57 – ਗੁਜਰ ਸਿੰਘ ਤੇ ਚੇਤ ਸਿੰਘ ਦਾ ਸ਼ਰੀਰ ਛੁਟਣਾ – JANAMSAKHI 57

ਗੁਜਰ ਸਿੰਘ ਤੇ ਚੇਤ ਸਿੰਘ ਦਾ ਸ਼ਰੀਰ ਛੁਟਣਾ

     ਕੱਤੇਦੇ ਮਹੀਨੇ ਵਿਚ ਐਨੀ ਬੀਮਾਰੀ ਸੀ,  ਘਰ ਘਰ ਦੋ  ਚਾਰ ਮੰਜੇ ਸਾਰਿਆਂ ਦੇ ਪਏ ਸੀ । ਤਾਪ ਚੜ੍ਹ ਜਾਣਾ ਤੇ ਹਿਕ ਪੱਕ

ਜਾਣੀ ।  ਬਹੁਤ ਦੁਨੀਆਂ ਰੋਜ਼ ਮਰਦੀ ਸੀ । ਤੇਜਾ ਸਿੰਘ ਉਸ ਵਕਤ ਭੁੱਚਰ ਹੈ ਤੇ ਹੁਣ ਮਾਣਾ ਸਿੰਘ ਉਸ ਵਕਤ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਹੈ  ।  ਚੇਤ ਸਿੰਘ ਗੁਜਰ ਸਿੰਘ ਦਰਸ਼ਨਾਂ ਨੂੰ ਆਏ ਹਨ । ਰਾਤ ਭੁੱਚਰ  ਰਹੇ  ।  ਅਗਲੇ ਦਿਨ ਘਵਿੰਡ ਨੂੰ ਤੁਰੇ ਹਨ । ਨਾਲ ਤੇਜਾ ਸਿੰਘ ਨੂੰ ਵੀ ਜਾਣ ਲਈ ਆਂਦੇ ਹਨ । ਉਸ ਆਖਿਆ  ਮੇਰਾ ਬਾਪ ਘਵਿੰਡ ਗਿਆ ਹੈ,  ਉਹ ਆਵੇਗਾ  ਤੇ ਮੈਂ ਆ ਜਾਵਾਂਗਾ । ਮਾਣਾ ਸਿੰਘ ਘਵਿੰਡੋਂ ਭੁੱਚਰ ਚਲਾ ਗਿਆ ਹੈ  ਤੇ ਭੁੱਚਰ ਤੇਜਾ ਸਿੰਘ ਵੀ ਬੀਮਾਰ  ਹੋ  ਗਿਆ ਹੈ  ।  ਗੁਜਰ ਸਿੰਘ ਤੇ ਚੇਤ ਸਿੰਘ ਘਵਿੰਡ ਆ ਕੇ ਬੀਮਾਰ  ਹੋ  ਗਏ ਹਨ ।  ਤੇਜਾ ਸਿੰਘ ਸਖ਼ਤ ਬਿਮਾਰ ਹੋ  ਗਿਆ ।  ਆਪਣੇ  ਬਾਪ ਨੂੰ ਆਖਣ ਲਗਾ,  ਸੱਚੇ  ਪਾਤਸ਼ਾਹ ਅੱਗੇ  ਜਾ ਕੇ ਮੇਰੀ ਬੇਨੰਤੀ ਕਰ . ਮਾਣਾ ਸਿੰਘ ਬੇਨੰਤੀ ਕਰਨ ਗਿਆ ਤੇ ਘਵਿੰਡ ਜਾਂਦੇ ਨੂੰ ਗੁਜਰ ਸਿੰਘ ਦੇਹ ਛੱਡ ਜਾਂਦਾ ਹੈ ।  ਜਾਦਿਆਂ ਨੂੰ ਗੁਜਰ ਸਿੰਘ ਦਾ ਸਸਕਾਰ ਕਰਨ  ਚਲੇ  ਸਨ  । ਨਾਲ ਮਾਣਾ ਸਿੰਘ ਵੀ  ਸਸਕਾਰ ਕਰਨ ਗਿਆ ਹੈ ।  ਪਾਤਸ਼ਾਹ ਘਰ ਆਏ ਹਨ  ਤੇ ਮਾਣਾ ਸਿੰਘ ਬੇਨੰਤੀ ਕੀਤੀ  ਪਾਤਸ਼ਾਹ  ਤੇਜਾ ਸਿੰਘ    ਬੜਾ   ਸਖ਼ਤ ਬੀਮਾਰ ਹੈ । ਦਇਆ ਕਰਿਓ ਜੇ ।  ਮੇਰੀ  ਤਾਂ  ਬੁਢੜੇ  ਦੀ  ਡੰਗੋਰੀ ਆ ਕਿਤੇ ਭੱਜ ਨਾ ਜਾਏ ।  ਪਾਤਸ਼ਾਹ ਹੱਸ ਕੇ ਆਖਣ ਲਗੇ, ਬਾਬਾ ਕੋਈ ਖਤਰਾ ਨਹੀਂ  ਤੇਰੀ ਡੰਗੋਰੀ ਨੂੰ ।  ਅਸਾਂ  ਤਾਂ  ਅਜੇ  ਓਹਦੇ ਕੋਲੋਂ ਸੇਵਾ  ਬੜੀ  ਲੈਣੀ ਆ । ਪਾਤਸ਼ਾਹ ਅੱਗੇ  ਬੇਨੰਤੀ ਕਰਨ  ਦੀ  ਦੇਰ ਸੀ,  ਤੇਜਾ ਸਿੰਘ ਨੂੰ ਰਮਾਨ  ਹੋ  ਗਿਆ ਜੀ । ਫਿਰ ਮਾਣਾ ਸਿੰਘ ਖ਼ੁਸ਼ੀ  ਲੈ  ਰਿਹਾ ਹੈ ।  ਪਾਤਸ਼ਾਹ ਆਂਦੇ ਹਨ, ਬਾਬਾ ਅਸੀਂ ਤੈਨੂੰ ਅੱਜ ਨਹੀਂ ਜਾਣ ਦੇਣਾ, ਆਪੇ ਰਮਾਨ ਆਜੂ । ਦੂਸਰੇ ਦਿਨ ਚੇਤ ਸਿੰਘ ਸਿਖ ਵੀ ਘਵਿੰਡ  ਪਾਤਸ਼ਾਹ ਦੇ ਚਰਨਾਂ ਵਿਚ ਦੇਹ ਛੱਡ ਗਿਆ ਹੈ ।   ਸੱਚੇ  ਪਾਤਸ਼ਾਹ ਨਜ਼ਰੀ ਨਜ਼ਰ ਨਿਹਾਲ ਹਨ  ।  ਆਪਣੀ ਗੋਦ ਵਿਚ ਸਿਖਾਂ ਨੂੰ  ਲੈ  ਗਏ ਹਨ ।  ਕਿਸੇ ਮਾਸੀ ਸ਼ਰਾਬੀ ਦੇ  ਅਖ਼ੀਰ ਵੇਲੇ  ਵੀ ਹੱਥ ਲੱਗਣ ਨਹੀਂ ਦਿਤੇ ।  ਗੁਜਰ ਸਿੰਘ  ਦੀ  ਮਾਤਾ  ਸੁਣ ਕੇ ਆਈ ਹੈ   ਕਿ   ਗੁਜਰ ਸਿੰਘ ਤੇ ਚੇਤ ਸਿੰਘ ਦੋਵੇਂ ਜਣੇ ਗੁਜਰ ਗਏ ਹਨ ਜੀ । ਧੰਨ ਸਿਖ ਤੇ ਧੰਨ ਉਸ  ਦੀ  ਮਾਤਾ  ਹੈ ।  ਜਿਸ  ਨੇ  ਇਕ ਅਥਰੂ ਵੀ  ਆਣ ਕੇ ਨਹੀਂ ਕੇਰਿਆ ।  ਸਾਰੇ ਅਫਸੋਸ ਕਰਨ ਤੇ ਮਾਤਾ  ਆਖੇ, ਜੀ ਫੇਰ ਕੀ ਹੋਇਆ, ਏਨ੍ਹਾਂ  ਦੀ  ਚੀਜ ਸੀ ਤੇ ਏਹੋ  ਲੈ  ਗਏ ਹਨ  ।  ਪਾਤਸ਼ਾਹ ਅੱਗੇ  ਹੱਥ ਜੋੜ ਕੇ ਬੇਨੰਤੀ ਕੀਤੀ  ਕਿ   ਸੱਚੇ  ਪਿਤਾ  ਦੀਨ ਦਿਆਲ ਤ੍ਰਿਲੋਕੀ ਨਾਥ,  ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਅੱਜ ਗੁਜਰ ਸਿੰਘ ਸਿਖ  ਤੁਹਾਡਾ ਪੱਕੇ ਪਿਆ ਹੈ, ਤੁਸਾਂ ਆਪ ਦੇ ਚਰਨਾਂ ਵਿਚ ਉਸ  ਦੀ  ਨਿਭਾਹ ਦਿਤੀ ਹੈ ।  ਸਿਖ ਤੁਹਾਡੇ ਦਰ ਤੇ ਅੱਜ ਪਰਵਾਨ ਹੋਇਆ ਹੈ ਮੈਂ  ਬੜੀ  ਖ਼ੁਸ਼ ਹਾਂ ।  ਬੇਬੇ  ਨੇ   ਏਹ  ਬੇਨੰਤੀ ਕੀਤੀ  ਸਾਰੀਆਂ ਜਨਾਨੀਆਂ ਤੇ ਬੰਦੇ  ਬੇਨੰਤੀ ਸੁਣ ਕੇ ਹੈਰਾਨ ਪਰੇਸ਼ਾਨ ਹੋ  ਗਏ ਹਨ   ਕਿ  ਐਡਾ ਜਵਾਨ ਪੁਤ ਗੁਜਰ ਗਿਆ ਹੈ  ਤੇ ਮਾਈ ਰੋਂਦੀ ਨਹੀਂ । ਏਹ ਸਾਰੀ ਪਾਤਸ਼ਾਹ  ਦੀ  ਦਇਆ ਹੈ । ਜੀਵ ਦੇ ਕੀ ਵੱਸ ਹੈ ਜੀ ।।

Leave a Reply

This site uses Akismet to reduce spam. Learn how your comment data is processed.