ਪਾਤਸ਼ਾਹ ਦੇ ਘੋੜੇ ਤੇ ਕੁੱਤੇ ਬਾਰੇ
ਬੁਧ ਸਿੰਘ ਪਾਤਸ਼ਾਹ ਦੇ ਘੋੜੇ ਦੀ ਬੜੀ ਸੇਵਾ ਕਰਦਾ ਹੁੰਦਾ ਸੀ । ੪੦ (40) ਸਾਲ ਦੀ ਉਮਰ ਦਾ
ਪਾਤਸ਼ਾਹ ਦੇ ਹੇਠਾਂ ਘੋੜਾ ਸੀ । ਬੁਧ ਸਿੰਘ ਨੇ ਆਪਣੇ ਘਰ ਖੜ ਕੇ ਘੋੜਾ ਬੜੇ ਪ੍ਰੇਮ ਨਾਲ ਸੇਵਾ ਕੀਤੀ । ਸੱਚੇ ਪਾਤਸ਼ਾਹ ਵਿਸਾਖੀ ਤੇ ਦਵਾਲੀ ਤੇ ਜਾ ਕੇ ਮੰਡੀ ਵਿਚ ਘੋੜਾ ਭਜੌਂਦੇ ਹੁੰਦੇ ਸੀ । ਸੌ ਰੁਪੈਆ ਘੋੜੇ ਦੇ ਗਲ ਨਾਲ ਬੰਨ੍ਹ ਦੇਣਾ । ਜੇਹੜਾ ਘੋੜਾ ਜਿਆਦਾ ਭੱਜੇ, ਓਹੋ ਲੈ ਲਵੇ । ਦੀਨ ਦਿਆਲ ਦੇ ਸਾਮ੍ਹਣੇ ਕੌਣ ਬਰਾਬਰੀ ਕਰ ਸਕਦਾ ਹੈ । ਐਨਾ ਘੋੜਾ ਤੁਰਦਾ ਸੀ ਇਕ ਮਿੰਟ ਵਿਚ ੧ (1) ਮੀਲ ਜਾਂਦਾ ਸੀ ਜੀ । ਸੱਚੇ ਪਾਤਸ਼ਾਹ ਦਾ ਇਕ ਘੋੜਾ ਤੇਲੀਆ ਕਮੈਤ ਰੰਗ ਦਾ ਸੀ । ਭੰਗਾਲੀ ਵਾਲੇ ਗੁਰਮੁਖ ਸਿੰਘ ਸੇਵਾ ਵਿਚ ਦਿਤਾ ਸੀ । ਇਕ ਦਿਨ ਸੱਚੇ ਪਾਤਸ਼ਾਹ ਸ਼ਿਕਾਰ ਚੜ੍ਹੇ ਹਨ । ਤੇ ਬਹੁਤ ਸਾਰੇ ਨਗਰ ਦੇ ਆਦਮੀ ਨਾਲ ਹਨ । ਲਾਗੇ ਲਾਗੇ ਦੇ ਸ਼ਿਕਾਰੀ ਵੀ ਨਾਲ ਬਹੁਤ ਹਨ । ਘਵਿੰਡ ਦਾ ਇਕ ਜ਼ਿਮੀਦਰ ਸੀ । ਉਸ ਪੈਲੀ ਨੂੰ ਪਾਣੀ ਲਾਇਆ ਹੋਇਆ ਸੀ । ੧੨ (12) ਕਰਮ ਦਾ ਕਿਆਰਾ ਪਾਣੀ ਦਾ ਭਰਿਆ ਹੋਇਆ ਸੀ । ਲਾਗੇ ਪੈਲੀ ਵਾਲਾ ਜ਼ਿਮੀਦਾਰ ਖਲੋਤਾ ਹੈ । ਪਿਛੋਂ ਸ਼ਿਕਾਰ ਨਿਕਲਿਆ ਹੈ । ਕੁੱਤੇ ਮਗਰ ਲੱਗੇ ਹਨ । ਮਗਰੇ ਸੱਚੇ ਪਾਤਸ਼ਾਹ ਨੇ ਘੋੜਾ ਲਾ ਦਿਤਾ ਹੈ । ਸ਼ਿਕਾਰ ਤੇ ਕੁੱਤੇ ਕਿਆਰੇ ਭਰੇ ਹੋਏ ਵਿਚ ਦੀ ਲੰਘ ਗਏ ਹਨ ਜੀ । ਮਗਰੋਂ ਪਾਤਸ਼ਾਹ ਘੋੜਾ ਭਜਾਇਆ ਤੇ ੧੨ (12) ਕਰਮ ਘੋੜਾ ਛਾਲ ਮਾਰ ਕੇ ਟੱਪ ਗਿਆ ਹੈ । ਓਹ ਜ਼ਿਮੀਦਾਰ ਵੇਖ ਰਿਹਾ ਹੈ । ਸਾਰਿਆਂ ਸ਼ਿਕਾਰੀਆਂ ਨੂੰ ਜ਼ਿਮੀਦਾਰ ਆਂਦਾ ਹੈ ਕਿ ਪਾਤਸ਼ਾਹ ਦੇ ਘੋੜੇ ਨੇ ਐਡੀ ਛਾਲ ਮਾਰੀ ਹੈ । ਓਹ ਆਂਦੇ ਹਨ, ਭਈ ਘੋੜੇ ਦੀ ਤਾਕਤ ਨਹੀਂ, ਪਾਤਸ਼ਾਹ ਦੀ ਤਾਕਤ ਹੈ । ਇਹ ਤਾਂ ਭਾਵੇਂ ਘੋੜੇ ਤੋਂ ਪਹਾੜ ਟਪਾ ਦੇਣ, ਏਨ੍ਹਾਂ ਅੱਗੇ ਕੋਈ ਵੱਡੀ ਗੱਲ ਨਹੀਂ । ਓਸ ਵਕਤ ਸੱਚੇ ਪਾਤਸ਼ਾਹ ਸ਼ਿਕਾਰ ਦਾ ਬੜਾ ਸ਼ੌਂਕ ਰੱਖਦੇ ਸੀ । ਇਹ ਘੋੜਾ ਓਹ ਸੀ ਜੋ ਛੇਵੀਂ ਪਾਤਸ਼ਾਹੀ ਦੇ ਵਕਤ ਸਿਖਾਂ ਨੇ ਕਾਬਲੋਂ ਆਂਦਾ ਸੀ । ਰਾਹ ਵਿਚ ਕਾਜੀਆਂ ਲੁਕਾ ਲਿਆ ਸੀ । ਕਾਜੀ ਲਹੌਰੋਂ ਅੰਮ੍ਰਿਤਸਰ ਵੇਚਣ ਗਿਆ ਤੇ ਅੰਮ੍ਰਿਤਸਰ ਸਿਖਾਂ ਨੇ ਸਿਆਣ ਲਿਆ ਸੀ ਤੇ ਫੇਰ ਲਿਆ ਕੇ ਛੇਵੀਂ ਪਾਤਸ਼ਾਹੀ ਨੂੰ ਦਿਤਾ ਸੀ । ਬੋਲ ਫਰੋਸੀ ਹੋਈ ਸੀ । ਕਾਜੀ ਸਿਖਾਂ ਨੂੰ ਆਖਣ ਲੱਗਾ ਮੈਂ ਤੁਹਾਡਾ ਜਵਾਈ ਬਣ ਕੇ ਘੋੜਾ ਲਵਾਂਗਾ ਜੀ । ਬਾਬਾ ਬੁੱਢਾ ਆਖਣ ਲੱਗਾ ਤੂੰ ਤਾਂ ਨਹੀਂ ਜਵਾਈ ਬਣ ਸਕਦਾ, ਏਸ ਘੋੜੇ ਵਾਲਾ ਤੇਰਾ ਜਵਾਈ ਬਣੇਗਾ ਤੇਰੀ ਧੀ ਲਿਆਵੇਗਾ । ਫੇਰ ਬਾਬੇ ਬੁੱਢੇ ਦਾ ਬਚਨ ਸਤਿ ਕਰਨ ਬਦਲੇ ਛੇਵੀਂ ਪਾਤਸ਼ਾਹੀ ਕਾਜੀ ਦੀ ਧੀ ਕੌਲਾਂ ਨੂੰ ਲਿਆਏ ਸੀ । ਹੁਣ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਦੇ ਚਰਨਾਂ ਵਿਚ ਇਸ ਘੋੜੇ ਦੀ ਗਤੀ ਹੋਵੇਗੀ । ।
ਪੋਠੋਹਾਰ ਵਿਚੋਂ ਸੱਚੇ ਪਾਤਸ਼ਾਹ ਇਕ ਕੁਤਿਆਂ ਦੀ ਜੋੜੀ ਮੰਗਾਈ ਹੈ । ਸੱਚੇ ਪਾਤਸ਼ਾਹ ਕਾਲੇ ਕੁੱਤੇ ਨੂੰ ਬੜੇ ਸ਼ੌਂਕ ਤੇ ਪਿਆਰ ਨਾਲ ਪਾਲਿਆ ਹੈ ਜੀ । ਕੁੱਤਾ ਬੜਾ ਭੱਜਦਾ ਸੀ । ਕੁੱਤਾ ਸੂਰਾਂ ਤੇ ਗਿਦੜਾਂ ਦੇ ਸ਼ਿਕਾਰ ਨੂੰ ਮਿੰਟ ਨਹੀਂ ਸੀ ਲੱਗਣ ਦੇਂਦਾ । ਏਹ ਕੁੱਤਾ, ਓਸ ਵਕਤ ਦਾ ਬਚਨ ਕਰਦੇ ਹਾਂ ਕਿ ਜਦੋਂ ਛੇਵੀਂ ਪਾਤਸ਼ਾਹੀ ਨੂੰ ਜਹਿਰ ਦਿਤਾ ਓਹਨਾਂ ਫੜ ਕੇ ਖੀਰ ਕੁੱਤੇ ਅੱਗੇ ਰੱਖ ਦਿਤੀ ਤੇ ਕੁੱਤਾ ਖਾ ਕੇ ਗੁਜਰ ਗਿਆ ਸੀ । ਹੁਣ ਪਾਤਸ਼ਾਹ ਦੇ ਚਰਨਾਂ ਵਿਚ ਆਇਆ ਹੈ । ਸੱਚੇ ਪਾਤਸ਼ਾਹ ਜਾਣੀ ਜਾਣ ਅੰਤਰਜਾਮੀ ਓਸ ਵਕਤ ਦੇ ਕੁੱਤੇ ਦੇ ਗੁਣ ਨੂੰ ਵੇਖ ਕੇ ਏਸ ਨਾਲ ਪਿਆਰ ਕਰਦੇ ਹਨ । ਕਲਜੁਗ ਵਿਚ ਜਾਮਾ ਧਾਰ ਕੇ ਜੁਗਾਂ ਜੁਗਾਂ ਦੇ ਵਿਛੜਿਆਂ ਨੂੰ ਢੂੰਡ ਕੇ ਲੱਭ ਕੇ ਸੱਚੇ ਪਿਤਾ ਨੇ ਚਰਨੀ ਲਾਇਆ ਹੈ ਜੀ । ਹੁਣ ਏਸ ਕੁੱਤੇ ਦੀ ਗਤੀ ਕਰਨਗੇ ਜੀ । ਸੱਚੇ ਪਿਤਾ ਜੇਹੜਾ ਸ਼ਿਕਾਰ ਵੀ ਖੇਡਦੇ ਰਹੇ ਹਨ ਏਸੇ ਤਰ੍ਹਾਂ ਜੰਗਲਾਂ ਦੇ ਜੀਆਂ ਦੀ ਦਰਸ਼ਨ ਦੇ ਕੇ ਗਤੀ ਕਰਦੇ ਰਹੇ ਹਨ । ਓਨ੍ਹਾਂ ਦੀ ਮਹਿੰਮਾ ਓਹ ਹੀ ਜਾਣਦੇ ਹਨ ਜੀ । ।