ਮਨੀ ਸਿੰਘ ਸਿਖਾਂ ਨੂੰ ਬਚਨ ਸੁਨੌਣੇ
ਓਥੇ ਸਿਖਾਂ ਦੇ ਜਾਣ ਕਰਕੇ, ਪਾਤਸ਼ਾਹ ਆਕਾਸ਼ ਬਾਣੀ ਦੇ ਕੇ ਲਿਖਾਈ ਸ਼ੁਰੂ ਕਰ ਦਿਤੀ । ਸੰਤ ਲਿਖਦੇ ਹਨ
ਤੇ ਲਿਖ ਕੇ ਫਿਰ ਪੜ੍ਹ ਕੇ ਸੁਣੌਂਦੇ ਹਨ ਕਿ ਪਾਤਸ਼ਾਹ ਲਿਖਾਇਆ ਹੈ ਜਦੋਂ ਮਾਝੇ ਦੇਸ਼ ਵਿਚ ਭਾਣਾ ਵਰਤਿਆ, ਸਿਖੀ ਨੂੰ ੧੫(15) ਦਿਨ ਅਗੋਂ ਮਸਤੂਆਣੇ ਲੈ ਆਵਾਂਗੇ । ਮਸਤੂਆਣੇ ਦੇ ਗਿਰਦ ਮੀਲ ਮੀਲ ਪੈਂਡੇ ਤੇ ਪਾਤਸ਼ਾਹ ਨਿਸ਼ਾਨੀਆਂ ਲਾ ਦਿਤੀਆਂ, ਤੇ ਆਖਿਆ ਕਿ ਜਦੋਂ ਭਾਜੜਾਂ ਪੈਣਗੀਆਂ, ਇਸ ਨਿਸ਼ਾਨੀ ਤੋਂ ਅੰਦਰ ਕੋਈ ਦੁਸ਼ਮਨ ਨਹੀਂ ਆਵੇਗਾ । ਜਦੋਂ ਕੋਈ ਦੁਸ਼ਮਣ ਅੰਦਰ ਆਵੇਗਾ ਉਸ ਦੇ ਸਰੀਰ ਨੂੰ ਅੱਗ ਲਗ ਜਾਵੇਗੀ । ਸਭ ਖੱਬੇ ਸੱਜੇ ਹੋ ਕੇ ਦੁਨਿਆ ਲੰਘ ਜਾਵੇਗੀ । ਜਿਸ ਵਕਤ ਸੰਗਤ ਆਵੇਗੀ ਮਸਤੂਆਣੇ, ਰਾਜੇ ਸੰਗਰੂਰ ਨੂੰ ਪਾਤਸ਼ਾਹ ਪਕੜ ਕਰ ਲੈਣਗੇ । ਮੈਹਲਾਂ ਵਿਚੋਂ ਰਾਜੇ ਰਾਣੀਆਂ ਨੂੰ ਸ਼ੇਰ ਦਾ ਭੈ ਆਵੇਗਾ । ਬਾਹਰ ਵੀ ਬੈਠਣਗੇ ਤੇ ਦਿਲ ਨੂੰ ਚਿੰਤਾ ਉਦਾਸੀ ਰਹੇਗੀ । ਫਿਰ ਪਰਗਟ ਹੋ ਕੇ ਸੱਚੇ ਪਾਤਸ਼ਾਹ ਰਾਜੇ ਨੂੰ ਜੋਤ ਰੂਪ ਦਰਸ਼ਨ ਦੇਣਗੇ । ਐਸੇ ਸੱਚੇ ਪਾਤਸ਼ਾਹ ਜੋਤ ਰੂਪੀ ਜੂੜ ਪੌਣਗੇ, ਤਰਲੇ ਲਵੇਗਾ ਤੇ ਮਿੰਤਾ ਕੱਢੇਗਾ, ਕਿ ਸੱਚੇ ਪਾਤਸ਼ਾਹ ਮੈਨੂੰ ਸਪਸ਼ਟ ਦਰਸ਼ਨ ਦਿਓ, ਤੇ ਮੇਰੀ ਚਿੰਤਾ ਦੂਰ ਕਰੋ । ਫਿਰ ਰਾਜਾ ਹਾਥੀ ਦੀ ਸਵਾਰੀ ਕਰ ਕੇ ਆਵੇਗਾ ਤੇ ਢਹਿ ਕੇ ਸੱਚੇ ਪਿਤਾ ਦੀ ਸ਼ਰਨ ਪੈ ਜਾਵੇਗਾ । ਸਵਾ ਲੱਖ ਰੁਪੈਆ ਪਾਤਸ਼ਾਹ ਦੀ ਭੇਟਾ ਦੇਵੇਗਾ । ਜੇਹੜੀ ਬਾਣੀ ਪਾਤਸ਼ਾਹ ਦੀ ਨਜ਼ਰ ਬੰਦ ਕੀਤੀ ਹੈ ਸਿਰ ਤੇ ਚੁੱਕ ਕੇ ਲਿਆਵੇਗਾ । ਗਲ ਵਿਚ ਪੱਲਾ ਪਾ ਕੇ ਆਖੇਗਾ । ਪਾਤਸ਼ਾਹ ਮੈਂ ਭੁੱਲ ਗਿਆ ਹਾਂ । ਜੋ ਤੋਸ਼ੇਖਾਨੇ ਨੇ ਪਾਤਸ਼ਾਹ ਦੀ ਭੇਟਾ ਕਰ ਦੇਵੇਗਾ । ਸੰਗਤਾਂ ਵਾਸਤੇ ਅਤੁਟ ਭੰਡਾਰੇ ਤੇ ਲੰਗਰ ਖੋਲ੍ਹ ਦੇਵੇਗਾ । ਚਾਰੇ ਰਾਜੇ ਏਸੇ ਤਰਾਂ ਨਾਭਾ, ਪਟਿਆਲਾ, ਫਰੀਦਕੋਟ, ਸੰਗਰੂਰ, ਢਹਿ ਕੇ ਪਾਤਸ਼ਾਹ ਦੀ ਚਰਨੀ ਪੈ ਜਾਣਗੇ । ਸੱਚੇ ਪਾਤਸ਼ਾਹ ਦੇ ਨਾਂ ਦੇ ਲੰਗਰ ਰਾਜੇ ਖੋਲ੍ਹ ਦੇਣਗੇ । ਮਾਝੇ ਦੇਸ਼ ਵਿਚ ਬਹੁਤ ਸਖਤੀ ਵਰਤੇਗੀ । ਬਹੁਤ ਕਤਲੇਆਮ ਹੋਵੇਗੀ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਖੀ ਸਾਰੀ ਨੂੰ ਮਸਤੂਆਣੇ ਆਪਣੇ ਪਾਸ ਫੁੱਲ ਵਾਗ ਰੱਖਣਗੇ । ਤੱਤੀ ਵਾ ਨਾ ਲੱਗਣ ਦੇਣਗੇ । ਜਿਸ ਵਕਤ ਅਮਨ ਹੋਇਆ ਮਹਾਰਾਜ ਸਿਖੀ ਨੂੰ ਲੈ ਕੇ ਦਿਲੀ ਚਲੇ ਜਾਣਗੇ । ਐਸਾ ਰਾਜਾ ਪਾਤਸ਼ਾਹ ਦਾ ਸਿਖ ਹੋਵੇਗਾ, ਊਗਣ ਆਥਣ ਤਾਈਂ ਰਾਜ ਕਰੇਗਾ । ਪਾਤਸ਼ਾਹ ਦੇ ਨਾਮ ਦਾ ਸਿਕਾ ਚਲਾਵੇਗਾ । ਸੱਚੇ ਪਾਤਸ਼ਾਹ ਓਥੇ ਜਾ ਕੇ ਸਾਰੀ ਸਿਖੀ ਨੂੰ ਸੁਖ ਭੁਗਤੌਣਗੇ । ਸਤਿਜੁਗ ਦਾ ਪਹਿਰ ਹੋਵੇਗਾ । ਸਾਰੇ ਸਤਿਵਾਦੀ ਜੀਵ ਹੋਣਗੇ । ਸਾਰੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਮ ਜਪਣਗੇ । ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਭੇਟਾ ਨਾ ਹੋਵੇਗੀ । ਦਫਤਰਾਂ ਵਿਚ ਗੁਰਮੁਖੀ ਨਾਲ ਕੰਮ ਹੋਣਗੇ । ਦਿਲੀ ਕਿਲੇ ਵਿਚ ਮਹਾਰਾਜ ਰਿਹਾ ਕਰਨਗੇ । ਮੀਲ ਮੀਲ ਤੇ ਸਿਖਾਂ ਦੀਆਂ ਕੋਠੀਆਂ ਪੈ ਜਾਣਗੀਆਂ । ਦਿਨੇ ਸਿਖ ਪਾਤਸ਼ਾਹ ਕੋਲ ਕਿਲੇ ਵਿਚ ਰਿਹਾ ਕਰਨਗੇ, ਤੇ ਰਾਤ ਨੂੰ ਆਪੋ ਆਪਦੀਆਂ ਕੋਠੀਆਂ ਵਿਚ ਰਿਹਾ ਕਰਨਗੇ । ਪਾਤਸ਼ਾਹ ਐਡੀ ਦਇਆ ਕਰਨਗੇ ਲੰਗਰ ਵਿਚ ਸਾਰੇ ਸਿਖ ਪਰਸ਼ਾਦ ਛਕਣਗੇ । ਸੇਰ ਮਖਣ, ਸੇਰ ਬਦਾਮ, ਕੂਜਿਆਂ ਦੀ ਮਿਸ਼ਰੀ ਤੇ ਜੇਬ ਖਰਚ ੨੫(25) ਰੁਪੇ ਰੋਜ਼ ਇਕ ਇਕ ਸਿਖ ਨੂੰ ਪਾਤਸ਼ਾਹ ਦੇਣਗੇ । ਏਸੇ ਤਰਾਂ ੧੦੦(100) ਜਰਮ ਸੁਖ ਭੁਗਤਾ ਕੇ ਫੇਰ ਪਾਤਸ਼ਾਹ ਜੋਤ ਵਿਚ ਜੋਤ ਮੇਲ ਲੈਣਗੇ । ਏਹ ਬਚਨ ਮਨੀ ਸਿੰਘ ਸੰਗਤਾਂ ਨੂੰ ਸੁਣਾਏ ਹਨ । ਕੋਈ ਦਿਨ ਰਹਿ ਕੇ ਫੇਰ ਸੰਤਾਂ ਕੋਲੋਂ ਖ਼ੁਸ਼ੀ ਲੈ ਕੇ ਸਿਖ ਆ ਗਏ ਹਨ ਤੇ ਆਣ ਕੇ ਬਚਨ ਕਰ ਕੇ ਸਿਖ ਬੜੇ ਖ਼ੁਸ਼ ਹੁੰਦੇ ਹਨ ..