55 – ਬਾਜ ਸਿੰਘ ਤੇ ਮਿਹਰ ਕਰਨੀ – JANAMSAKHI 55

 ਬਾਜ ਸਿੰਘ ਤੇ ਮਿਹਰ ਕਰਨੀ

     ਇਕ ਦਿਨ  ਸੱਚੇ  ਪਾਤਸ਼ਾਹ ਹੋਰੀਂ  ਸਾਰੇ ਪਰਵਾਰ ਸਮੇਤ  ਬਾਲੇ ਚੱਕ ਸਿਖਾਂ

ਕੋਲ ਚਲੇ ਗਏ ਹਨ ਤੇ ਅੱਠ ਦਿਨ ਬੁਧ ਸਿੰਘ ਦੇ ਘਰ  ਰਹੇ  ਹਨ । ਦਿਨੇ ਅੰਮ੍ਰਿਤਸਰ ਸੈਰ ਕਰਨਾ ਤੇ ਰਾਤ ਨੂੰ ਬਾਲੇ ਚੱਕ ਆ ਜਾਣਾ । ਓਥੋਂ ਫੇਰ  ਸੱਚੇ  ਪਾਤਸ਼ਾਹ ਕਾਰ ਉਤੇ ਚੜ੍ਹ ਕੇ ਨੈਹਰੇ ਨੈਹਰੇ ਭੁਚਰ ਆ ਗਏ ਹਨ । ਬਾਜ ਸਿੰਘ ਦੇ ਘਰ ਪੈਹਲੋਂ ਗਏ ਹਨ ।  ਮਾਣਾ ਸਿੰਘ ਤੇ ਬਾਜ ਸਿੰਘ ਦਾ ਇਕੱਠਾ ਘਰ ਸੀ । ਬਾਜ ਸਿੰਘ ਔਂਦਿਆ ਨੂੰ ਬੀਮਾਰ ਸੀ  ਉਸ ਦਾ ਅੰਤ ਸਮਾਂ ਨਜ਼ਦੀਕ ਆਇਆ ਸੀ  ।  ਸਾਰੇ ਪਰਵਾਰ ਦੇ ਸਿਖ  ਬੜੀ  ਸੇਵਾ ਕਰ  ਰਹੇ  ਹਨ ।  ਦੋ  ਪਹਿਰ ਓਥੇ ਰਹਿ ਕੇ  ਸੱਚੇ  ਪਾਤਸ਼ਾਹ ਵਿਦਾ  ਹੋ  ਪਏ ਹਨ । ਸਮਰਥਿਆ ਅਨੁਸਾਰ ਸਿਖਾਂ  ਨੇ  ਪਰਸ਼ਾਦ ਰੱਖ ਕੇ ਸੇਵਾ ਰਖੀ ਹੈ ।  ਸਿਖ ਬੇਨੰਤੀ ਕਰਦੇ ਹਨ  ।  ਸੱਚੇ  ਪਿਤਾ ਦੀਨ ਦਿਆਲ  ਬੜੀ  ਦਇਆ ਕੀਤੀ । ਅੱਜ  ਤਾਂ  ਕੀੜੀ ਦੇ ਘਰ ਨਰਾਇਣ ਆਏ ਹਨ ਤੇ ਨਾਲੇ ਸ਼ਬਦ ਪੜ੍ਹਦੇ  ਨੇ  । “ਸੋਹੇ ਨੇ  ਬੰਕ ਦਵਾਰ ਅੱਜ ਮੇਰੇ ਸੋਹੇ ਨੇ” ।  ਸੱਚੇ  ਪਿਤਾ ਬਾਜ ਸਿੰਘ ਨੂੰ ਆਂਦੇ  ਨੇ  ਬਾਬਾ ਕੁਛ ਮੰਗ ਸਾਥੋਂ, ਅਸੀਂ ਤੈਨੂੰ ਲੈਣ ਆਏ ਹਾਂ । ਬਾਜ ਸਿੰਘ  ਨੇ  ਡੂੰਘੀ ਰਮਜ ਨਹੀਂ ਸਮਝੀ ਤੇ ਆਖਣ ਲੱਗਾ  ਸੱਚੇ  ਪਾਤਸ਼ਾਹ ਜਦੋਂ ਮੇਰਾ ਬੁਖਾਰ ਲੱਥ ਗਿਆ ਉਸੇ ਵਕਤ ਮੈਂ ਆ ਜਾਵਾਂਗਾ । ਫਿਰ ਦੂਸਰੀ  ਵਾਰ  ਪਾਤਸ਼ਾਹ  ਬਚਨ  ਕੀਤਾ, ਬਾਬਾ ਕੁਛ ਮੰਗ । ਫਿਰ ਬਾਜ ਸਿੰਘ ਆਖਣ ਲੱਗਾ, ਸੱਚੇ  ਪਾਤਸ਼ਾਹ ਦਲੀਪ ਸਿੰਘ ਤੁਹਾਡਾ ਬੱਚਾ ਅੰਞਾਣਾ ਹੈ । ਹੱਥ ਦੇ ਕੇ ਰਖਿਓ ਜੇ । ਪਾਤਸ਼ਾਹ ਫਿਰ ਤੀਸਰੀ ਵਾਰ   ਬਚਨ  ਕੀਤਾ । ਬਾਬਾ ਕੁਛ ਮੰਗ  ਲੈ  ਤੇ ਅਸੀਂ ਹੁਣ ਤੈਨੂੰ ਲੈਣ ਆਏ ਹਾਂ । ਬਾਜ ਸਿੰਘ ਫਿਰ ਆਖਿਆ   ਸੱਚੇ  ਪਾਤਸ਼ਾਹ ਦਲੀਪ ਸਿੰਘ (ਬਾਜ ਸਿੰਘ ਦਾ ਪੁੱਤ ਸੀ)  ਨੇ  ਨਹਿਰ ਦਾ ਠੇਕਾ ਲਿਆ ਹੈ ਤੇ ਉਸਨੂੰ ਨਫਾ ਹੋਵੇ  ਤੇ ਮੈਂ ਤੁਹਾਡੀ ਸੇਵਾ  ਲੈ  ਕੇ  ਆਵਾਂਗਾ ।  ਤੇਜਾ ਸਿੰਘ ਆਖਿਆ ਚਾਚਾ  ਤੂੰ  ਆਪਣੇ ਵਾਸਤੇ ਕੁਛ ਮੰਗਿਆ ਨਹੀਂ । ਦਲੀਪ ਸਿੰਘ ਵਾਸਤੇ  ਮੰਗਾਂ ਮੰਗੀ ਜਾਣਾ  ਹੈਂ  । ਪਾਤਸ਼ਾਹ ਫਿਰ ਹੱਸ ਕੇ ਆਖਣ ਲੱਗੇ, ਚੰਗਾ ਬਾਬਾ ਅਸੀਂ ਹੁਣ ਜਾਂਦੇ ਹਾਂ । ਭਲਕੇ ਬੰਦਾ ਘੱਲ ਕੇ ਤੈਨੂੰ ਅਸੀਂ  ਲੈ  ਜਾਵਾਂਗੇ । ਆਪ ਆ ਗਏ ਹਨ ਤੇ ਅਗਲੇ ਦਿਨ ਬਾਜ ਸਿੰਘ ਦੇਹ ਛਡ ਦਿਤੀ  । ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ  । ਇੰਦਰ ਸਿੰਘ  ਝੁਬਾਲ  ਵਾਲੇ ਨੂੰ ਵੀ ਪਾਤਸ਼ਾਹ ੧੫(15) ਦਿਨ ਆਂਦੇ ਰਹੇ, ਇੰਦਰ ਸਿੰਘ ਮੰਗ  ਜੋ ਮੰਗਣਾ ਈ । ਉਸ ਵੀ ਕੁਛ ਨਹੀਂ ਮੰਗਿਆ । ਜੀਵ ਕੀ ਕਰ ਸਕਦਾ ਹੈ । ਆਪ ਹੀ ਦਇਆ ਕਰਦੇ ਹਨ ਜੀ ।।