤੇ ਹਨ । ।

     ਜੇਹੜੇ ਸਿਖ ਓਸ ਵਕਤ ਉਥੇ ਕੋਲ ਸਨ, ਓਹ ਪੁਛਦੇ ਹਨ, ਬਾਬਾ ਜੀ,  ਤੁਸਾਂ    ਬਚਨ  ਕੀਤਾ ਸੀ ਕਿ ਜਿਸ ਦਿਨ ਕੋਈ ਸਿਖ ਮਾਝੇ ਵਿਚੋਂ ਆਵੇਗਾ । ਉਸ ਦਿਨ ਨਵਾਂ ਵਿਹਾਰ ਚਲੇਗਾ । ਹੁਣ ਸਿਖ ਤੇ ਆ ਗਿਆ ਹੈ ਤੇ ਦਇਆ ਕਰੋ  ਬਚਨ  ਦੱਸੋ । ਬਾਬੇ ਹੋਰਾਂ ਆਖਿਆ ਜਿਸ ਤਰ੍ਹਾਂ ਪਾਤਸ਼ਾਹ ਸਿਖ ਘੱਲਿਆ ਹੈ  ਏਸ ਤਰ੍ਹਾਂ  ਬਚਨ  ਵੀ ਭੁਗਤ ਜਾਵੇਗਾ  ।  ਅਜੇ  ਬਚਨ  ਕਰਦੇ ਹਨ  ਕਿ  ਸੰਗਰੂਰ ਤੋਂ ਪੁਲੀਸ ਆ ਗਈ, ਚਾਰ ਠਾਣੇਦਾਰ ਤੇ ਇੰਸਪੈਕਟਰ ੨੫ ਜਾਂ ੩੦ ਸਪਾਹੀ ਹਨ ।  ਉਸੇ ਵਕਤ ਬਾਬੇ ਮਨੀ ਸਿੰਘ ਤੇ ਸਾਰੇ ਸਿਖਾਂ ਨੂੰ  ਪੁਲੀਸ ਫੜ ਕੇ ਲਾਗੇ ਇਕ ਸਰਦਾਰ  ਦੀ  ਬੈਠਕ ਵਿਚ  ਲੈ  ਗਏ ਹਨ ।  ਜੋ ਸੰਤਾਂ  ਦੀ  ਲਿਖੀ ਹੋਈ ਬਾਣੀ  ਸੀ, ਕਾਗਤ ਸੀ, ਸਾਰੀ ਨੂੰ ਪਹਿਰਾ ਲਗ ਗਿਆ  ਕਿ  ਕੋਈ ਹੱਥ ਵੀ ਨਾ ਲਾਵੇ ।  ਸੰਤ ਮਨੀ ਸਿੰਘ ਨੂੰ ਠਾਣੇਦਾਰ ਕੋਲ ਬਹਾ ਲਿਆ ਤੇ ਸਿਖਾਂ ਨੂੰ ਲਾਗੇ ਨੀਵੇਂ ਥਾਂ ਬਹਾ ਲਿਆ  ।   ਓਸ ਵਕਤ ਓਸ ਸਰਦਾਰ  ਦੀ  ਹਵੇਲੀ ਵਿਚ ਪੱਕੀਆਂ ਇੱਟਾਂ ਦੇ ਚੱਕੇ ਲੱਗੇ  ਹੋਏ  ਸਨ ।  ਲਾਗੇ ਤੇਜਾ ਸਿੰਘ ਬੈਠ ਗਿਆ, ਸਿਰ ਤੇ ਸਪਾਹੀ ਖਲੋਤੇ  ਹੋਏ  ਸਨ ।  ਮਾਝੇ   ਦੇਸ ਵਿਚੋਂ ਤੇਜਾ ਸਿੰਘ ਸਿਖ ਸੀ । ਦੂਸਰੇ ਸਾਰੇ ਸਿਖ ਮਾਲਵੇ ਦੁਆਬੇ ਦੇ ਸਨ । ਸਾਰੀ ਸਿਖੀ ੩੯ ਆਦਮੀ ਤੇ ਜਨਾਨੀਆਂ ਸਨ ਜੀ ।   ਮਾਝੇ   ਦੇਸ਼ ਵਿਚ ਗਭਰੂ ਆਦਮੀ  ਹੱਥਾਂ ਵਿਚ ਟਕੂਏ ਬਹੁਤ ਰੱਖਦੇ ਸਨ ਤੇ ਸਰਕਾਰ  ਬੜੀ  ਵੇਖ ਕੇ ਖਫ਼ਾ ਹੁੰਦੀ ਸੀ । ਫੜਦਿਆਂ ਸਾਰ ਹੀ ਛੇ ਮਹੀਨੇ ਕੈਦ ਕਰ ਦੇਂਦੀ ਸੀ  ।  ਇਕ  ਟਕੂਆ ਉਸ ਵਕਤ ਤੇਜਾ ਸਿੰਘ ਦੇ ਪਾਸ ਵੀ ਸੀ ।  ਜਿਸ ਵਕਤ ਤੇਜਾ ਸਿੰਘ ਬੜੁਖਿਆਂ ਨੂੰ ਗਿਆ ਸੀ, ਉਸ ਵਕਤ  ਰਸਤੇ  ਵਿਚੋਂ ਇਕ ਚਾਂਦੀ ਦੀ  ਚੂੜੀ ਲੱਭੀ  ਸੀ । ਓਹ ਵੀ ਮਰੋੜ ਕੇ ਬੋਜੇ ਵਿਚ ਪਾ ਲਈ ਸੀ ।  ਓਸ ਵਕਤ  ਟਕੂਆ ਹੱਥ ਵਿਚ  ਤੇ ਚੂੜੀ ਬੋਜੇ ਵਿਚ, ਪੂਰੀ ਚੋਰਾਂ ਵਾਲੀ ਸ਼ਕਲ ਬਣੀ  ਹੋਈ ਸੀ । ਫੇਰ ਠਾਣੇਦਾਰ ਬਾਬੇ ਮਨੀ ਸਿੰਘ ਨੂੰ ਪੁਛਦੇ ਹਨ   ਕਿ  ਬਾਬਾ ਜੀ  ਬਾਣੀ  ਤੁਸੀਂ ਆਪ ਲਿਖਦੇ ਜੇ,   ਕਿ  ਕੋਈ ਹੋਰ ਲਿਖਦਾ ਹੈ  ।  ਮਨੀ ਸਿੰਘ  ਬਚਨ  ਕੀਤਾ, ਜੀ  ਅਸੀਂ ਲਿਖਦੇ ਹਾਂ, ਮਹਾਰਾਜ  ਸ਼ੇਰ  ਸਿੰਘ ਘਵਿੰਡ ਪਿੰਡ ਅਵਤਾਰ ਧਾਰਿਆ ਹੈ  ਓਹ ਜੋਤ ਰੂਪੀ ਆਕਾਸ਼ ਬਾਣੀ  ਦੇਂਦੇ ਹਨ, ਅਸੀਂ ਲਿਖਦੇ ਹਾਂ ਜੀ ।  ਫੇਰ ਸਾਰਿਆਂ ਸਿਖਾਂ ਨੂੰ ਪੁੱਛ ਹੋਣ ਲੱਗੀ । ਤੇਜਾ ਸਿੰਘ ਨੂੰ ਦਿਨ ਵਿਚ ਬਹੁਤ ਚਿੰਤਾ ਹੋਈ  ਕਿ  ਮੇਰੇ ਕੋਲ ਨਾਲੇ  ਟਕੂਆ ਹੈ, ਨਾਲੇ ਬੋਜੇ ਵਿਚ ਚੂੜੀ ਹੈ ।  ਬਾਬੇ ਹੋਰਾਂ  ਦੀ  ਹਾਨੀ ਹੋਵੇਗੀ  ਕਿ  ਤੁਹਾਡੇ ਪੰਥ ਵਿਚ ਚੋਰ ਤੇ ਠੱਗ ਹਨ ।  ਫਿਰ ਸਾਰੇ ਸਿਖਾਂ ਨੂੰ ਪੁਛਦੇ ਹਨ  ਕਿ  ਸਿਖੋ ਏਹ  ਸੰਤ ਤੁਹਾਡੇ ਕੀ ਲਗਦੇ ਹਨ  ਗੁਰੂ ਹਨ  ਕਿ  ਹੋਰ ਕੁਛ । ਸਾਰੇ ਆਖਣ ਲਗੇ, ਜੀ ਸਾਨੂੰ ਨਹੀਂ ਪਤਾ  ਏਹ  ਕੌਣ ਹਨ ਤੇ ਕੀ ਲਿਖਦੇ  ਹਨ । ਅਸੀਂ  ਤਾਂ  ਸੰਤ ਕਰ ਕੇ ਦਰਸ਼ਨਾਂ ਨੂੰ ਆਏ ਸਾਂ  ਤੇ ਫੜੇ ਗਏ ਹਾਂ । ਸਾਰੀ ਪੁਲਸ ਦਾ ਧਿਆਨ ਦੂਸਰਿਆਂ ਸਿਖਾ ਵਲੇ ਸੀ ।  ਉਸ ਵਕਤ ਤੇਜਾ ਸਿੰਘ  ਟਕੂਆਂ  ਤਾਂ  ਇੱਟਾਂ ਵਿਚ ਲੁਕਾ ਦਿਤਾ ਤੇ ਪਛਾਬ ਕਰਨ ਦੇ ਪਜ ਜਾ ਕੇ ਚੂੜੀ ਬਾਹਰ ਸੁੱਟ ਦਿਤੀ ।   ਏਸ  ਤੇਰ੍ਹਾਂ ਸੱਚੇ  ਪਾਤਸ਼ਾਹ ਦਇਆ ਕਰ ਕੇ ਇੱਜਤ ਰੱਖੀ ਸੀ ।  ਫਿਰ ਆਣ ਕੇ ਉਥੇ ਲਾਗੇ ਬੈਠ ਗਿਆ ।  ਰਾਮ ਸਿੰਘ ਸੁਨਿਆਰਾ ਦਫ਼ਤੂ ਦਾ ਸੀ । ਉਸ ਨੂੰ ਪੁਛਿਆ ਤੇ ਓਹ ਵੀ ਆਖਣ ਲੱਗਾ ਜੀ ਅਸੀਂ ਚਾਰੇ ਜਣੇ ਦੋ ਮੇਰੇ ਪੁੱਤਰ ਤੇ ਦੋਵੇਂ ਜੀ ਅਸੀਂ ਤੀਰਥਾਂ ਤੋਂ ਆਏ ਹਾਂ । ਔਂਦਿਆਂ ਹੋਇਆ  ਸਾਨੂੰ ਸੰਤਾਂ ਦਾ ਪਤਾ ਲੱਗਾ ਤੇ  ਅਸੀਂ ਦਰਸ਼ਨ ਕਰਨ ਆਏ ਹਾਂ ।  ਆਣ ਕੇ ਅਜੇ ਬੈਠੇ ਹਾਂ, ਫੜੇ ਗਏ ਹਾਂ ।  ਹੋਰ ਅਸੀਂ ਸੰਤਾਂ ਨੂੰ ਮੰਨਦੇ ਤਾਂ  ਨਹੀਂ । ਗਿਆਨੀ ਬਿਸ਼ਨ ਸਿੰਘ  ਜਲੰਧਰ ਮੁੰਡੇ ਪੜ੍ਹੌਂਦਾ ਸੀ ।  ਓਹ ਵੀ ਨਾਲ ਤਿੰਨ ਚਾਰ ਸਕੂਲ ਦੇ ਮੁੰਡੇ  ਲੈ  ਕੇ ਦਰਸ਼ਨਾ ਨੂੰ ਆਇਆ ਹੋਇਆ ਸੀ ।  ਓਹ ਪੁਲਸ ਦੇ ਫੜਨ ਤੋਂ ਪਹਿਲਾਂ ਤੁਰ ਪਏ ਸਨ ।   ਰਸਤੇ  ਵਿਚ ਆਣ ਕੇ ਫੜ ਲਏ ।  ਓਹ ਆਖਣ ਲੱਗੇ ਅਸੀਂ ਮਸਤੂਆਣੇ ਗੁਰਦਵਾਰੇ ਆਏ ਸੀ, ਅਸੀਂ ਸੰਤਾਂ ਕੋਲੋਂ ਨਹੀਂ ਆਏ, ਏਸ  ਕਰ ਕੇ ਉਨ੍ਹਾਂ ਨੂੰ ਛੱਡ ਦਿਤਾ ਗਿਆ ।  ਫਿਰ ਤੇਜਾ ਸਿੰਘ ਨੂੰ ਪੁਛਿਆ ਕਿ  ਕਿਥੋਂ  ਹੈਂ  < ਉਸ ਆਖਿਆ ਜੀ ਭੁਚਰ  ਮਾਝੇ   ਦੇਸ਼ ਵਿਚ ਮੇਰਾ ਨਗਰ ਹੈ  ।  ਬਾਬੇ ਮਨੀ ਸਿੰਘ ਹੋਰੀਂ ਮੇਰੇ ਗੁਰੂ ਹਨ  ਤੇ ਏਹਨਾਂ ਦੇ ਮੈਂ  ਦਰਸ਼ਨ ਕਰਨ ਆਇਆ  ਹਾਂ  ਮੈਂ ਅਜੇ  ਆਣ ਕੇ ਪਰਸ਼ਾਦਾ ਛਕਿਆ ਹੈ ਤੇ  ਤੁਸਾਂ   ਫੜ ਲਿਆ ਹੈ ।  ਪਤਾ ਨਹੀਂ ਕਿਸ ਕਾਰਨ ਕਰ ਕੇ ਫੜ ਲਿਆ ਹੈ । ਸਾਰਿਆਂ ਸਿਖਾਂ ਦੇ ਨਾਂ ਲਿਖ ਲਏ ਤੇ ਆਖਿਆ ਐਸੇ ਵਕਤ ਆਪੋ ਆਪਣਿਆਂ ਨਗਰਾਂ ਨੂੰ  ਚਲੇ  ਜਾਓ । ਬਾਬਾ ਮਨੀ ਸਿੰਘ ਤੇ ਇਕ ਸੰਤ ਫੁੱਮਣ ਸਿੰਘ ਸੀ, ਦੋਵੇਂ ਜਣੇ ਬਹਾ ਲਏ ਤੇ ਪੈਹਰੇ ਲਾ ਦਿਤੇ  ਕਿ  ਸੰਤ ਸਾਡੇ ਹੁਕਮ ਤੋਂ ਬਿਨਾਂ ਕਿਤੇ ਜਾਣ ਨਾ  ।  ਪੁਲਿਸ ਫੇਰ ਸੰਗਰੂਰ ਨੂੰ ਚਲੀ ਗਈ । ਸੰਤ ਡੇਰੇ ਵਿਚ ਆ ਗਏ ।  ਓਸ ਹਵੇਲੀ ਵਾਲੇ ਨੂੰ ਪੁਲਸ ਪੱਕੀ ਕਰ ਗਈ  ਕਿ  ਸੰਤ ਕਿਤੇ ਜਾਣ ਨਾ, ਤੈਨੂੰ ਸਪੁਰਦ ਦਾਰੀ ਕੀਤੀ ਗਈ ਹੈ ।  ਸਾਰੇ ਸਿਖ ਬਾਬੇ ਮਨੀ ਸਿੰਘ ਦੇ ਨਾਲ ਡੇਰੇ ਆ ਗਏ ਹਨ ।  ਤੇ ਬਾਬੇ ਮਨੀ ਸਿੰਘ ਤੋਂ ਖ਼ੁਸ਼ੀ ਮੰਗਦੇ ਹਨ ।  ਬਾਬੇ ਹੋਰੀਂ ਆਕਾਸ਼ ਬਾਣੀ  ਨਾਲ ਜੁੜੇ ਤੇ  ਫੇਰ ਆਖਣ ਲੱਗੇ ਸਿਖੋ ਸੱਚੇ  ਪਾਤਸ਼ਾਹ ਤੁਹਾਨੂੰ ਅੱਜ ਨਹੀਂ ਖ਼ੁਸ਼ੀ ਦੇਂਦੇ, ਭਲਕੇ  ਚਲੇ  ਜਾਇਓ ਜੇ ।  ਤਕਾਲਾਂ ਨੂੰ ਫੇਰ ਅੰਨ ਪਾਣੀ ਸ਼ੁਰੂ  ਹੋ  ਗਿਆ । ਓਧਰ ਹਾਕਮਾਂ ਨੂੰ ਫੇਰ ਵਜ਼ੀਰ ਸਾਹਿਬ ਦਾ ਹੁਕਮ ਹੋਇਆ, ਕੋਈ ਨਾ ਛੱਡ ਕੇ ਆਓ  ਸਾਰੇ  ਘੇਰ ਕੇ  ਲੈ  ਆਓ । ਫੇਰ ਸਾਰੀ ਪੁਲਿਸ ਆ ਘੇਰਾ ਪਾਇਆ । ਏਧਰ ਸੰਗਤ ਅਜੇ ਪਰਸ਼ਾਦ ਛਕ ਕੇ ਬੈਠੀ ਸੀ  ਤੇ ਪੁਲਸ ਆਣ ਕੇ ਨੰਬਰਦਾਰ ਨੂੰ ਆਖਿਆ   ਕਿ  ਗੱਡਾ ਤਿਆਰ ਕਰ ਕੇ ਮਨੀ ਸਿੰਘ ਸੰਤ ਦਾ  ਜੋ ਸਮਾਨ ਹੈ ਸਾਰਾ ਲੱਦ ਲਓ ।  ਇਕ ਗੱਡੇ ਤੇ ਬਾਣੀ  ਰੱਖ ਲਈ ਤੇ ਦੂਸਰਿਆਂ ਤੇ ਸਾਰੇ ਸਿਖ ਬਠਾ ਲਏ ।  ਜੋ ਲੀੜਾ ਕਪੜਾ ਸੀ ਸਾਰਾ  ਲੈ  ਕੇ ਤੁਰ ਪਏ । ੩ ਮੀਲ ਸੰਗਰੂਰ ਦਾ ਪੈਂਡਾ ਸੀ । ਰਾਤ ਦੇ ੧੧ ਵਜੇ ਜਾ ਕੇ ਪਹੁੰਚੇ । ਜਾਦਿਆਂ ਹੀ ਸਾਰਿਆਂ ਸਿਖਾਂ ਨੂੰ ਹਵਾਲਾਟ ਵਿਚ ਬੰਦ ਕਰ ਦਿਤਾ ਗਿਆ ਜੀ । ।