67 – ਬੀਬੀ ਠਾਕਰੀ ਤੇ ਕੇਹਰ ਸਿੰਘ ਦੀ ਪਾਤਸ਼ਾਹ ਕੋਲ ਬੇਨੰਤੀ – JANAMSAKHI 67

ਬੀਬੀ ਠਾਕਰੀ  ਤੇ ਕੇਹਰ ਸਿੰਘ  ਦੀ  ਪਾਤਸ਼ਾਹ ਕੋਲ ਬੇਨੰਤੀ

    ਇਕ ਸਮੇਂ ਦਾ  ਬਚਨ  ਹੈ   ਕਿ  ਬੀਬੀ ਠਾਕਰੀ   ਤੇ  ਉਸ ਦੇ ਮਾਲਕ 

ਕੇਹਰ ਸਿੰਘ ਗਾਗੇ ਵਾਲੇ  ਨੇ   ਸੱਚੇ  ਪਾਤਸ਼ਾਹ ਅੱਗੇ  ਹੱਥ ਜੋੜ ਕੇ ਬੇਨੰਤੀ ਕੀਤੀ, ਰਾਤ ਨੂੰ ਜਿਸ ਵਕਤ ਪਾਤਸ਼ਾਹ ਪਲੰਘ  ਤੇ ਬਿਰਾਜਮਾਨ  ਹੋਏ  ਹਨ ।  ਕਿ   ਸੱਚੇ  ਪਾਤਸ਼ਾਹ ਬੀਬੀ ਤਾਰੋ ਨੂੰ  ਜੇ  ਤੁਸਾਂ   ਰਾਜੀ ਨਹੀਂ ਕਰਨਾ ਤੇ ਦੇਹ ਤੁੜਾ ਦਿਉ, ਗੁੱਸੇ ਨਾਲ ਮੇਹਣਾ ਮਾਰਿਆ ।  ਇਕੋ ਧੀ ਸੀ ਬੀਬੀ ਠਾਕਰੀ  ਦੀ, ਪੁੱਤ ਕੋਈ ਨਹੀਂ ਸੀ  ।  ਪਾਤਸ਼ਾਹ ਆਖਿਆ  ਠਾਕਰੀਏ  ਸਵੇਰੇ ਬੇਨੰਤੀ ਕਰੀਂ  ਏਸ  ਵਕਤ ਨਹੀਂ ਕਰੀ  ਦੀ  ।  ਓਨ੍ਹਾਂ ਆਖਿਆ   ਕਿ  ਸਵੇਰੇ ਆਪੇ ਸੋਚ ਕੇ ਬੇਨੰਤੀ ਕਰਨਗੇ ।  ਫੇਰ ਅੰਮ੍ਰਿਤ  ਵੇਲੇ  ਸੱਚੇ  ਪਾਤਸ਼ਾਹ ਪਲੰਘ  ਤੇ ਬੈਠੇ ਹਨ ।  ਓਸੇ ਵਕਤ ਠਾਕਰੀ  ਤੇ ਕੇਹਰ ਸਿੰਘ  ਹੱਥ ਜੋੜ ਕੇ ਬੇਨੰਤੀ ਕਰਨ ਲੱਗੇ   ਕਿ   ਸੱਚੇ  ਪਾਤਸ਼ਾਹ ਤਾਰੋ ਦਾ ਤਾਪ ਟੁਟਦਾ ਨਹੀਂ ਤੇ ਅਸੀਂ ਬੜੇ ਔਖੇ ਹਾਂ । ਜੇ ਮਹਾਰਾਜ ਜੀ  ਏਸ  ਦਾ ਤਾਪ ਨਹੀਂ ਹਟੌਣਾ ਤੇ ਇਸ ਦੀ  ਦੇਹ ਛੁੜਾ ਦਿਓ ।  ਸੱਚੇ  ਪਾਤਸ਼ਾਹ ਆਖਣ ਲੱਗੇ, ਜਾਓ ਬੈਹ  ਜੋ ਰਮਾਨ ਨਾਲ, ਏਸ  ਅਰਜ ਕਰਨ ਖੁਣੋ ਕੀ ਥੁੜਿਆ ਸੀ । ਫੇਰ ਵੀ ਪਾਤਸ਼ਾਹ  ਦੀ  ਰਮਜ ਨਹੀਂ ਸਮਝੇ, ਫੇਰ ਆਖਣ ਲੱਗੇ  ਸੱਚੇ  ਪਾਤਸ਼ਾਹ  ੧੦੦(100) ਗਊ ਦਾ ਪੁੰਨ ਹੈ  ਜੇ ਤਾਰੋ ਮਰ  ਜਾਵੇ  ਤੇ ।  ਸਾਨੂੰ ਏਹਦੇ ਸੌਹਰੇ ਵੀ   ਬੜਾ   ਤੰਗ ਕਰਦੇ ਹਨ  ।   ਸੱਚੇ  ਪਾਤਸ਼ਾਹ ਬੜੇ ਖਫ਼ੇ ਹੋਏ  ਤੇ ਸਾਰਿਆਂ ਦਾ ਦਿਨ  ਬੜਾ  ਖਰਾਬ  ਹੋ  ਗਿਆ । ਪਾਤਸ਼ਾਹ ਵੀ ਚੁਪ ਕਰ ਕੇ ਪਲੰਘ  ਤੇ ਲੰਮੇ  ਪੈ ਗਏ  ।  ਜਿਸ ਵਕਤ  ਚਾਹ ਪਾਣੀ ਤਿਆਰ ਹੋ  ਗਿਆ, ਪਾਤਸ਼ਾਹ ਅੱਗੇ  ਬੇਨੰਤੀ ਗਈ  ਕਿ  ਪਾਤਸ਼ਾਹ ਦਇਆ ਕਰੋ,  ਆਪ ਭੋਗ ਲਾਓ ਸੀਤ ਪਰਸ਼ਾਦ ਤੁਹਾਡੀਆਂ ਸੰਗਤਾਂ  ਛਕਣ    ।   ਸੱਚੇ  ਪਾਤਸ਼ਾਹ  ਚਾਹ  ਛਕਣ   ਲੱਗ ਪਏ ਹਨ ਤੇ ਫਿਰ ਸਾਰੀ ਸੰਗਤ ਛਕ ਰਹੀ ਹੈ ।  ਸੱਚੇ  ਪਾਤਸ਼ਾਹ  ਬਚਨ  ਬਲਾਸ ਸੰਗਤਾਂ ਨਾਲ ਕਰ  ਰਹੇ  ਹਨ ।  ਬਾਬਾ ਸੁੰਦਰ ਸਿੰਘ ਬੁਗਿਆਂ  ਵਾਲਾ ਵੀ ਆਇਆ ਹੋਇਆ ਸੀ । ਪਰਸ਼ਾਦ ਛਕ ਕੇ ਰੋਟੀ ਵੇਲੇ ਸੁੰਦਰ ਸਿੰਘ ਖ਼ੁਸ਼ੀ  ਲੈ  ਲਈ ਹੈ । ਕੇਹਰ ਸਿੰਘ ਬੀਬੀ ਦਾ ਬਾਪ ਵੀ ਪਰਸ਼ਾਦਾ ਛਕ ਕੇ ਗਾਗੇ ਨੂੰ ਚਲਾ ਗਿਆ ਹੈ  ।  ਇੰਦਰ ਸਿੰਘ ਨੂੰ ਪਾਤਸ਼ਾਹ ਸਿਆਣੇ ਵਲ ਘਲ ਦਿਤਾ ਕਿ ਜਾਹ ਕੇ ਤਾਰੋ ਲਈ ਦੁਵਾਈ ਲਿਆ ਰਾਜੀ ਹੋਜੂ ।   ਸੱਚੇ  ਪਾਤਸ਼ਾਹ ਖੇਤ ਵਾਲਿਆਂ ਵਾਸਤੇ ਰੋਟੀਆਂ ਬੰਨੌਂਦੇ ਹਨ ਤੇ ਨਾਲ ਸਿਖ ਵੀ ਤਿਆਰ ਹਨ ।  ਓਨੇ  ਚਿਰ ਨੂੰ ਡੱਗੀ ਵਾਲਾ ਭਾਈ ਕਪੜਾ ਵੇਚਣ ਆ ਗਿਆ ਹੈ । ਠਾਕਰੀ  ਤੇ ਬੀਬੀ ਤਾਰੋ ਕਪੜਾ ਖਰੀਦਣ ਲਗ ਪਈਆਂ ਹਨ ।   ਸੱਚੇ  ਪਿਤਾ ਅਜੇ ਪਿੰਡੋਂ ਬਾਹਰ ਨਹੀਂ ਗਏ ਤੇ ਬੀਬੀ ਤਾਰੋ ਕਪੜਾ ਖਰੀਦਦੀ ਖਰੀਦਦੀ ਉਥੇ ਬੈਠੀ ਡਿਗ ਪਈ ਹੈ ਤੇ ਅੱਖਾਂ  ਪੁੱਠੀਆਂ ਹੋ  ਗਈਆਂ ਹਨ । ਸਰੀਰ ਮਰੋੜੀਦਾ ਤੇ ਭੱਜਦਾ ਹੈ । ਜਨਾਨੀਆਂ  ਨੇ  ਚੁੱਕ ਕੇ ਮੰਜੇ ਤੇ ਪਾਈ ਹੈ  ।  ਇਕ ਜਾਣਾ   ਸੱਚੇ  ਪਾਤਸ਼ਾਹ ਵਲੇ ਭੱਜ ਗਿਆ ਹੈ   ਕਿ  ਪਾਤਸ਼ਾਹ ਛੇਤੀ ਨਾਲ ਘਰ ਨੂੰ ਆਓ, ਤਾਰੋ  ਬੜੀ  ਔਖੀ ਹੈ ।  ਪਾਤਸ਼ਾਹ ਘਰ ਆਏ ਤੇ ਓਨਾ ਵਾਜ ਮਾਰੀ । ਬੀਬੀ  ਨੇ  ਨੇਤਰ ਪੁਟ ਕੇ ਵੇਖਿਆ  ਪਾਤਸ਼ਾਹ ਆਖਣ ਲੱਗੇ  ਤਾਰੋ  ਆਖ ਵਾਹਿਗੁਰੂ ਧੰਨ ਸੱਚੇ  ਪਾਤਸ਼ਾਹ । ਏਨਾਂ  ਬਚਨ  ਬੀਬੀ ਦੇ ਮੂੰਹ ਵਿਚ ਹੈ,  ਤੇ ਬੀਬੀ ਤਾਰੋ ਦੇ ਸਵਾਸ ਪੂਰੇ  ਹੋ  ਗਏ ਹਨ ।   ਜੇਹੜਾ  ਖੋਟਾ ਬਚਨ  ਕੀਤਾ, ਬੇਨੰਤੀ ਕੀਤੀ ਓਸੇ ਵੇਲੇ ਪਾਤਸ਼ਾਹ ਭੁਗਤਾ ਦਿਤਾ ।  ਸੱਚੇ  ਪਾਤਸ਼ਾਹ ਦੇ ਚਰਨਾਂ ਵਿਚ ਕਦੀ ਖੋਟਾ ਬਚਨ  ਨਹੀਂ ਕਰਨਾ ਚਾਹੀਦਾ ।  ਸਾਕ ਕਰ ਕੇ ਪਾਤਸ਼ਾਹ ਨੂੰ ਮੇਹਣਾ ਮਾਰਦੇ ਹਨ, ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਦੇ ਗੁੱਸੇ ਨੂੰ ਨਹੀਂ ਜਾਣਦੇ  ।  (ਇਹ ਹਮੇਸ਼ਾ ਜੁਗੋ ਜੁਗ  ਗਲ ਪਰਗਟ ਹੈ   ਕਿ  ਚਾਰ ਧਿਰਾਂ ਨਹੀਂ ਉਧਾਰਦੇ : ਅਵਤਾਰ ਦੇ ਕੋਲ, ਨਾਨਕ ਦਾ ਦਕ, ਸੌਹਰੇ, ਤੇ ਜੁੰਡੀ ਦੇ ਯਾਰ) । ਬੀਬੀ ਠਾਕਰੀ ਓਨੇ ਵਰ ਨਹੀਂ ਲਏ ਜਿਨੇ ਸਰਾਫ ਲਏ ਹਨ । ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਦਾ ਦਰਵਾਜਾ ਨੀਵਾਂ ਹੈ,  ਜੇਹੜਾ  ਨਿਉਂ ਕੇ ਚਲਦਾ ਹੈ ਓਹ ਖੱਟ ਜਾਂਦਾ ਹੈ । ਅਗਲੇ ਦਿਨ ਫੇਰ ਬੀਬੀ ਤਾਰੋ ਦਾ ਸਸਕਾਰ ਕੀਤਾ ਗਿਆ ਹੈ ।

    ਦੇਹ ਦਾ ਵਿਹਾਰ ਕਰ ਕੇ, ਸੱਚੇ  ਪਾਤਸ਼ਾਹ ਬੀਬੀ ਠਾਕਰੀ  ਨਾਲ ਪ੍ਰੇਮ   ਬੜਾ   ਕਰਦੇ ਸਨ । ੬੦(60) ਸਾਲ  ਦੀ  ਬੇਬੇ ਠਾਕਰੀ   ਦੀ  ਉਮਰ ਸੀ ਤੇ ਪਾਤਸ਼ਾਹ ਦਿਨ ਦਿਹਾੜ ਬੜੀ  ਯਾਦ ਕਰਦੇ ਸਨ ਜੀ । ਕੋਈ ਕੰਮ ਕਰਨਾ  ਹੋਵੇ  ਪਹਿਲਾਂ ਭੈਣ ਨੂੰ ਸੱਦਦੇ ਸਨ । ਇਕ ਵੇਰਾਂ ਚਾਰ ਮੱਝਾਂ ਪਾਤਸ਼ਾਹ ਦੀਆਂ ਸੱਜਰਾਂ ਸਨ ਤੇ ਇਕ ਪਹਿਲੇ ਸੂਏ ਝੋਟੀ ਸੀ । ਉਸ ਨਾਲ ਪਾਤਸ਼ਾਹ ਬੜਾ ਪ੍ਰੇਮ ਕਰਦੇ ਸੀ ਤੇ  ਬਚਨ  ਕਰਨਾ  ਏਹ  ਅਸਾਂ ਘਰ ਰੱਖਣੀ ਹੈ  ।   ਸੱਚੇ  ਪਾਤਸ਼ਾਹ ਆਖਿਆ ਠਾਕਰੀਏ ਚਾਰ ਮੱਝਾਂ ਸੱਜਰਾਂ ਹਨ । ਇਕ ਝੋਟੀ ਤੋਂ ਬਗੈਰ ਜੇਹੜੀ ਜੀ ਕਰਦਾ,  ਲੈ  ਜਾ ।  ਠਾਕਰੀ   ਨੇ  ਆਪਣੀ ਲੜਕੀ ਤਾਰੋ (ਓਸ ਵਕਤ ਜਿਉਂਦੀ ਸੀ) ਕੋਲੋਂ ਓਸ ਪਾਤਸ਼ਾਹ ਵਾਲੀ ਝੋਟੀ ਤੇ ਲੀੜਾ ਪਵਾ ਦਿਤਾ ।  ਸੱਚੇ  ਪਾਤਸ਼ਾਹ  ਨੇ  ਫੇਰ ਚੁਪ ਕਰ ਕੇ ਝੋਟੀ ਫੜਾ ਦਿਤੀ ਫੇਰ ਮਗਰੋਂ ਸਿਖਾਂ ਨਾਲ ਪਾਤਸ਼ਾਹ ਹਿਰਖ ਕਰਦੇ ਹਨ   ਕਿ  ਜੇਹੜੀ ਚੀਜ ਖ਼ੁਸ਼ ਹੋ  ਕੇ ਦੇਈਏ ਓ ਚੰਗੀ ਹੈ   ਕਿ  ਜੇਹੜੀ ਨਰਾਜ ਕਰਕੇ ਧੀ ਭੈਣ ਖੜੇ ਓਹ ਚੰਗੀ ਹੈ ।  ਸੱਚੇ  ਪਾਤਸ਼ਾਹ ਨੂੰ ਸਿਖ ਆਖਣ ਲੱਗੇ ਜੀ ਜੇਹੜੀ ਚੀਜ ਤੁਸੀਂ ਖ਼ੁਸ਼ ਹੋ  ਕੇ ਦਿਉ ਓਹ ਚੰਗੀ ਹੈ,  ਭਾਵੇਂ ਮਾੜੀ  ਹੋਵੇ  । ਪਾਤਸ਼ਾਹ ਆਖਣ ਲੱਗੇ ਸਾਨੂੰ ਤਾਰੋ ਤੇ ਗੁਸਾ ਬੜਾ ਆਇਆ ਸੀ, ਪਰ ਅਸੀਂ ਵਿਚੋ ਵਿਚ ਜਰ ਗਏ ਹਾਂ । ਠਾਕਰੀ  ਤੇ ਕੇਹਰ ਸਿੰਘ ਕੁੜੀ ਨੂੰ ਸਖਾ ਕੇ ਲੀੜਾ ਪਵਾਇਆ ਹੈ । ਓਥੇ ਜਾ ਕੇ ਝੋਟੀ ਕਿਸੇ ਦਿਨ ਮਿਲੇ ਕਦੀ ਨਾ ਮਿਲੇ ।  ਦੋ  ਥਣਾਂ ਨੂੰ ਮੌਹਰੀ ਲੱਗ ਗਈ ।  ਏਸ  ਤਰ੍ਹਾਂ ਕੌਡੀਆਂ ਤੋਂ ਖੋਟੀ  ਹੋ  ਗਈ । ਜਿਨੀਆਂ ਉਸ ਮੈਂਹ ਦੀਆਂ ਕੱਟੀਆਂ ਸੂਈਆਂ ਹਨ, ਸਾਰੀਆਂ ਦੇ ਥਣਾਂ ਨੂੰ ਮੌਹਰੀ ਲਗ ਕੇ ਹਵਾਨੇ ਖਰਾਬ  ਹੋ  ਜਾਣ ।  ਐਸਾ ਮੱਝ  ਦੀ  ਕੁਲ ਨੂੰ ਸਰਾਫ  ਹੋ  ਗਿਆ ।  ਜੋਰਾਵਰ ਦੇ ਕੋਲ ਰੈਹਣ ਨਾਲ ਹਰ ਵਕਤ ਭੁੱਲਾਂ  ਹੋ  ਜਾਂਦੀਆਂ ਹਨ ਜੀ ।।