52 – ਮਾਹਣਾ ਸਿੰਘ ਤੇ ਮਿਹਰ ਕਰਨੀ – JANAMSAKHI 52

ਮਾਹਣਾ ਸਿੰਘ ਤੇ ਮਿਹਰ ਕਰਨੀ

     ਇਕ ਵੇਰਾਂ (ਸੰਤ ਮਨੀ ਸਿੰਘ ਦੇ ਗ੍ਰਿਫਤਾਰ ਹੋਣ ਤੋਂ ਪਹਿਲੇ) ਮਾਹਣਾ ਸਿੰਘ ਭੁਚਰ ਵਾਲੇ ਦਾ ਮੂੰਹ ਐਸਾ 

ਹੋ  ਗਿਆ  ਕਿ  ਜਬਾਨ ਪੱਕ ਗਈ, ਸਾਰੀ ਗਲ ਗਈ ।  ਮੂੰਹ ਵਿਚੋਂ ਬੋ ਆ ਰਹੀ ਹੈ ।  ਨਾ ਰੋਟੀ ਖਾਵੇ, ਨਾ ਪਾਣੀ ਪੀਵੇ ਤੇ ਸੈਨਤ ਨਾਲ  ਬਚਨ  ਕਰਦਾ ਸੀ ।  ਮਹਾਰਾਜ ਹੋਰਾਂ ਦੇ ਹੁਕਮ ਨਾਲ, ਸੰਤ ਮਨੀ ਸਿੰਘ ਭੁਚਰ  ਚਲੇ  ਗਏ ਹਨ  ਤੇ ਨਾਲ ਫੁਮਣ ਸਿੰਘ ਸੰਤ ਸੀ । ਜਿਸ ਵਕਤ ਗਏ ਨੇ, ਬੜਾ  ਸ਼ੁਕਰ ਕੀਤਾ । ਧੰਨਵਾਦ ਕੀਤਾ ਕਿ  ਗੁਰੂ  ਘਰ ਆਏ ਹਨ । ਮਨੀ ਸਿੰਘ ਅੱਗੇ  ਮਾਣਾ ਸਿੰਘ ਬੇਨੰਤੀ ਕੀਤੀ  ਕਿ  ਦਇਆ ਕਰੋ, ਮੇਰੀ ਜਬਾਨ ਨੂੰ  ਬੜੀ  ਤਕਲੀਫ ਹੈ । ਸੰਤ ਮਨੀ ਸਿੰਘ ਆਖਿਆ, ਮਾਣਾ ਸਿੰਘ ਘਵਿੰਡ ਜਾ ਕੇ  ਸੱਚੇ  ਪਾਤਸ਼ਾਹ ਦੇ ਤਿੰਨ ਵੇਰਾਂ ਚਰਨ ਚੱਟ ਤੇ ਜਬਾਨ ਰਾਜੀ  ਹੋ  ਜਾਏਗੀ । ਓਸੇ ਵਕਤ ਮਾਣਾ ਸਿੰਘ ਘਵਿੰਡ ਆ ਕੇ, ਪਾਤਸ਼ਾਹ ਅੱਗੇ  ਪਰਸ਼ਾਦ ਰੱਖ ਕੇ ਬੇਨੰਤੀ ਕੀਤੀ ਤੇ ਨਿਮਸਕਾਰ ਕੀਤੀ ।  ਚਰਨ ਚੱਟੇ ਤੇ ਆਪਣੇ ਦੁੱਖ ਦਾ ਹਾਲ ਦੱਸਿਆ ।   ਸੱਚੇ  ਪਾਤਸ਼ਾਹ ਪਲੰਘ  ਤੇ ਬੈਠੇ ਸਨ । ਓਨ੍ਹਾਂ ਪਰਸ਼ਾਦ ਛਕ ਕੇ, ਸੀਤ ਪਰਸ਼ਾਦ ਦਿਤਾ ਤੇ ਮਾਣਾ ਸਿੰਘ ਛਕ ਲਿਆ ਜੀ ।  ਚਿੰਤਾ ਤੇ ਸਹਿੰਸੇ ਤਾਂ  ਦਰਸ ਕਰਦਿਆਂ ਹੀ ਹਟ ਗਏ ਹਨ ।  ਜੇਹੜਾ  ਪਾਣੀ ਦਾ ਘੁਟ ਵੀ ਨਹੀਂ ਸੀ ਲੰਘਦਾ, ਓਹ ਸੀਤਲ ਪਰਸ਼ਾਦ ਮਾਣਾ ਸਿੰਘ  ਰੱਜ  ਕੇ ਛਕ ਲਿਆ ਹੈ ਜੀ ।   ਜੋ ਦੁਖਾਂ ਦੇ ਕਾਰਨ ਨਰਕ ਮਲੂਮ ਹੁੰਦਾ ਸੀ,  ਦੀਨ ਦਿਆਲ ਦੇ ਦਰਸ਼ਨ ਕਰਨ ਨਾਲ ਸਚਖੰਡ ਵਿਚ ਨਿਵਾਸ ਜਾਪਦਾ ਹੈ । ਫੇਰ  ਦੋ  ਦਿਨ ਰਹਿ ਕੇ ਤੇ ਖ਼ੁਸ਼ੀ  ਲੈ  ਕੇ ਆਪ ਦੇ ਘਰ ਆ ਗਿਆ ਹੈ ਜੀ ।।