79 – ਬੇਬੇ ਰਾਮੀ ਤੇ ਉਸ ਦੀ ਬੱਚੀ ਦੀ ਸਾਖੀ – JANAMSAKHI 79

ਬੇਬੇ ਰਾਮੀ  ਤੇ ਉਸ  ਦੀ  ਬੱਚੀ ਦੀ  ਸਾਖੀ

    ਬੁਧ ਸਿੰਘ  ਦੀ  ਛੋਟੀ ਕਾਕੀ ਸੀ ।  ਓਸ  ਨੇ  ਅੰਞਾਣੀ ਕਰ ਕੇ 

ਰੋਜ਼  ਜੇਹੜਾ ਪਾਤਸ਼ਾਹ ਦੇ ਥਾਲ ਲਈ ਦਈਂ ਰੱਖਣਾ, ਥਾਲ ਲੱਗਣ ਤੋਂ ਪਹਿਲਾਂ ਰੋਜ਼ ਦਈਂ ਜੂਠਾ ਕਰ ਦੇਣ ।   ਦੋ  ਸਾਲਾਂ  ਦੀ  ਸੀ,  ਐਨੀ ਜਿਦ  ਕਰਨੀ, ਆਖਦਾ ਮੈਂ ਦਈਂ ਹੁਣੇ ਲੈਣਾ ਹੈ  ।  ਬੇਬੇ ਰਾਮੀ  ਥਾਲ ਲਵੌਣ ਲੱਗੀ ਪਾਤਸ਼ਾਹ ਅੱਗੇ  ਬੇਨੰਤੀ ਕੀਤੀ   ਕਿ    ਸੱਚੇ  ਪਾਤਸ਼ਾਹ   ਏਹ  ਬੀਬੀ ਅੰਞਾਣੀ ਹੈ  ਤੁਹਾਡਾ ਥਾਲ ਲੱਗਣ ਤੋਂ ਪਹਿਲਾਂ ਦਈਂ ਖਾ ਜਾਂਦੀ ਹੈ । ਸਾਥੋਂ  ਤਾਂ  ਹੱਟਦੀ ਨਹੀਂ, ਤੁਸੀਂ ਆਪ ਹੀ ਦਇਆ ਕਰੋ ।   ਸੱਚੇ  ਪਾਤਸ਼ਾਹ ਘਵਿੰਡ ਸਨ ਦੇਹ ਕਰਕੇ । ਬੇਬੇ ਰਾਮੀ   ਨੇ  ਬਾਲੇ ਚੱਕ  ਹੱਥ  ਜੋੜ  ਕੇ ਬੇਨੰਤੀ ਕੀਤੀ । ਅਗਲੇ ਦਿਨ ਸਵੇਰੇ ਬੇਬੇ ਰਾਮੀ   ਨੇ  ਥਾਲ ਵਾਸਤੇ ਦਈਂ ਰਖਿਆ । ਓਹ ਕਾਕੀ ਫੇਰ ਸੁੱਤੀ ਪਈ ਉਠ ਕੇ ਦਈਂ ਵਲੇ ਅੰਦਰ ਗਈ ਤੇ ਰਾਮੀ  ਓਸ ਵਕਤ ਬਾਹਰ ਚੌਂਕੇ ਵਿਚ ਸੀ । ਜਿਸ ਵਕਤ ਭਾਂਡਾ ਲਾਹ ਕੇ ਦਈਂ ਵਾਲੇ ਭਾਂਡੇ ਨੂੰ ਫੜਨ ਲੱਗੀ । ਅੱਗੋਂ ਸੱਪ ਫੰਨ ਚੁੱਕ ਕੇ ਦੰਦੀ ਵੱਢਣ  ਪੈ ਗਿਆ ਹੈ ।  ਕੁੜੀ ਨੇ  ਉਚੀ ਸਾਰੀ ਚਾਂਗਰ ਮਾਰੀ ਤੇ ਰਾਮੀ  ਭੱਜ ਕੇ ਅੰਦਰ ਗਈ  ਕਿ  ਕੀ ਹੋਇਆ ਕੁੜੀ ਨੂੰ ਕੁੱਛੜ ਚੁਕਿਆ ਤੇ ਕੁੜੀ ਦੱਸਦੀ ਨਹੀਂ । ਕੁਛੜ ਚੁੱਕੀ ਵੀ ਡਾਡਾਂ ਮਾਰ ਮਾਰ  ਕੇ ਗਲ ਨੂੰ ਚੰਬੜਦੀ ਹੈ, ਪਾਤਸ਼ਾਹ ਡਰੌਂਦੇ ਹਨ ।  ਰਾਮੀ  ਉਸਨੂੰ ਪੁਛਦੀ ਹੈ ਮੈਨੂੰ ਦੱਸ ਖਾ ਤੈਨੂੰ ਕੀ ਹੁੰਦਾ ਹੈ । ਕੁੜੀ ਆਖਣ ਲੱਗੀ ਦਈਂ ਵਾਲੇ ਭਾਂਡੇ ਕੋਲ ਸੱਪ ਬੈਠਾ ਹੈ ਤੇ ਮੈਨੂੰ ਵੱਡਣ ਪੈਂਦਾ ਹੈ ।  ਤੂੰ  ਮੈਨੂੰ ਕੁੱਛੜ ਚੁੱਕਿਆ ਹੈ, ਤੇ  ਤਾਂ  ਵੀ ਸੱਪ ਮੈਨੂੰ ਵੱਢਣ  ਪੈਂਦਾ ਹੈ । ਬੇਬੇ ਰਾਮੀ   ਆਖਿਆ   ਏਹ  ਪਾਤਸ਼ਾਹ ਦੇ ਥਾਲ ਦਾ ਦਈਂ  ਝੂਠਾ ਕਰ ਦੇਂਦੀ ਸੀ ।  ਮੈਂ ਕਲ ਪਾਤਸ਼ਾਹ ਅੱਗੇ  ਬੇਨੰਤੀ ਕੀਤੀ ਸੀ  ਕਿ   ਸੱਚੇ  ਪਾਤਸ਼ਾਹ ਸਾਡੇ ਆਖੇ ਨਹੀਂ ਹਟਦੀ, ਤੁਸੀਂ ਹਟਾਓ ।  ਤਾਂ  ਹੀ ਅੱਜ ਦਹੀਂ ਲੈਣ ਲੱਗੀ ਪਾਤਸ਼ਾਹ ਭੈ ਦਿਤਾ ਹੈ  ।  ਰਾਮੀ  ਆਖਣ ਲੱਗੀ ਫੇਰ ਵੀ  ਸੱਚੇ  ਪਾਤਸ਼ਾਹ ਦੇ ਥਾਲ ਤੋਂ ਪਹਿਲਾਂ ਰੋਟੀ ਜਾ ਦਹੀ ਮੰਗੇਂਗੀ ? ਕਾਕੀ ਹੱਥ ਜੋੜਦੀ ਹੈ  ਕਿ  ਮੈਂ ਫੇਰ ਨਹੀਂ ਮੰਗਦੀ ।  ਮੈਨੂੰ ਅੱਜ ਸੱਪ ਤੋਂ ਛੁਡਾਓ ।  ਫੇਰ ਰਾਮੀ  ਪਲੰਘ  ਦੇ ਕੋਲ ਕੁੜੀ ਨੂੰ ਕੁਛੜ ਚੁਕ ਕੇ  ਲੈ  ਗਈ ।  ਕੁੜੀ ਨੇ  ਬੇਨੰਤੀ ਕੀਤੀ ਤੇ ਨਾਲੇ ਬੇਬੇ ਰਾਮੀ   ਨੇ   ਕਿ   ਸੱਚੇ  ਪਾਤਸ਼ਾਹ ਮਿਹਰ ਕਰੋ  ।  ਓਸ ਦਿਨ ਤੋਂ,  ਬੁਧ ਸਿੰਘ ਦੇ  ਦੋ  ਕਾਕੇ ਤੇ ਇਕ ਬੀਬੀ ਸੀ, ਓਨਾਂ ਕਦੀ ਥਾਲ ਤੋਂ ਪਹਿਲਾਂ ਪਰਸ਼ਾਦ ਨਹੀਂ ਸੀ ਮੰਗਿਆ ।   ਸੱਚੇ  ਪਾਤਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹਰ ਵਕਤ ਸਿਖਾਂ ਦੇ ਪਾਸ ਹੁੰਦੇ ਹਨ । ਜੇ ਕੋਈ ਭੁੱਲ ਕਰਦਾ ਹੈ ਸਭ ਜਾਣਦੇ ਹਨ । ਬੇਬੇ ਰਾਮੀ  ਤੇ ਬੁਧ ਸਿੰਘ  ਦੀ  ਐਸੀ ਜੋੜੀ ਪਾਤਸ਼ਾਹ ਬਣਾਈ ਹੈ ਅੱਠੇ ਪਹਿਰ ਦੋਵੇਂ ਜਣੇ  ਬੈਠਦੇ ਉਠਦੇ ਪਾਤਸ਼ਾਹ ਦਾ ਨਾਮ ਜਪਦੇ ਸਨ ॥