38 – ਸੱਚੇ ਪਾਤਸ਼ਾਹ ਨੇ ਘਵਿੰਡ ਔਣਾ ਤੇ ਮਾਝੇ ਦੀ ਸੰਗਤ ਨੇ ਦਰਸ਼ਨ ਕਰਨ ਔਣਾ – JANAMSAKHI 38

ਸੱਚੇ  ਪਾਤਸ਼ਾਹ  ਨੇ  ਘਵਿੰਡ ਔਣਾ ਤੇ  ਮਾਝੇ  ਦੀ  ਸੰਗਤ  ਨੇ ਦਰਸ਼ਨ ਕਰਨ ਔਣਾ

     ਜਿਸ ਵਕਤ ਫੇਰ  ਸੱਚੇ  ਪਿਤਾ ਦੀਨ ਦਿਆਲ ਘਵਿੰਡ ਆ ਗਏ ਹਨ । ਸਾਰੇ ਘਰ  ਦੇ ਟੱਬਰ  ਬੜੀ  ਖ਼ੁਸ਼ੀ ਪ੍ਰਾਪਤ ਹੋਈ  ।  ਨਗਰ ਦੇ ਕੁਝ ਵਾਸੀਆਂ ਨੂੰ ਪਾਤਸ਼ਾਹ ਦੇ ਔਣ ਨਾਲ  ਸੋਗ ਪੈ ਗਿਆ  ਐਡੇ ਮਾੜਿਆਂ ਭਾਗਾਂ ਵਾਲੇ ਸਨ ਜੀ ।  ਤੀਨ ਲੋਕ ਦੇ ਮਾਲਕ ਨੂੰ ਵੇਖ ਕੇ ਖ਼ੁਸ਼ ਨਹੀਂ  ਹੋਏ ਕਿ ਸਾਡੇ ਨਗਰ ਦੇ ਵਿਚ ਵੱਡੇ ਦਿਆਲੂਆਂ ਨੇ  ਅਵਤਾਰ ਧਾਰਿਆ ਹੈ,  ਧੰਨ ਏਹ  ਨਗਰ ਹੈ । ਪਰ ਜੀਅ ਦੇ ਕੀ ਅਖਤਿਆਰ ਹੈ ।   ਸੱਚੇ  ਪਿਤਾ  ਨੇ  ਓਨ੍ਹਾਂ ਨੂੰ ਸੁਰਤ ਨਹੀਂ ਦਿਤੀ ।।