ਦਿਲੀ ਵਾਲੀ ਮਾਈ ਦੀ ਸਾਖੀ
ਇਕ ਮਾਈ ਦਿਲੀਉਂ ਪਾਤਸ਼ਾਹ ਦਾ ਦਰਸ਼ਨ ਕਰਨ ਔਂਦੀ ਸੀ ਗੁਰਪੁਰਬ ਤੇ । ਫਿਰ ਦੋ
ਚਾਰ ਮਹੀਨੇ ਲੰਗਰ ਵਿਚ ਸੇਵਾ ਕਰਨੀ । ਇਕ ਦਿਨ ਪਾਤਸ਼ਾਹ ਅਗੇ ਬੇਨੰਤੀ ਕਰਨ ਲੱਗੀ ਕਿ ਮਹਾਰਾਜ ਮੈਂ ਗਰੀਬਣੀ ਹਾਂ, ਮੈਂ ਸੇਵਾ ਵਿਚ ਔਣ ਵਾਸਤੇ ਬੜੀ ਤਿਆਰ ਰੈਂਹਦੀ ਹਾਂ ਤੇ ਸੱਚੇ ਪਿਤਾ ਜੀ ਕਰਾਏ ਖੂਣੇ ਆਪ ਦੇ ਦਰਸ਼ਨ ਨਹੀਂ ਹੁੰਦੇ । ਪਾਤਸ਼ਾਹ ਉਸ ਵਕਤ ਐਡੇ ਦਿਆਲੂ ਹੋਏ, ਬਚਨ ਕੀਤਾ, ਮਾਈ ਤੂੰ ਚੁਪ ਕਰ ਕੇ ਸਾਡਾ ਨਾਂ ਲੈ ਕੇ ਗੱਡੀ ਵਿਚ ਬੈਠ ਜਾਇਆ ਕਰ, ਕੋਈ ਤੇਰੇ ਕੋਲੋਂ ਕਿਰਾਇਆ ਨਹੀਂ ਪੁਛਦਾ । ਸਾਰਿਆਂ ਸਿਖਾਂ ਨੇ ਉਸ ਵਕਤ ਪਾਤਸ਼ਾਹ ਦੇ ਨਾਮ ਨੂੰ ਧੰਨ ਧੰਨ ਕੀਤਾ । ਧੰਨ ਸੱਚਾ ਪਾਤਸ਼ਾਹ ਹੈ, ਗਰੀਬਾਂ ਦੀ ਰੱਛਿਆ ਕਰਨ ਵਾਲਾ । ਉਸ ਵਕਤ ਤੋਂ ਮਾਈ ਨੇ ਇਕ ਪੈਸਾ ਵੀ ਨਹੀਂ ਕਰਾਇਆ ਦਿਤਾ, ਤੇ ਨਾ ਕਿਸੇ ਉਸ ਨੂੰ ਪੁਛਿਆ ਹੈ । ਚੁਪ ਕਰ ਕੇ ਜਦੋਂ ਜੀ ਕਰੇ ਆ ਜਾਂਦੀ ਸੀ ।