46 – ਭੁਚਰ ਵਾਲੇ ਬਲਵੰਤ ਸਿੰਘ ਦੀ ਸਾਖੀ – JANAMSAKHI 46

ਭੁਚਰ ਵਾਲੇ ਬਲਵੰਤ ਸਿੰਘ  ਦੀ  ਸਾਖੀ

ਬਲਵੰਤ ਸਿੰਘ ਭੁੱਚਰ ਪਿੰਡ ਦਾ ਸਿਖ ਸੀ ।  ਉਸ ਪਾਸੋਂ ਐਡਾ ਪਾਪ  ਹੋ  ਗਿਆ  

ਕਿ  ਆਪਣੇ ਸਕੇ ਭਰਾ ਨੂੰ  ਗੁੱਸੇ ਵਿਚ ਆਣ ਕੇ ਮਾਰ ਦਿਤਾ ਤੇ ਬਲਵੰਤ ਸਿੰਘ ਫੜਿਆ ਗਿਆ । ਓਸ ਦੇ ਘਰੋਂ ਆ ਕੇ ਉਸ  ਦੀ  ਜਨਾਨੀ  ਨੇ  ਬੇਨੰਤੀ ਕੀਤੀ  ।  ਪਾਤਸ਼ਾਹ ਆਖਣ ਲੱਗੇ, ਉਸ  ਨੇ  ਬੜਾ ਅਪਰਾਧ ਕੀਤਾ, ਬਖ਼ਸ਼ਣ ਵਾਲਾ ਨਹੀਂ ਗਾ  ।  ਓਸ  ਨੇ   ਬੜੀ  ਅਧੀਨਗੀ ਨਾਲ ਬੇਨੰਤੀ ਕੀਤੀ, ਕਿ   ਸੱਚੇ  ਪਾਤਸ਼ਾਹ ਤੁਹਾਡਾ ਸਿਖ ਆ, ਦਇਆ ਕਰੋ ।  ਲਾਗੇ ਜੇਹੜੇ ਹੋਰ ਸਿਖ ਸਨ ਉਨ੍ਹਾਂ ਵੀ ਬੇਨੰਤੀ ਕੀਤੀ । ਦੀਨ ਦਿਆਲ ਦਇਆ ਕਰੋ । ਪਾਤਸ਼ਾਹ ਆਖਿਆ, ਹੱਛਾ ਅਸੀਂ ਓਥੇ ਆਵਾਂਗੇ ਭੁੱਚਰ ।  ਪਾਤਸ਼ਾਹ ਤੇ ਤੇਜਾ ਸਿੰਘ ਅੰਮ੍ਰਿਤਸਰ ਗਏ ਹਨ ।  ਇਕ ਸੁਰਜਣ  ਸਿੰਘ ਭੁੱਚਰ ਦਾ ਸਿੰਘ ਸੀ । ਓਹ ਵੀ  ਬਲਵੰਤ ਸਿੰਘ ਦੀਆਂ ਤਰੀਕਾਂ ਤੇ ਜਾਂਦਾ ਸੀ  । ਸੁਰਜਣ ਸਿੰਘ ਵੀ ਪਾਤਸ਼ਾਹ ਅੱਗੇ  ਬੇਨੰਤੀ ਕਰਦਾ ਹੈ   ਕਿ  ਪਾਤਸ਼ਾਹ ਤੁਹਾਡਾ ਸਿਖ ਹੈ  ਤੇ ਤੁਹਾਨੂੰ ਲਾਜਾਂ ਨੇ  ।  ਲਛਮਣ ਸਿੰਘ  ਦੀ  ਦੁਕਾਨ ਤੇ ਅੰਮ੍ਰਿਤਸਰ ਪਾਤਸ਼ਾਹ ਬਿਰਾਜਮਾਨ ਹੁੰਦੇ ਸਨ ਜੀ ।  ਸਭ ਤਰੀਕਾਂ ਭੁਗਤ ਕੇ ਤੇ ਸ਼ੈਸ਼ਨ ਦੀ  ਤਰੀਕ ਰਹਿ ਗਈ ਸੀ ।  ਪਾਤਸ਼ਾਹ ਬੇਨੰਤੀ ਪਰਵਾਨ ਕਰ ਕੇ ਆਖਣ ਲੱਗੇ, ਅੱਜ ਸਾਰੀ ਰਾਤ ਸ਼ਬਦ ਪੜ੍ਹੋ  ਤੇ ਫੇਰ ਸਵੇਰੇ ਸਵੇਰਸਾਰ ਸਾਡੇ ਅੱਗੇ  ਬੇਨੰਤੀ ਕਰਿਓ ਜੇ ।   ਸੱਚੇ  ਪਾਤਸ਼ਾਹ ਬੇਨੰਤੀ ਪਰਵਾਨ ਕਰ ਕੇ, ਸਵੇਰੇ ਤਰੀਕ ਸੀ, ਤਰੀਕ ਤੇ ਗਏ ਹਨ । ਬਲਵੰਤ ਸਿੰਘ ਨੂੰ  ਜੇਲ ਦੇ ਵਿਚੋਂ ਹੱਥਕੜੀ ਮਾਰ ਕੇ  ਅਦਾਲਤ ਵਿਚ ਭੁਗਤੌਣ ਵਾਸਤੇ  ਲੈ  ਆਂਦਾ ਹੈ ।  ਇਕ ਬਲਵੰਤ ਸਿੰਘ ਦਾ ਪੁਤ ਤੇ ੧ ਹੋਰ ਕਸੰਗੀ ਸੀ । ਤਿੰਨ ਜਣੇ  ਮਾਰਨ  ਵਾਲੇ ਫੜੇ ਹਨ । ਤੇਜਾ ਸਿੰਘ  ਸੁਰਜਣ   ਸਿੰਘ  ਤੇ  ਸੱਚੇ  ਪਾਤਸ਼ਾਹ ਤਿੰਨ ਜਣੇ  ਜਿਥੇ ਬਲਵੰਤ ਨੂੰ ਸਿਪਾਹੀ ਲੈ  ਕੇ ਬੈਠੇ ਸੀ  ਓਥੇ  ਚਲੇ  ਗਏ ਹਨ ।  ਲੀੜਾ ਵਛਾ ਕੇ ਬਲਵੰਤ ਸਿੰਘ ਦੇ ਲਾਗੇ   ਸੱਚੇ  ਪਾਤਸ਼ਾਹ ਨੂੰ ਬਿਠਾ ਦਿਤਾ ਹੈ ।  ਤੇਜਾ ਸਿੰਘ ਬਲਵੰਤ ਸਿੰਘ ਨੂੰ ਆਖਿਆ  ਕਿ  ਬਲਵੰਤ ਸਿੰਘ ਐਸ ਵਕਤ ਤੇਰਾਂ ਕੋਈ ਭੈਣ ਭਰਾ ਸਾਕ ਅੱਗ  ਸੱਚੇ  ਪਾਤਸ਼ਾਹ ਤੋਂ ਬਿਨਾ ਹੈ । ਓਸ  ਬਲਵੰਤ ਸਿੰਘ ਉਠ ਕੇ  ਗਲ ਵਿਚ ਪਲਾ ਪਾ  ਕੇ ਬੇਨੰਤੀ ਕੀਤੀ ਐਸ ਵਕਤ ਮੈਂ ਮਿਟੀ ਹਾਂ, ਤੇ  ਸੱਚੇ  ਪਿਤਾ ਦੀਨ ਦਿਆਲ ਤ੍ਰਿਲੋਕੀ ਨਾਥ ਖੰਡਾਂ ਬ੍ਰਹਿਮੰਡਾਂ ਦੇ ਮਾਲਕ  ਤੋਂ ਬਿਨਾਂ ਮੇਰਾ ਕੋਈ ਨਹੀਂ ਹੈ ।  ਪਾਤਸ਼ਾਹ ਆਖਣ ਲੱਗੇ, ਬਲਵੰਤ ਸਿੰਘ  ਤੂੰ  ਪਾਪ   ਬੜਾ   ਕੀਤਾ, ਭਰਾ ਨੂੰ ਮਾਰਨਾ ਨਹੀਂ ਸੀ ।  ਬਲਵੰਤ ਸਿੰਘ ਬੇਨੰਤੀ ਕਰ ਕੇ  ਆਖਣ ਲੱਗਾ,  ਸੱਚੇ  ਪਾਤਸ਼ਾਹ  ਮੈਨੂੰ ਭੁੱਲ ਬਖ਼ਸ਼ੋ  ।  ਪਾਤਸ਼ਾਹ ਆਖਿਆ  ਚੰਗਾ, ਹੁਣ ਹੌਂਸਲਾ ਨਾ ਢਾਹ, ਤੈਨੂੰ  ਲੈ  ਚਲਾਂਗੇ ।  ਓਧਰੋਂ ਕਚੈਹਰੀ ਵਿਚ ਵਾਜ ਵਜ ਪਈ  ।  ਮਹਾਰਾਜ ਹੋਰੀ ਵੀ ਨਾਲ ਅੰਦਰ ਲੰਘ ਗਏ ਹਨ  ।  ਓਥੇ ਫੇਰ ਗਵਾਹਾਂ  ਨੇ  ਬਹੁਤ ਗਵਾਹੀਆਂ ਦਿਤੀਆਂ  ।  ਸਬੂਤ ਹੋ  ਗਿਆ  ਕਿ  ਬਲਵੰਤ ਸਿੰਘ ਹੱਕੀ ਕਾਤਲ ਹੈ ।  ਕਿਸੇ ਬਹਾਨੇ ਛੁੱਟ ਨਹੀਂ ਸਕਦਾ ।   ਜੋ ਹੋਰ ਵੀ ਸੁਣਨ ਵਾਲੇ ਸਨ  ਆਖਣ ਲੱਗੇ   ਕਿ  ਬਲਵੰਤ ਸਿੰਘ ਹੁਣ ਛੁਟਦਾ ਨਹੀਂ,  ਫਾਹੇ ਲਗ ਜਾਵੇਗਾ ।  ਜਿਸ ਵਕਤ ਕਚੈਹਰੀ ਵਿਚੋਂ ਬਾਹਰ ਨਿਕਲੇ, ਦੁਸ਼ਮਨਾਂ ਬੜੀ  ਖ਼ੁਸ਼ੀ ਮਨਾਈ   ਕਿ  ਬਲਵੰਤ ਸਿੰਘ   ਹੁਣ ਫਾਹੇ ਲੱਗ ਜਾਵੇਗਾ । ਬਹੁਤ ਚੰਗੇ ਬਿਆਨ  ਹੋ  ਗਏ ਹਨ ।  ਪਾਤਸ਼ਾਹ  ਨੇ  ਇਕ ਬੰਦਾ ਭੁੱਚਰ ਵਿਚ ਘੱਲਿਆ  ਤੇ ਆਖਿਆ  ਜਾਹ ਜਾ ਕੇ  ਢੋਲ  ਮਾਰ ਦੇ   ਕਿ  ਬਲਵੰਤ ਸਿੰਘ ਬਰੀ  ਹੋ  ਗਿਆ ਹੈ  ।  ਅਸੀਂ ਭਲਕੇ ਨਾਲ  ਲੈ  ਕੇ ਆਵਾਂਗੇ ।  ਸੁਣਨ ਵਾਲੇ ਬੜੇ ਹੈਰਾਨ ਹਨ ।  ਬਿਆਨ ਬਹੁਤ ਸਖ਼ਤ  ਹੋਏ  ਹਨ ।  ਕਿਸੇ ਬਹਾਨੇ ਵੀ ਬਲਵੰਤ ਸਿੰਘ ਨਹੀਂ ਛੁਟ ਸਕਦਾ  ਤੇ ਮਹਾਰਾਜ ਹੋਰੀ ਆਂਦੇ ਹਨ  ਅਸੀਂ ਕਲ ਨਾਲ  ਲੈ  ਕੇ ਜਾਵਾਂਗੇ ।  ਅਗਲੇ ਦਿਨ ਹਾਕਮ  ਨੇ  ਹੁਕਮ  ਦੀ  ਤਰੀਕ ਰਖ ਦਿਤੀ  । ਅਗਲੇ ਦਿਨ ਜਿਸ ਵਕਤ ਕਚੈਹਰੀ ਵਿਚ ਬਲਵੰਤ ਸਿੰਘ ਗਿਆ  ਤੇ ਅਫਸਰ ਆਖਣ ਲੱਗਾ, ਬਲਵੰਤ ਸਿੰਘ  ਤੂੰ  ਹੱਕੀ ਕਾਤਲ ਹੈ ਤੇ ਤੈਨੂੰ ਪਰਮੇਸ਼ਵਰ ਬਦੋ ਬਣੀ  ਛੁੜਾ ਰਿਹਾ ਹੈ,  ਤੂੰ  ਬਰੀ  ਹੋ  ਗਿਆ ਹੈ । ਜਿਸ ਵਕਤ ਬਰੀ  ਹੋ  ਕੇ ਬਾਹਰ ਆਇਆ ਹੈ,  ਸਾਰੀ ਦੁਨੀਆਂ ਹੈਰਾਨ ਪਰੇਸ਼ਾਨ ਹੋ  ਰਹੀ ਹੈ ।  ਆਂਦੇ ਹਨ  ਕਿ  ਮਹਾਰਾਜ ਹੋਰੀਂ ਬੜੇ ਸਮਰੱਥ ਹਨ । ਸਾਰੀ ਦੁਨੀਆਂ ਹੁਮ ਹੁਮਾ ਕੇ ਵੇਖਣ ਆਈ ਹੈ,   ਕਿ  ਆਹ ਮਹਾਰਾਜ ਹਨ ਜਿਨ੍ਹਾਂ ਬਲਵੰਤ ਸਿੰਘ ਨੂੰ ਛੁਡਾਇਆ ਹੈ  ।  ਬਲਵੰਤ ਸਿੰਘ ਪਾਤਸ਼ਾਹ ਦੇ ਚਰਨਾਂ ਤੇ ਪਿਆ ਹੈ । “ਤੇਰੇ  ਕਵਣ ਕਵਣ ਗੁਣ ਗਾਵਾਂ ਜੀਭਾ ਮੇਰੀ ਇਕ ਮਾਲਕਾ” । ਆਪ ਹੀ ਜਾਣੀ ਜਾਣ ਹਨ ਜੀ । ।