53 – ਸੁਰੈਣ ਸਿੰਘ ਘਵਿੰਡ ਵਾਲੇ ਦੀ ਸਾਖੀ – JANAMSAKHI 53

ਸੁਰੈਣ ਸਿੰਘ ਘਵਿੰਡ ਵਾਲੇ  ਦੀ  ਸਾਖੀ

     ਸਿਖਾਂ ਤੋਂ ਬਗੈਰ ਕੋਈ ਨਹੀਂ ਸੀ ਜਾਣਦਾ, ਕਿ  ਮਹਾਰਾਜ ਬੰਦੀ 

ਛੋੜ ਹਨ । ਸਿਖਾਂ ਤੇ ਏਨੀ ਦਇਆ ਕੀਤੀ ਹੈ  ਤੇ ਹੋਰ ਦੁਨੀਆਂ ਏਹਨਾਂ ਨੂੰ ਮਹਾਰਾਜ ਕਰ ਕੇ ਨਹੀਂ ਜਾਣਦੀ, ਖਾਣ ਦੇ ਮਾਰੇ ਤੁਰੇ ਫਿਰਦੇ ਸੀ ਜੀ । ਘਵਿੰਡ ਪਿੰਡ ਦਾ ਇਕ ਜ਼ਿਮੀਦਾਰ ਸੁਰੈਣ ਸਿੰਘ ਸੀ  ।   ਸੱਚੇ  ਪਾਤਸ਼ਾਹ ਉਸ ਨਾਲ  ਬੜਾ ਪ੍ਰੇਮ ਕਰਦੇ ਸੀ ਤੇ ਓਸ ਨੂੰ ਬਦਾਮ ਤੇ ਘਿਓ ਦੇ ਪੀਪੇ ਦੇਂਦੇ ਹੁੰਦੇ ਸੀ । ਓਸ ਆਖਦਾ ਮੈਂ ਸਿਆਣਾ ਹਾਂ ਤੇ ਖਾਈ ਜਾਂਦਾ ਹਾਂ, ਪਾਤਸ਼ਾਹ ਨੂੰ ਕੋਈ ਪਤਾ ਨਹੀਂ । ਮਹਾਰਾਜ ਹੋਰਾਂ ਸੰਤ ਨੂੰ ਅਕਾਸ਼ ਬਾਣੀ  ਦਿਤੀ  ਕਿ  ਸੰਤਾਂ ਇਸਦੀ ਲਿਖਾਈ ਲਿਖ ਦੇ,  ਏਹ  ਹਾਥੀ ਦੀ  ਜੂਨ ਪਾਵੇਗਾ ।  ਅਸੀਂ ਪ੍ਰੇਮ ਨਾਲ ਛਕੌਂਦੇ ਹਾਂ ਤੇ  ਏਹ  ਆਂਦਾ ਹੈ,   ਏਹ  ਕਮਲੇ ਹਨ  ।  ਅਸੀਂ ਦਿਲੀ ਜਾ ਕੇ  ਏਸ  ਹਾਥੀ ਤੇ ਅਸਵਾਰੀ ਕਰਾਂਗੇ  ।  ਸਵਾ ਮਣ ਅਸੀਂ  ਏਸ  ਨੂੰ ਰੋਜ਼  ਦੀ  ਚੂਰੀ ਚਾਰਾਂਗੇ ਤੇ ਸਿਰ ਵਿਚ ਰੋਜ਼ ਕੁੰਡੀ  ਮਾਰਾਂਗੇ, ਫੇਰ ਲੁੱਟ ਕੇ ਖਾਣ ਦਾ ਪਤਾ ਲਗੂ । ਅਸੀਂ ਆਪ ਦਾ ਲੇਖਾ  ਜਰਮ ਪਾ ਕੇ ਵੀ ਨਹੀਂ ਛਡਦੇ  ।  ਪ੍ਰੀ   ਪੂਰਨ ਪਰਮੇਸ਼ਵਰ ਹਨ ।  ਜੇਹੜਾ  ਏਹਨਾਂ ਨੂੰ ਧੰਨ ਧੰਨ ਕਰਦਾ ਹੈ ਓਹ ਤਰ ਜਾਂਦਾ  ਹੈ,  ਜੇਹੜਾ  ਨਿੰਦਿਆ ਕਰਦਾ ਹੈ,  ਓਹ ਵੀ ਫਲ ਲੈ ਲੈਂਦਾ ਹੈ ।  ਘਵਿੰਡ ਦੇ ਲੋਕ ਪਾਤਸ਼ਾਹ ਦਾ ਬਿਲਕੁਲ ਭੈ ਨਹੀਂ ਸੀ ਕਰਦੇ ।।