Granth 01 Likhat 079 5 chet 2008 bikarmi pal singh de greh pind lallian zila jalandhar – harbani

੫ ਚੇਤ ੨੦੦੮ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਪਿੰਡ ਲਲੀਆਂ ਜ਼ਿਲਾ ਜਲੰਧਰ:
ਕਲਜੁਗ ਤਾਰ ਜਾਏ ਗੁਰਸਿਖਾਂ, ਛਿੰਨ ਭੰਗਰ ਜੋਤ ਪਰਗਟਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਭਰਤੰਬਰ ਸਰਬ ਸਮਾਇਕੇ। ਕਲਜੁਗ ਮੇਟ ਜਾਏ ਸਭ ਦੁੱਖਾਂ, ਰਿਦੇ ਸ਼ੁਧ ਗੁਰਸਿਖਾਂ ਕਰਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਘਰ ਸੱਚੀ ਜੋਤ ਜਗਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਘਰ ਦਰਸ਼ਨ ਭਿਖਿਆ ਪਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਮੁਖ ਅੰਮ੍ਰਿਤ ਭੋਗ ਲਗਾਇਕੇ। ਕਲਜੁਗ ਤਾਰ ਜਾਏ ਗੁਰਸਿਖਾਂ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਕੇ। ਗੁੁਰਸਿਖਾਂ ਗੁਰ ਦਰਸ਼ਨ ਪਾਇਣਾ। ਬੇਮੁਖਾਂ ਵੇਲਾ ਹੱਥ ਨਾ ਆਇਣਾ। ਵਕ਼ਤ ਵਿਚਾਰ ਜੋਤ ਸਰੂਪ ਨਾ ਰਿਦੇ ਵਸਾਇਣਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦਰਬਾਰਾ, ਬੇਮੁਖਾਂ ਦਰ ਦਰ ਭਵਾਇਣਾ। ਪ੍ਰਭ ਦਰਸ ਸਚ ਦਰਬਾਰਾ । ਪਰਗਟੇ ਜੋਤ ਕਲਜੁਗ ਅਪਰ ਅਪਾਰਾ। ਧਰਤ ਧਵਲ ਆਕਾਸ਼ ਪ੍ਰਭ ਜੋਤ ਆਕਾਰਾ। ਗੁਰਸਿਖਾਂ ਘਰ ਕੀਆ ਵਾਸ, ਛੱਡ ਸਗਲ ਸੰਸਾਰਾ । ਗੁਰਸਿਖ ਸੰਗ ਸਦਾ ਹਰਿ ਪਾਸ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰ ਜੋਤ ਘਰ ਨਿਰਧਨ ਆਈ। ਝੂਠੇ ਧੰਦੇ ਸਭ ਸ੍ਰਿਸ਼ਟ ਭੁਲਾਈ। ਗੁਰਸਿਖ ਪ੍ਰੀਤ ਗੁਰ ਚਰਨ ਬਣ ਆਈ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਜੋਤ ਪਰਗਟਾਈ। ਪ੍ਰਭ ਪੂਰਨ ਸ਼ਰਧਾ ਪੂਰ, ਬੁਝੀ ਦੀਪਕ ਫੇਰ ਜਗਾਈ। ਘਰ ਸਾਚਾ ਸ਼ਾਹੋ ਪਾਇਆ, ਭੁੱਖ ਰਹੇ ਨਾ ਕਾਈ। ਪ੍ਰਭ ਅੰਤਮ ਮੇਲ ਮਿਲਾਇੰਦਾ, ਜੋਤ ਸਰੂਪ ਵਿਚ ਦੇ ਮਿਲਾਈ । ਗੁਰਸਿਖਾਂ ਮਾਣ ਦਿਵਾਇਆ, ਜੁਗ ਚਾਰ ਜਸ ਰਹਿ ਜਾਈ। ਥਿਰ ਘਰ ਛੱਡ ਸਿੱਖ ਘਰ ਆਇਆ, ਕਲਜੁਗ ਦੇਵੇ ਭਗਤ ਵਡਿਆਈ। ਧੰਨ ਧੰਨ ਮਹਾਰਾਜ ਸ਼ੇਰ ਸਿੰਘ ਅੰਤਕਾਲ ਹੋਏ ਸਹਾਈ। ਗੁਰਸਿਖ ਉਧਾਰੇ ਆਦਿਨ ਅੰਤਾ। ਸੋਹੰ ਨਾਉਂ ਜਨ ਉਚਾਰੇ, ਮਿਲੇ ਪ੍ਰਭ ਭਗਵੰਤਾ । ਰਿਦੇ ਹੋਏ ਜੋਤ ਚਮਤਕਾਰੇ, ਕਲਜੁਗ ਮਿਲੇ ਪ੍ਰਭ ਸਾਧਨ ਸੰਤਾ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਵਿਚ ਜੀਵ ਜੰਤ ਰਹੰਤਾ। ਰਾਜਨ ਰਾਜ ਆਪ ਵਡ ਰਾਜਾ। ਸਾਜਨ ਸਾਜ ਪ੍ਰਭ ਸ੍ਰਿਸ਼ਟ ਸਾਜਾ। ਰਾਗਨ ਰਾਗ ਸੋਹੰ ਦੇਵੇ ਉਤਮ ਰਾਗਾ। ਗੁਰਸਿਖ ਹੋਏ ਵਡਭਾਗ, ਬੇਮੁਖ ਸੋਏ ਗੁਰਮੁਖ ਜਾਗਾ। ਮਹਾਰਾਜ ਸ਼ੇਰ ਸਿੰਘ ਰੱਖੇ ਲਾਜ, ਗੁਰਸਿਖ ਕਲਜੁਗ ਲੱਗੇ ਨਾ ਦਾਗ਼ਾ। ਗੁਰਸਿਖ ਦੇਹ ਕਲਜੁਗ ਅਮੋਲ। ਗੁਰਸਿਖ ਸੋਹਣ ਪ੍ਰਭ ਚਰਨ ਕੋਲ। ਗੁਰਸਿਖ ਹੋਵੇ ਮਨ ਧਰਵਾਸਾ, ਬੇਮੁਖ ਮਾਰਨ ਝੂਠੇ ਬੋਲ। ਪ੍ਰਭ ਸਾਚੀ ਜੋਤ ਪਰਗਟਾਇਕੇ, ਅੰਤ ਕਲ ਪੂਰੇ ਤੋਲੇ ਤੋਲ। ਹੰਕਾਰ ਨਿਵਾਰਨ ਸੋਹੰ ਪ੍ਰਭ ਆਇਆ, ਬੇਮੁਖਾਂ ਪੜਦੇ ਦੇਵੇ ਖੋਲ੍ਹ। ਪ੍ਰਭ ਸੱਚਾ ਸਚ ਸਮਾਇਆ, ਸੋਹੰ ਸ਼ਬਦ ਵਜਾਇਆ ਢੋਲ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਾਧ ਸੰਗਤ ਕਰੇ ਦੇਹ ਨਿਰੋਲ। ਗੁਰਸਿਖ ਕਲਜੁਗ ਉਤਮ ਜਾਤੀ। ਸੋਹੰ ਨਾਉਂ ਸਚ ਦੀਪਕ ਬਾਤੀ। ਬੇਮੁਖ ਪੈਰ ਪਸਾਰ ਕੇ, ਕਲ ਸੁੱਤੇ ਰਾਤੀ। ਗੁਰਸਿਖ ਜੋਤ ਜਗਾਇਕੇ, ਆਤਮ ਦੀਪ ਨਾਮ ਨਿਰਮਲ ਬਾਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਘਰ ਆਇਕੇ, ਬੇਮੁਖਾਂ ਮਨ ਲਾਈ ਕਾਤੀ। ਬੇਮੁਖ ਮੂੜ੍ਹ ਨਾ ਸਮਝਦਾ, ਜੇ ਗੁਰਸਿਖ ਸਮਝਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਪ੍ਰਭ ਨਜ਼ਰ ਨਾ ਆਵੇ। ਬੇਮੁਖ ਮੂੜ੍ਹ ਨਾ ਸਮਝਦਾ, ਕਲਜੁਗ ਮਾਇਆ ਅਗਨ ਜਲਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਸੋੋਹੰ ਸ਼ਬਦ ਨਾ ਰਸਨਾ ਗਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਜਮ ਦਰ ਬੱਧਾ ਚੋਟਾਂ ਖਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਕੂਕਰ ਸ਼ੂਕਰ ਜੂਨ ਰਹਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਕਾਗ ਹੋਵੇ ਕਲ ਵਿਸ਼ਟਾ ਖਾਵੇ। ਬੇਮੁਖ ਮੂੜ੍ਹ ਨਾ ਸਮਝਦਾ, ਮਹਾਰਾਜ ਸ਼ੇਰ ਸਿੰਘ ਮਤਿ ਪੜਦਾ ਪਾਵੇ। ਗੁਰਸਿਖ ਸਤਿਗੁਰ ਚਰਨ ਲੁਝਦਾ, ਕਰ ਨਿਰਮਲ ਬੁਧ। ਗੁਰ ਸਾਚਾ ਗੁਰਸਿਖ ਬੁਝਦਾ, ਪ੍ਰਭ ਸਾਚੀ ਦੇਵੇ ਸੁਧ । ਬਿਨ ਪ੍ਰਭ ਕੌਣ ਮਿਲਾਵੰਦਾ, ਵਿਛੜਿਆਂ ਨੂੰ ਤੁਧ। ਮਹਾਰਾਜ ਸ਼ੇਰ ਸਿੰਘ ਚਰਨ ਲਗਾਂਵਦਾ, ਗੁਰਸਿਖਾਂ ਦੇਵੇ ਸਾਚੀ ਬੁਧ। ਗੁਰਸਿਖ ਵਿਰਲੇ ਵਿਚ ਸਹੰਸ। ਗੁਰਸਿਖ ਤਾਰੇ ਸਰਬ ਆਪਣਾ ਬੰਸ। ਬੇਮੁਖ ਮਾਰੇ ਜਿਉਂ ਮੁਰਾਰੀ ਕੰਸ। ਕਲਜੁਗ ਗੁਰਸਿਖ ਪਿਆਰੇ, ਮਹਾਰਾਜ ਸ਼ੇਰ ਸਿੰਘ ਤੇਰੀ ਅੰਸ। ਵਿਸ਼ਨੂੰ ਬੰਸੀ ਪ੍ਰਭ ਆਪ ਅਖਵਾਇਆ। ਗੁਰਸਿਖ ਸਾਚਾ ਬੰਸ ਬਣਾਇਆ। ਸਾਧ ਸੰਗਤ ਪ੍ਰਭ ਵਿਚ ਸਮਾਇਆ। ਵਿਟਹੁ ਜਾਓ ਕੁਰਬਾਨ, ਸੋਹੰ ਸ਼ਬਦ ਜਿਸ ਰਸਨਾ ਗਾਇਆ। ਕਲਜੁਗ ਮਿਲਿਆ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਪ੍ਰਭ ਕਾ ਬੰਸ ਚਲੇ ਜੁਗ ਚਾਰ। ਗੁਰਸਿਖ ਜਾਓ ਸਦ ਸਦ ਸਦ ਬਲਿਹਾਰ। ਜਿਨ੍ਹਾਂ ਘਰ ਵਸੇ ਆਪ ਨਿਰੰਕਾਰ। ਜੋਤ ਸਰੂਪ ਪ੍ਰਭ ਦੇ ਚਲਿਆ ਜੋਤ ਅਧਾਰ। ਜਗ ਅਵਲਿਆ ਕਿਸੇ ਨਾ ਠੱਲਿਆ, ਨਜ਼ਰ ਨਾ ਆਵੇ ਆਪ ਗਿਰਧਾਰ । ਗੁਰਸਿਖਾਂ ਦਰ ਸਾਚਾ ਮੱਲਿਆ, ਪ੍ਰਭ ਕਿਰਪਾ ਕਰੀ ਅਪਾਰ। ਗੁਰਸਿਖ ਸਚ ਘਰ ਚਲਿਆ, ਹੁਕਮ ਜੋਤ ਚਲੇ ਇਕ ਤਾਰ। ਗੁਰਸਿਖ ਹਿਰਦਾ ਕਦੇ ਨਾ ਹੱਲਿਆ, ਜਿਤ ਵਸੇ ਸਿਰਜਣਹਾਰ। ਗੁਰਸਿਖ ਅੰਤ ਜੋਤ ਸੰਗ ਮਿਲਿਆ, ਪ੍ਰਭ ਮਿਲੇ ਜੋਤ ਮਿਲਾਵਣਹਾਰ। ਗੁਰਸਿਖਾਂ ਸਚ ਘਰ ਮੱਲਿਆ, ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ। ਸਾਚਾ ਘਰ ਸਾਚਾ ਦਰਬਾਰਾ। ਗੁਰਸਿਖ ਨਾ ਜਾਏ ਡਰ, ਮਿਲੇ ਪ੍ਰਭ ਅਗੰਮ ਅਪਾਰਾ। ਬੇਮੁਖ ਮਾਨਸ ਜਨਮ ਜਾਏ ਹਾਰ, ਰਿਦੇ ਨਾ ਸਾਚਾ ਪ੍ਰਭ ਵਿਚਾਰਾ। ਮਹਾਰਾਜ ਸ਼ੇਰ ਸਿੰਘ ਧਰਨੀ ਧਰ, ਜੋਤ ਸਰੂਪ ਰਵੇ ਸੰਸਾਰਾ । ਗੁਰ ਪੂਰਾ ਸਚ ਗਹਿਰ ਗੰਭੀਰਾ। ਪਰਗਟ ਜੋਤ ਅਗੰਮ, ਦੇਵੇ ਗੁਰਸਿਖ ਮਨ ਧੀਰਾ। ਗੁਰ ਚਰਨ ਲਾਗ ਤਰਾਇਆ, ਮਾਨਸ ਜਨਮ ਹੀਰਾ। ਮਹਾਰਾਜ ਸ਼ੇਰ ਸਿੰਘ ਭਗਤ ਵਡਿਆਇਆ, ਕਲਜੁਗ ਪਰਗਟੇ ਸਿਰ ਪੀਰਾਂ ਪੀਰਾ। ਦੇ ਦਰਸ਼ਨ ਗੁਰ ਪਿਆਸ ਬੁਝਾਈ। ਗੁਰਸਿਖ ਲੇਖ ਪ੍ਰਭ ਆਪ ਲਿਖਾਈ। ਚਾੜ੍ਹ ਮਜੀਠੀ ਰੰਗ, ਰੰਗਣ ਨਾਮ ਚੜ੍ਹਾਈ। ਕੁਲ ਦਿਤੀ ਤੇਰੀ ਤਾਰ, ਪਾਲ ਸਿੰਘ ਤੁਧ ਹੋਏ ਵਧਾਈ । ਕਲਜੁਗ ਹੋਵੇ ਅੰਧ ਅੰਧਿਆਰ, ਲਲੀਆਂ ਨਾਉਂ ਜਗ ਰਹਿ ਜਾਈ। ਗੁਰਸਿਖ ਸੋਹੇ ਗੁਰ ਦਰਬਾਰ, ਚਾਰ ਕੁੰਟ ਹੋਏ ਜੈ ਜੈ ਜੈਕਾਰ ਕਰਾਈ। ਮਹਾਰਾਜ ਸ਼ੇਰ ਸਿੰਘ ਸਰਗੁਣ ਨਿਰਗੁਣ ਸਰਨ ਪੜੇ ਦੀ ਲਾਜ ਰਖਾਈ। ਜੋ ਜਨ ਪੜੇ ਪ੍ਰਭ ਕੀ ਸਰਨਾ। ਜੋ ਜਨ ਅੜਿਆ ਅੰਤ ਨਰਕ ਨਿਵਾਸ ਹੈ ਕਰਨਾ । ਬੇਮੁਖ ਅਗਨ ਜੋਤ ਸੰਗ ਸੜਿਆ, ਗੁਰਸਿਖ ਚਰਨ ਲਾਗ ਹੈ ਤਰਨਾ। ਮਹਾਰਾਜ ਸ਼ੇਰ ਸਿੰਘ ਅੰਤ ਜੋਤ ਮਿਲਾਏ, ਗੁਰਸਿਖ ਹੋਵੇ ਜਗਤ ਨਾ ਮਰਨਾ । ਲਾਜ ਪਤਿ ਰੱਖੇ ਆਪ ਪ੍ਰਭ ਜਗ ਰੱਖਣਹਾਰਾ। ਤਨ ਮਾਰੇ ਪ੍ਰਭ ਤੀਨ ਤਾਪ ਕਾਮ ਕਰੋਧ ਨਾ ਪੁਕਾਰਾ। ਅੰਤਮ ਹੋਏ ਸਤਿ ਸਤਿ ਸਤਿ, ਅੰਤਮ ਮਿਲਿਆ ਪੁਰਖ ਅਗੰਮ ਅਪਾਰਾ। ਕਲਜੁਗ ਰੱਖੇ ਆਪ ਪ੍ਰਭ, ਸਾਚਾ ਨਾਮ ਦੇ ਅਧਾਰਾ। ਸਾਚੀ ਪਾਵੇ ਵਿਚ ਦੇਹ ਮਤਿ, ਅੰਮ੍ਰਿਤ ਨਾਮ ਚਲੇ ਫੁਹਾਰਾ। ਮਹਾਰਾਜ ਸ਼ੇਰ ਸਿੰਘ ਆਪ ਸਮਰਥ, ਅੰਮ੍ਰਿਤ ਦੇਵੇ ਜਗਤ ਭੰਡਾਰਾ। ਪਾਰਬ੍ਰਹਮ ਪ੍ਰਭ ਵਿਚ ਦੇਹ ਸਮਾਇਆ। ਸਿੱਖ ਦੇਹ ਪ੍ਰਭ ਕੀ ਜੋਤ, ਜੋਤ ਸਰੂਪ ਇਹ ਕਾਜ ਰਚਾਇਆ। ਮਹਿੰਮਾ ਅਨੂਪ ਪ੍ਰਭ ਰੰਗ ਨਾ ਰੂਪ, ਜੋਤ ਸਰੂਪ ਨਜ਼ਰ ਨਾ ਆਇਆ। ਕਲਜੁਗ ਪਰਗਟ ਪ੍ਰਭ ਵਡ ਭੂਪ, ਸਾਚਾ ਮੁਕਟ ਸਿਰ ਦਸਤਾਰ ਸਜਾਇਆ। ਪਤਿ ਰਾਖੀ ਪ੍ਰਭ ਪਾਰਬ੍ਰਹਮ, ਬਸਤਰ ਭੂਸ਼ਨ ਅੰਗ ਲਗਾਇਆ। ਘਰ ਤੋਟ ਕਦੇ ਨਾ ਆਵਈ, ਗੁਰ ਸੇਵਾ ਗੁਰਸਿਖ ਕਮਾਇਆ। ਫਿਰ ਜਨਮ ਕਦੀ ਨਾ ਪਾਵਈ, ਅੰਤਕਾਲ ਵਿਚ ਜੋਤ ਮਿਲਾਇਆ । ਸਤਿ ਪੁਰਖਾ ਸਚ ਨਾਮ ਜਪਾਵਈ, ਘਰ ਸਾਚਾ ਧਾਮ ਸਚਖੰਡ ਬਣਾਇਆ। ਪ੍ਰਭ ਦਿੰਦਿਆ ਤੋਟ ਨਾ ਆਵਈ, ਜਗਤ ਜਗਤ ਭੰਡਾਰੀ ਪ੍ਰਭ ਤੇਜ ਵਧਾਇਆ। ਪ੍ਰਭ ਸਦ ਸਦ ਬਖ਼ਸ਼ਣਹਾਰ, ਮੰਗ ਦਾਨ ਘਰ ਪਰਮੇਸ਼ਵਰ ਆਇਆ। ਜਗਤ ਦੇਵੇ ਮਾਣ, ਸੋਹਣ ਮੰਦਰ ਜਿਥੇ ਪ੍ਰਭ ਚਰਨ ਟਿਕਾਇਆ । ਮਹਾਰਾਜ ਸ਼ੇਰ ਸਿੰਘ ਜਾਓ ਬਲਿਹਾਰ, ਜਿਸ ਇਹ ਥਾਨ ਸੁਹਾਇਆ। ਅੱਧੀ ਰੈਣ ਵਿਹਾਈ। ਦੁਨੀਆਂ ਸੁਨ ਸਮਾਧ ਸਵਾਈ। ਗੁਰਸਿਖਾਂ ਮਨ ਵੱਜੀ ਵਧਾਈ। ਪੰਚਮ ਚੇਤ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਈ । ਸੁੰਞ ਮਸਾਣ ਜਗ ਮਹਿਲ ਮੁਨਾਰੇ। ਚੁਪ ਚਪੀਤੇ ਜਗ ਜਗ ਪਵਣ ਹੁਲਾਰੇ। ਵਿਚ ਆਕਾਸ਼ ਸਰਬ ਸਤਾਰੇ। ਮਹਾਰਾਜ ਸ਼ੇਰ ਸਿੰਘ ਤੇਰੀ ਜੋਤ ਕਲਜੁਗ ਚਮਤਕਾਰੇ।