50 – ਪਾਲ ਸਿੰਘ ਨੇ ਪਾਤਸ਼ਾਹ ਨੂੰ 27 ਚੱਕ ਆਪਦੇ ਘਰ ਖੜਨਾ – JANAMSAKHI 50

ਪਾ ਸਿੰਘ  ਨੇ  ਪਾਤਸ਼ਾਹ ਨੂੰ27ਚੱਕ ਆਪਦੇ ਘਰ ਖੜਨਾ

( ਆਤਮਾ ਸਿੰਘ ਤੇ ਬਸੰਤ ਕੌਰ ਦੀ  ਸਾਖੀ )

     ਪਾਲ ਸਿੰਘ ਦੇ  ਭਤੀਏ  ਪ੍ਰੀਤਮ ਸਿੰਘ ਦਾ ਵਿਆਹ ਸੀ । ਪਾਲ ਸਿੰਘ ਜੇਠੂਵਾਲ ਵਾਲੇ ਆ ਕੇ

ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ , ਬਾਰ ਵਿਚ  ਚਲ  ਕੇ ਦਰਸ਼ਨ ਦਿਓ ਜੀ ।   ਸੱਚੇ  ਪਿਤਾ ਬੇਨੰਤੀ ਪਰਵਾਨ ਕਰ ਕੇ  ਨਾਲ ਤੁਰ ਪਏ ਹਨ ਜੀ ਤੇ ਨਾਲ ਮਾਤਾ  ਬੰਤੀ ਤੇ ਨੈਣੋ  ਵੀ ਤਿਆਰ ਹਨ ।  ਨਾਲ ਸੱਚੇ ਪਿਤਾ ਦੇ ਸੇਵਾਦਾਰ ਸਿਖ ਵੀ ਤਿਆਰ ਹਨ  ।  ਆਤਮਾ ਸਿੰਘ ਆਪਣੀ ਸਾਲੀ ਦੀ  ਧੀ ਦਾ  ਭਤੀਏ  ਨੂੰ ਸਾਕ ਲਿਆ ਕਰਾਇਆ ਸੀ ।  ਪਾਤਸ਼ਾਹ ਜੰਞੇ ਵੀ ਨਾਲ ਗਏ ਹਨ ।  ਬੇਬੇ ਭਾਨੋ ਪ੍ਰੀਤਮ ਸਿੰਘ  ਦੀ  ਮਾਈ ਨੂੰ  ਸੱਚੇ  ਪਾਤਸ਼ਾਹ ੧੦੦ (100) ਰੁਪਏ ਸੇਵਾ ਲਾਈ ਹੈ ।   ਓਸ ਸੇਵਾ ਨਹੀਂ ਦਿਤੀ ਜੀ ।  ਜੇ ਕੋਈ ਸਿਖ ਸੁਖਣਾ ਸੁਖ ਲਵੇ, ਪਾਤਸ਼ਾਹ ਸੁਖਣਾ ਲਈ ਤੋਂ ਬਗੈਰ ਛੱਡਦੇ ਨਹੀਂ ਸੀ ।  ਪ੍ਰੀਤਮ ਸਿੰਘ ਦੇ  ਦੋ  ਵਿਆਹ ਕੀਤੇ, ਦੋਵੇਂ ਜਨਾਨੀਆਂ ਗੁਜਰ ਗਈਆਂ । ਫੇਰ ਤੀਸਰਾ ਵਿਆਹ ਹੋਇਆ ਤੇ ਪਾਤਸ਼ਾਹ ਆਖਣ ਲੱਗੇ, ਜਿੰਨੇ ਮਰਜੀ ਵਿਆਹ ਕਰੀ ਜਾ, ਸਾਡੀ ਦਇਆ ਤੋਂ ਬਿਨਾਂ ਘਰ ਨਹੀਂ ਵਸਦਾ । ਪ੍ਰੀਤਮ ਸਿੰਘ ਵੀ ਕੁਛ ਤਕੜਾ ਨਹੀਂ ਸੀ ਰਹਿੰਦਾ, ਭੈ ਔਂਦਾ ਸੀ ਜੀ  ।  ਫੇਰ  ਤੀਸਰਾ ਵਿਆਹ ਕਰ ਕੇ ਬੇਬੇ ਭਾਨੋ  ਬੇਨੰਤੀ ਕੀਤੀ  ।  ਆਤਮਾ ਸਿੰਘ  ਦੀ  ਔਲਾਦ ਬਚਦੀ ਨਹੀਂ ਸੀ । ਤੇ ਓਨ੍ਹਾਂ ਦੋਹਾਂ ਜੀਆਂ  ਨੇ  ਪਾਤਸ਼ਾਹ ਅੱਗੇ  ਬੇਨੰਤੀ ਕੀਤੀ ।  ਪਾਤਸ਼ਾਹ ਆਖਣ ਲੱਗੇ, ਬੇਬੇ ਹੁਣ  ਤੂੰ  ਡਰ ਨਾ, ਅਸੀਂ ਦਇਆ ਕਰ ਦੇਂਦੇ ਹਾਂ ।  ਆਤਮਾ ਸਿੰਘ ਦੇ ਘਰ ਕੋਈ ਦਿਨ ਪਾ ਕੇ ਕਾਕੀ ਹੋਈ  ।  ਆਤਮਾ ਸਿੰਘ ਤੇ ਬੇਬੇ ਬਸੰਤ ਕੌਰ  ਦੋਹਾਂ ਜੀਆਂ ੨੫ (25)  ਰੁਪਏ ਪਾਤਸ਼ਾਹ ਦੇ ਸੁਖੇ ਕਿ ਹੇ ਸੱਚੇ  ਪਾਤਸ਼ਾਹ   ਏਹ  ਕਾਕੀ ਰਾਜੀ ਖ਼ੁਸ਼ੀ  ਰਹੇ   ਤੇ ਅਸੀਂ ਤੁਹਾਡੇ ਮੱਥਾ ਟਿਕਾਈਏ ਤੇ ਨਾਲੇ  ੨੫ (25) ਰੁਪਏ ਸੇਵਾ ਦੇਈਏ ।  ਆਤਮਾ ਸਿੰਘ  ਦੀ  ਮਾਈ   ਜੇਹੜਾ  ਕੰਮ ਕਰਨਾ ਹੁੰਦਾ ਸੀ  ਕਰਦੀ ਸੀ । ਆਤਮਾ ਸਿੰਘ ਉਸ ਦੇ ਅਨੁਸਾਰ ਚਲਦਾ ਸੀ । ਆਤਮਾ ਸਿੰਘ  ਦੀ  ਮਾਈ ਪਾਤਸ਼ਾਹ ਨੂੰ ਕੁਛ ਘਟ ਮੰਨਦੀ ਸੀ । ਉਸ ਦੇ ਪੁੱਤਾਂ ਦਾ ਭਰੋਸਾ ਬੜਾ   ਸੀ । ਕਾਕੀ  ਦੀ  ਸੁਖਣਾ  ਤਾਂ  ਸੁਖ ਲਈ ਤੇ ਹੁਣ ਮਾਈ ਤੋਂ ਡਰਦੇ ਸੇਵਾ ਦੇਂਦੇ ਨਹੀਂ ਗੇ ।  ੩ (3) ਸਾਲ ਬਾਅਦ ਫੇਰ  ਆਤਮਾ ਸਿੰਘ ਦੇ ਘਰ  ਪਾਤਸ਼ਾਹ ਪੁੱਤਰ ਦੇ ਦਿਤਾ ।  ਆਤਮਾ ਸਿੰਘ ੨੫(25) ਰੁਪਏ ਫੇਰ ਕਾਕੇ ਦੇ ਸੁਖ ਦਿਤੇ ਹਨ ਜੀ ।  ਵਰੇ ਛੇ ਮਹੀਨੇ ਪਿਛੋਂ ਪਾਤਸ਼ਾਹ ਜਰੂਰ ਸਿਖਾਂ ਨੂੰ ਦਰਸ਼ਨ ਦੇਣ ਜਾਂਦੇ ਸੀ । ਆਤਮਾ ਸਿੰਘ ਕੋਈ ਸੁਖਣਾ ਨਹੀਂ ਦਿਤੀ ।  ਮਾਈ ਆਤਮਾ ਸਿੰਘ  ਦੀ  ਕੁਛ ਪਾਤਸ਼ਾਹ ਨੂੰ ਕਠੋਰ  ਬਚਨ  ਬੋਲਦੀ ਸੀ ।   ਏਸ  ਕਰ ਕੇ ਦੇਹ ਫੜੀ ਗਈ ਤੇ ਹੱਥਾਂ ਵਿਚੋਂ  ਸ਼ੇਰਾਂ ਵਗਣ ਲਗ ਪਈਆਂ  । ਪਾਲ  ਸਿੰਘ ਆਖਣ ਲੱਗਾ ਮਾਈ ਜੀ  ਤੂੰ  ਬਚਨਾਂ ਦੀ  ਫੜੀ ਹੋਈ ਆ, ਜਾ ਕੇ ਢੈਹ ਕੇ  ਸੱਚੇ  ਪਾਤਸ਼ਾਹ  ਦੀ  ਚਰਨੀ ਪੈ ਜਾ, ਜੇ  ਤੂੰ  ਬਚਣਾ ਹੈ  ।  ਫੇਰ  ੫  ਜੇਠ ਗੁਰਪੁਰਬ ਤੇ ਸਾਰੇ ਆਏ ਹਨ ।  ਨਾਲ ਮਾਈ ਵੀ ਦਰਸ਼ਨ ਕਰਨ ਆਈ ਹੈ  ।  ਮੁੰਡੇ ਦੇ  ੨੫ (25) ਰੁਪਏ  ਸੁਖਣਾ ਦੇ ਦਿਤੀ ।  ਕੁੜੀ ਦੀ  ਸੁਖਣਾ ਆਤਮਾ ਸਿੰਘ ਡਰਦੇ ਮਾਈ ਨੂੰ ਦੱਸੀ ਨਹੀਂ ਗੀ ।  ਮਾਈ  ਨੇ  ਬੇਨੰਤੀ ਕੀਤੀ  ਤੇ ਪਾਲ ਸਿੰਘ ਆਖਿਆ,  ਪਾਤਸ਼ਾਹ  ਬਖ਼ਸ਼ ਦਿਓ ਸਾਡੀ ਮਾਤਾ  ਹੈ ।   ਸੱਚੇ  ਪਾਤਸ਼ਾਹ ਓਸ ਵਕਤ ਦਿਆਲੂ  ਹੋ  ਕੇ ਆਖਣ ਲੱਗੇ, ਮਾਈ ਉਂਗਲਾਂ ਜੇਹੜੀਆਂ ਤੇਰੀਆਂ ਪੱਕੀਆਂ ਹਨ, ਉਤੇ ਅੱਕ ਚੋਅ ਦੇ । ਮਾਈ ਸਤਿ ਬਚਨ  ਮੰਨ ਲਿਆ ।  ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ ।  ਬਚਨ  ਕਰਨ ਨਾਲ ਹੀ ਮਾਈ ਦੀਆਂ ਉਂਗਲਾਂ  ਜਿਉਂ ਕੀਆਂ ਤਿਉਂ  ਹੋ  ਗਈਆਂ  । ੨੫ (25) ਰੁਪਏ ਸੇਵਾ ਦੇ ਕੇ ੨੫ (25)  ਕੁੜੀ ਵਾਲੇ ਨਹੀਂ ਦਿਤੇ ਤੇ ਪਿਛਾਂਹ ਮੁੜ ਆਏ ਹਨ । ਜਿਸ ਵਕਤ ਪਿੰਡ ਸਤਾਈ ਚੱਕ ਗਏ ਹਨ ।  ਪਾਤਸ਼ਾਹ  ਨੇ   ਆਤਮਾ ਸਿੰਘ ਜਾਂਦੇ ਨੂੰ ਪਕੜ ਲਿਆ ਹੈ ।  ਐਸਾ ਆਤਮਾ ਸਿੰਘ ਨੂੰ ਬੁਖਾਰ ਚੜ੍ਹਿਆ, ਕੋਈ ਸੁਰਤ ਨਹੀਂ ਰਹੀ ।  ਬੇਹੋਸ਼ੀ ਵਿਚ ਐਸਾ ਰੌਲਾ ਪੌਂਦਾ  ਹੈ, ਘਰ ਦਿਆਂ ਤੋਂ ਝੱਲਿਆਂ ਨਹੀਂ ਜਾਣਾ ।  ਫੇਰ ਪਾਤਸ਼ਾਹ  ਨੇ   ਆਤਮਾ ਸਿੰਘ ਵਿਚ  ਹੋ  ਕੇ ਲਲਕਾਰੇ ਮਾਰੇ   ਕਿ  ਸਾਡੀ ੨੫ (25)  ਰੁਪਏ ਸੁਖਣਾ ਸੁਖ ਕੇ ਦਿਤੀ ਨਹੀਂ ਤੇ ਅਸੀਂ ਇਸ ਨੂੰ ਛੱਡਣਾ  ਨਹੀਂ ਗਾ ।  ਆਤਮਾ ਸਿੰਘ  ਦੀ  ਮਾਈ  ਗਲ ਵਿਚ ਪੱਲਾ ਪਾ ਕੇ ਬੇਨੰਤੀ ਕੀਤੀ, ਪਾਤਸ਼ਾਹ ਮੇਰੇ ਪੁੱਤ ਤੇ ਦਇਆ ਕਰੋ । ਮੈਂ ਹੁਣੇ ੨੫ (25) ਰੁਪਏ ਦੇ ਕੇ ਤੁਹਾਡੇ ਚਰਨਾਂ ਵਿਚ ਘਲਦੀ  ਹਾਂ । ਮਾਈ ੨੫ (25) ਰੁਪਏ ਰਖ ਕੇ ਬੇਨੰਤੀ ਕੀਤੀ ਤੇ ਬੁਖਾਰ ਆਤਮਾ ਸਿੰਘ ਦਾ ਓਸੇ ਵਕਤ ਲੱਥ ਗਿਆ । ਐਡੀ ਦਇਆ ਕੀਤੀ ਜੀ ||

     ਪਾਲ ਸਿੰਘ  ਬੜਾ ਗੁਰੂ ਘਰ ਦਾ ਪ੍ਰੇਮੀ ਸੀ ।   ਬੜੀ  ਸੁਰਤ ਵਾਲਾ ਸੀ ਤੇ ਸਾਰਿਆਂ ਨੂੰ ਹੋਕਾ ਦੇਂਦਾ  ਹੈ  ਕਿ  ਪਾਤਸ਼ਾਹ ਅਵਤਾਰ ਧਾਰਿਆ ਹੈ, ਸੇਵਾ ਕਰ ਲੋ ਜੀ । ਲਾਗੇ  ਦੋ  ਮੀਲ ੨੬ (26) ਚੱਕ ਪਾਲ ਸਿੰਘ ਦਾ ਭਣੇਵਾ ਸੀ । ਉਸ ਨੂੰ  ਓਨੇ ਬੜੇ  ਬਚਨ  ਦੱਸਦੇ ਤੇ ਪ੍ਰੇਮ ਵਧੌਣਾ ।  ਫੇਰ ਇਕ ਵੇਰਾਂ  ਪਾਤਸ਼ਾਹ ਗਏ ਤੇ ਮਾਸ਼ਟਰ ਸੋਹਣ ਸਿੰਘ ਆਪ ਦੇ ਭਣੇਵੇ ਨੂੰ ਪਾਲ ਸਿੰਘ ਪਾਤਸ਼ਾਹ  ਦੀ  ਸਰਨ ਲੁਆਇਆ ।  ਬੇਨੰਤੀ ਕਰ ਕੇ  ਸੋਹਣ ਸਿੰਘ ਦੇ ਘਰ ਵੀ ਪਾਤਸ਼ਾਹ ਨੂੰ  ਲੈ  ਗਿਆ । ਓਥੇ ਜਾ ਕੇ  ਸੱਚੇ  ਪਾਤਸ਼ਾਹ ਮਾਸ਼ਟਰ ਤੇ ਦਇਆ ਕਰ ਆਏ ਜੀ ।  ਮਜ਼੍ਹਬੀ ਹੇਮ ਸਿੰਘ ਵੀ ਪਾਤਸ਼ਾਹ ਦੇ ਵਾਕਾਂ ਤੋਂ ਭੁਲ ਗਿਆ  ਤੇ ਉਸ ਨੂੰ ਕੋਹੜ ਹੋ  ਗਿਆ ।  ਹੇਮ ਸਿੰਘ ਆਇਆ  ਤੇ ਫੇਰ ਸਾਰੇ ਸਿਖਾਂ ਰਲ ਕੇ ਪਾਤਸ਼ਾਹ ਅੱਗੇ  ਬੇਨੰਤੀ ਕੀਤੀ, ਜੀ ਦਇਆ ਕਰੋ ।   ਸੱਚੇ  ਪਾਤਸ਼ਾਹ ਆਖਣ ਲੱਗੇ ਪਾਲ ਸਿੰਘ  ਸਾਡਾ ਸਿਖ  ਹੋ  ਕੇ   ਜੋ ਮਾੜਾ ਕਰਮ ਕਰੇਗਾ  ਓਹਦੇ ਹੱਥ ਤੇ ਪੈਰ ਨਾ ਰਹਿਣਗੇ ।   ਸੱਚੇ  ਪਾਤਸ਼ਾਹ ਫੇਰ ਪਰਸ਼ਾਦ ਦਿਤਾ ਤੇ ਆਖਣ ਲੱਗੇ, ਜਿਥੇ ਜਿਥੇ ਹੈਗਾ ਏਥੇ ਹੀ ਰਹੂ, ਅੱਗੇ  ਨਹੀਂ ਹੁੰਦਾ ।  ਓਸ ਵਕਤ ਪਾਤਸ਼ਾਹ ੧੦ (10) ਦਿਨ  ਰਹੇ  ਹਨ ।  ਜਦੋਂ ਜਾਂਦੇ ਸੀ ਪਾਲ ਸਿੰਘ ਦੇ ਘਰ ਰਹਿੰਦੇ ਸੀ  ।  ਦੂਸਰੇ ਸਿਖ ਵੀ  ਵਾਰੀ ਨਾਲ ਪਰਸ਼ਾਦ ਛਕੌਂਦੇ ਸੀ  ।  ਆਤਮਾ ਸਿੰਘ ਦੇ ਘਰੋਂ ਬੇਬੇ ਬਸੰਤ ਕੌਰ  ਨੂੰ   ਬੜਾ   ਪ੍ਰੇਮ ਸੀ  ।  ਪਾਤਸ਼ਾਹ ਤੇ ਸੰਗਤ ਨੂੰ  ਦੋਵੇਂ ਟੈਮ  ਦੁੱਧ ਲਿਆ ਕੇ ਛਕੌਂਦੀ ਸੀ । ਭਾਨੋਂ ਵੀ ਪੁਜਦੀ ਸਰਦੀ ਸੇਵਾ ਕਰਦੀ ਸੀ । ਪਾਲ ਸਿੰਘ ਦੇ ਘਰ ਪਾਤਸ਼ਾਹ ਅੱਠੇ ਪਹਿਰ ਰੈਂਹਦੇ ਸੀ ।  ਪਾਤਸ਼ਾਹ ਜੀਉਣ ਸਿੰਘ ਨੂੰ ਹੱਸਣਾ, ਆਖਣਾ ਜੀਉਣ  ਸਿੰਘ  ਆਪ  ਤੂੰ  ਛਕ ਔਨਾ, ਸਾਨੂੰ ਨਹੀਂ ਵਾਜ ਮਾਰਦਾ ।  ਓਸ ਆਖਣਾ  ਪਾਤਸ਼ਾਹ ਮੈਂ ਤੁਹਾਡਾ ਸਿਖ ਅਮਲੀ ਹਾਂ, ਦਇਆ ਕਰੋ ।  ਜਦੋਂ ਪਾਤਸ਼ਾਹ ਔਣਾ  ਤੇ ਸਿਖਾਂ  ਨੇ  ਸਰਨਾ ਪੁਜਣਾ ਸੇਵਾ ਕਰਨੀ । ਘਿਓ ਦੇ ਪੀਪੇ ਦੇਣੇ ।  ਐਡੀ ਪਾਤਸ਼ਾਹ ਦਇਆ ਕਰਦੇ ਸੀ, ਸਾਲ ਵਿਚ  ਦੋ  ਦੋ ਵਾਰੀ ਸਿਖਾਂ ਨੂੰ ਦਰਸ਼ਨ ਦੇਣੇ ।  ਐਸਾ ਪਾਲ ਸਿੰਘ ਦਾ ਜਰਮ ਪਵਿੱਤਰ ਸੀ । ਓਸ ਆਪਣਾ ਸਾਰਾ ਬੰਸ ਪਾਤਸ਼ਾਹ  ਦੀ  ਚਰਨੀ ਲਾ ਦਿਤਾ ਹੈ ।  ਸੱਚੇ  ਪਾਤਸ਼ਾਹ ਸੰਗਤਾਂ ਨੂੰ ਨਿਹਾਲ ਕਰ ਕੇ  ਮਾਝੇ   ਦੇਸ ਨੂੰ ਆ ਗਏ ਹਨ ਜੀ ||