੫ ਚੇਤ ੨੦੦੮ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦਪੁਰ :
ਚਾਰ ਵਰਨ ਪ੍ਰਭ ਵਸਿਆ, ਸਰਬ ਗੁਣ ਦਾਤਾ। ਰਾਹ ਕਲਜੁਗ ਸਾਚਾ ਦੱਸਿਆ, ਦੇਵੇ ਦਾਨ ਸ਼ਬਦ ਗੁਣ ਦਾਤਾ। ਜਨ ਭਗਤਾਂ ਪ੍ਰਭ ਹਿਰਦੇ ਵਸਿਆ, ਰਵੇ ਰੰਗ ਆਪ ਪ੍ਰਭ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਘਰ ਪਰਗਟ ਜੋਤ ਪੁਰਖ ਬਿਧਾਤਾ। ਵਡ ਵਡਿਆਈ ਪੰਚਮੀ, ਪੰਚਮ ਪ੍ਰਭ ਮਾਰੇ। ਵਡ ਵਡਿਆਈ ਪੰਚਮੀ, ਨਿਰਹਾਰ ਨਿਰਵੈਰ ਜੋਤ ਚਮਤਕਾਰੇ। ਵਡ ਵਡਿਆਈ ਪੰਚਮੀ, ਜਗਤ ਜਲੰਦਾ ਗੁਰਸਿਖ ਪ੍ਰਭ ਤਾਰੇ । ਵਡ ਵਡਿਆਈ ਪੰਚਮੀ, ਪੰਚਮ ਚੇਤ ਗੁਰਸਿਖ ਸੋਹਣ ਹਰਿ ਕੇ ਦਵਾਰੇ। ਵਡ ਵਡਿਆਈ ਪੰਚਮੀ, ਘਰ ਆਇਆ ਅਗੰਮ ਅਪਾਰੇ। ਵਡ ਵਡਿਆਈ ਪੰਚਮੀ, ਸੁਰਤ ਸ਼ਬਦ ਜਨ ਸਿੱਖ ਉਚਾਰੇ। ਵਡ ਵਡਿਆਈ ਪੰਚਮੀ, ਥਿਰ ਘਰ ਵਸੇ ਆਪ ਨਿਰੰਕਾਰੇ। ਪੰਚਮ ਜੇਠ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਸਿਖਨ ਤਾਰੇ। ਕਲਜੁਗ ਪਰਗਟੇ ਤ੍ਰੈਲੋਕੀ ਨਾਥਾ। ਵਿਛੜ ਕਦੇ ਨਾ ਜਾਏ, ਸਾਚਾ ਪ੍ਰਭ ਸਦਾ ਸੰਗ ਸਾਥਾ। ਗੁਰਸਿਖ ਰਸਨਾ ਸੋਹੰ ਗਾਏ, ਸਤਿਜੁਗ ਸਾਚੀ ਪ੍ਰਭ ਕੀ ਗਾਥਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ, ਬੇਮੁਖ ਨਾ ਟੇਕਣ ਮਾਥਾ। ਭਗਤ ਵਛਲ ਪ੍ਰਭ ਸੰਗ ਸੁਹੇਲਾ। ਗੁਰਚਰਨ ਲਗਾਏ ਘਰ ਦਰ ਕਾ ਮੇਲਾ। ਪਰਗਟ ਹੋਵੇ ਦਰਸ ਦਿਖਾਵੇ ਨਾ ਝੂਠੀ ਖੇਲਾ। ਕਲਜੁਗ ਤਾਰਨ ਆ ਗਿਆ, ਗੁਰ ਸਚ ਦੁਹੇਲਾ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜਿਨ ਕੀਆ ਸੰਜੋਗੀ ਮੇਲਾ। ਸਚ ਸੰਜਮ ਸਚ ਰੂਪ ਪ੍ਰਭ ਕੀ ਜੋਤਾ। ਕਲਜੁਗ ਪਰਗਟੇ ਪ੍ਰਭ ਵਡ ਭੂਪਾ। ਏਕ ਆਪ ਕੋਈ ਅਵਰ ਨਾ ਹੋਤਾ। ਬੇਮੁਖ ਕਲਜੁਗ ਰਿਹਾ ਸੋਤਾ। ਬਾਂਹੋਂ ਪਕੜ ਤਰਾਇਆ, ਨਰਕ ਨਿਵਾਸ ਨਾ ਖਾਧਾ ਗੋਤਾ। ਮਹਾਰਾਜ ਸ਼ੇਰ ਸਿੰਘ ਚੁਰਾਸੀ ਗੇੜ ਕਟਾਇਆ, ਅੰਤਮ ਮੇਲ ਕਰੇ ਵਿਚ ਜੋਤਾ। ਜੋਤ ਸਰੂਪ ਵਿਚ ਜਗਤ ਪਰਵੇਸ਼। ਸੱਚੇ ਪ੍ਰਭ ਕੋ ਸਦਾ ਆਦੇਸ। ਆਪ ਏਕ ਜੁਗੋ ਜੁਗ ਉਲਟਾਵੇ ਭੇਸ। ਕਿਰਪਾ ਕਰ ਪ੍ਰਭ ਬਖ਼ਸ਼ਦਾ, ਗੁਰਸਿਖਾਂ ਕਰੇ ਬੁਧ ਬਿਬੇਕ। ਜਗ ਝੂਠਾ ਧੰਦਾ ਛੱਡ ਕੇ, ਗੁਰਚਰਨ ਲਗਾਓ ਟੇਕ। ਗੁਰ ਪੂਰਾ ਸਿਮਰਨਹਾਰ ਹੈ, ਵਿਸਰੋ ਘੜੀ ਨਾ ਏਕ। ਕਲਜੁਗ ਭਗਤਾਂ ਤਾਰਨ ਆ ਗਿਆ, ਮਹਾਰਾਜ ਸ਼ੇਰ ਸਿੰਘ ਕਰ ਜੋਤ ਸਰੂਪੀ ਭੇਖ। ਜੁਗ ਚੌਥੇ ਪ੍ਰਭ ਖੇਲ ਰਚਾਇਆ। ਛੱਡ ਦੇਹ ਜੋਤ ਸਰੂਪ ਸਮਾਇਆ । ਨਿਰਗੁਣ ਸਰਗੁਣ ਰੂਪ ਪ੍ਰਭ, ਭਗਤ ਜਨਾਂ ਹਰਿ ਦਰਸ ਦਿਖਾਇਆ। ਉਤਮ ਨਿਰਮਲ ਚੰਚਲਾ, ਜਿਨ ਰਸਨਾ ਸੋਹੰ ਗਾਇਆ। ਲੋਹਾ ਪਾਰਸ ਛੋਹੇ ਹੋਏ ਕੰਚਨਾ, ਗੁਰਸਿਖ ਸੰਗ ਬੇਮੁਖ ਤਰਾਇਆ । ਕਰੋ ਦਰਸ ਖੋਲ੍ਹ ਦੇਵੇ ਲੋਚਨਾ, ਸਿੰਘ ਸਿੰਘਾਸਣ ਪ੍ਰਭ ਡੇਰਾ ਲਾਇਆ। ਹੁਣ ਵੇਲਾ ਸਚ ਜਿਸ ਸੋਚਣਾ, ਨਿਹਕਲੰਕ ਜਗਤ ਵਿਚ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਗੁਰਸਿਖਾਂ ਮਾਣ ਦਿਵਾਇਆ। ਮਾਣ ਮੋਹ ਦੋਨੋਂ ਪ੍ਰਭ ਪਰਹਰੇ। ਪੂਰਬ ਕਰਮ ਵਿਚਾਰ, ਸਾਚੀ ਜੋਤ ਪ੍ਰਭ ਵਿਚ ਧਰੇ। ਮਦਿ ਮਾਸੀ ਕਰ ਖੁਆਰ, ਤਰਗਿਦ ਜੂਨ ਨਿਤ ਵਾਸ ਧਰੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸ਼ਰਨ ਪੜੇ ਜਨ ਪ੍ਰਭ ਪਾਰ ਕਰੇ। ਗੁਰਸਿਖ ਕਲਜੁਗ ਜਗਤ ਬਿਯੋਗੀ। ਕਿਰਪਾ ਕਰ ਪ੍ਰਭ ਤਾਰਦਾ, ਦਰ ਆਏ ਰੋਗੀ। ਕੋਟਾਂ ਵਿਚ ਪ੍ਰਭ ਪਛਾਣਦਾ, ਕਰਮ ਮੇਲ ਗੁਰਸਿਖ ਸੰਜੋਗੀ। ਬੇਮੁਖਾਂ ਬਾਣ ਪ੍ਰਭ ਮਾਰਦਾ, ਮਹਾਰਾਜ ਸ਼ੇਰ ਸਿੰਘ ਸਤਿਗੁਰ ਚੋਜੀ। ਕਲਜੁਗ ਕਰਮ ਵਿਚਾਰ ਕੇ, ਪ੍ਰਭ ਜੋਤ ਪਰਗਟਾਵੇ। ਜੋਤ ਸਰੂਪ ਵਿਚ ਦੇਹ ਸਮਾਇਕੇ, ਸ਼ਬਦ ਸਾਚ ਸਚ ਆਪ ਲਿਖਾਵੇ । ਗੁਣ ਨਿਧਾਨ ਪ੍ਰਭ ਘਰ ਆਇਕੇ, ਭਗਤ ਜਨਾਂ ਹਰਿ ਲੇਖ ਲਿਖਾਵੇ । ਦਰਗਾਹ ਮਾਣ ਦਵਾਇਕੇ, ਸਚਖੰਡ ਸਚ ਤਖ਼ਤ ਬਹਾਵੇ । ਪ੍ਰਭ ਸ਼ਬਦੀ ਸ਼ਬਦ ਮਿਲਾਇਕੇ, ਤੀਨ ਲੋਕ ਕੀ ਸੋਝੀ ਪਾਵੇ। ਖੰਡ ਬ੍ਰਹਿਮੰਡ ਸਮਾਇਕੇ, ਲੀਲ੍ਹਾ ਆਪਣੀ ਜਗਤ ਚਲਾਵੇ। ਬੇਮੁਖਾਂ ਪੜਦਾ ਪਾਇਕੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਵੇ। ਚਾਰ ਕੁੰਟ ਪ੍ਰਭ ਸ਼ਬਦ ਚਲਾਵੇ। ਬੇਮੁਖਾਂ ਹੋਏ ਹਾਹਾਕਾਰ, ਜੈ ਜੈ ਜੈਕਾਰ ਭਗਤ ਜਨ ਗਾਵੇ । ਕਲਜੁਗ ਹੋਏ ਦੁਸ਼ਟ ਦੁਰਾਚਾਰ, ਮਦਿ ਮਾਸ ਜੋ ਰਸਨਾ ਲਾਵੇ। ਭਰਮਤ ਭਰਮਤ ਹੋਏ ਖੁਆਰ, ਸਾਚਾ ਪ੍ਰਭ ਨਜ਼ਰ ਨਾ ਆਵੇ। ਮੂਰਖ ਮੁਗਧ ਨਾ ਕਰਨ ਵਿਚਾਰ, ਰਸਨਾ ਲੋਭੀ ਲੋਭ ਹਲਕਾਵੇ। ਚੌਥੇ ਜੁਗ ਆਈ ਹਾਰ, ਕੁੰਭੀ ਨਰਕ ਪ੍ਰਭ ਵਾਸ ਕਰਾਵੇ। ਗੁਰ ਸਾਚਾ ਸ਼ਬਦ ਲਿਖਾਵੇ, ਅੰਤਕਾਲ ਨਾ ਕੋਈ ਛੁਡਾਵੇ। ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ਿੰਦਾ, ਦਰ ਆਏ ਪਾਰ ਕਰਾਵੇ। ਇਕ ਰੰਗ ਪ੍ਰਭ ਰੰਗ ਪ੍ਰਭ ਨਿਰਾਲਾ। ਕਲਜੁਗ ਤਾਰਨਹਾਰ ਪ੍ਰਭ, ਪਰਗਟੀ ਜੋਤ ਗੋਬਿੰਦ ਗੋਪਾਲਾ। ਚਰਨ ਲਗ ਤਰ ਜਾਵਸੀ, ਸਭ ਬਿਰਧ ਹੈ ਬਾਲਾ। ਮਹਾਰਾਜ ਸ਼ੇਰ ਸਿੰਘ ਲੇਖ ਲਿਖਾਵੇ, ਗੁਰਸਿਖਾਂ ਪਾਈ ਥਾਏਂ ਘਾਲਾ । ਸਤਿਜੁਗ ਸਾਚਾ ਸਚ ਪ੍ਰਭ ਕਰਨਾ। ਹੰਕਾਰਨ ਮਾਰ ਦੁਸ਼ਟ ਸੰਘਾਰੇ, ਰਾਓ ਰੰਕ ਇਕ ਕਰਨਾ। ਭਗਤ ਉਧਾਰੇ ਆਏ ਦਵਾਰੇ, ਇਕ ਰੰਗ ਵਸੇ ਵਿਚ ਚਾਰ ਵਰਨਾ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ, ਸੋਹੰ ਸ਼ਬਦ ਰਸਨ ਉਚਰਨਾ। ਸਤਿਜੁਗ ਸੂਛਮ ਉਤਮ ਨਿਰਾਲਾ। ਗੁਰਸਿਖਾਂ ਵੇਖੇ ਕਿਰਪਾ ਕਰੇ ਗੁਰ ਗੋਪਾਲਾ। ਜਗੇ ਜੋਤ ਵਿਚ ਲਲਾਟ, ਸਿੰਘ ਸਵਾਰੇ ਜਿਉਂ ਜਵਾਲਾ। ਗੁਰ ਪੂਰੇ ਦੀਨੀ ਦਾਤ, ਸੋਹੰ ਰਸਨਾ ਮਾਲਾ। ਸਤਿਗੁਰ ਸਾਚਾ ਦਰਸ ਦੇ ਆਪ, ਭਗਤ ਜਨਾਂ ਹੋਏ ਰਖਵਾਲਾ। ਪਰਗਟੇ ਪ੍ਰਭ ਬ੍ਰਹਮ ਸਰੂਪਾ। ਜੀਵ ਜੰਤ ਤਾਰੇ ਵਿਚ ਅੰਧ ਕੂਪਾ। ਜੋ ਜਨ ਆਏ ਚਰਨ ਨਿਮਸਕਾਰੇ, ਦੇਵੇ ਦਰਸ ਪ੍ਰਭ ਸਵੱਛ ਸਰੂਪਾ । ਮਹਾਰਾਜ ਸ਼ੇਰ ਸਿੰਘ ਜੋਤ ਚਮਤਕਾਰੇ, ਨਾ ਕੋਈ ਰੰਗ ਨਾ ਕੋਈ ਰੂਪਾ। ਰੂਪ ਰੰਗ ਜੋ ਪ੍ਰਭ ਕਾ ਪੇਖੇ। ਜੋਤ ਸਰੂਪ ਵਿਚ ਦੇਹ ਹੀ ਵੇਖੇ। ਮਾਨਸ ਜਨਮ ਹੋਏ ਕਲਜੁਗ ਲੇਖੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਗੁਰਸਿਖ ਸੱਚਾ ਨੈਣੀ ਦੇਖੇ। ਆਤਮ ਬਾਤੀ ਦੇਵੇ ਦਾਤ, ਗੁਰਸਿਖ ਪ੍ਰਭ ਦਾਤੀ। ਮਿਲੇ ਆਣ ਪ੍ਰਭ ਸਿੱਖਾਂ ਸੁੱਤਿਆਂ ਰਾਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਾਰੇ, ਦੇਵੇ ਦਰਸ ਆਪ ਪਰਭਾਤੀ। ਦੇ ਦਰਸ ਪ੍ਰਭ ਭੈ ਚੁਕਾਏ। ਮੁਕੰਦ ਮਨੋਹਰ ਲਖਮੀ ਨਰਾਇਣ ਪ੍ਰਭ ਨਜ਼ਰੀ ਆਏ। ਆਤਮ ਜੋਤ ਹੋਏ ਪਰਕਾਸ਼, ਜੋਤ ਨਿਰੰਜਣ ਵਿਚ ਦੇਹ ਜਗਾਏ। ਪ੍ਰਭ ਪੂਰਾ ਸਰਗੁਣ ਤਾਸ, ਦੀਪਕ ਨਿਰਮਲ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਕਰੇ ਰਿਦੇ ਪਰਕਾਸ਼, ਸੋਹੰ ਸ਼ਬਦ ਜੋ ਰਸਨਾ ਗਾਏ। ਓਅੰ ਆਪ ਨਿਰੰਕਾਰਾ। ਜੋਤ ਸਰੂਪ ਵਸੇ ਵਿਚ ਸੰਸਾਰਾ। ਜੋਤ ਆਕਾਰ ਕੀਆ ਜਗਤ ਪਸਾਰਾ। ਜੁਗੋ ਜੁਗ ਪ੍ਰਭ ਲੈ ਅਵਤਾਰਾ। ਜਾਮਾ ਧਾਰ ਨਿਹਕਲੰਕ ਪ੍ਰਭ ਨਾਉਂ ਵਿਚਾਰਾ। ਸੋਹੰ ਸ਼ਬਦ ਉਚਾਰ ਭਗਤ ਜਨਾਂ ਹਰਿ ਦੇ ਭੰਡਾਰਾ। ਗੁਰਸਿਖ ਉਧਰੇ ਪਾਰ, ਸਾਚੀ ਪ੍ਰੀਤ ਗੁਰ ਚਰਨ ਦਵਾਰਾ। ਪਰਗਟੇ ਜੋਤ ਆਪ ਨਿਰੰਕਾਰ, ਮਹਾਰਾਜ ਸ਼ੇਰ ਸਿੰਘ ਜੋਤ ਨਿਰੰਕਾਰਾ। ਜੋਤ ਨਿਰੰਜਣ ਨਰ ਨਰਾਇਣਾ। ਗੁਰ ਦਰਸ ਕਰ ਗੁਰਮੁਖ ਤਰ ਜਾਇਣਾ। ਸਾਧ ਸੰਗਤ ਪ੍ਰਭ ਹੋਏ ਵਸ, ਰਸਨਾ ਦੇਵੇ ਨਾਮ ਰਸਾਇਣਾ। ਬੇਮੁਖਾਂ ਨਾ ਪਾਈ ਸਾਚੀ ਵੱਥ, ਕਲਜੁਗ ਫਿਰਦੇ ਜਿਉਂ ਸੁੰਞੇ ਘਰ ਕਾਉਣਾ। ਮਹਾਰਾਜ ਸ਼ੇਰ ਸਿੰਘ ਪਾਈ ਨੱਥ, ਲੱਖ ਚੁਰਾਸੀ ਗੇੜ ਭੁਗਤਾਉਣਾ । ਕਲਜੁਗ ਬੇਮੁਖ ਪ੍ਰਭ ਆਪ ਪਛਾਣਿਆ। ਕਲਜੁਗ ਬੇਮੁਖ ਜੋ ਨਾ ਮੰਨੇ ਪ੍ਰਭ ਕੇ ਭਾਣਿਆ। ਕਲਜੁਗ ਪਾਏ ਡਾਹਢੇ ਦੁੱਖ, ਜਿਨ ਆਤਮ ਰਾਮ ਮਨੋਂ ਭੁਲਾਣਿਆਂ। ਕਲਜੁਗ ਹੋਏ ਕਦੇ ਨਾ ਸੁਖ, ਜਿਨ ਪੂਰਾ ਸਤਿਗੁਰ ਨਹੀਂ ਪਛਾਣਿਆਂ। ਕਲਜੁਗ ਆਇਆ ਪ੍ਰਭ ਸਰਬ ਸੁਖ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਸ੍ਰਿਸ਼ਟ ਖਪਾਵੇ ਪਾਵੇ ਭੁੱਖ, ਚਾਰ ਵਰਨ ਇਕ ਕਰਾਣਿਆਂ। ਵਡ ਦਾਤਾ ਆਪ ਸਮਰਥ ਪੁਰਖ, ਦੇਵੇ ਮਾਣ ਕਲਜੁਗ ਨਿਮਾਣਿਆਂ। ਮਾਇਆਧਾਰੀ ਮਦਿ ਮਾਸੀ ਹੋਏ ਬੇਮੁਖ, ਕਲਜੁਗ ਮਾਰੇ ਪ੍ਰਭ ਸੋਹੰ ਬਾਣਿਆ। ਮਹਾਰਾਜ ਸ਼ੇਰ ਸਿੰਘ ਦੇਵੇ ਹਿਰਦੇ ਸੁਖ, ਚਰਨ ਲੱਗੇ ਜੋ ਹੋਏ ਨਿਤਾਣਿਆ। ਪ੍ਰਭ ਨਿਰੰਕਾਰ ਨਿਰਵੈਰ ਸਦ ਅਖਵਾਏ। ਜੋਤ ਸਰੂਪ ਵਿਚ ਜੀਵ ਜੰਤ ਰਹਾਏ। ਗੁਰਸਿਖ ਆਤਮ ਆਪ ਪਰਕਾਸ਼ਿਆ, ਜੋਤ ਸਰੂਪ ਪ੍ਰਭ ਦਰਸ ਦਿਖਾਏ। ਨਿਜਾਨੰਦ ਅੰਮ੍ਰਿਤ ਬੂੰਦ ਚਵਾਸਿਆ, ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਖੁੱਲ੍ਹੇ ਕਵਲ ਆਤਮ ਧਰਵਾਸਿਆ, ਅਨਹਦ ਸ਼ਬਦ ਧੁਨ ਦੇ ਵਜਾਏ। ਖੁੱਲ੍ਹੀ ਤ੍ਰੈਕੁਟੀ ਤ੍ਰੈਭਵਨ ਸੂਝਿਆ, ਦਵਾਰ ਦਸਮ ਪ੍ਰਭ ਦੇ ਖੁਲ੍ਹਾਏ। ਗੁਰਸਿਖਾਂ ਕਲਜੁਗ ਗੁਰਦਰ ਬੂਝਿਆ, ਜੋਤ ਸਰੂਪ ਵਿਚ ਜੋਤ ਮਿਲਾਏ। ਗੁਰਸਿਖ ਗੁਰ ਦਰਸ ਮਨ ਲੂਝਿਆ, ਕਰ ਦਰਸ ਹਉਮੇ ਹੰਗਤਾ ਰੋਗ ਗਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਨਿਹਕਲੰਕ ਹੋ ਸਤਿਜੁਗ ਲਾਏ । ਕਲਜੁਗ ਤਾਰਨ ਆ ਗਿਆ, ਗੋਪਾਲ ਗੁਰ ਗੁਪਤਾ। ਭਗਤ ਜਨ ਸੁੱਤੇ ਜਗਾਵਣ ਆ ਗਿਆ, ਪ੍ਰਭ ਸਾਚਾ ਮੁਕਤੀ ਮੁਕਤਾ। ਸੋਹੰ ਸ਼ਬਦ ਸਿਖਾਵਣ ਆ ਗਿਆ, ਪ੍ਰਭ ਮਿਲਣ ਕੀ ਸਾਚੀ ਜੁਗਤਾ। ਸਤਿਜੁਗ ਸਾਚਾ ਲਾਵਣ ਆ ਗਿਆ, ਮਹਾਰਾਜ ਸ਼ੇਰ ਸਿੰਘ ਗੁਪਤੀ ਗੁਪਤਾ। ਜਗਤ ਭੁਲਾਇਆ ਜੁਗਤ ਕਰ, ਪ੍ਰਭ ਭੇਦ ਛੁਪਾਏ। ਕਲਜੁਗ ਨਜ਼ਰ ਨਾ ਆਇਆ, ਅਛਲ ਛਲਨੀ ਛਲ ਆਪ ਕਰਾਏ। ਜਗ ਸੁਨ ਸਮਾਧ ਕਰਾ ਗਿਆ, ਆਤਮ ਧੁਨ ਗੁਰਸਿਖ ਵਜਾਏ। ਘਰ ਦਰ ਮੰਦਰ ਥਾਏਂ ਸੁਹਾ ਗਿਆ, ਜੋਤ ਸਰੂਪ ਪ੍ਰਭ ਜੋਤ ਜਗਾਏ। ਹੰਕਾਰੀਆਂ ਮਾਣ ਗਵਾ ਗਿਆ, ਨਿਹਕਲੰਕ ਨਾਮ ਰਖਾਏ। ਸਤਿਜੁਗ ਸਾਚਾ ਲਾਇਆ, ਸਤਿ ਸੰਗਤ ਪ੍ਰਭ ਦੇ ਸੁਣਾਏ। ਕਲ ਬੇਮੁਖ ਨਾਮ ਲਿਖਾਇਆ, ਮਦਿ ਮਾਸ ਜਿਨ ਰਸਨਾ ਲਾਏ। ਗੁਰ ਸਾਚੇ ਤਖ਼ਤ ਰਚਾਇਆ, ਘਰ ਗੁਰਸਿਖਾਂ ਦੇ ਬਹਾਏ। ਪ੍ਰਭ ਅੰਮ੍ਰਿਤ ਮੁਖ ਚੁਆਇਆ, ਖੋਲ੍ਹ ਕਿਵਾੜ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ, ਜਨਮ ਜਨਮ ਦੀ ਸੋਝੀ ਪਾਏ। ਗੁਰ ਪੂਰਾ ਭਰਮ ਨਿਵਾਰਦਾ, ਦੇ ਆਤਮ ਗਿਆਨਾ। ਗੁਰ ਰਸਨਾ ਸ਼ਬਦ ਉਚਾਰਦਾ, ਘਰ ਸਚ ਧਿਆਨਾ। ਪ੍ਰਭ ਅੰਮ੍ਰਿਤ ਅਮਰ ਵਰਖਾਂਵਦਾ, ਵਾਲੀ ਦੋ ਜਹਾਨਾਂ। ਗੁਰਸਿਖ ਰੰਗ ਸਦਾ ਪ੍ਰਭ ਮਾਣਦਾ, ਹੋਏ ਮੇਲ ਕ੍ਰਿਸ਼ਨ ਭਗਵਾਨਾ। ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰਦਾ, ਨਿਹਕਲੰਕ ਧਾਰ ਕੇ ਜਾਮਾ। ਨਿਹਕਲੰਕ ਪ੍ਰਭ ਜਗਤ ਅਖਵਾਇਆ। ਜੋਤ ਸਰੂਪ ਜੋਤ ਪਰਗਟਾਇਆ। ਸ੍ਰਿਸ਼ਟ ਭੁਲਾਏ ਝੂਠੀ ਪਾਏ ਮਾਇਆ। ਆਤਮ ਮਤਿ ਗਵਾਈ, ਵਿਕਾਰ ਵਿਰੋਧ ਜਲਾਇਆ । ਰਸਨਾ ਮਦਿ ਮਾਸ ਲਗਾਈ, ਕਲਜੁਗ ਜੀਵ ਨਾਸ ਕਰਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਝੂਠੀ ਪਾਈ ਜਗਤ ਤੇ ਮਾਇਆ। ਸ੍ਰਿਸ਼ਟ ਭੁਲਾਈ ਸਰਬ ਗੁਣਵੰਤੇ। ਕਲਜੁਗ ਖਪਾਈ ਆਪ ਭਗਵੰਤੇ। ਸਾਧ ਸੰਗਤ ਦੇ ਵਡਿਆਈ, ਪ੍ਰਭ ਕੀ ਜੋਤ ਵਿਚ ਸਦਾ ਰਹੰਤੇ। ਮਹਾਰਾਜ ਸ਼ੇਰ ਸਿੰਘ ਸੋਹੰ ਨਾਉਂ ਝੋਲੀ ਪਾਈ, ਦਰ ਤੇਰੇ ਤੇ ਆਏ ਮੰਗਤੇ। ਗੁਰ ਦਰ ਪੂਰਾ ਗੁਰਸਿਖ ਮੰਗਣਾ। ਆਤਮ ਦੇਵੇ ਗਿਆਨ ਪ੍ਰਭ ਗੁਰਸਿਖ ਮਨ ਚਾੜ੍ਹੇ ਰੰਗਣਾ। ਆਤਮ ਹੋਏ ਸਦਾ ਸੁਖ, ਸਿੱਖ ਸਾਚਾ ਦੀਪ ਵਿਚ ਦੇਹ ਜਗਣਾ। ਮਹਾਰਾਜ ਸ਼ੇਰ ਸਿੰਘ ਲਾਹੇ ਭੁੱਖ, ਆਤਮ ਦਰਸ ਜਿਸ ਪ੍ਰਭ ਮੰਗਣਾ। ਆਤਮ ਦਰਸ ਪ੍ਰਭ ਸਿੱਖ ਦਰਸਾ ਕੇ। ਕਲਜੁਗ ਚਲਿਆ ਭੇਸ ਵਟਾ ਕੇ। ਪੂਰਾ ਗੁਰਸਿਖ ਮਨ ਸੋਝੀ ਪਾ ਕੇ। ਸ਼ਬਦ ਸੁਰਤ ਆਤਮ ਜੋਤ ਜਗਾ ਕੇ। ਬਿਨ ਬਾਤੀ ਬਿਨ ਤੇਲ ਬੁਝੀ ਦੀਪਕ ਜੋਤ ਜਗਾ ਕੇ। ਵਿਛੜ ਕਦੇ ਨਾ ਜਾਏ, ਕਲਜੁਗ ਲੱਗੇ ਚਰਨ ਜੋ ਆ ਕੇ। ਕਲਜੁਗ ਦੇਵੇ ਪ੍ਰਭ ਵਡਿਆਈ, ਨਿਹਕਲੰਕ ਨਾਉਂ ਰਖਾ ਕੇ। ਮਹਾਰਾਜ ਸ਼ੇਰ ਸਿੰਘ ਚਰਨ ਲਗ ਜਾਈ, ਸੋਹੰ ਸ਼ਬਦ ਜਨ ਰਸਨਾ ਗਾ ਕੇ । ਸੋਹੰ ਸ਼ਬਦ ਸਤਿਜੁਗ ਚਲਾਇਆ। ਬਾਕੀ ਸਭ ਦਾ ਮਾਣ ਗਵਾਇਆ। ਸਰਬਤ ਤੀਰਥਾਂ ਭੈ ਚੁਕਾਇਆ। ਅੰਤਕਾਲ ਕਲਜੁਗ ਕਰਨ ਜੋਤ ਸਰੂਪ ਆਪ ਪ੍ਰਭ ਆਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਭੇਦ ਕਿਨੇ ਨਾ ਪਾਇਆ । ਭੇਵ ਪਾਵੇ ਜਨ ਭਰਮ ਚੁਕਾਵੇ। ਚਰਨਾਮਤ ਤੇਰਾ ਲੈ ਆਤਮ ਤ੍ਰਿਪਤਾਵੇ। ਪ੍ਰਭ ਪੂਰਾ ਕਪਟ ਨਿਵਾਰਦਾ, ਹਉਮੇ ਵਿਚੋਂ ਰੋਗ ਗਵਾਵੇ। ਅੰਮ੍ਰਿਤ ਬੂੰਦ ਮੁਖ ਚਵਾਵੇ। ਅੰਤ ਅਮਰ ਕਰ ਤਾਰਦਾ, ਜੋ ਚਰਨੀਂ ਸੀਸ ਝੁਕਾਵੇ। ਪ੍ਰਭ ਕਲਜੁਗ ਜਨ ਭਗਤ ਪਛਾਣਦਾ, ਬੇਮੁਖ ਚਰਨ ਨਾ ਆਵੇ। ਪ੍ਰਭ ਗੁਣ ਅਵਗੁਣ ਸਰਬ ਜੀਵ ਜਾਣਦਾ, ਕੋਈ ਛੁਪੇ ਨਾ ਛੁਪਾਵੇ । ਮਹਾਰਾਜ ਸ਼ੇਰ ਸਿੰਘ ਗੁਰਸਿਖ ਰੰਗ ਮਾਣਦਾ, ਭਰਮ ਭਉ ਦਾ ਭੇਦ ਚੁਕਾਵੇ। ਭਗਤ ਵਛਲ ਸਰਬ ਗੁਣ ਦਾਤਾ, ਸਦ ਆਪਣਾ ਭੇਖ ਵਟਾਇੰਦਾ। ਸਤਿਜੁਗ ਸਤਿ ਮਿਹਰਵਾਨ, ਤ੍ਰੇਤਾ ਰਾਮ ਨਾਮ ਧਰਾਇੰਦਾ। ਦੁਆਪਰ ਤਾਰੇ ਭਗਤ ਭਗਵਾਨ, ਮਹਾਸਾਰਥੀ ਆਪ ਅਖਵਾਇੰਦਾ। ਕਲਜੁਗ ਲੈ ਅਵਤਾਰ, ਨਿਹਕਲੰਕ ਹੋ ਜਗਤ ਖਪਾਇੰਦਾ। ਸ੍ਰਿਸ਼ਟ ਹੋਏ ਖੁਆਰ, ਪ੍ਰਭ ਪੂਰਾ ਨਜ਼ਰ ਨਾ ਆਇੰਦਾ। ਕੁੰਟ ਚਾਰ ਹੋਏ ਹਾਹਾਕਾਰ, ਸ਼ਬਦ ਬਾਣ ਗੁਰ ਅਗਨ ਚਲਾਇੰਦਾ। ਸਾਧ ਸੰਗਤ ਘਰ ਜੈ ਜੈ ਜੈਕਾਰ, ਜਿਥੇ ਪ੍ਰਭ ਜੋਤ ਪਰਗਟਾਇੰਦਾ। ਬੇਮੁਖ ਕਲ ਹੋਏ ਖੁਆਰ, ਦਰ ਮੰਗਣ ਭਿਖ ਨਾ ਪਾਇੰਦਾ। ਕਲਜੁਗ ਦੇਵੇ ਤਾਰ, ਮਦਿ ਮਾਸ ਜੋ ਜਨ ਨਾ ਰਸਨਾ ਲਾਇੰਦਾ। ਮਹਾਰਾਜ ਸ਼ੇਰ ਸਿੰਘ ਆਪ ਕਰਤਾਰ, ਵਿਚ ਜੋਤੀ ਜੋਤ ਮਿਲਾਇੰਦਾ। ਮਾਤ ਪਾਤਾਲ ਆਕਾਸ਼ ਸਦਾ ਪ੍ਰਭ ਵਸਿਆ। ਵਿਚ ਪਾਤਾਲ ਬਾਸ਼ਕ ਸੇਜਾ, ਸਚ ਆਸਣ ਪ੍ਰਭ ਪੂਰੇ ਦੱਸਿਆ। ਮਨ ਮੇਂ ਧਰ ਹੰਕਾਰ, ਈਸ਼ਰ ਚਰਨ ਲਛਮੀ ਝੱਸਿਆ। ਕਿਸੇ ਨਾ ਪਾਈ ਸਾਰ, ਘਟ ਘਟ ਸਦਾ ਪ੍ਰਭ ਵਸਿਆ। ਮਹਾਰਾਜ ਸ਼ੇਰ ਸਿੰਘ ਘਰ ਸਿੱਖ ਪਰਕਾਸ਼ੇ, ਵਿਚ ਆਕਾਸ਼ ਜਿਉਂ ਰਵ ਸਸਿਆ। ਵਿਚ ਆਕਾਸ਼ ਪ੍ਰਭ ਜੋਤ ਨਿਰਾਲੀ। ਜੀਵ ਜੰਤ ਸਰਬ ਕਾ ਵਾਲੀ। ਉਨੰਜਾ ਪਵਣ ਸਿਰ ਛਤਰ ਝੁਲਾ ਲੀ । ਸਰਬ ਸ੍ਰਿਸ਼ਟ ਪ੍ਰਭ ਜੋਤ ਜਵਾਲੀ । ਸਚਖੰਡ ਵਸੇ ਮਹਾਰਾਜ ਸ਼ੇਰ ਸਿੰਘ ਜੋਤ ਨਿਰਾਲੀ। ਜੋਤ ਨਿਰਾਲੀ ਕਲਜੁਗ ਵਿਚ ਮਾਤ ਪਰਗਟਾਈ। ਸ੍ਰਿਸ਼ਟ ਸਾਰੀ ਪਕੜ ਹਿਲਾਈ। ਕੁੰਟ ਚਾਰ ਪੈ ਜਾਏ ਦੁਹਾਈ। ਭੈਣਾਂ ਤਾਂਈ ਛੱਡ ਜਾਣਗੇ ਭਾਈ। ਮਾਵਾਂ ਪੁੱਤਰਾਂ ਸੁਧ ਨਾ ਰਾਈ। ਕਵਾਰ ਕੰਨਿਆ ਕਲ ਪਤਿ ਗਵਾਈ। ਕਲਜੁਗ ਕਾਇਆ ਪਲਟ ਵਖਾਈ। ਸ਼ਰਮ ਧਰਮ ਸਿਰ ਖੇਹ ਪਵਾਈ। ਝੂਠੀ ਸ੍ਰਿਸ਼ਟ ਛਿਨ ਵਿਚ ਖਪਾਈ। ਆਪ ਅਡੋਲ ਬੈਠਾ ਪ੍ਰਭ ਰੰਗ ਲਾਈ। ਨਜ਼ਰ ਨਾ ਆਵੇ ਸਚ ਬਿੰਗ ਕਸਾਈ। ਜੋਤ ਅਗਨ ਪ੍ਰਭ ਸ੍ਰਿਸ਼ਟ ਲਗਾਈ। ਅੰਧ ਧੁੰਧ ਧੁੰਧੂਕਾਰਾ, ਦਿਵਸ ਰੈਣ ਇਕ ਹੋ ਜਾਈ। ਅੰਤਮ ਕਹਿਰ ਕਲੂ ਕਲ ਵਰਤੇ, ਧਰਤੀ ਮਾਤਾ ਦਏ ਦੁਹਾਈ। ਬਖ਼ਸ਼ੀਂ ਬਖ਼ਸ਼ਣਹਾਰ ਪ੍ਰਭ, ਝੂਠੀ ਸ੍ਰਿਸ਼ਟ ਵਿਚ ਗੋਰ ਸਮਾਈ। ਮਹਾਰਾਜ ਸ਼ੇਰ ਸਿੰਘ ਕੋਈ ਨਾ ਜਾਣੇ, ਨਿਹਕਲੰਕ ਹੋ ਖੇਲ ਰਚਾਈ। ਕਲਜੁਗ ਖੇਲ ਕਰਾਏ, ਜੁਗ ਉਲਟਾਏ ਸਰਬ ਵਰਭੰਡਾ। ਕਲਜੁਗ ਮਾਣ ਗਵਾਏ ਸਰਬ ਭੁਲਾਏ, ਸੋਹੰ ਸ਼ਬਦ ਲਾਏ ਸਿਰ ਡੰਡਾ। ਜੀਵ ਬਿਲਲਾਏ ਕਰੇ ਹਾਏ ਹਾਏ, ਮਨ ਵੱਜਾ ਹਉਮੇ ਕੰਡਾ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਚਲਾਏ, ਜਗਤ ਘਾਏ ਸਚ ਸੋਹੰ ਖੰਡਾ। ਨਿਪੁੰਸਕ ਜੀਵ ਜਗਤ ਮੇਂ, ਤਨ ਚੈਨ ਨਾ ਆਵੇ। ਜੇ ਬਾਲ ਨਾ ਹੋਵੇ ਕੁੱਖ ਮੇਂ, ਮਾਤ ਨਾ ਜਗਤ ਕਹਾਵੇ। ਕਰਮਹੀਣ ਜਨ ਜਾਣੀਏ, ਅੰਸ ਬਿਨਾਂ ਖਾਲੀ ਰਹਿ ਜਾਵੇ। ਦੁੱਖ ਸਾਰੇ ਦੇ ਵਖਾਣੀਏ, ਕਿਸ਼ਨਾ ਪੱਖ ਅੰਧੇਰ ਹੋ ਜਾਵੇ। ਨਾੜੀ ਬਹੱਤਰ ਦੇ ਸਵਾਣੀਏ, ਆਪਣਾ ਭੇਵ ਜੀਵ ਨਾ ਪਾਵੇ। ਸਚ ਨਾਉਂ ਆਖ ਵਖਾਣੀਏ, ਨਿਪੁੰਸਕ ਜੀਵ ਦੋਏ ਅੰਞਾਣੇ। ਗੁਰੂ ਸਾਚਾ ਲੇਖ ਲਿਖਾਣੀਏ, ਜੋ ਚਲੇ ਗੁਰ ਕੇ ਭਾਣੇ। ਰੋਗੀ ਜੀਵ ਅਵਲੜਾ, ਹੋਈ ਦੇਹ ਨਿਰੋਲੀ। ਪ੍ਰਭ ਕਿਰਪਾ ਕਰ ਜੇ ਬਖ਼ਸ਼ਦੇ, ਸੱਚੀ ਦਾਤ ਪਾਏ ਵਿਚ ਝੋਲੀ। ਮਾਤ ਪਿਤਾ ਸਦਾ ਤਰਸਦੇ, ਬਿਨਾ ਪੁੱਤਰਾਂ ਜਨਮ ਰੋਲੀ। ਦੇਹ ਅੰਮ੍ਰਿਤ ਸਾਚਾ ਪ੍ਰਭ ਵਰਸਦੇ, ਬੇਮੁਖ ਨਾ ਮਾਰਨ ਬੋਲੀ। ਮਨ ਦੁੱਖੀਆ ਸਦਾ ਤਰਸਦੇ, ਸੱਚੀ ਦਾਤ ਪਾ ਜਾਏ ਝੋਲੀ। ਮਹਾਰਾਜ ਸ਼ੇਰ ਸਿੰਘ ਕਰਮ ਕਮਾਇਕੇ, ਵਿਚ ਸੰਗਤ ਕਿਸਮਤ ਖੋਲ੍ਹੀ । ਦਰ ਮੰਗੀ ਭਿਛਿਆ ਜਾਇਕੇ, ਦੇਵੇ ਦਾਤਾਰਾ । ਜੇ ਭੁੱਲਿਆ ਸ਼ਬਦ ਕਮਾਇਕੇ, ਪੇਟ ਰਹੇ ਸਦਾ ਅਫਾਰਾ। ਗੁਰਚਰਨੀਂ ਡਿਗੇ ਆਇਕੇ, ਪ੍ਰਭ ਪੂਰਨ ਆਸ ਪੁਜਾਵਣਹਾਰਾ । ਜੇ ਜਾਓ ਮੁਖ ਭਵਾਇਕੇ, ਜਗ ਰਹੇ ਜੀਵ ਆਕਾਰਾ। ਰੱਖਣ ਸੋਹੰ ਰਸਨਾ ਗਾਇਕੇ, ਲਾਹੇ ਦੁੱਖ ਦੇ ਕੂੜ ਦਵਾਰਾ। ਮਹਾਰਾਜ ਸ਼ੇਰ ਸਿੰਘ ਦੇਵੇ ਵੱਥ, ਮਦਿ ਮਾਸ ਵਿਚ ਭੁੱਲ ਨਾ ਜਾਏ ਗਵਾਰਾ। ਗੁਰਪਰਸਾਦ ਗੁਰਦਰ ਤੇ ਪਾਇਆ । ਗੁਰਪਰਸਾਦ ਗੁਰਸਿਖ ਨਿਰਮਲ ਦੇ ਕਰਾਇਆ। ਗੁਰਪਰਸਾਦ ਗੁਰਚਰਨ ਲਾਗ ਮਹਾਸੁਖ ਪਾਇਆ। ਗੁਰਪਰਸਾਦ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਪ੍ਰਭ ਦਰਸ ਕਰੇ ਨਰ ਨਾਰੀ। ਨਾਉਂ ਧਰਾਏ ਸਾਧ ਸੰਗਤ ਪਿਆਰੀ । ਨਿਖੁੱਟ ਮੈਲ ਹੋਏ ਜਾਏ ਬਿਮਾਰੀ। ਸੋਹੰ ਸਾਚਾ ਨਾਉਂ, ਵਿਰਲਾ ਕੋਈ ਵਪਾਰੀ। ਗੁਰਸਿਖਾਂ ਮਨ ਪ੍ਰਭ ਕਾ ਚਾਉ, ਹਿਰਦੇ ਚੜ੍ਹੀ ਨਾਮ ਖੁਮਾਰੀ । ਦਰ ਆਏ ਹੋਏ ਪਰਵਾਨ, ਬੇਮੁਖ ਸੁੱਤੇ ਪੈਰ ਪਸਾਰੀ। ਕਲਜੁਗ ਪਰਗਟ ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟ ਅਗਨ ਸੰਘਾਰੀ। ਭਗਤ ਵਛਲ ਮਹਾਰਾਜ ਸ਼ੇਰ ਸਿੰਘ, ਗੁਰਸਿਖ ਆਏ ਚਰਨ ਦਵਾਰੀ। ਜੋ ਜਨ ਆਏ ਤਨ ਮਨ ਪ੍ਰਭ ਵਿਚ ਵਸਾ ਕੇ, ਆਤਮ ਤ੍ਰਿਪਤਾਏ ਪ੍ਰਭ ਦਰਸ਼ਨ ਪਾ ਕੇ। ਜੋ ਜਨ ਆਏ ਮਨ ਹੰਕਾਰ ਰਖਾ ਕੇ, ਗੁਰਦਰ ਜਾਏ ਪਤਿ ਗਵਾ ਕੇ। ਜੋ ਜਨ ਆਏ ਭੇਖ ਵਟਾ ਕੇ, ਬੇਮੁਖ ਜਾਏ ਮਾਨਸ ਜਨਮ ਗਵਾ ਕੇ। ਜੋ ਜਨ ਆਏ ਪ੍ਰਭ ਚਰਨ ਪਿਆਸਾ, ਸਾਧ ਸੰਗਤ ਪ੍ਰਭ ਰੱਖੇ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਸਤਿਜੁਗ ਸਾਚਾ ਜਾਵੇ ਲਾ ਕੇ।