ਪਾਲ ਸਿੰਘ ਨੂੰ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਤੇ ਚਰਨੀ ਲਗਣਾ
ਪਾਲ ਸਿੰਘ ਜੇਠੂਵਾਲ ਵਾਲਾ ਬਾਰ ਵਿਚ ਰਹਿੰਦਾ ਸੀ । ਮਾਣਾ ਸਿੰਘ ਭੁਚਰ ਵਾਲੇ ਨੂੰ ਵੀ
੨੭(27) ਚੱਕ ਬਾਰ ਵਿਚ ਮੁਰੱਬੇ ਮਿਲੇ ਹੋਏ ਸਨ । ਤੇਜਾ ਸਿੰਘ ਦਾ ਬਾਪ ਮਾਣਾ ਸਿੰਘ ਸੀ । ਪਾਲ ਸਿੰਘ ਤੇਜਾ ਸਿੰਘ ਨੂੰ ਪੁਛਦਾ ਹੈ ਕਿ ਅਵਤਾਰ ਦੇ ਕੀ ਲੱਛਨ ਹਨ । ਤੁਸੀਂ ਕਿਸ ਤਰ੍ਹਾਂ ਮਹਾਰਾਜ ਲੱਭਾ ਹੈ । ਤੇਜਾ ਸਿੰਘ ਬਚਨ ਦੱਸਦੇ ਕਿ ਸੰਤਾਂ ਨੇ ਮਹਾਰਾਜ ਹੋਰਾਂ ਨੂੰ ਲੱਭਾ ਹੈ ਤੇ ਸਾਨੂੰ ਵੀ ਬਾਹੋਂ ਫੜ ਕੇ ਨਿਹਕਲੰਕ ਅਵਤਾਰ ਦੇ ਚਰਨੀ ਲਾਇਆ ਹੈ ਜੀ । ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਪ੍ਰੇਮ ਔਂਦਾ ਹੈ ਤੇ ਗੱਲਾਂ ਦਾ ਯਕੀਨ ਨਹੀਂ ਸੀ ਔਂਦਾ । ਫਿਰ ਮਾਣਾ ਸਿੰਘ ਵੀ ਭੁਚਰੋਂ ਓਥੇ ੨੭ ਚੱਕ ਗਿਆ । ਪਾਲ ਸਿੰਘ ਆਂਦਾ ਹੈ ਚਾਚਾ ਜੀ ਤੇਜਾ ਸਿੰਘ ਆਂਦਾ ਹੈ, ਕਿ ਪਾਤਸ਼ਾਹ ਅਵਤਾਰ ਧਾਰਿਆ ਹੈ, ਸੱਚ ਹੈ ਕਿ ਝੂਠ ਹੈ । ਮਾਣਾ ਸਿੰਘ ਬੜੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਦੀ ਉਸਤਤ ਕਰਕੇ ਪਾਲ ਸਿੰਘ ਨੂੰ ਬਚਨ ਸੁਣਾ ਰਿਹਾ ਹੈ ਤੇ ਆਪਣੀ ਜਬਾਨ ਪਵਿੱਤਰ ਕਰ ਰਿਹਾ ਹੈ । ਪਾਲ ਸਿੰਘ ਬਚਨ ਸੁਣ ਕੇ ਨਿਹਾਲ ਹੋ ਰਿਹਾ ਹੈ । ਪਾਲ ਸਿੰਘ ਆਂਦਾ ਹੈ, ਚਾਚਾ, ਮੇਰੇ ਵੀ ਧੰਨ ਭਾਗ ਹੋਣਗੇ ਜਦੋਂ ਦਰਸ਼ਨ ਹੋਣਗੇ, ਤੇਜਾ ਸਿੰਘ ਦਾ ਮੈਨੂੰ ਯਕੀਨ ਨਹੀਂ ਸੀ ਔਂਦਾ । ਮਾਣਾ ਸਿੰਘ ਆਖਣ ਲੱਗਾ, ਪਾਲ ਸਿੰਘ ਤੈਨੂੰ ਸਿਰਫ ਯਕੀਨ ਕਰਨ ਦੀ ਲੋੜ ਹੈ, ਤੈਨੂੰ ਆਪੇ ਚਰਨੀ ਲਾ ਲਵੇਗਾ । ਏਥੇ ਬੈਠੇ ਨੂੰ ਦਰਸ਼ਨ ਦੇ ਦੇਣਗੇ । ਪਾਤਸ਼ਾਹ ਕਿਤੇ ਦੂਰ ਨਹੀਂ ਹਨ । ਧਿਆਨ ਰੱਖਣ ਦੀ ਲੋੜ ਹੈ । ਫਿਰ ਰਾਤ ਦਾ ਸਮਾਂ ਹੈ, ਪਾਲ ਸਿੰਘ ਮੁਰੱਬੇ ਵਿਚ ਪਾਣੀ ਲਾ ਰਿਹਾ ਹੈ । ਦੀਨ ਦਿਆਲ ਸੱਚੇ ਪਾਤਸ਼ਾਹ ਕ੍ਰਿਸ਼ਨ ਦੇ ਜਾਮੇ ਵਿਚ ਦਰਸ਼ਨ ਦਿਤਾ ਹੈ । ਸਵੇਰੇ ਪਾਲ ਸਿੰਘ ਬਚਨ ਕਰਦਾ ਹੈ । ਚਾਚਾ ਮਾਣਾ ਸਿੰਘ, ਅੱਜ ਮੈਨੂੰ ਸੱਚੇ ਪਾਤਸ਼ਾਹ ਕ੍ਰਿਸ਼ਨ ਦੇ ਜਾਮੇ ਵਿਚ ਦਰਸ਼ਨ ਦਿਤਾ ਹੈ ਜੀ । ਬੜੇ ਪ੍ਰੇਮ ਨਾਲ ਬਚਨ ਬਲਾਸ ਕਰ ਰਹੇ ਹਨ ਜੀ । ਦਿਨ ਨੂੰ ਬੜਾ ਪ੍ਰੇਮ ਜਾਗਿਆ । ਆਖਣ ਲਗਾ, ਤੇਜਾ ਸਿੰਘ ਜਦੋਂ ਤੁਸੀਂ ਘਵਿੰਡ ਨੂੰ ਜਾਓਗੇ ਮੈਂ ਵੀ ਜਰੂਰ ਜਾਵਾਂਗਾ । ਪਾਲ ਸਿੰਘ ਆਖਿਆ, ਸਾਨੂੰ ਜਨਜਾਤੀ ਵਿਆਹ ਹੈ, ਤੇ ਓਸ ਦਿਨ ਤੂੰ ਵੀ ਤੇਜਾ ਸਿੰਘ ਚਲੇ ਤੇ ਘਵਿੰਡ ਚਲੇ ਚਲੀਏ । ਜਿਸ ਵਕਤ ਜਨਜਾਤੀਆਂ ਤੋਂ ਵਿਆਹ ਵੇਖ ਕੇ ਘਵਿੰਡ ਗਏ ਹਨ, ਪਾਲ ਸਿੰਘ ਪੁੱਛਣ ਲਗਾ ਕਿ ਤੇਜਾ ਸਿੰਘ ਮੈਂ ਕਿਸ ਬਿਧ ਨਾਲ ਸ਼ਰਨ ਪਵਾਂ । ਉਸ ਆਖਿਆ ਕਿ ੫(5) ਕੂਜੇ ਮਿਸ਼ਰੀ ਦੇ ਤੇ ਜੋ ਪੂਜਾ ਤੈਥੋਂ ਬਣਦੀ ਹੈ ਓਹ ਨਾਲ ਰੱਖ ਕੇ ਗਲ ਵਿਚ ਪੱਲਾ ਪਾ ਕੇ ਨਿਮਸਕਾਰ ਕਰੀਂ ਕਿ ਸੱਚੇ ਪਿਤਾ ਮੇਰੇ ਤੇ ਮਿਹਰ ਕਰੋ । ਤੇਜਾ ਸਿੰਘ ਤੇ ਪਾਲ ਸਿੰਘ ਘਵਿੰਡ ਆ ਗਏ ਹਨ । ਸੱਚੇ ਪਾਤਸ਼ਾਹ ਪਲੰਘ ਤੇ ਬੈਠੇ ਹਨ । ਤੇ ਪਰਸ਼ਾਦ ਏਨ੍ਹਾਂ ਥਾਲਾਂ ਵਿਚ ਪਾ ਕੇ ਹੱਥ ਜੋੜ ਕੇ ਨਿਮਸਕਾਰ ਕੀਤੀ । ਸੱਚੇ ਪਾਤਸ਼ਾਹ ਆਖਣ ਲਗੇ ਤੇਜਾ ਸਿੰਘ ਸਾਡੀ ਧਾਰਨ ਤੈਨੂੰ ਪਤਾ ਹੈ । ਤੇਜਾ ਸਿਧ ਆਖਿਆ ਜੀ ਪਤਾ ਹੈ । ਤੇ ਆਖਣ ਲੱਗੇ ਪਾਲ ਸਿੰਘ ਨੂੰ ਦੱਸ ਦਿਤਾ ਈ । ਤੇਜਾ ਸਿੰਘ ਆਖਿਆ ਜੀ ਮੈਂ ਦੱਸ ਦਿਤਾ ਹੈ ਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਮਾਸ ਸ਼ਰਾਬ ਤੇ ਝੂਠ ਅਪਰਾਧ ਤੋਂ ਮਨਾ ਕਰਦੇ ਹਨ ਜੀ । ਪਾਲ ਸਿੰਘ ਹੱਥ ਜੋੜ ਕੇ ਖਲੋਤਾ ਸੀ । ਆਖਣ ਲੱਗਾ ਸੱਚੇ ਪਾਤਸ਼ਾਹ ਆਪ ਹੀ ਮੇਰੇ ਸਿਰ ਤੇ ਹੱਥ ਰਖੋਗੇ ਤੇ ਮੈਨੂੰ ਬਚਾਓਗੇ । ਦੀਨ ਦਿਆਲ ਹੁਣ ਦਇਆ ਕਰਕੇ ਮੈਨੂੰ ਆਪਣੀ ਸ਼ਰਨ ਲਾ ਲਉ ਜੀ । ਜਿਸ ਵਕਤ ਬੇਨੰਤੀ ਕੀਤੀ ਗਈ ਤੇ ਸੱਚੇ ਪਾਤਸ਼ਾਹ ਪਾਲ ਸਿੰਘ ਨੂੰ ਪਰਸ਼ਾਦ ਦਿਤਾ ਤੇ ਫਿਰ ਸਾਰੀ ਸੰਗਤ ਨੂੰ ਵਰਤਾਇਆ ਗਿਆ । ਪਾਲ ਸਿੰਘ ਕੜਾਹ ਪਰਸ਼ਾਦ ਵਾਸਤੇ ਵੀ ਪੈਸੇ ਦੇ ਦਿਤੇ ਤੇ ਸ਼ਰਨ ਲਾਏ ਦੀ ਖ਼ੁਸ਼ੀ ਮਨਾਈ । ਦਰਸ਼ਨ ਕਰ ਕੇ ਆਪਣਾ ਜਨਮ ਸੁਫਲਾ ਕੀਤਾ । ਫਿਰ ਪ੍ਰੇਮ ਨਾਲ ਛੇਤੀ ਛੇਤੀ ਔਣ ਲਗ ਪਿਆ । ।