45 – ਪਾਤਸ਼ਾਹ ਦਾ 27 ਚੱਕ ਜਾਣਾ – JANAMSAKHI 45

ਪਾਤਸ਼ਾਹ ਦਾ 27 ਚੱਕ ਜਾਣਾ

     ਇਕ ਦਿਨ ਪਾਲ ਸਿੰਘ ਬੇਨੰਤੀ ਕਰਦਾ ਹੈ   ਕਿ   ਸੱਚੇ  ਪਾਤਸ਼ਾਹ ਬਾਰ ਵਿਚ ਮੈਨੂੰ ਦਰਸ਼ਨ ਦਿਉ । ਗਰੀਬ  ਦੀ 

ਕੁੱਲੀ ਨੂੰ  ਚਲ ਕੇ ਭਾਗ ਲਾਉ । ਇਕ ਬੁਧ ਸਿੰਘ ਨਾਗੇ ਕਿਆਂ ਦਾ ੨੭ ਚੱਕ ਰੈਂਹਦਾ ਸੀ, ਓਹ ਵੀ ਸ਼ਰਨ ਲੱਗਾ । ਇਕ ਨੱਥਾ ਸਿੰਘ ਰਾਮਗੜ੍ਹੀਆ ਸਿੰਘ ਸੀ,  ਓਹ ਵੀ ਸ਼ਰਨ ਲੱਗਾ । ਮਜ਼੍ਹਬੀ ਹੇਮ ਸਿੰਘ ਸੀ,  ਓਹ ਵੀ  ਬਚਨ  ਸੁਣ ਕੇ ਸ਼ਰਨ ਲਗਾ । ਪਾਲ  ਸਿੰਘ ਦੇ ਭਰਾ ਸਨ  ਆਤਮਾ ਸਿੰਘ, ਜੀਉਣ ਸਿੰਘ, ਸੁੰਦਰ ਸਿੰਘ, ਸਾਰਾ ਪਰਵਾਰ  ਸੱਚੇ  ਪਾਤਸ਼ਾਹ  ਦੀ  ਸ਼ਰਨ ਲੱਗਾ ਹੈ ।  ਬੜੀ  ਕਿਰਪਾ ਹੋਈ ਹੈ । ਪਾਲ ਸਿੰਘ  ਦੀ  ਬੇਨੰਤੀ ਪਰਵਾਨ ਕਰ ਕੇ  ਸੱਚੇ  ਪਿਤਾ ਬਾਰ ਨੂੰ ੨੭ ਚੱਕ ਗਏ ਹਨ  । ਏਥੋਂ ਪਾਤਸ਼ਾਹ ਦੇ ਨਾਲ  ਚੇਤ ਸਿੰਘ ਕਲਸੀਆਂ ਵਾਲਾ ਤੇ ਤੇਜਾ ਸਿੰਘ ਸੇਵਾ ਵਿਚ  ਸੱਚੇ  ਪਿਤਾ ਦੇ ਨਾਲ ਹੀ ਗੱਡੀ ਚੜ ਕੇ  ਚਲੇ  ਗਏ ਹਨ  ।  ਅੱਗੇ  ਸਾਰੇ ਸਿਖ ਅਗਲ ਵਾਡੀ ਲੈਲਪੁਰ ਪਾਤਸ਼ਾਹ ਨੂੰ ਲੈਣ ਆਏ ਹਨ ।  ਜਿਸ ਵਕਤ  ਸੱਚੇ  ਪਾਤਸ਼ਾਹ ਲੈਲਪੁਰ ਜਾ ਕੇ ਗੱਡੀ ਤੋਂ ਉਤਰੇ ਹਨ, ਸਿਖਾਂ ਬੜੀ  ਖ਼ੁਸ਼ੀ ਮਨਾਈ ।  ਦਰਸ਼ਨ ਕਰ ਕੇ  ਨਿਮਸਕਾਰਾਂ ਕੀਤੀਆਂ ਤੇ ਪਰਕਰਮਾਂ ਕੀਤੀਆਂ ਹਨ । ਫਿਰ ਸਾਰਿਆਂ ਬੇਨੰਤੀ ਕੀਤੀ  ਕਿ ਸੱਚੇ  ਪਾਤਸ਼ਾਹ ਦਇਆ ਕਰੋ ਤੇ ਆਪ ਦਾ ਫੋਟੋ ਲੁਵਾਈਏ ।  ਪਾਤਸ਼ਾਹ ਬੇਨੰਤੀ ਪਰਵਾਨ ਕਰ ਲਈ ਤੇ ਦੁਕਾਨ ਨੂੰ ਤੁਰ ਪਏ ਹਨ ।   ਸੱਚੇ  ਪਾਤਸ਼ਾਹ ਕੁਰਸੀ ਤੇ ਬੈਠ ਗਏ ਹਨ  । ਆਤਮਾ ਸਿੰਘ, ਪਾਲ ਸਿੰਘ, ਬੁਧ ਸਿੰਘ,  ਹੇਮ ਸਿੰਘ, ਨੱਥਾ ਸਿੰਘ, ਚੇਤ ਸਿੰਘ,  ਤੇਜਾ ਸਿੰਘ ਸਾਰੇ ਸਿਖ ਖਲੋਤੇ ਹਨ ।  ਫੁਲਾਂ ਦੇ ਹਾਰ ਪਾਤਸ਼ਾਹ ਦੇ ਗਲ ਵਿਚ ਪਾਏ ਹਨ । ਫੋਟੋ ਲੁਹਾ ਕੇ ਫਿਰ ਟਾਂਗੇ ਤੇ ਬੈਠ ਕੇ  ਸੱਚੇ  ਪਾਤਸ਼ਾਹ ਤੇ ਸਿਖ ੨੭ ਚੱਕ  ਚਲੇ  ਗਏ ਹਨ । ੮  ਦਿਨ ਓਥੇ ਦਇਆ ਕੀਤੀ ਹੈ । ਬੁਧ  ਨੇ  ਬੜਾ   ਸੋਹਣਾ ਬੱਗੇ ਰੰਗ ਦਾ ਬੌਲਦ ਸੱਚੇ  ਪਿਤਾ ਨੂੰ ਸੇਵਾ ਦਿਤਾ ਹੈ । ੧੦੦ ਰੁਪੈਯਾ ਪਾਲ ਸਿੰਘ ਨਿਮਸਕਾਰ ਕੀਤੀ । ਪੁਜ ਆਈ ਸੇਵਾ ਦੂਸਰਿਆਂ ਸਿਖਾ  ਨੇ  ਵੀ ਕੀਤੀ ਹੈ । ਪਾਤਸ਼ਾਹ ਨੂੰ ਪੁਸ਼ਾਕਾਂ, ਰੇਜ਼ੇ ਕਪੜੇ ਤੇ ਪੀਪਾ ਘਿਉ ਦਾ ਦਿਤੇ ਹਨ । ਬੜੀਆਂ ਸਾਰੀ ਸੰਗਤ ਨੂੰ ਅੱਠ ਦਿਨ ਖੁਸ਼ੀਆਂ ਰਹੀਆਂ ਹਨ ।  ਫਿਰ  ਸੱਚੇ  ਪਾਤਸ਼ਾਹ ਤਿਆਰ ਹੋ  ਪਏ ਹਨ ਜੀ ।  ਦੂਸਰੇ ਪਿੰਡ ਤੱਕ ਸਿਖ ਤੇ ਬੀਬੀਆਂ ਮਾਈਆਂ ਤੋਰਨ ਆਈਆਂ ਹਨ ।  ਮਾਈਆਂ ਖੁਸ਼ੀਆਂ  ਲੈ  ਕੇ ਮੁੜ ਪਈਆਂ ਹਨ, ਤੇ ਸਿਖ ਲੈਲਪੁਰ ਆ ਕੇ ਗੱਡੀ ਚੜ੍ਹ ਗਏ ਹਨ । ਇਕ ਗੱਡੀ ਵਿਚ ਬੌਲਦ ਵੀ ਪਾਤਸ਼ਾਹ ਚੜ੍ਹਾ ਲਿਆਏ ਹਨ ਤੇ ਘਵਿੰਡ ਆ ਗਏ ਹਨ ਜੀ । ਐਡੀ ਦਇਆ ਸੰਗਤ ਤੇ ਕਰ ਆਏ ਹਨ  ਸਾਰੀ ਸੰਗਤ  ਅੱਠੇ ਪਹਿਰ  ਸੱਚੇ  ਪਿਤਾ ਦਾ ਜਸ ਕਰ ਰਹੀ ਹੈ ਜੀ । ।